Thursday, December 1, 2011

ਚਰਚਿਤ ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ?

ਕਥਿਤ ‘ਦਸਮ ਗ੍ਰੰਥ’ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਹੋਰ ਵੀ ਮਘ ਉਠਿਆ ਹੈ। ਕੁੱਝ ਲੋਕ ਇਸ ਗ੍ਰੰਥ ਦੀ ਸਾਰੀ ਬਾਣੀ ਨੂੰ ਸਿਰੀ ਗੁਰੁ ਗੋਬਿੰਦ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਨਾਲ ਲਿਖੀ ਹੋਈ ਪ੍ਰਵਾਨ ਕਰਦੇ ਹਨ। ਪਰ ਬਹੁਤੇ ਵਿਦਵਾਨ, ਕੁੱਝ ਬਾਣੀ ਤੋਂ ਸਿਵਾਏ, ਇਸ ਵਿਚਲੀ ਸਾਰੀ ਬਾਣੀ ਨੂੰ ਦਸਵੇਂ ਪਾਤਸ਼ਾਹ ਦੀ ਲਿਖਤ ਪਰਵਾਨ ਨਹੀਂ ਕਰਦੇ। ਇਹ ਭਿੰਨ ਭਿੰਨ ਵਿਚਾਰ ਅੱਜ ਦੇ ਨਹੀਂ, ਸਦੀਆਂ ਤੋਂ ਚਲਦੇ ਆ ਰਹੇ ਹਨ। ਪਹਿਲਾਂ ਤਾਂ ਕਿਸੇ ਧਰਮ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਕੋਈ ਵਿਵਾਦ ਪੈਦਾ ਹੋਣਾ ਹੀ ਮੰਦੇ ਭਾਗਾਂ ਵਾਲੀ ਗੱਲ ਹੈ ਅਤੇ ਜੇ ਇਹ ਵਾਦ ਵਿਵਾਦ ਦਸਮ ਪਾਤਸ਼ਾਹ ਵਲੋਂ ਰਚੇ ਹੋਏ ਗ੍ਰੰਥ ਬਾਰੇ ਹੋਵੇ ਤਾਂ ਇਹ ਅਤਿਅੰਤ ਦੁਰਭਾਗੀ ਗੱਲ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਵਾਦ ਵਿਵਾਦ ਸ਼ੁਰੂ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ-ਨ-ਕੋਈ ਅਜੇਹਾ ਕਾਰਣ, ਮਸਲਾ, ਘਟਨਾ ਜਾਂ ਹਿੱਤ ਜਰੂਰ ਹੋਵੇਗਾ ਜਿਸ ਨੇ ਇਸ ਮੰਦਭਾਗੀ ਸੋਚ ਨੂੰ ਜਨਮ ਦਿੱਤਾ। ਧਰਮਾਂ ਦੀ ਮਾਣ ਮਰਯਾਦਾ ਨੂੰ ਚਣੌਤੀ ਦੇਣ ਜਾਂ ਆਂਚ ਪਹਿਚਾਉਣ ਦੇ ਜ਼ਿੰਮੇਦਾਰ ਅਕਸਰ ਧਰਮਾਂ ਦੇ ਉਹ ਕਾਰਕੁਨ ਹੁੰਦੇ ਹਨ ਜਿਨ੍ਹਾਂ ਨੇ ਕੋਈ ਰਾਜਨੀਤਕ, ਸਮਾਜਿਕ ਅਤੇ ਖਾਸ ਕਰਕੇ ਧਾਰਮਿਕ ਲਾਹਾ ਲੈਣਾ ਹੁੰਦਾ ਹੈ। ਦਸਮ ਗ੍ਰੰਥ ਦੀ ਪਰਮਾਣਿਕਤਾ ਨੂੰ ਮੁੱਦਾ ਬਣਾਕੇ ਸਮੇਂ ਸਮੇਂ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਪਿੱਛੇ ਵੀ ਕੁੱਝ ਅਜੇਹੇ ਹੀ ਕਾਰਨ ਹਨ। ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ? ਇਸ ਸਵਾਲ ਦੇ ਉੱਤਰ ਲਈ ਮੇਰੇ ਵਲੋਂ ਲਿਖੇ ਮੌਨੌਗਰਾਫ ਦਾ ਖੁਲਾਸਾ ਹਾਜ਼ਰ ਹੈ।

(ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ।

(ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ।

(ੲ). ਦਸਮ ਗ੍ਰੰਥ ਦੀ ਮਿੱਥ ਦਾ ਆਰੰਭ: ਇੱਕ ਫ਼੍ਰੰਗੀ ਸਾਜ਼ਸ਼।

(ਸ). ਦਸਮ ਗ੍ਰੰਥ ਅਤੇ ਹੋਰ ਬੀੜਾਂ।

(ਹ). ਸੋਧਕ ਕਮੇਟੀ ਦਾ ਦਸਮ ਗ੍ਰੰਥ।

(ਕ). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਅਤੇ ਦਸਮ ਗ੍ਰੰਥ।

(ਖ). ਅਯੋਕੀ ਸਥਿਤੀ।

(ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ

ਇਸ ਭਾਗ ਨੂੰ ਕੁੱਝ ਅਹਿਮ ਸਵਾਲਾਂ ਨਾਲ ਸ਼ੁਰੂ ਕਰਦੇ ਹਾਂ।

1. ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ‘ਦਸਮ ਗ੍ਰੰਥ’ ਦੀ ਰਚਨਾ ਕੀਤੀ ਹੁੰਦੀ ਤਾਂ ਕੀ ਇਸ ਦਾ ਨਾਂ ਗੁਰੂ ਕਾਲ ਤੋਂ ਹੀ ਸਿੱਖ ਇਤਿਹਾਸ ਵਿੱਚ ਅੰਕਤ ਨਾ ਹੁੰਦਾ ਅਤੇ ਇਸ ਦਾ ਪ੍ਰਕਾਸ਼ ਧਾਰਮਿਕ ਸਥਾਨਾਂ ਤੇ ਨਾ ਕੀਤਾ ਜਾਂਦਾ? ਖਾਸ ਕਰਕੇ ਕੀ ਇਸ ਬਾਰੇ ਸਿੱਖਾਂ ਨੂੰ ਕੋਈ ਸੂਹ ਨਾ ਹੁੰਦੀ ਅਤੇ ਇਸ ਦਾ ਨਾਂ ਉਨ੍ਹਾਂ ਦੇ ਮਨਾਂ ਵਿੱਚ ਵਸਿਆ ਹੋਇਆ ਨਾ ਹੁੰਦਾ?

1. ਕੀ ਇਸ 1428 ਸਫਿਆਂ ਦੇ ਵੱਡ ਅਕਾਰੇ ਗ੍ਰੰਥ ਦਾ ਜ਼ਿਕਰ, ਦਸਮ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ, 18ਵੀਂ ਸਦੀ ਵਿੱਚ ਲੁਕਿਆ ਛਿਪਿਆ ਰਹਿੰਦਾ?

1. ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ, ਕੀ ਇਸ ਗ੍ਰੰਥ ਦਾ ਜ਼ਿਕਰ ਗੁਰੂ ਸਾਹਬ ਵਲੋਂ ਖ਼ੁਦ ਜਾਂ ਉਨ੍ਹਾਂ ਵਲੋਂ ਸਤਿਕਾਰੇ ਹੋਏ 52 ਦਰਬਾਰੀ ਆਨਿਨ ਸਿੱਖਾਂ ਨੇ ਆਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?

1. ਅਜੇਹੇ ਅਦੁਤੀ ਅਤੇ ਵਿਸ਼ੇਸ਼ ਗ੍ਰੰਥ ਦੀ ਮਹੱਤਾ ਨੂੰ ਮੁੱਖ ਰੱਖਦਿਆਂ, ਕੀ ਇਸ ਦਾ ਜ਼ਿਕਰ ਨਿਕਟ ਵਰਤੀ ਕਵੀਆਂ, ਲੇਖਕਾਂ ਜਾਂ ਵੱਖ ਵੱਖ ਭਾਸ਼ਾਂਵਾਂ ਦੇ ਇਤਿਹਾਸਕਾਰਾਂ ਨੇ ਕਿਤੇ-ਨ-ਕਿਤੇ ਆਪਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?

1. ਕੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੇ ਗਏ ਸਿਰੀ ਗੁਰੂ ਗ੍ਰੰਥ ਸਾਹਿਬ (ਜਿਸ ਨੂੰ ਕਰਤਾਰਪੁਰੀ ਬੀੜ ਜਾਂ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ) ਦੀ ਬੀੜ ਦੇ ਗੁਰੂ ਘਰ ਦੇ ਵਿਰੋਧੀਆਂ, ਮਹਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿੱਚ ਗੇੜੇ ਖਾਣ ਦੇ ਬਾਵਜੂਦ ਸਿਖਾਂ ਨੇ ਉਸ ਨੂੰ ਸੰਭਾਲ ਕੇ ਨਹੀਂ ਰੱਖਿਆ? ਇਸੇ ਤਰਾਂ ਜੇ ਦਸਵੇਂ ਗੁਰੂ ਸਾਹਿਬ ਨੇ ਕਿਸੇ ਗ੍ਰੰਥ ਦੀ ਰਚਨਾ ਕੀਤੀ ਹੁੰਦੀ ਤਾਂ ਲੜਾਈਆਂ, ਘਲੂਘਾਰਿਆਂ ਅਤੇ ਕੁਦਰਤੀ ਉਥਲ-ਪੁਥਲ ਦੇ ਬਾਵਜੂਦ ਵੀ, ਕੀ ਸਿੱਖਾਂ ਨੇ ਇਸ ਦੀ ਰਾਖੀ ਜਾਨਾਂ ਵਾਰ ਕੇ ਵੀ ਨਾ ਕੀਤੀ ਹੁੰਦੀ?

1. ਸਿਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਅਨੇਕ ਸਿੱਖਾਂ ਨੇ ਇਸ ਨੂੰ ਜ਼ੁਬਾਨੀ ਯਾਦ ਕੀਤਾ ਹੋਇਆ ਸੀ। ਕੀ ਦਸਮ ਗੁਰੂ ਵਲੋਂ ਲਿਖੇ ਕਿਸੇ ਦਸਮ ਗ੍ਰੰਥ ਨੂੰ ਉਹ ਉਸੇ ਸ਼ਰਧਾ ਨਾਲ ਯਾਦ ਨਹੀਂ ਸਨ ਕਰ ਸਕਦੇ?

