ਸਾਚ ਸਬਦ ਬਿਨੁ ਮੁਕਤਿ ਨ ਹੋਇ॥
ਖਾਲਸੇ ਦੇ 300 ਸਾਲਾ ਸਾਜਣਾ ਦਿਵਸ ਮੌਕੇ ਆਰ.ਐਸ.ਐਸ. ਦੀ ਸਰਪ੍ਰਸਤੀ ਵਾਲੀ ਐਨ.ਡੀ.ਏ. ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਲਈ ਭਾਵੇਂ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਉਸ ਤੋਂ ਵੀ ਵੱਧ ਰਕਮ, ਸਿੱਖ ਗੁਰੂ ਸਾਹਿਬਾਨ ਵਲੋਂ 239 ਸਾਲਾਂ ਦੇ ਸਮੇਂ ਵਿੱਚ ਸਜਾਈ ਨਰੋਈ ਅਤੇ ਨਿਆਰੀ ਸਿੱਖੀ ਵਿੱਚ ਬਿਪਰਵਾਦੀ ਘੁਸਪੈਠ ਕਰਨ ਲਈ ਬਣਾਈ ਗਈ ਜਥੇਬੰਦੀ ‘ਰਾਸ਼ਟਰੀ ਸਿੱਖ ਸੰਗਤ’ ਨੂੰ ਸੌਂਪ ਦਿੱਤੀ ਗਈ। ਜਿਸ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹਾ ਗੁਮਰਾਹਕੁੰਨ ਲਿਟਰੇਚਰ ਵੰਡਿਆ ਗਿਆ, ਜਿਹੜੇ ਸਿੱਧੇ ਰੂਪ ਵਿੱਚ ਖਾਲਸੇ ਦੇ ਨਿਆਰੇਪਨ ਉਪਰ ਚੋਟ ਕਰਦਾ ਹੋਣ ਕਰਕੇ ਕਾਫੀ ਵਿਵਾਦਗ੍ਰਸਤ ਰਿਹਾ। ਜਾਗਰੂਕ ਸਿੱਖ ਜਥੇਬੰਦੀਆਂ ਵਲੋਂ ਇਸ ਪ੍ਰਤੀ ਆਪਣੀ ਰੋਹ ਭਰੀ ਆਵਾਜ ਬੁਲੰਦ ਕਰਨ ਕਰਕੇ ਹੀ ਆਖਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਗਿਆ, ਜਿਸ ਰਾਹੀਂ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਮਾਮਲਿਆਂ ਵਿੱਚ ਦਖਲ-ਅੰਦਾਜੀ ਕਰਨ ਪ੍ਰਤੀ ਚਿਤਾਵਨੀ ਦਿੱਤੀ ਗਈ। ਬਿਪਰਵਾਦੀਆਂ ਦੀ ਇਸੇ ਛੱਤਰ-ਛਾਇਆ ਤਹਿਤ ਹੀ ਗੋਬਿੰਦ ਸਦਨ, ਮਹਿਰੌਲੀ, ਨਵੀਂ ਦਿੱਲੀ ਵੱਲੋਂ ਪੰਜ ਭਾਗਾਂ ਵਿੱਚ ‘ਦਸਮ ਗ੍ਰੰਥ: ਪਾਠ, ਸੰਪਾਦਨ ਅਤੇ ਵਿਆਖਿਆ’ ਛਪਵਾ ਕੇ ਦੁੱਧ ਵਿੱਚ ਕਾਂਜੀ ਘੋਲਣ ਦਾ ਕੰਮ ਕਰਦਿਆਂ, ਉਸ ਕਿਤਾਬ ਦੇ ਸਰਵਰਕ ਉਪਰ ਗੋਬਿੰਦ ਸਦਨ ਦੇ ਡੇਰੇਦਾਰ ਵਿਰਸਾ ਸਿੰਘ ਨੇ ਕਥਿਤ ਅਸੀਸ ਦਿੰਦਿਆਂ ਆਪਣੀ ਸੋਝੀ ਅਨੁਸਾਰ ਇਹ ਬਚਨ ਉਚਾਰੇ –
(ਸ੍ਰੀ) ਦਸਮ-ਗ੍ਰੰਥ ਦੀ ਬਾਣੀ ਸਾਡੇ ਪੂਜਨ ਯੋਗ ਹੈ।………ਸ਼ੱਕ ਦਾ ਕੀ ਏ? ਜੇ ਸ਼ੱਕ ਹੀ ਕਰਨਾ ਏ, ਫੇਰ ਤਾਂ ਬਾਣੀ ਤੇ ਭੀ ਸ਼ੱਕ ਕਰੋ। ਬਾਣੀ ਵਿੱਚ ਭੀ ਆਉਂਦਾ ਏ – “ਇੰਦਰੀ ਕਾ ਬਲ ਥਾਕਾ॥” ਇਹ ਤਾਂ ਨੰਗੀ ਗੱਲ ਏ। “ਰਸਿ ਰਸਿ ਭੋਗ ਕਰੇ ਪ੍ਰਭ ਮੇਰਾ॥” ਅਤੇ “ਹਰਿ ਪ੍ਰਭ ਮੇਰਾ ਚੋਜੀ ਜੀਉ”………ਇਹਨਾਂ ਗੱਲਾਂ ਤੋਂ ਅਸੀਂ ਉਪਰ ਉਠੀਏ। ਕਿਉੁਂ? ਬਾਣੀ ਵਿੱਚ ਵੀ ਬੜਾ ਕੁਛ ਲਿਖਿਆ ਹੋਇਆ ਏ। ……… “ਗਿਆਨ ਰਾਉ ਜਬ ਸੇਜੈ ਆਵੇ ਤ ਨਾਨਕ ਭੋਗ ਕਰੇਈ॥” ਜਦੋਂ ਸੇਜ ਤੇ ਆਏਗਾ ਕੰਤ, ਭੋਗ ਉਦੋਂ ਹੀ ਕਰਾਂਗੇ। ਇਹ ਤਾਂ ਬਾਣੀ ਵਿੱਚ ਹੈ। ………ਇਹ ਤਾਂ ਐਸੀਆ ਗੱਲਾਂ ਨੇ, ਬੰਦਾ ਸ਼ੱਕ ਹੀ ਕਰੀ ਜਾਏ। ਕਰੀ ਜਾਏ, ਜਿੰਨਾ ਮਰਜ਼ੀ ਏ।
ਆਹ ਦੇਖੋ! ਇਹਨਾਂ ਖਤਰਨਾਕ ਸਤਰਾਂ ਰਾਹੀਂ ਕਿਸ ਤਰਾਂ ਚਤੁਰ, ਚਲਾਕ ਤੇ ਚਪਲ-ਬੁੱਧੀ, ਬਿਪਰ ਵੰਸ਼ਜ ਡੇਰੇਦਾਰ ਵਿਰਸਾ ਸਿੰਘ ਅਖੌਤੀ ਦਸਮ ਗ੍ਰੰਥ ਵਿਚਲੀ ਅਸ਼ਲੀਲਤਾ, ਮਰਦ-ਔਰਤ ਦੇ ਜਿਨਸੀ ਮਿਲਾਪ, ਆਸਨਾਂ, ਚੁੰਬਨਾਂ, ਆਲਿੰਗਨਾਂ, ਗਲਵੱਕੜੀਆਂ ਅਤੇ ਮਨੁੱਖੀ ਗੁਪਤ-ਅੰਗਾਂ ਦੀ ਨਿਰਸੰਕੋਚ ਚਰਚਾ ਨਾਲ ਲਬਰੇਜ਼ ਕਾਮੀ ਕਹਾਣੀਆਂ, ਜੋ ਕੋਕ ਸ਼ਾਸਤਰਾਂ ਨੂੰ ਵੀ ਮਾਤ ਪਾਉਂਦੀਆਂ ਹਨ, ਨੂੰ ਬੜੀ ਹੱਠ-ਧਰਮੀ ਨਾਲ ਪੂਜਣਯੋਗ ਦੱਸ ਕੇ ਬੇਖੌਫ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੱਧਰ ਤੇ ਰੱਖ ਕੇ ਗੁਰੂਬਾਣੀ ਦੇ ਸਤਿਕਾਰ ਤੇ ਸੱਟ ਮਾਰਨ ਦਾ ਘੋਰ ਅਪਰਾਧ ਕਰ ਰਿਹਾ ਹੈ। ਗੁਰਬਾਣੀ ਵਿੱਚ ਆਈਆਂ ਸ਼ਿੰਗਾਰਮਈ ਤੇ ਅਲੰਕਾਰਕ ਪੰਗਤੀਆਂ ਨੂੰ ਪੂਰੇ ਸ਼ਬਦ ਦੇ ਸੰਦਰਭ ਤੋਂ ਨਿਖੇੜ ਕੇ, ਉਹਨਾਂ ਨੂੰ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲਤਾ ਨਾਲ ਬਰਾਬਰੀ ਦਰਸਾ ਕੇ, ਛੁਟਿਆਉਣ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਸਿੱਖ ਵਿਰੋਧੀ ਸੰਸਥਾ ਆਰ.ਐਸ.ਐਸ. ਦੀ ਸ਼ਹਿ ਉਪਰ ਹਉਮੈ ਵਿੱਚ ਮਦਹੋਸ਼ ਹੋ ਕੇ ਸ਼ਰਧਾਵਾਨ ਤੇ ਭੋਲ-ਭਾਲੇ ਸਿੱਖਾਂ ਨੂੰ ਗੁਰਬਾਣੀ ਤੇ ਸ਼ੱਕ ਕਰਨ ਦੇ ਰਾਹ ਤੋਰਨ ਦਾ ਨਿੰਦਿਆ ਪੂਰਨ ਕੁਕਰਮ ਕਰਨ ਵਿੱਚ ਫ਼ਖ਼ਰ ਮਹਿਸੂਸ ਕਰਦਾ ਨਜ਼ਰ ਆ ਰਿਹਾ ਹੈ।