ਗੁਰੂ ਗੋਬਿੰਦ ਸਿੰਘ ਹੋਰਾਂ ਦੇ ਸਮਕਾਲੀ ਅਤੇ ਨਿਕਟਵਰਤੀ ਧਾਰਮਿਕ ਅਤੇ ਰਾਜਨੀਤਕ ਇਤਿਹਾਸ ਵਿੱਚ ਇਨ੍ਹਾਂ ਸਵਾਲਾਂ ਦੇ ਉੱਤਰ ਨਹੀਂ ਮਿਲਦੇ। ਗੁਰੁ ਸਾਹਿਬ ਸੰਨ 1708 ਈ. ਵਿੱਚ ਜੋਤੀ ਜੋਤ ਸਮਾਏ। ਇਸ ਕਾਲ ਤੋਂ ਬਾਅਦ ਲਿਖੀਆਂ ਗਈਆਂ ਧਾਰਮਿਕ ਪੁਸਤਕਾਂ, ਰਾਜਨੀਤਕ ਰੋਜ਼ਨਾਮਚਿਆਂ ਅਤੇ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਕਿਸੇ ‘ਦਸਮ ਗ੍ਰੰਥ’ ਦਾ ਜ਼ਿਕਰ ਨਹੀਂ ਆਇਆ। ਇਹ ਆਪਣੇ ਆਪ ਵਿੱਚ ‘ਦਸਮ ਗ੍ਰੰਥ’ ਦੀ ਅਣਹੋਂਦ ਬਾਰੇ ਇੱਕ ਸੱਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਸਬੂਤ ਹੈ। ਇਸ ਤੋਂ ਬਾਅਦ ‘ਦਸਮ ਗ੍ਰੰਥ’ ਦੀ ਹੋਂਦ ਬਾਰੇ ਸਫਾਈ ਪੇਸ਼ ਕਰਨ ਦੀ ਕੋਈ ਗੁਨਜਾਇਸ਼ ਹੀ ਨਹੀਂ ਰਹਿ ਜਾਂਦੀ। ਸਵਾਲ ਅਤੇ ਉੱਤਰ ਦੋਵੇਂ ਇਥੇ ਹੀ ਖ਼ਤਮ ਹੋ ਜਾਣੇ ਚਾਹੀਦੇ ਹਨ। ਪਰ ਫੇਰ ਵੀ ਕਈ ਸਿੱਖਾਂ, ਸੰਤਾਂ, ਟਕਸਾਲਾਂ ਅਤੇ ਖਾਸ ਕਰਕੇ ਕੱਟੜਵਾਦੀ ਹਿੰਦੂ ਸੰਸਥਾ ਆਰ. ਐਸ. ਐਸ. ਦੇ ਹੱਥੀਂ ਚੜ੍ਹੇ/ਵਿਕੇ ਹੋਏ ਅਖੌਤੀ ਸਿੱਖ, ਸਿਖ ਵਿਦਵਾਨ ਅਤੇ ਕੁੱਝ ਹਿੰਦੂ ਰਿਆਸਤਾਂ ਦੇ ਤਖਤਾਂ ਦੇ ਸਿੱਖ ਜਥੇਦਾਰ, ਕਥਤ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਗਰਦਾਨਣ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਪਾਸ ਕੋਈ ਠੋਸ ਸਬੂਤ ਨਹੀਂ ਅਤੇ ਜਿਹੜੇ ਗੰਢ-ਤੁੱਪ ਕਰਕੇ ਦਲੀਲ ਰਹਿਤ ਮਾੜੇ ਮੋਟੇ ਸਬੂਤ ਪੇਸ਼ ਵੀ ਕੀਤੇ ਜਾਂਦੇ ਹਨ, ਉਹ ਜਾਂ ਤਾਂ ਭਾਵਕ ਧਰਮ ਮਰਯਾਦਾ ਵਿਚੋਂ ਜਨਮੇ ਹਨ ਅਤੇ ਜਾਂ ਕੱਟੜਵਾਦੀ ਹਿੰਦੂਆਂ ਦੇ ਟੇਟੇ ਚੜ੍ਹੇ ਸਿੱਖਾਂ ਅਤੇ ਖੁਦਪ੍ਰਸਤ ਰਾਜਨੀਤਕ ਚਾਲਾਂ ਤੇ ਅਧਾਰਤ ਹਨ। ਇਸ ਵਿਗਿਆਨਕ ਯੁੱਗ ਵਿੱਚ ਸਚਾਈ ਦਾ ਪੱਖ ਠੋਸ ਪਰਮਾਣ ਅਤੇ ਪੁਖਤਾ ਦਲੀਲ ਤੋਂ ਵਗੈਰ ਨਹੀਂ ਪੂਰਿਆ ਜਾ ਸਕਦਾ। ਅਸੀਂ ਏਥੇ ਕਥਤ ‘ਦਸਮ ਗ੍ਰੰਥ’ ਵਾਰੇ ਪਾਏ ਹੋਏ ਭੁਲੇਖਿਆਂ ਨੂੰ ਦੂਰ ਕਰਨ ਲਈ ਸੰਕੇਪ ਵਿੱਚ ਇਤਿਹਾਸਕ, ਰਾਜਨੀਤਕ ਅਤੇ ਧਾਰਮਿਕ ਤੱਥ ਪੇਸ਼ ਕਰਾਂਗੇ।

(ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ

ਗੁਰੁ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਗੁਰੂ ਸਨ। ਉਨ੍ਹਾਂ ਦੇ ਕਾਲ ਵਿੱਚ ਚਾਰ ਲਾਸਾਨੀ ਘਟਨਾਵਾਂ ਵਾਪਰੀਆਂ ਜੋ ਪਿਛਲੇ ਗੁਰੂਆਂ ਨਾਲੋਂ ਵਖਰੀਆਂ ਅਤੇ ਲਾਸਾਨੀ ਹਨ। ਪਹਿਲੀ ਘਟਨਾ ਸੀ ਖ਼ਾਲਸਾ ਪੰਥ ਸਾਜਨ ਦੀ, ਦੂਜੀ ਰਹਿਤ ਮਰਯਾਦਾ ਕਾਇਮ ਕਰਨ ਦੀ, ਤੀਜੀ ਦਮਦਮਾ ਸਾਹਿਬ ਵਾਲੀ ਬੀੜ ਤਿਆਰ ਕਰਨ ਦੀ ਅਤੇ ਚੌਥੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਇਤਿਹਾਸ ਵਿੱਚ ਜਾਣਕਾਰੀ ਦਰਜ ਹੈ। ਪਰ ‘ਦਸਮ ਗ੍ਰੰਥ’ ਨੂੰ ਰਚਣ ਦੀ ਘਟਨਾ ਬਾਰੇ ਕਿਤੇ ਕੋਈ ਉਘ-ਸੁਘ ਨਹੀਂ ਮਿਲਦੀ। ਸਤਾਰਵੀਂ ਅਤੇ ਅਠਾਰਵੀਂ ਸਦੀਆਂ ਦੇ ਇਤਿਹਾਸ ਵਿੱਚ ਕੋਈ ਵੀ ਅਜੇਹਾ ਪ੍ਰਮਾਣ ਜਾਂ ਦਸਤਾਵੇਜ਼ ਨਹੀਂ ਮਿਲਦਾ ਜੋ ‘ਦਸਮ ਗ੍ਰੰਥ’ ਦੀ ਹੋਂਦ ਦੀ ਗਵਾਹੀ ਸਬੂਤਾਂ ਸਮੇਤ ਪੇਸ਼ ਕਰਦਾ ਹੋਵੇ। ਹੇਠਾਂ ਅਸੀਂ ਗੁਰੂ ਸਾਹਬ ਨਾਲ ਬਾਵਸਤਾ ਸਿੱਖ ਧਰਮ ਦੀਆਂ ਮੀਰੀ ਪ੍ਰੰਪਰਾਵਾਂ ਬਾਰੇ ਇਤਿਹਾਸਤ ਗਵਾਹੀਆਂ ਪੇਸ਼ ਕਰਾਂਗੇ ਅਤੇ ਨਾਲ ਹੀ ਉਨ੍ਹਾਂ ਵਲੋਂ ਰਚੇ ਗਏ ‘ਦਸਮ ਗ੍ਰੰਥ’ ਬਾਰੇ ਮਿਲਦੇ ਕਿਸੇ ਵੀ ਤੱਥ ਨੂੰ ਭਾਲਣ ਦੀ ਕੋਸ਼ਿਸ਼ ਕਰਾਂਗੇ।

ਅਠਾਰਵੀਂ ਸਦੀ ਦਾ ਸਿੱਖ ਇਤਿਹਾਸ

1. ਭਾਈ ਨੰਦ ਲਾਲ: ਰਹਿਤ ਨਾਮਾ, ਤਨਖ਼ਾਹ ਨਾਮਾ ਅਤੇ ਸਾਖੀ ਰਹਿਤ ਕੀ (1695-1699 ਈ.)

ਭਾਈ ਨੰਦ ਲਾਲ ਜੋ ਨੰਦ ਲਾਲ ਗੋਆ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰੀ ਸਿੱਖ ਅਤੇ ਵਿਦਵਾਨ ਕਵੀ/ਸਾਹਿਤਕਾਰ ਸਨ। ਉਨ੍ਹਾਂ ਨੇ ਬਹੁਤੀ ਰਚਨਾ ਫ਼ਾਰਸੀ ਭਾਸ਼ਾ ਵਿੱਚ ਕੀਤੀ ਜਿਵੇਂ ਜਿੰਦਗੀ ਨਾਮਾ, ਦੀਵਾਨਿ ਗੋਯਾ, ਤੌਸੀਫ਼-ਓ-ਸਨਾ, ਜੋਤ ਬਿਗਾਸ, ਗੰਜ ਨਾਮਾ, ਦਸਤੂਰੁਲ-ਇਨਸ਼ਾ, ਅਰਜ਼ੁਲ-ਅਲਫ਼ਾਜ਼। ਤਿੰਨ ਰਚਨਾਵਾਂ ਪੰਜਾਬੀ ਵਿੱਚ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਨਾਂ ਹਨ ‘ਜੋਤ ਬਿਗਾਸ’, ‘ਰਹਿਤ ਨਾਮਾ’ ਅਤੇ ‘ਤਨਖ਼ਾਹ ਨਾਮਾ’। ਜੋਤ ਬਿਗਾਸ ਇਸੇ ਨਾਂ ਦੀ ਫ਼ਾਰਸੀ ਕਵਿਤਾ ਦਾ ਪੰਜਾਬੀ ਅਨੁਵਾਦ ਹੈ। ਰਹਿਤ ਨਾਮਾ ਅਤੇ ਤਨਖ਼ਾਹ ਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਭਾਈ ਨੰਦ ਲਾਲ ਹੋਰਾਂ ਵਿਚਕਾਰ ਧਰਮ ਮਰਯਾਦਾ ਬਾਰੇ ਵਿਚਾਰ ਵਟਾਂਦਰਾ ਹੈ। ਰਹਿਤਨਾਮਾ, ਸਤਲੁਜ ਕੰਢੇ ਆਨੰਦਪੁਰ ਵਿਖੇ 1595 ਈ. ਵਿੱਚ ਲਿਖਿਆ ਗਿਆ। ਇਸ ਵਿੱਚ ‘ਖ਼ਾਲਸਾ’ ਦੀ ਸਾਜਨਾ ਜਾਂ ‘ਸਿੰਘ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਖ਼ਾਲਸੇ ਦੀ ਸਾਜਨਾ ਨਹੀਂ ਸੀ ਕੀਤੀ ਅਤੇ ਨਾ ਹੀ ਆਪਣੇ ਨਾਂ ਨਾਲ ਸਿੰਘ ਦੀ ਵਰਤੋਂ ਕੀਤੀ ਸੀ। ਸਿੱਧ ਹੈ ਕਿ ਇਹ 1699 ਈ. ਤੋਂ ਪਹਿਲਾਂ ਦੀ ਰਚਨਾ ਹੈ। ਤਨਖ਼ਾਹ ਨਾਮਾ ਖ਼ਾਲਸਾ ਸਾਜਣ ਤੋਂ ਬਾਅਦ ਦੀ ਰਚਨਾ ਹੈ ਕਿਉਂਕਿ ਇਸ ਵਿੱਚ ਸ਼ਬਦ ‘ਖ਼ਾਲਸਾ’ ਅਤੇ ‘ਸਿੰਘ’ ਆਮ ਵਰਤੇ ਗਏ ਹਨ ਅਤੇ ਅਖੀਰ ਵਿੱਚ ‘ਖ਼ਾਲਸਾ’ ਦੀ ਉਸਤਤਿ ਕੀਤੀ ਗਈ ਹੈ।। ਰਹਿਤ ਨਾਮਾ ਵਿੱਚ ਗੁਰੂ ਦਸਮੇਸ਼ ਜੀ ਦੇ ਤਿੰਨ ਰੂਪਾਂ ਦੀ ਵਿਆਖਿਆ ਹੈ। ਇਹ ਤਿੰਨ ਰੂਪ ਹਨ: ਨਿਰਗੁਣ, ਸਰਗੁਣ ਅਤੇ ਗੁਰਸ਼ਬਦ। ਗੁਰੂ ਜੀ ਫਰਾਉਂਦੇ ਹਨ ਕਿ ਇਹ ਤਿੰਨੋ ਰੂਪ ਸਿਰੀ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਜਿਸ ਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਗੁਰੁ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਸੁਣ ਕੇ ਦਰਸ਼ਨ ਕਰਕੇ ਕਰ ਸਕਦਾ ਹੈ।

2. ਸੈਨਾਪਤਿ: ਸ੍ਰੀ ਗੁਰ ਸੋਭਾ (1711 ਈ.)