ਉਪਰੋਕਤ ਸਤਰਾਂ ਰਾਹੀਂ ਸਿਰਜੇ ਭਰਮ-ਜਾਲ ਦੀ ਟੇਕ, ਕੇਵਲ ਤੇ ਕੇਵਲ ਗੁਰਬਾਣੀ ਦੀਆਂ ਅੱਧੀਆਂ, ਅਧੂਰੀਆਂ ਤੁਕਾਂ ਨੂੰ ਉਹਨਾਂ ਦੇ ਸੰਦਰਭ ਤੋਂ ਨਿਖੇੜ ਕੇ ਬੜੀ ਹਠਧਰਮੀ ਅਧੀਨ ਪਹਿਲਾਂ ਤੋਂ ਹੀ ਬਣਾਈ ਹੋਈ ਆਪਣੀ ਮੰਦੀ ਧਾਰਨਾ/ਭਾਵਨਾ ਅਧੀਨ ਪੇਸ਼ ਕਰਨ ਵਿੱਚ ਹੈ। ਆਉ, ਇੱਕ-ਇੱਕ ਕਰ ਕੇ ਉਪਰੋਕਤ ਗੁਰਬਾਣੀ ਤੁਕਾਂ ਨੂੰ ਪ੍ਰੋ. ਸਾਹਿਬ ਸਿੰਘ ਵੱਲੋਂ ਰਚਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਸਹਾਇਤਾ ਨਾਲ ਵੀਚਾਰੀਏ:
(ੳ) “ਇੰਦ੍ਰੀ ਕਾ ਬਲ ਥਾਕਾ” - ਇਹ ਕਬੀਰ ਸਾਹਿਬ ਦੇ ਆਸਾ ਰਾਗ ਵਿੱਚ ਪੰਨਾ 480 ਉਪਰ ਆਏ ਸ਼ਬਦ ਦੇ ਤੀਸਰੇ ਬੰਦ ਦੀ ਪਹਿਲੀ ਤੁਕ ਦਾ ਪਿਛਲਾ ਅੱਧਾ ਹਿੱਸਾ ਹੈ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਕਿਸ ਤਰਾਂ ਆਪਣੀ ਪੂਰਵ ਨਿਰਧਾਰਤ ਮੰਤਵ-ਸਿੱਧੀ ਲਈ ਲੁਕਵੇਂ ਢੰਗ ਨਾਲ, ਅਸਲੀਅਤ ਨੂੰ ਛੁਪਾਉਣ ਦਾ ਯਤਨ ਕੀਤਾ ਗਿਆ ਹੈ। ਪੂਰੀ ਤੁਕ ਇਸ ਪ੍ਰਕਾਰ ਹੈ “ਸ੍ਰਵਨਨ ਬਿਕਲ ਭਏ ਸੰਗਿ ਤੇਰੇ, ਇੰਦ੍ਰੀ ਕਾ ਬਲੁ ਥਾਕਾ”।
ਇਸ ਸ਼ਬਦ ਦੇ ਰਹਾਉ ਵਾਲੀ ਪੰਗਤੀ ਦੇ ਅਰਥ ਹਨ “ਹੇ ਭਾਈ! ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸਬੰਧੀ ਹੀ ਕਹਿੰਦੇ ਸਨ? ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੰਤਵ ਬਾਰੇ ਹੀ ਸਨ, ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ- ਉਹ ਸਭ ਕਿਤੇ ਅਲੋਪ ਹੀ ਹੋ ਗਏ ਹਨ ॥ 1 ਰਹਾਉ॥”
ਇਹ ਹੈ ਕਬੀਰ ਜੀ ਦੇ ਇਸ ਸ਼ਬਦ ਦਾ ਕੇਂਦਰੀ ਭਾਵ ਅਤੇ ਇਸੇ ਧੁਰੇ ’ਤੇ ਕੇਂਦਰਿਤ, ਉਦਾਹਰਣ ਦੇ ਤੌਰ ਤੇ ਦਿੱਤੀ ਪੰਗਤੀ ਦੇ ਅਰਥ ਇਸ ਤਰਾਂ ਹਨ – “ਹੇ ਭਾਈ! ਤੇਰੇ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿੱਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ। ………ਕਬੀਰ ਆਖਦਾ ਹੈ - ਜੋ ਭੀ ਮਨੁਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜਿਊਂਦਿਆਂ ਹੀ ਸਰੀਰਕ ਮੋਹ ਤੋੜ ਲੈਂਦਾ ਹੈ।
(ਅ) “ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ”- ਇਹ ਬਿਲਾਵਲ ਮਹਲਾ 4 ਦੇ ਸ਼ਬਦ, ਜੋ ਪੰਨਾ 835-36 ’ਤੇ ਹੈ, ’ਚੋਂ ਪੰਜਵੇਂ ਬੰਦ ਦੀ ਦੂਸਰੀ ਪੰਗਤੀ ਦਾ ਪਹਿਲਾ ਅੱਧ ਹੈ। ਪੂਰੀ ਤੁਕ ਇਸ ਤਰਾਂ ਹੈ “ਰਸਿ ਰਸਿ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੈ ਜੀਉ ਕਟਿ ਕਟਿ ਪਈਆ”।
ਇਸ ਸ਼ਬਦ ਦੀ ‘ਰਹਾਉ’ ਵਾਲੀ ਤੁਕ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਤਰਾਂ ਦਿੱਤੇ ਹਨ: “ਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿੱਚ ਕਰ ਲਿਆ ਹੈ। ਗੁਰੂ ਦਾ ਦਰਸ਼ਨ ਕਰ ਕੇ (ਹੁਣ) ਮੈਂ ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ। ਮੇਰਾ ਆਪਣਾ-ਆਪ ਮੇਰੇ ਆਪਣੇ ਵੱਸ ਵਿੱਚ ਨਹੀਂ ਰਿਹਾ। (ਮੇਰਾ ਮਨ ਅਤੇ ਮੇਰੇ ਗਿਆਨ-ਇੰਦਰੇ ਗੁਰੂ ਦੇ ਵਸ ਵਿੱਚ ਹੋ ਗਏ ਹਨ)॥ ”
ਸ਼ਬਦ ਦੇ ਇਸੇ ਕੇਂਦਰੀ ਸੰਦਰਭ ਨਾਲ ਵਿਚਾਰ ਅਧੀਨ ਪੰਗਤੀ ਦੇ ਅਰਥ ਇਸ ਤਰਾਂ ਹਨ: ਹੇ ਸਹੇਲੀਏ! ਜਿਹੜੀ ਜੀਵ-ਇਸਤਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਉਂਦੀ ਹੈ, ਉਹ ਜਿਹੜੀ ਆਪਣੇ ਮਨ ਵਿੱਚ ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਦੀਵਾ ਜਗਾਉਂਦੀ ਹੈ, ਪ੍ਰਭੂ-ਪਤੀ ਉਸ ਉ¤ਤੇ ਪ੍ਰਸੰਨ ਹੋ ਜਾਂਦਾ ਹੈ। ਪ੍ਰਭੂ ਉਸ ਦੇ ਆਤਮਕ ਮਿਲਾਪ ਨੂੰ ਬੜੇ ਅਨੰਦ ਨਾਲ ਮਾਣਦਾ ਹੈ। ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਦੇ ਅੱਗੇ ਆਪਣੀ ਜਿੰਦ ਮੁੜ-ਮੁੜ ਵਾਰਨੇ ਕਰਨ ਨੂੰ ਤਿਆਰ ਹਾਂ ॥ 5॥
(ੲ) “ਹਰਿ ਪ੍ਰਭੁ ਮੇਰਾ ਚੋਜੀ ਜੀਓ”- ਇਹ ਅੱਧੀ ਸੱਤਰ ਵੀ ਰਾਗ ਗਉੜੀ ਮਾਝ ਮਹਲਾ -4 (ਪੰਨਾ 174) ਦੇ ਸ਼ਬਦ ਦੀ ਪਹਿਲੀ ਪੰਗਤੀ ਦਾ ਪਿਛਲਾ ਅੱਧ ਹੈ। ਇਸ ਅੱਧੀ ਪੰਗਤੀ ਨੂੰ ਉਦਾਹਰਣ ਵਜੋਂ ਪੇਸ਼ ਕਰ ਕੇ ‘ਚੋਜੀ’ ਸ਼ਬਦ ਦੀ ਆੜ ਵਿੱਚ ਹਊਆ ਖੜਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ‘ਚੋਜੀ’ ਦੇ ਪਦ-ਅਰਥ ਹਨ - ਮੌਜੀ, ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ। ਵਾਹਗਿੁਰੂ/ਗੁਰੂ ਦਾ ਚੋਜੀ ਹੋਣਾ ਉਸ ਦੀ ਅਗੰਮਤਾ ਦਾ ਲਖਾਇਕ ਹੈ ਅਤੇ ਉਸ ਦੀ ਅਗੰਮਤਾ ਤੋਂ ਹੀ ਤਾਂ ਦੁਨੀਆ ਦਾ ਹਰ ਬਸ਼ਰ ਸ਼ੈਦਾਈ ਹੈ। ਇਸ ਸ਼ਬਦ ਦੇ ਵਿੱਚ ‘ਭੋਗ’, ਭੋਗੀ, ਭੋਗਦਾ ਤੇ ਭੋਗਾਇੰਦਾ ਦੇ ਪਦ ਅਰਥ ਹਨ - ਪਦਾਰਥਾਂ ਨੂੰ ਭੋਗਣ ਵਾਲਾ/ਰਸ ਲੈਣ ਵਾਲਾ।
ਪ੍ਰੋ. ਸਾਹਿਬ ਸਿੰਘ ਹੋਰਾਂ ਅਨੁਸਾਰ ਇਸ ਪੂਰੇ ਸ਼ਬਦ ਦੇ ਅਰਥ ਸੰਖੇਪ ਵਿੱਚ ਇਸ ਤਰਾਂ ਹਨ - ‘ਹੇ ਮੇਰੇ ਪਿਆਰੇ! ਹੇ ਮੇਰੇ ਗੋਬਿੰਦ! ਤੂੰ ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ ਮੇਰਾ ਹਰਿ-ਪ੍ਰਭੂ ਹੈਂ। ਹਰੀ ਆਪ ਹੀ ਕ੍ਰਿਸ਼ਨ ਨੂੰ ਅਤੇ ਉਸ (ਕ੍ਰਿਸ਼ਨ) ਨੂੰ ਲੱਭਣ ਵਾਲੀ ਗਵਾਲਣ ਪੈਦਾ ਕਰਨ ਵਾਲਾ ਹੈ। ਸਾਰੇ ਸਰੀਰਾਂ ਵਿੱਚ ਵਿਆਪਕ ਹੋ ਕੇ, ਹਰੀ ਆਪ ਹੀ ਸਭ ਪਦਾਰਥਾਂ ਨੂੰ ਭੋਗਣ/ਰਸ ਲੈਣ ਵਾਲਾ ਹੁੰਦਿਆਂ ਵੀ, ਉਹ ਆਪ ਹੀ ਭੋਗਾਂ ਤੋਂ ਨਿਰਲੇਪ ਸਤਿਗੁਰੂ ਹੈ। ਹਰੀ ਆਪ ਹੀ ਅਨੇਕਾਂ ਜੀਵਾਂ ਪਾਸੋਂ ਮਾਇਕ ਪਦਾਰਥਾਂ ਦੇ ਭੋਗ ਭੋਗਾਂਦਾ ਹੈ (ਭਾਵ ਅਨੇਕਾਂ ਨੂੰ ਰਜਵੇਂ ਪਦਾਰਥ ਬਖ਼ਸ਼ਦਾ ਹੈ) ਸਰਬ-ਵਿਆਪਕ ਰਾਮ ਆਪ ਹੀ ਇਸ ਜਗਤ-ਖਿਲਾਰੇ ਨੂੰ ਖਿਲਾਰ ਰਿਹਾ ਹੈ ਅਤੇ ਅੰਗ-ਸੰਗ ਰਹਿ ਕੇ ਸਭ ਦੀ ਸੰਭਾਲ ਕਰਦਾ ਹੈ।- ਹੇ ਦਾਸ ਨਾਨਕ! ਤੂੰ ਭੀ ਸੰਗਤ ਵਿੱਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ ਤੇ) ਵੱਡੇ ਭਾਗਾਂ ਵਾਲਾ ਬਣ। ਨਾਮ ਦੀ ਬਰਕਤ ਨਾਲ ਹੀ ਜੀਵਨ-ਮਨੋਰਥ ਦੀ ਸਫ਼ਲਤਾ ਹੁੰਦੀ ਹੈ।
(ਸ) “ਗਿਆਨ ਰਾਉੁ ਜਬ ਸੇਜੈ ਆਵੈ ਤ ਨਾਨਕ ਭੋਗ ਕਰੇਈ”- ਇਹ ਸ਼ਬਦ ਪੰਨਾ 359 ’ਤੇ ਦਰਜ ਹੈ, ਆਸਾ ਘਰੁ 6 ਮਹਲਾ 1 ਦੇ ਸ਼ਬਦ ਦੀ ਆਖਰੀ ਪੰਗਤੀ ਚੁਣੀ ਹੈ ਕਿਉਂਕਿ ਸ਼ਬਦਾਂਤਕ ਅਰਥ ਲੈ ਕੇ ਅਨਰਥ ਕਰਨ ਲਈ ਭੋਗ ਸ਼ਬਦ ਇਸ ਪੰਗਤੀ ਵਿੱਚ ਜੁ ਹੈ।
ਇਸ ਸ਼ਬਦ ਰਾਹੀਂ ਜੀਵ-ਇਸਤ੍ਰੀ ਤੇ ਪਰਮਾਤਮਾ-ਪਤੀ ਦੇ ਆਤਮਕ ਮੇਲ ਦੀ ਗੱਲ ਕਰਨ ਲਈ (ਸੰਸਾਰਕ ਰੂਪ ਵਿੱਚ ਪਤੀ ਨੂੰ ਮਿਲਣ ਦੀ ਆਸ ’ਤੇ ਜੋ ਆਪਣੇ ਸਰੀਰ ਦਾ ਸ਼ਿੰਗਾਰ ਕਰਦੀ ਹੈ, ਨੂੰ ਅਲੰਕਾਰ ਵਜੋਂ ਲੈਂਦਿਆਂ) ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਮੇਲ ਦੀ ਸੰਭਾਵਨਾ ਤਦੋਂ ਹੀ ਹੋ ਸਕਦੀ ਹੈ, ਜੇ ਜੀਵ-ਇਸਤ੍ਰੀ ਆਪਣੀ ਆਤਮਾ ਨੂੰ ਸੁੰਦਰ ਬਣਾਏ। ਸੰਖੇਪ ਵਿੱਚ ਇਸ ਸਾਰੇ ਸ਼ਬਦ ਦੇ ਅਰਥ ਇਸ ਤਰਾਂ ਹਨ- ‘ਹੇ ਬਹੁ-ਗੁਣੀ ਲਾਲ ਪ੍ਰਭੂ! ਜਿਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿੱਚ ਸੁਰਤਿ ਜੋੜਦੀ ਹੈ, ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿੱਚ ਨਹੀਂ ਦਿੱਸਦੇ।1 ਰਹਾਉ। ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ, ਸਵਾਸ-ਸਵਾਸ ਦਾ ਧਾਗਾ ਬਣੇ, ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤਰੀ ਸ਼ਿੰਗਾਰ ਬਣਾ ਕੇ ਆਪਣੇ ਸਰੀਰ ਉ¤ਤੇ ਪਹਿਨ ਲਏ ਤਾਂ ਹੀ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਸਕਦੀ ਹੈ। ਜੇ ਜੀਵ-ਇਸਤ੍ਰੀ ਪ੍ਰਮਾਤਮਾ ਦੀ ਯਾਦ ਨੂੰ ਹਰ ਵੇਲੇ ਹਾਰ ਬਣਾ ਕੇ ਆਪਣੇ ਗਲ਼ੇ ਪਾ ਲਏ, ਪ੍ਰਭੂ ਸਿਮਰਨ ਦਾ ਦੰਦਾਸਾ, ਕਰਤਾਰ ਦੀ ਭਗਤੀ-ਸੇਵਾ ਦੇ ਕੰਗਣ ਪਹਿਨ ਲਏ ਤਾਂ ਉਸ ਦਾ ਚਿਤ ਪ੍ਰਭੂ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ। ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਪਾ ਲਏ, ਪ੍ਰਭੂ-ਨਾਮ ਦੀ ਓਟ ਆਪਣੀ ਪਤ ਦਾ ਰਾਖਾ ਬਣਾ, ਗੰਭੀਰਤਾ ਨੂੰ ਪੱਟੀਆਂ ਬਣਾ ਕੇ ਸਜਾਉਣ ਹਿਤ ਵਰਤੇ, ਪ੍ਰਭੂ-ਪਤੀ ਦੇ ਨਾਮ ਦਾ ਸੁਰਮਾ ਪਾਏ, ਆਪਣੇ ਮਨ ਦੇ ਮਹਿਲ ਵਿੱਚ ਗਿਆਨ ਦਾ ਦੀਪਕ ਜਗਾਏ, ਹਿਰਦੇ ਨੂੰ ਸੇਜ ਬਣਾਏ, ਹੇ ਨਾਨਕ! (ਉਸ ਸਾਰੇ ਆਤਮਕ ਸ਼ਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ ਰੂਪੀ ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
(ਹ) “ਨਿਤ ਕਰਦੇ ਭੋਗ ਬਿਲਾਸਾ” ਇਹ ਪੰਕਤੀ, 703 ਪੰਨੇ ਉਪਰ ਆਏ ਜੈਤਸਰੀ ਮਹਲਾ 5 ਦੇ ਛੰਤ ਵਿਚੋਂ ਲਈ ਗਈ ਅਧੂਰੀ ਤੁੱਕ ਹੈ। ਪੂਰਾ ਛੰਤ ਇਸ ਪ੍ਰਕਾਰ ਹੈ –
“ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥
ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ ॥
ਹਿਕ ਡੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥
ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥
ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥2॥”
ਇਸ ਛੰਤ ਰਾਹੀਂ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ । ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ? ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ । ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ । (ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ ।ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ । ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ ।2।
ਉਦਾਹਰਣ ਵਜੋਂ ਉਪਰੋਕਤ ਗੁਰਬਾਣੀ-ਤੁਕਾਂ ਭਾਵੇਂ ਮੰਦ-ਭਾਵਨਾ ਤੋਂ ਪ੍ਰੇਰਤ ਹੋ ਕੇ ਦੁਸ਼ਟ-ਭਾਵ ਸਿਰਜਣ ਦੇ ਬਹਾਨੇ ਇਹਨਾਂ ਪੰਥ ਵਿਰੋਧੀਆਂ ਵੱਲੋਂ ਲਈਆਂ ਗਈਆਂ ਹਨ, ਪਰੰਤੂ ਇਹ ਸ਼ਿੰਗਾਰਮਈ ਬੋਲ ਪ੍ਰਮਾਤਮਾ-ਪਤੀ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਗੜੁੱਚ ਹਨ। ਪੂਰਾ ਤਾਣ ਲਾਉਣ ’ਤੇ ਵੀ ਕਿਸੇ ਤਰ੍ਹਾਂ ਦੀ ਅਸ਼ਲੀਲਤਾ ਦਾ ਅਹਿਸਾਸ ਨਹੀਂ ਉਪਜਦਾ। ਜਦੋਂ ਕਿ ਦੂਸਰੇ ਪਾਸੇ ਅਖੌਤੀ ਦਸਮ ਗ੍ਰੰਥ ’ਚ ਆਈਆਂ ਕਾਮੀ, ਵਿਸ਼ੈਲੀ, ਦੁਸ਼ਟ, ਮੱਕਾਰ ਅਤੇ ਚਾਲਬਾਜ਼ ਇਸਤ੍ਰੀਆਂ ਦੇ ਮੈਥੁਨੀ ਆਸਨਾਂ, ਚੁੰਬਨਾਂ, ਆਲਿੰਗਨਾਂ, ਗਲਵੱਕੜੀਆਂ ਨਾਲ ਲਬਰੇਜ਼ ਬਿਰਤਾਂਤ, ਕੇਵਲ ਤੇ ਕੇਵਲ ਕਾਮ ਤੇ ਭੋਗ-ਵਿਲਾਸ ਲਈ ਹੀ ਉਤੇਜਿਤ ਕਰਦੇ ਹਨ ਜਿਨਾਂ ਵਿੱਚ ਮਨੁੱਖੀ ਗੁਪਤ-ਅੰਗਾਂ ਦਾ ਵਰਣਨ ਖੁੱਲੇਆਮ ਕੀਤਾ ਗਿਆ ਹੈ। ਇਹ ਕੋਕ-ਸ਼ਾਸਤ੍ਰਾਂ ਨੂੰ ਵੀ ਮਾਤ ਪਾਉਂਦੇ ਬਿਰਤਾਂਤ ਕਾਮ-ਭੋਗ ਤੇ ਜਿਨਸੀ-ਭੁੱਖ ਦੀ ਤ੍ਰਿਪਤੀ ਦੀ ਲਾਲਸਾ ਅਧੀਨ ਨਿਰਲੱਜ ਸਮਾਜ ਅਤੇ ਸੱਭਿਅਤਾ ਨੂੰ ਬੜਾਵਾ ਦਿੰਦੇ ਹਨ।
ਇਸ ਅਖੌਤੀ ਦਸਮ ਗ੍ਰੰਥ ’ਚੋਂ ਟੂਕ ਮਾਤਰ ਹੇਠਾਂ ਦਰਜ ਯੁਕਤੀਆਂ, ਅਸ਼ਲੀਲਤਾ ਉਪਜਾਉਣ ਦੇ ਸਾਰੇ ਹੱਦ-ਬੰਨੇ ਟੱਪਦੀਆਂ ਹਨ ਜਾਂ ਇਹਨਾਂ ਪੰਥ ਵਿਰੋਧੀਆਂ ਵੱਲੋਂ ਮੰਦ-ਭਾਵਨਾ ਨਾਲ ਗੁਰਬਾਣੀ ’ਚੋਂ ਨਿਖੇੜ ਕੇ ਪੇਸ਼ ਕੀਤੀਆਂ ਉਪਰੋਕਤ ਪਾਵਨ ਪੰਗਤੀਆਂ, ਇਹ ਵੀਚਾਰ ਤੁਸੀਂ ਆਪ ਹੀ ਕਰਕੇ ਦੇਖ ਲੈਣਾ।
ਹੁਣ ਪੇਸ਼ ਹੈ, ਚਰਿਤਰੋ-ਪਖਿਆਨ, ਜੋ ਕਿ 1430 ਸਫਿਆਂ ਵਾਲੇ ਅਖੌਤੀ ਦਸਮਗ੍ਰੰਥ ਵਿੱਚ 808 ਤੋਂ 1388 ਸਫੇ ਤੱਕ (ਤਕਰੀਬਨ 40% ਹਿੱਸਾ) ਦਰਜ ਹੈ, ਉਸ ‘ਚੋਂ ਸੰਖੇਪ ਮਾਤਰ ਕੁੱਝ ਉਦਾਹਰਣਾਂ :
1. ਚੌਪਈ: ਭੋਗ ਜਾਰ ਸੋ ਤ੍ਰਿਯ ਅਤਿ ਕਰੈ। ਭਾਤਿ ਭਾਤਿ ਕੇ ਭੋਗਨ ਭਰੈ।
ਅਧਿਕ ਕਾਮ ਕੋ ਤ੍ਰਿਯ ਉਪਜਾਵੈ। ਲਪਟਿ ਲਪਟਿ ਕਰਿ ਭੋਗ ਕਮਾਵੈ॥16॥ (ਚਰਿਤ੍ਰ - 24)
ਉਹ ਇਸਤਰੀ ਯਾਰ ਨਾਲ ਖੂਬ ਰਤੀ-ਕ੍ਰੀੜਾ ਕਰਦੀ ਅਤੇ ਭਾਂਤ-ਭਾਂਤ ਦੇ ਕਾਮ-ਕਲੋਲ ਕਰਦੀ। (ਉਹ) ਇਸਤਰੀ ਬਹੁਤ ਕਾਮੁਕ ਹੋ ਜਾਂਦੀ ਅਤੇ (ਉਸ ਨਾਲ) ਲਿਪਟ-ਲਿਪਟ ਕੇ ਸੰਭੋਗ ਕਰਦੀ।
2. ਚੌਪਈ: ਸਹਰ ਸਿਰੰਦ ਬਿਖੈ ਇਕ ਜੋਗੀ। ਕਾਮ ਕੇਲ ਭੀਤਰ ਅਤਿ ਭੋਗੀ॥
ਏਕ ਗ੍ਰਿਹਸਤੀ ਕੇ ਗ੍ਰਹਿ ਆਵੈ। ਤਾਂ ਕੀ ਤ੍ਰਿਯ ਸੋ ਭੋਗ ਕਮਾਵੈ॥2॥ (ਚਰਿਤ੍ਰ-34)
ਸਰਹਿੰਦ ਸ਼ਹਿਰ ਵਿੱਚ ਇੱਕ ਜੋਗੀ (ਰਹਿੰਦਾ ਸੀ) ਜੋ ਕਾਮ-ਕ੍ਰੀੜਾ ਵਿੱਚ ਬਹੁਤ ਰੁਚੀ ਰੱਖਦਾ ਸੀ। (ਉਹ) ਇੱਕ ਗ੍ਰਿਹਸਥੀ ਦੇ ਘਰ ਆਉਂਦਾ ਸੀ ਅਤੇ ਉਸ ਦੀ ਪਤਨੀ ਨਾਲ ਭੋਗ ਕਰਦਾ ਸੀ।
3. ਚੌਪਈ: ਰੈਨਿ ਭਈ ਕਾਂਸਲ ਤਹ ਆਵਤ। ਲੈ ਜਾਂਘੈ ਦੋਊ ਭੋਗ ਕਮਾਵਤ॥
ਕਛੁਕ ਜਾਗਿ ਜਬ ਪਾਵ ਡੁਲਾਵੈ। ਦ੍ਰਿਗ ਪਰ ਹਾਥ ਰਾਖਿ ਤ੍ਰਿਯ ਜਾਵੈ॥5॥ (ਚਰਿਤ੍ਰ-54)
ਰਾਤ ਪੈਣ ’ਤੇ ਕਾਂਸਲ ਉ¤ਥੇ ਆ ਜਾਂਦਾ ਅਤੇ (ਬਾਲਮਤੀ ਦੀਆਂ) ਦੋਹਾਂ ਜੰਘਾਂ ਨੂੰ ਪਕੜ ਕੇ ਭੋਗ ਕਮਾਉਂਦਾ। ਜਦੋਂ (ਪਤੀ) ਜਾਗ ਕੇ ਕੁਝ ਪੈਰ ਹਿਲਾਂਦਾ ਤਾਂ ਇਸਤਰੀ ਉਸ ਦੀ ਅੱਖ ਉ¤ਤੇ ਹੱਥ ਧਰ ਦਿੰਦੀ।
4. ਅੜਿਲ: ਭੇਜਿ ਸਹਚਰੀ ਤਾਹਿ ਬੁਲਾਯੋ ਨਿਜ ਸਦਨ॥
ਕਾਮ ਭੋਗ ਤਿਹ ਸੰਗ ਕਰਿਯੋ ਤ੍ਰਿਯ ਛੋਰਿ ਮਨ॥
ਭਾਤਿ ਭਾਤਿ ਕੈ ਆਸਨ ਲਏ ਸੁਧਾਰਿ ਕੈ॥
ਹੋ ਚੁੰਬਨ ਲਿੰਗਨ ਕਿਯ ਮਤ ਕੋਕ ਬਿਚਾਰਿ ਕੈ॥4॥ (ਚਰਿਤ੍ਰ-119)
(ਆਪਣੀ ਇੱਕ) ਸਖੀ ਭੇਜ ਕੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਮਨ ਖੋਲ ਕੇ ਉਸ ਨਾਲ ਕਾਮ-ਭੋਗ ਕੀਤਾ। ਭਾਂਤ-ਭਾਂਤ ਦੇ ਆਸਨ ਚੰਗੀ ਤਰਾਂ ਨਾਲ ਕੀਤੇ ਅਤੇ ਕੋਕ ਸ਼ਾਸਤ੍ਰ ਅਨੁਸਾਰ ਵੀਚਾਰ ਕੇ ਚੁੰਬਨ ਅਤੇ ਆਲਿੰਗਨ ਲਏ।
5. ਚੌਪਈ: ਮਨ ਭਾਵਤ ਕੋ ਭੋਗ ਕਮਾਏ॥ ਦਿਨ ਬਜਾਰ ਮਹਿ ਕਿਨੂੰ ਨ ਪਾਏ॥
ਅਸਟ ਕਹਾਰਨ ਕੇ ਕੰਧ ਊਧਰ। ਜਾਂਘੇ ਲਈ ਮੀਤ ਭੁਜ ਦੂਪਰ॥17॥ (ਚਰਿਤ੍ਰ-119)
ਉਹ ਮਨਭਾਉਂਦੇ ਭੋਗ ਕਰ ਰਹੇ ਸਨ, ਅਤੇ ਦਿਨ ਵਿੱਚ ਵੀ ਬਜ਼ਾਰ ਵਿੱਚ ਕੋਈ ਵੇਖ ਨਹੀਂ ਰਿਹਾ ਸੀ। ਅੱਠਾਂ ਕਹਾਰਾਂ ਦੁਆਰਾ ਚੁੱਕੀ ਹੋਈ ਪਾਲਕੀ ਵਿੱਚ ਮਿੱਤਰ ਨੇ (ਰਾਜਕੁਮਾਰੀ ਦੀਆਂ) ਦੋਵੇਂ ਟੰਗਾਂ ਦੋਹਾਂ ਬਾਹਵਾਂ ਉ¤ਪਰ ਲਈਆਂ ਹੋਈਆਂ ਸਨ।
6. ਚੌਪਈ: ਨ੍ਰਿਪ ਕੋ ਪਕਰਿ ਭੁਜਨ ਤੇ ਲਿਯੋ। ਗੁਦਾ ਭੋਗ ਤਾ ਕੋ ਦ੍ਰਿੜ ਕਿਯੋ॥
ਤੋਰਿ ਤਾਰਿ ੳਨ ਰੁਧਿਰ ਚਲਾਯੋ। ਅਧਿਕ ਰਾਵ ਮਨ ਮਾਝ ਲਜਾਯੋ॥19॥ (ਚਰਿਤ੍ਰ-134)
ਰਾਜੇ ਨੂੰ ਬਾਹਵਾਂ ਤੋਂ ਪਕੜ ਲਿਆ ਅਤੇ ਉਸ ਨਾਲ ਚੰਗੀ ਤਰਾਂ ਗੁਦਾ-ਭੋਗ ਕੀਤਾ। ਤੋੜ-ਤਾੜ ਕੇ ਰਾਜੇ ਦੇ ਸਰੀਰ (ਭਾਵ ਗੁਦਾ) ਤੋਂ ਲਹੂ ਵਗਾ ਦਿੱਤਾ। ਰਾਜਾ ਬਹੁਤ ਲਜਿਤ ਹੋਇਆ।
7. ਦੋਹਰਾ: ਪਕਰਿ ਮੀਤ ਕੋ ਆਪਨੇ ਉਪਰ ਲਯੋ ਚਰਾਇ॥
ਤਾ ਸੌ ਰਤਿ ਮਾਨਤ ਭਈ ਲਪਟਿ ਲਪਟਿ ਸੁਖ ਪਾਇ॥15॥
ਕਾਲਿ ਕਿਨੀ ਜਾਨਯੋ ਨਹੀਂ ਆਜੁ ਰਮੌ ਤਵ ਸੰਗ॥
ਲਾਜ ਨ ਕਾਹੂ ਕੀ ਕਰੋ ਮੋ ਤਨ ਬਢਿਯੌ ਅਨੰਗ॥16॥ (ਚਰਿਤ੍ਰ-154)
ਮਿੱਤਰ ਨੂੰ ਪਕੜ ਕੇ ਆਪਣੇ ਉ¤ਪਰ ਚੜਾ ਲਿਆ। ਉਸ ਨਾਲ ਲਿਪਟ-ਲਿਪਟ ਕੇ ਸੁਖ ਪੂਰਵਕ ਭੋਗ ਕਰਦੀ ਰਹੀ। ਕੱਲ ਨੂੰ ਕਿਸੇ ਨੇ ਨਹੀਂ ਜਾਣਿਆ ਹੈ, ਅੱਜ ਹੀ ਮੈਂ ਤੇਰੇ ਨਾਲ ਰਮਣ ਕਰਾਂਗੀ। ਕਿਸੇ ਦੀ ਕੋਈ ਸ਼ਰਮ ਨ ਕਰੋ; ਮੇਰੇ ਸਰੀਰ ਵਿੱਚ ਕਾਮ ਬਹੁਤ ਵੱਧ ਗਿਆ ਹੈ।
8. ਅੜਿਲ: ਗਹਿ ਗਹਿ ਤਾ ਕੋ ਬਾਲ ਗਰੇ ਚਿਮਟਤ ਗਈ॥
ਲਪਟਿ ਲਪਟਿ ਤਾ ਕੇ ਆਸਨ ਕੇ ਤਰ ਗਈ॥
ਚੌਰਾਸੀ ਆਸਨ ਸਭ ਲਿਯੋ ਬਨਾਇ ਕੈ॥
ਹੋ ਆਠ ਜਾਮ ਰਤਿ ਕਰੀ ਹਰਖ ਉਪਜਾਇ ਕੈ॥9॥ (ਚਰਿਤ੍ਰ-164)
ਉਸ (ਯਾਰ) ਨੂੰ ਇਸਤਰੀ ਫੜ-ਫੜ ਕੇ ਗਲ਼ੇ ਲਗਾਉਣ ਲੱਗੀ ਅਤੇ ਲਿਪਟ-ਲਿਪਟ ਕੇ ਉਸ ਦੇ ਆਸਣ ਹੇਠਾਂ ਹੋ ਗਈ। ਚੌਰਾਸੀ ਆਸਣਾਂ ਨੂੰ ਚੰਗੀ ਤਰਾਂ ਕਰ ਕੇ ਅੱਠ ਪਹਿਰ ਤੱਕ ਪ੍ਰਸੰਨਤਾ ਪੂਰਵਕ ਰਤੀ-ਕ੍ਰੀੜਾ ਕੀਤੀ।
9. ਚੌਪਈ: ਜੌ ਰਾਜੇ ਤੇ ਬਾਰਿ ਭਿਰਾਊ। ਅਪਣੀ ਝਾਂਟੈ ਸਭੈ ਮੰਡਾਊ॥
ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ। ਨਿਜ ਨੈਨਨ ਇਹ ਚਰਿਤ ਨਿਹਾਰਹੁ॥2॥ (190)
ਜੇ (ਮੈਂ) ਰਾਜੇ ਤੋਂ ਪਾਣੀ ਭਰਵਾਵਾਂ ਅਤੇ ਆਪਣੀਆਂ ਸਾਰੀਆਂ ਝਾਂਟਾਂ ਉਸ ਤੋਂ ਮੁਨਵਾਵਾਂ। ਤਦੇ ਹੇ ਇਸਤਰੀਓ! ਤੁਸੀਂ ਸਾਰੀਆਂ ਸ਼ਰਤ ਹਾਰ ਜਾਓਗੀਆਂ। ਆਪਣੀਆਂ ਅੱਖਾਂ ਨਾਲ (ਮੇਰਾ) ਇਹ ਚਰਿਤ੍ਰ ਵੇਖਿਉ।
10. ਅੜਿਲ: ਸਿਵ ਮੰਦਿਰ ਮੈ ਜਾਇ ਭੋਗ ਤਾ ਸੌ ਕਰੈ॥
ਮਹਾ ਰੁਦ੍ਰ ਕੀ ਕਾਨਿ ਨ ਕਛੁ ਚਿਤ ਮੈ ਧਰੈ॥
ਜਯੋ ਜਯੋ ਜੁਰਕੈ ਖਾਟ ਸੁ ਘੰਟ ਬਜਾਵਹੀ॥
ਹੋ ਪੂਰਿ ਤਵਨ ਧੁਨਿ ਰਹੈ ਨ ਜੜ ਕਛੁ ਪਾਵਹੀ॥8॥ (ਚਰਿਤ੍ਰ-213)
ਸ਼ਿਵ ਮੰਦਰ ਵਿੱਚ ਜਾ ਕੇ ਉਸ ਨਾਲ ਭੋਗ-ਵਿਲਾਸ ਕਰਦੀ ਮਹਾਂ ਰੁਦ੍ਰ ਦੀ ਵੀ ਚਿਤ ਵਿੱਚ ਕੁਝ ਪਰਵਾਹ ਨ ਧਰਦੀ। ਜਿਉਂ-ਜਿਉਂ ਮੰਜੀ ਦੀ ਆਵਾਜ਼ ਨਿਕਲਦੀ (ਉਹ) ਘੰਟੇ ਵਜਾਉਂਦੀ। (ਉ¤ਥੇ) ਉਸ ਘੰਟੇ ਦੀ ਧੁਨ ਪੂਰੀ ਰਹਿੰਦੀ ਅਤੇ ਕੋਈ ਵੀ ਮੂਰਖ ਸਮਝ ਨ ਸਕਦਾ।
10. ਦੋਹਰਾ: ਕਾਮ ਭੋਗ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ॥
ਪਕਰਿ ਭੁਜਨ ਆਸਨ ਤਰੇ ਜਾਤ ਭਈ ਲਪਟਾਇ॥3॥ (ਚਰਿਤ੍ਰ-280)
ਹਿਰਦੇ ਵਿੱਚ ਪ੍ਰਸੰਨ ਹੋ ਕੇ ਉਸ ਨਾਲ ਕਾਮ-ਭੋਗ ਕੀਤਾ ਅਤੇ (ਉਸ ਦੀਆਂ) ਭੁਜਾਵਾਂ ਨੂੰ ਪਕੜ ਕੇ ਆਸਣ ਹੇਠਾਂ ਲਿਪਟ ਗਈ।
11. ਚੌਪਈ: ਉਠਿ ਕਰਿ ਕੁਆਰਿ ਅਲਿੰਗਨ ਕਿਯੋ। ਭਾਤਿ ਭਾਤਿ ਚੁੰਬਨ ਤਿਹ ਲਿਯੋ॥
ਕਾਮ ਕੇਲ ਰੁਚਿ ਮਾਨ ਕਮਾਯੋ। ਭਾਂਗਿ ਅਫ਼ੀਮ ਸ਼ਰਾਬ ਚੜਾਯੋ॥8॥ (ਚਰਿਤ੍ਰ-290)
ਰਾਣੀ ਨੇ ਉ¤ਠ ਕੇ (ਯਾਰ ਨੂੰ) ਗਲਵੱਕੜੀ ਵਿੱਚ ਲਿਆ। ਕਈ ਤਰਾਂ ਨਾਲ ਉਸ ਦੇ ਚੁੰਬਨ ਲਏ। ਮਨਪਸੰਦ ਦਾ ਭੋਗ-ਵਿਲਾਸ ਕੀਤਾ। ਭੰਗ, ਅਫ਼ੀਮ ਅਤੇ ਸ਼ਰਾਬ ਪੀਤੀ।
13. ਤ੍ਰਿਯ-ਬਾਚ: ਕੈ ਜੜ ਪ੍ਰਾਨਨ ਕੀ ਆਸਾ ਤਜੁ। ਕੈ ਰੁਚਿ ਮਾਨਿ ਆਉ ਮੁਹਿ ਕੌ ਭਜ॥
ਕੈ ਤੁਹਿ ਕਾਟਿ ਕਰੈ ਸਤ ਖੰਡਾ। ਕੈ ਦੈ ਮੋਰਿ ਭਗ ਬਿਖੈ ਲੰਡਾ॥11॥ (ਚਰਿਤ੍ਰ 312)
ਹੇ ਮੂਰਖ! ਜਾਂ ਤਾਂ ਪ੍ਰਾਣਾਂ ਦੀ ਆਸ ਛੱਡ ਦੇ ਜਾਂ ਰੁਚੀ ਪੂਰਵਕ ਮੇਰੇ ਨਾਲ ਆ ਕੇ ਸੰਭੋਗ (ਭੋਗ) ਕਰ। ਜਾਂ ਤਾਂ ਮੈਂ ਤੇਰੇ ਸੱਤ ਟੁਕੜੇ ਕਰ ਦਿਆਂਗੀ, ਜਾਂ ਮੇਰੇ ਨਾਲ ਪੁਰਸ਼ਾਂ ਵਾਲਾ ਵਿਹਾਰ ਕਰ ਕੇ ਮੇਰੀ ਯੋਨੀ ਵਿੱਚ ਆਪਣੀ ਇੰਦਰੀ ਧੱਕ।
14. ਅੜਿਲ: ਪਕਰਿ ਭੁਜਾ ਗਜ ਪਰ ਪਿਯ ਲਯੋ ਛੜਾਇ ਕੈ॥
ਭੋਗ ਅੰਬਾਰੀ ਬੀਚ ਕਰੇ ਸੁਖ ਪਾਇਕੈ॥
ਲਪਟਿ ਲਪਟਿ ਦਊ ਕੇਲ ਕਰਤ ਮੁਸਕਾਇ ਕਰਿ॥
ਹੌ ਹਮਰੌ ਭੂਪਤਿ ਭੇਦ ਨ ਸਕਿਯੋ ਪਾਇ ਕਰਿ॥20॥ (ਚਰਿਤ੍ਰ-374)
ਬਾਂਹ ਪਕੜ ਕੇ ਉਸ ਨੇ ਪ੍ਰੀਤਮ ਨੂੰ ਹਾਥੀ ਉ¤ਤੇ ਚੜਾ ਲਿਆ ਅਤੇ ਅੰਬਰੀ ਵਿੱਚ ਸੁਖ ਪੂਰਵਕ ਸੰਭੋਗ ਕੀਤਾ। (ਉਹ) ਦੋਵੇਂ ਲਿਪਟ-ਲਿਪਟ ਕੇ ਮੁਸਕਰਾਉਂਦੇ ਹੋਏ ਰਤੀ-ਕ੍ਰੀੜਾ ਕਰ ਰਹੇ ਸਨ (ਅਤੇ ਸੋਚ ਰਹੇ ਸਨ ਕਿ) ਰਾਜਾ ਸਾਡੇ ਭੇਦ ਨੂੰ ਨਹੀਂ ਪਾ ਸਕਿਆ।
15. ਚੌਪਈ: ਪ੍ਰਥਮ ਜਾਰ ਜਬ ਧਕਾ ਲਗਾਯੋ। ਤਬ ਰਾਨੀ ਲੈ ਢੋਲ ਬਜਾਯੋ॥
ਜਬ ਤਿਹ ਲਿੰਗ ਸੁ ਭਗ ਤੇ ਕਾਢਾ। ਤ੍ਰਿਯ ਦਿਯ ਢੋਲ ਢਮਾਕਾ ਗਾਢਾ॥10॥ (ਚਰਤ੍ਰਿ -387)
ਜਦ ਯਾਰ ਨੇ ਪਹਿਲਾ ਜ਼ੋਰ ਲਗਾਇਆ ਤਦ ਰਾਣੀ ਨੇ (ਡਗਾ) ਲੈ ਕੇ ਢੋਲ ਵਜਾਇਆ। ਜਦ ਉਸ ਪੁਰਸ਼ ਨੇ ਇੰਦਰੀ ਨੂੰ ਯੋਨੀ ਤੋਂ ਬਾਹਰ ਕੱਢਿਆ (ਤਦ) ਰਾਣੀ ਨੇ ਤਕੜੀ ਤਰਾਂ ਨਾਲ ਢੋਲ ਢਮਕਾਇਆ।
16. ਚੌਪਈ: ਪੋਸਤ ਭਾਂਗ ਅਫੀਮ ਮਿਲਾਇ। ਆਸਨ ਤਾਂ ਪਰ ਦਿਯੋ ਬਨਾਇ॥
ਚੁਬੰਨ ਰਾਇ ਆਲਿੰਗਨ ਲਏ । ਲਿੰਗ ਦੇਤ ਤਿਹ ਭਗ ਮੋ ਭਏ॥25॥
ਭਗ ਮੋ ਲਿੰਗ ਦਿਯੋ ਰਾਜਾ ਜਬ। ਰੁਚਿ ਉਪਜੀ ਤਰਨੀ ਕੇ ਜਿਯ ਤਬ॥
ਲਪਟਿ ਲਪਟਿ ਆਸਨ ਤਰ ਗਈ। ਚੁੰਬਨ ਕਰਤ ਭੂਪ ਕੇ ਭਈ॥26॥ (ਚਰਿਤ੍ਰ-402)
ਪੋਸਤ, ਭੰਗ ਅਤੇ ਅਫ਼ੀਮ ਮਿਲਾ ਕੇ (ਸੇਵਨ ਕੀਤਾ) ਅਤੇ ਉਸ ਹੇਠਾਂ ਚੰਗੀ ਤਰਾਂ ਆਸਣ ਜਮਾਏ। ਰਾਜੇ ਨੇ ਚੁੰਬਨ ਅਤੇ ਆਲਿੰਗਨ ਲਏ ਅਤੇ ਉਸ ਦੀ ਯੋਨੀ ਵਿੱਚ ਇੰਦਰੀ ਧੱਕ ਦਿੱਤੀ॥25 ਜਦ ਰਾਜੇ ਨੇ ਆਪਣੀ ਇੰਦਰੀ ਉਸ ਦੀ ਯੋਨੀ ’ਚ ਦਿੱਤੀ, ਤਦ ਇਸਤਰੀ ਦੇ ਮਨ ਵਿੱਚ ਬਹੁਤ ਰੁਚੀ ਪੈਦਾ ਹੋਈ। ਉਸ ਨੇ ਲਿਪਟ-ਲਿਪਟ ਕੇ ਆਸਨ ਕੀਤੇ ਅਤੇ ਰਾਜੇ ਦੇ ਚੁੰਬਨ ਲੈਣ ਲੱਗੀ॥26॥
ਇਹ ਅਸ਼ਲੀਲਤਾ, ਨੰਗੇਜ਼ਵਾਦ ਅਤੇ ਜਿਣਸੀ ਪ੍ਰਕ੍ਰਿਆਵਾਂ ਦਾ ਅਸੱਭਿਯ ਵਿਵਰਣ ਕੇਵਲ ਚਰਿਤ੍ਰੋ ਪਾਖਿਆਨ ਤੱਕ ਹੀ ਸੀਮਤ ਨਹੀਂ। ਅਜੇਹੇ ਭੱਦੇ ਵਰਤਾਰੇ ਦੀਆਂ ਅਨੇਕਾਂ ਝਲਕਾਂ, ਅਖੌਤੀ ਦਸਮਗ੍ਰੰਥ ਦੀਆਂ ਹੋਰ ਰਚਨਾਵਾਂ ਵਿੱਚ ਵੀ ਮਿਲਦੀਆਂ ਹਨ। ਜਿਵੇਂ ਕਿ:
(ੳ) ਕ੍ਰਿਸ਼ਨਾਵਤਾਰ (ਉਸ਼ਾ-ਅਨਿਰੁਧ ਦੇ ਵਿਆਹ ਦਾ ਪ੍ਰਸੰਗ):
17. ਸੋਰਠਾ: ਤ੍ਰੀਆ ਪੀਅ ਦਯੌ ਮਿਲਾਇ ਚਤੁਰ ਤ੍ਰੀਅ ਕਰਿ ਚਤੁਰਤਾ ਕੀਯੋ ਭੋਗ ਸੁਖ ਪਾਇ ਊਖਾ ਅਰੁ ਅਨਰੁਧ ਮਿਲ॥2204॥
(ਉਸ) ਚਤੁਰ ਇਸਤਰੀ ਨੇ ਸਿਆਣਪ ਨਾਲ ਇਸਤਰੀ ਅਤੇ (ਉਸ ਦੇ) ਪ੍ਰਿਯ ਨੂੰ ਮਿਲਵਾ ਦਿੱਤਾ। ਊਖਾ ਅਤੇ ਅਨਰੁਧ ਨੇ ਮਿਲ ਕੇ ਭੋਗ-ਵਿਲਾਸ ਕੀਤਾ ਅਤੇ ਸੁਖ ਪਾਇਆ।
18. ਸਵੈਯਾ: ਚਾਰਿ ਪ੍ਰਕਾਰ ਕੋ ਭੋਗ ਕੀਉ, ਨਰਨਾਰਿ ਹੁਲਾਸ ਹੀਯੈ ਮੈ ਬਢੈਕੈ॥
ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਬੈ ਇਨ ਕੈ ॥2205॥
(ਉਨਾਂ ਦੋਹਾਂ) ਨਰ-ਨਾਰੀ ਨੇ ਹਿਰਦੇ ਵਿੱਚ ਅਨੰਦ ਵਧਾ ਕੇ ਚਾਰ ਪ੍ਰਕਾਰ ਦੇ ਭੋਗ ਕੀਤੇ। ਕਵੀ (ਸ਼ਿਆਮ) ਕਹਿੰਦੇ ਹਨ ਕਿ ਕੋਕ ਸ਼ਾਸਤ੍ਰ ਵਿੱਚ (ਭੋਗ ਕਰਨ ਦੇ) ਜਿਤਨੇ ਆਸਨ (ਲਿਖੇ ਹਨ) ਓਹ ਸਾਰੇ ਇਨਾਂ ਨੇ ਕੀਤੇ।
(ਅ) ਬ੍ਰਹਮਾ ਅਵਤਾਰ (ਪ੍ਰਿਥੁ -ਸ਼ਕੁੰਤਲਾ ਦਾ ਪ੍ਰਸੰਗ)
19. ਹਰਿ ਬੋਲਮਨਾ ਛੰਦ: ਨ੍ਰਿਪ ਬਾਂਹ ਗਹੀ। ਤ੍ਰੀਅ ਮੋਨ ਰਹੀ॥
ਰਸ ਰੀਤਿ ਰਚੁਯੋ। ਦੁਹੂੰ ਮੰਨ ਮਚੁਯੋ॥29॥
ਬਹੁ ਭਾਤਿ ਭਜੀ। ਨਿਸ ਲੌ ਨ ਤਜੀ॥
ਦੋਊ ਰੀਝਿ ਰਹੇ। ਨਹੀਂ ਜਾਤ ਕਰੇ॥30॥
ਰਾਜੇ ਨੇ (ਉਸ ਦੀ) ਬਾਂਹ ਪਕੜ ਲਈ, ਇਸਤਰੀ ਚੁੱਪ ਰਹੀ। (ਦੋਵੇਂ) ਪ੍ਰੇਮ ਦੇ ਰਸ ਵਿੱਚ ਲਗ ਗਏ (ਕਿਉੁਂਕਿ) ਦੋਹਾਂ ਅੰਦਰ ਕਾਮ (ਦਾ ਭਾਵ) ਮੱਚਿਆ ਹੋਇਆ ਸੀ॥29॥ (ਰਾਜੇ ਨੇ ਉਸ ਇਸਤਰੀ ਨਾਲ) ਬਹੁਤ ਤਰਾਂ ਨਾਲ ਭੋਗ ਕੀਤਾ ਅਤੇ ਰਾਤ ਤੱਕ (ਉਸ ਨੂੰ) ਨਾ ਛੱਡਿਆ। ਦੋਵੇਂ (ਇੱਕ ਦੂਜੇ ਉਤੇ) ਰੀਝੇ ਹੋਏ ਸਨ। (ਜਿਸ ਦਾ) ਕਥਨ ਨਹੀਂ ਕੀਤਾ ਜਾ ਸਕਦਾ॥30॥
(ੲ) ਚੰਦ੍ਰਅਵਤਾਰ ਦਾ ਪ੍ਰਸੰਗ:
20. ਚੌਪਈ: ਤਜਤ ਭਯੋ ਅੰਬਰ ਕੀ ਦਾਰਾ। ਤਾ ਤੇ ਕੀਯ ਮੁਨਿ ਰੋਸ ਅਪਾਰਾ॥
ਕ੍ਰਿਸਨਾਰਜੁਨ ਮ੍ਰਿਗ ਚਰਮ ਚਲਾਯੋ। ਤਿਹ ਕਰਿ ਤਾਹਿ ਕਲੰਕ ਲਗਾਯੋ॥13॥
ਬ੍ਰਹਸਪਤੀ (ਅੰਬਰ) ਦੀ ਇਸਤਰੀ ਨਾਲ (ਚੰਦ੍ਰਮਾ ਨੇ) ਭੋਗ ਕੀਤਾ ਸੀ। ਇਸ ਕਰਕੇ ਮੁਨੀ ਨੇ ਬਹੁਤ ਗੁੱਸਾ ਕੀਤਾ ਅਤੇ ਕਾਲੇ (ਕ੍ਰਿਸ਼ਨਾਰਜੁਨ) ਹਿਰਨ ਦੀ ਖੱਲ (ਚੰਦ੍ਰਮਾ ਨੂੰ) ਮਾਰੀ, ਜਿਸ ਕਰਕੇ ਚੰਦ੍ਰਮਾ ਨੂੰ ਕਲੰਕ ਲੱਗ ਗਿਆ।
ਉਪਰ ਦਰਸਾਈਆਂ ਕੁਝ ਕੁ ਉਦਾਹਰਣਾਂ ਮੁੱਖ ਤੌਰ ’ਤੇ ਚਰਿਤ੍ਰੋਪਾਖਿਆਨ ਵਿੱਚੋਂ ਹਨ। ਇੱਥੇ ਹੀ ਬੱਸ ਨਹੀਂ, ਬਲਕਿ ਇਸ ਤੋਂ ਵੀ ਕਿਤੇ ਵੱਧ ਨਿਰਲੱਜਤਾ-ਪੂਰਨ, ਕਾਮ-ਉਕਸਾਊ, ਵਿਵਰਣਾਂ/ਕਿੱਸਿਆਂ ਦਾ ਕੋਈ ਘਾਟਾ ਨਹੀਂ ਹੈ। ਅਸਲ ਵਿੱਚ ਚਰਿਤ੍ਰੋਪਾਖਿਆਨ ਆਪਣੇ-ਆਪ ਵਿੱਚ ਕਾਮੁਕਤਾ ਦਾ ਸਾਗਰ ਹੈ ਅਤੇ ਇਹ ਕਾਮੀ ਬਿਰਤਾਂਤ ਕਥਿਤ ਦਸਮ ਗ੍ਰੰਥ ਦੇ ਤਕਰੀਬਨ 40% ਹਿੱਸੇ ਵਿੱਚ ਫ਼ੈਲਿਆ ਹੋਇਆ ਹੈ। ਵੇਖਣਾ ਇਹ ਹੈ ਕਿ ਕਾਮ ਨਾਲ ਲਬਰੇਜ਼, ਅਸੱਭਿਅਕ ਅਤੇ ਕੋਕ-ਸ਼ਾਸਤ੍ਰਾਂ ਨੂੰ ਮਾਤ ਪਾਉਂਦੀਆ ਘਟੀਆ, ਚਰਿਤ੍ਰਹੀਣ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸ਼ਿੰਗਾਰਮਈ ਅਤੇ ਅਲੰਕਾਰਕ ਯੁਕਤੀਆਂ ਰਾਹੀਂ ਆਤਮਿਕ ਮਿਲਾਪ ਦੀਆਂ ਗੱਲਾਂ ਕਰਦੀਆਂ ਪੰਗਤੀਆਂ ਨੂੰ ਸੰਦਰਭ ਤੋਂ ਨਿਖੇੜ ਕੇ ਦੋਹਾਂ ਨੂੰ ਇੱਕੋ ਪੱਧਰ ’ਤੇ ਰੱਖ ਕੇ ਹਠਧਰਮੀ ਦਾ ਸਬੂਤ ਦਿੰਦਿਆਂ, ਕਮਜ਼ੋਰ ਸਿੱਖ ਜਨ-ਮਾਨਸ ਅਤੇ ਗੁਰਮਤਿ ਤੋਂ ਕੋਰੇ ਵਰਗ ਨੂੰ ਮੰਦੀ-ਭਾਵਨਾ ਅਧੀਨ ਗੁਰਬਾਣੀ ’ਤੇ ਸ਼ੱਕ ਕਰਨ ਲਈ ਪ੍ਰੇਰਤ ਕਰਨ ਤੱਕ ਹੀ ਸੀਮਤ ਨਹੀਂ, ਸਗੋਂ ਇਹ ਲਿਖ ਕੇ ਕਿ ਬਾਣੀ ਵਿੱਚ ਵੀ ਬੜਾ ਕੁੱਝ ਲਿਖਿਆ ਹੋਇਆ ਹੈ, ਸਾਰੀ ਦੀ ਸਾਰੀ ਗੁਰਬਾਣੀ ਨੂੰ ਸ਼ੱਕ ਦੇ ਘੇਰੇ ਵਿੱਚ ਖੜਨ ਦਾ ਹੀਆ ਕਰਨ ਕਰ ਕੇ, ਸਿੱਖੀ ਸਰੂਪ ਵਿੱਚ ਇਹ ਪੰਥ ਵਿਰੋਧੀ ਕੁਫਰ ਦਾ ਭਾਗੀ ਹੈ। ਚੰਚਲ- ਚਿਤ ਤੇ ਕਾਮੀ ਕਹਾਣੀਆਂ ਦੇ ਪਾਠ-ਪਠਨ ਦੀ ਮੰਦ-ਭਾਵੀ ਪ੍ਰੇਰਨਾ ਕਰ ਕੇ ਉਹ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਵਿਚਾਰਧਾਰਾ ’ਤੇ ਕਿੰਤੂ ਕਰ ਰਿਹਾ ਹੈ, ਕਿਉਂਕਿ ਹੁਕਮ ਹੈ:
ਕਾਮ ਕ੍ਰੋਧਿ ਲੋਭਿ ਮੋਹਿ ਬਾਧਾ॥ ਮਹਾ ਗਰਤ ਮਹਿ ਨਿਘਰਤ ਜਾਤਾ॥ (ਪੰਨਾ-741),
ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾਗਵਣ॥ (ਪੰਨਾ-502),
ਕਾਮ ਕ੍ਰੋਧ ਲਪਟਿਉ ਅਸਨੇਹ॥ਸਿਰ ਉਪਰਿ ਠਾਢੋ ਧਰਮ ਰਾਇ॥
ਮੀਠੀ ਕਰਿ ਕਰਿ ਬਿਖਿਆ ਖਾਏ॥ (ਪੰਨਾ-178),
ਕਾਮ ਕ੍ਰੋਧਿ ਮਨੁ ਹਿਰਿ ਲਇਆ ਮਨਮੁਖ ਅੰਧਾ ਲੋਇ॥ (ਪੰਨਾ-1414),
ਚੰਚਲੁ ਚੀਤ ਨ ਪਾਵੈ ਪਾਰਾ॥ ਆਵਤ ਜਾਤ ਨ ਲਾਗੈ ਬਾਰਾ॥ (ਪੰਨਾ-1189)
ਚੰਚਲ ਮਤਿ ਤਿਆਗੇ ਪੰਚ ਸੰਘਾਰੈ॥ (ਪੰਨਾ-226)
ਗੁਰਬਾਣੀ ਦੀਆਂ ਉਪਰੋਕਤ ਪਵਿੱਤਰ ਪੰਗਤੀਆਂ, ਪੁਕਾਰ-ਪੁਕਾਰ ਕੇ ਗੁਰਸਿੱਖਾਂ ਨੂੰ ਚੰਚਲਤਾ ਤੇ ਕਾਮੀ ਜ਼ਿੰਦਗੀ ਤੋਂ ਹਰ ਪਲ ਕਿਨਾਰਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਗੁਰਸਿੱਖਾਂ ਲਈ ਗੁਰੂ (ਗੁਰਬਾਣੀ) ਦੇ ਹੁਕਮ ਦੀ ਪਾਲਣਾ ਸਰਬੋਤਮ ਹੈ ਨਾ ਕਿ ਕਿਸੇ ਦੰਭੀ ਡੇਰੇਦਾਰ ਦੀ ਫ਼ੈਲਾਈ ਮਨਮਤਿ। ਹਰ ਗੁਰਸਿੱਖ ਲਈ ਹੁਕਮ ਹੈ “ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ, ਜਿਸ ਰਾਮ ਨਾਮੁ ਗਲਿ ਹਾਰੁ॥” (ਪੰਨਾ-938) ’ਤੇ ਪਹਿਰਾ ਦਿੰਦਿਆਂ ਸੱਚ ਤੇ ਸਚਿਆਰ ਦੀ ਭਾਲ ਨੂੰ ਜ਼ਿੰਦਗੀ ਦਾ ਆਦਰਸ਼ ਬਣਾਵੇ। ਡੇਰੇਦਾਰ ਜੀ! ਇਹ ਕੁਫੱਕੜ ਤੋਲਣੇ ਛੱਡੋ – “ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥” (ਪੰਨਾ-43) ਸੱਚ ਦਾ ਲੜ ਫੜੋ -ਸਚਿਆਰ ਪ੍ਰਭੂ ਦੀ ਗੱਲ ਕਰੋ। ਜੇਕਰ ਇਹ ਕੂੜ-ਕਬਾੜ ਇੰਨਾਂ ਹੀ ਜ਼ਰੂਰੀ ਹੁੰਦਾ ਤਾਂ ਹਜ਼ੂਰ ਦਸਮ ਪਾਤਸ਼ਾਹ ਖ਼ੁਦ ਹੀ ਆਪਣੇ ਸਿੱਖਾਂ ਨੂੰ ਇਸ ਤਥਾਕਥਿਤ ਗ੍ਰੰਥ ਦੇ ਲੜ ਲਾ ਜਾਂਦੇ। ਓਹਨਾਂ ਲੜ ਲਾਇਆ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜੋ ਫੁਰਮਾਨ ਕਰਦੇ ਹਨ:
“ਕਿਆ ਭਵੀਐ ਸੁਚ ਸੂਚਾ ਹੋਇ॥ ਸਾਚ ਸਬਦ ਬਿਨੁ ਮੁਕਤਿ ਨ ਹੋਇ॥” (ਪੰਨਾ-134)
ਆਖ਼ਰ ਸਵਾਲ ਉ¤ਠਦਾ ਹੈ ਕਿ ਕੀ ਪਾਖੰਡੀ ਸਾਧਾਂ ਡੇਰੇਦਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੇ ਸਬੰਧ ਵਿੱਚ ਤੋਲਿਆ ਜਾ ਰਿਹਾ ਕੁਫ਼ਰ ਕੇਵਲ ਓਹਨਾਂ ਵੱਲੋਂ ਸਵੈਇੱਛਤ ਹੈ? ਨਹੀਂ। ਇਹ ਕੇਸਾਧਾਰੀ ਤੇ ਮੋਨੇ ਦੋਹਾਂ ਬਿਪਰ-ਵੰਸ਼ੀਆਂ ਦੀ ਮਿਲੀਭੁਗਤ ਦੀ ਦੇਣ ਹੈ। ਇਹਨਾਂ ਦੀ ਡੋਰ ਉਨਾਂ ਦੇ ਹੱਥ ਹੈ ਜੋ ਸਿੱਖ ਕੌਮ ਨੂੰ ਲਵ-ਕੁਸ਼ ਦੀ ਵੰਸ਼ਜ ਦੱਸ ਕੇ ਹੀਣ-ਭਾਵਨਾ ਦਾ ਚੱਕਰਵਿਯੂ ਰਚ ਰਹੇ ਹਨ ਅਤੇ ਇਨ੍ਹਾਂ ਡੇਰੇਦਾਰਾਂ ਦੇ ਮੋਢਿਆਂ ’ਤੇ ਚੜ ਕੇ ਉਹ ਅਖੌਤੀ ਦਸਮ ਗ੍ਰੰਥ ਦਾ ਢੰਡੋਰਾ ਪਿੱਟ-ਪਿੱਟ ਕੇ ਸਾਹਿਬੇ- ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਾਫ਼ ਤੇ ਪਾਕ ਦਾਮਨ ਨਾਲ ਖਿਲਵਾੜ ਹੀ ਨਹੀਂ ਕਰ ਰਹੇ, ਸਗੋਂ ਇਸ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਉਭਾਰਨ ਲਈ ਸਿੱਖ ਵਿਰੋਧੀ ਆਰ.ਐਸ.ਐਸ. ਦੀ ਸ਼ਹਿ ਤੇ ਦੇਸ ਅਤੇ ਪ੍ਰਦੇਸ ਵਿੱਚ ਇਸ ਕੁਕਰਮ ਵਿੱਚ ਨਿਰੰਤਰ ਕਾਰਜਸ਼ੀਲ ਹਨ। ਦਸਮ ਪਾਤਸ਼ਾਹ ਦੀ ਥੋੜੀ ਜਿਹੀ ਨਿਰਵਿਵਾਦ ਰਚਨਾ (ਇਸ ਗ੍ਰੰਥ ਦਾ ਕੇਵਲ 7% ਹਿੱਸਾ) ਨੂੰ ਮੂਹਰੇ ਰੱਖ ਕੇ, ਬਾਕੀ ਦੇ ਸਾਰੇ ਮਹੁਰੇ (ਜ਼ਹਿਰ) ਨੂੰ ਕੌਮ ਦੇ ਗਲ਼ੇ ਉਤਾਰਨ ਦੀ ਘਿਨਾਉਣੀ ਕੋਸ਼ਿਸ ਕੀਤੀ ਜਾ ਰਹੀ ਹੈ। ਇਹ ਕੋਸ਼ਿਸ਼ ਕੀਤੀ ਵੀ ਉਹਨਾਂ ਵੱਲੋਂ ਜਾ ਰਹੀ ਹੈ ਜਿਨਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ। ਆਪਣੀ ਇਸ ਹਰਕਤ ਦੀ ਪਰਦਾਪੋਸ਼ੀ ਕਰਨ ਲਈ, ਉਹ ਬਣੇ ਜਾਂ ਬਣਾਏ ਗਏ ਕੇਸਾਧਾਰੀ (ਵੇਖਣ ਨੂੰ ਪੂਰਨ ਗੁਰਸਿੱਖ), ਹੀਣ ਭਾਵ ਦੇ ਸ਼ਿਕਾਰ, ਜਿਨਾਂ ਦੀਆਂ ਰਗਾਂ ਵਿੱਚ ਅੱਜ ਵੀ ਬਿਪਰ ਦਾ ਖ਼ੂਨ ਦੌੜ ਰਿਹਾ ਹੈ। ਅਤੇ ਹੋਰ ਜੋ ਉਹਨਾਂ ਦੇ ਪੂਰਨ ਗੁਰਸਿੱਖ ਸਰੂਪ ਦੇ ਭੁਲੇਖੇ ਦੇ ਸ਼ਿਕਾਰ ਹੋ ਕੇ ਜ਼ਿਹਨੀ ਤੌਰ ਤੇ ਬੌਣੇ ਸਿੱਖ, ਜੋ ਹਿੰਦੂ ਸੋਚ ਦੇ ਧਾਰਨੀ ਹਨ, ਦਾ ਇਸਤੇਮਾਲ ਕਰ ਕੇ ਰਾਸ਼ਟਰੀ ਸਿੱਖ ਸੰਗਤ ਅਤੇ ਹੋਰ ਅਨੇਕਾਂ ਅਜੇਹੀਆਂ ਸਿੱਖੀ ਦਿੱਖ ਵਾਲੀਆਂ ਜੱਥੇਬੰਦੀਆਂ ਖੜੀਆਂ ਕਰ ਕੇ, ਸੁੱਤੀਆਂ ਕਲਾ ਜਗਾ ਰਹੇ ਹਨ। ਪਿਛਲੇ ਪੰਜ-ਸੱਤ ਸਾਲਾਂ ਵਿੱਚ ਇਹਨਾਂ ਨਾਮ-ਨਿਹਾਦ ਜੱਥੇਬੰਦੀਆਂ ਵੱਲੋਂ ਮਣਾਂ-ਮੂੰਹੀਂ ਛਪਵਾ ਕੇ ਵੰਡੇ ਗਏ ਕਿਤਾਬਚਿਆਂ ’ਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਬਿਪਰ ਨੇ ਇਹਨਾਂ ਬਹਿਰੂਪੀਆਂ ਅਤੇ ਅਖੌਤੀ ਸਾਧਾਂ ਦਾ ਇਸਤੇਮਾਲ ਕਰ ਕੇ, ਉਹਨਾਂ ਦਾ ਸਮਰਥਨ ਪ੍ਰਾਪਤ ਕਰਦਿਆਂ, ਕਮਜ਼ੋਰ ਤੇ ਗੁਰਮਤਿ ਤੋਂ ਕੋਰੇ ਆਮ ਸਿੱਖਾਂ ਨੂੰ ਗੁੰਮਰਾਹਕੁੰਨ ਪ੍ਰਾਪੇਗੰਡੇ ਦਾ ਸ਼ਿਕਾਰ ਬਣਾਇਆ ਹੈ। ਆਰ.ਐਸ.ਐਸ. ਵੱਲੋਂ ਬਰਾਸਤਾ ਰਾਸ਼ਟਰੀ ਸਿੱਖ ਸੰਗਤ ਜੋ ਅਨੇਕਾਂ ਕਿਤਾਬਚੇ ਵੰਡੇ ਗਏ ਹਨ, ਉਹਨਾਂ ਵਿੱਚ ਅਜੋਕੇ ਵਿਕਾਊ-ਬਿਰਤੀ ਦੇ ਬਿਪਰ-ਵੰਸ਼ਜ ਸਾਧਾਂ ਦੇ ਸੰਦੇਸ਼ ਅਤੇ ਫੋਟੋਆਂ ਦਾ ਖੁਲ ਕੇ ਇਸਤੇਮਾਲ ਦੇਖਿਆ ਜਾ ਸਕਦਾ ਹੈ।
ਜਾਗ! ਜਾਗ! ਐ ਖ਼ਾਲਸਾ ਪੰਥ, ਜਾਗ! ਤੇਰੇ ਘਰ ਨੂੰ ਦੰਭੀ ਡੇਰੇਦਾਰਾਂ ਪਾਖੰਡੀਆਂ ਰੂਪੀ ਲੱਗੀ ਅਮਰ ਵੇਲ ਤੋਂ ਨਿਜਾਤ ਹਾਸਲ ਕਰਨ ਲਈ, ਆਪਣੇ ਪੰ੍ਰਪਰਾਵਾਦੀ ਪੈਂਤੜੇ -ਸਰਬੱਤ ਖ਼ਾਲਸਾ- ਨੂੰ ਪੁਨਰ ਸੁਰਜੀਤ ਕਰ ਕੇ ਕੌਮੀ ਪੁਨਰ-ਨਿਰਮਾਣ ਦੀ ਵਾਗ-ਡੋਰ ਕਹਿਣੀ ਤੇ ਕਰਨੀ ਦੇ ਪੂਰੇ ਗੁਰਸਿੱਖਾਂ ਦੇ ਹੱਥ ਦੇ ਕੇ, ਘੁਣ ਦੀ ਤਰਾਂ ਖਾਈ ਜਾ ਰਹੇ ਸਿੱਖ ਰੂਪ ਵਿੱਚ ਪੁਜਾਰੀਆਂ ਅਤੇ ਕਿਰਦਾਰ ਤੋਂ ਸੱਖਣੇ ਧਾਰਮਕ ਤੇ ਸਿਆਸੀ ਵਿਚਾਰਵਾਨਾਂ ਅਤੇ ਲੀਡਰਾਂ ਤੋਂ ਕੌਮ ਨੂੰ ਨਿਜਾਤ ਦਿਵਾਉ। ਵਾਹਿਗੁਰੂ ਸਹਾਈ ਹੋਵੇ !
ਮੂਲ ਲੇਖਕ – ਇੰਜ: ਜਗਤਾਰ ਸਿੰਘ (ਵਿਸ਼ਵ ਸਿੱਖ ਬੁਲੇਟਿਨ, ਚੰਡੀਗੜ)
ਵਿਸਥਾਰ ਕਰਤਾ – ਇੰਜ: ਗੁਰਮੀਤ ਸਿੰਘ ਕਾਦੀਆਨੀ