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ (1708 ਈ.) ਤੋਂ ਤਿੰਨ ਸਾਲ ਬਾਅਦ 1711 ਈ. ਵਿੱਚ ਲਿਖੀ ਸੈਨਾਪਤਿ ਦੀ ਲਿਖਤ, ‘ਸ੍ਰੀ ਗੁਰ ਸੋਭਾ’ ਮਿਲਦੀ ਹੈ ਜਿਸ ਦਾ ਕਰਤਾ ਗੁਰੂ ਸਾਹਬ ਦੇ 52 ਆਨਿਨ ਸਿੱਖ ਲਿਖਾਰੀਆਂ ਵਿਚੋਂ ਨਿਸਚੇ ਹੀ ਸਿਰਕੱਢ ਸੀ। ਇਸ ਵਿੱਚ ਜੋ ਕੁੱਝ ਉਸ ਨੇ ਦਰਬਾਰੀ ਕਵੀ ਹੋਣ ਕਰ ਕੇ ਆਪਣੀ ਅੱਖੀਂ ਵੇਖਿਆ ਸੁਣਿਆ ਸੀ, ਉਹੋ ਕੁੱਝ ਬਿਆਨ ਕੀਤਾ ਹੈ। ‘ਸ੍ਰੀ ਗੁਰ ਸੋਭਾ’ ਵਿੱਚ ਬਿਆਨੇ ਹੋਏ ਇਤਿਹਾਸਕ ਤੱਥਾਂ ਦੀ ਤਸਦੀਕ ਮੁਗਲ ਬਾਦਸ਼ਾਹਾਂ ਦੇ ਦਰਬਾਰੀ ਦਸਤਾਵੇਜ਼ਾਂ, ‘ਅਹਿਕਾਮਿ-ਆਲਮਗੀਰੀ’, ‘ਅਖ਼ਬਾਰਾਤਿ-ਦਰਬਾਰਿ-ਮੁਅੱਲਾਂ’, ‘ਤਵਾਰੀਖ ਮੁਅੱਜ਼ਮ ਸ਼ਾਹ’, ‘ਬਹਾਦੁਰ ਸ਼ਾਹ ਨਾਮੇ’ ਅਤੇ ‘ਤਾਰੀਖਿ ਬਹਾਦੁਰ ਸ਼ਾਹ’ ਨਾਲ ਮਿਲਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸੈਨਾਪਤਿ ਨੇ ਗੁਰੂ ਗੋਬਿੰਦ ਸਿੰਘ ਦੇ ਕਾਲ ਦਾ ਅੱਖੀਂ ਠਿੱਡਾ ਹਾਲ ਬਿਆਨ ਕੀਤਾ ਹੈ। ਉਸ ਨੇ ਗੁਰੂ ਸਾਹਬ ਦੇ ਜੀਵਨ ਦੀ ਅਹਿਮ ਘਟਨਾ ਅਰਥਾਤ ਖ਼ਾਲਸੇ ਦੀ ਸਾਜਨਾ ਬਾਰੇ ਖੁਲ੍ਹ ਕੇ ਲਿਖਿਆ ਹੈ, ਰਹਿਤ ਮਰਯਾਦਾ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਬਾਰੇ ਲਿਖਿਆ, ਪਰ ਕਥਤ “ਦਸਮ ਗ੍ਰੰਥ” ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ।

3. ਪਰਚੀਆਂ ਸੇਵਾਦਾਸ (1711-1738)
: ਇਹ ਕਈ ਨਾਵਾਂ ਨਾਲ ਜਾਣੀਆਂ ਜਾਂਦੀਆ ਹਨ ਜਿਵੇਂ ਸਾਖੀਆਂ ਸੇਵਾ ਦਾਸ ਉਦਾਸੀ, ਮਹਿਲਾ ਦਸਾਂ ਕੀਆਂ ਸਾਖੀਆਂ, ਸਾਖੀਆਂ ਦਸਾਂ ਪਾਤਸ਼ਾਹੀਆਂ ਕੀਆਂ ਅਤੇ ਪਰਚੀਆਂ ਪਾਤਸ਼ਾਹੀ 10. ਇਨ੍ਹਾਂ ਪਰਚੀਆਂ ਵਿੱਚ 50 ਸਾਖੀਆਂ ਜਾਂ ਹਕਾਇਤਾਂ ਹਨ ਜੋ ਦਸਾਂ ਗ੍ਰੁਰੂਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਹਨ। ਪਹਿਲੇ ਅੱਠ ਗੁਰੂਆਂ ਨਾਲ ਵਾਬਸਤਾ ਇੱਕ ਸਾਖੀ ਹੈ, ਨੌਵੇਂ ਗੁਰੂ ਬਾਰੇ ਚਾਰ ਹਨ ਅਤੇ ਬਾਕੀ ਦੀਆਂ 38 ਦਸਵੇਂ ਗੁਰੂ ਨਾਲ ਸੰਬੰਧਤ ਜੀਵਨ ਝਾਕੀਆਂ ਬਾਰੇ ਹਨ। ਇਨ੍ਹਾਂ ਵਿੱਚ ਮਸੰਦਾਂ ਦੇ ਕਿਰਦਾਰ ਬਾਰੇ ਕਾਫੀ ਕੁੱਝ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਇੱਕ ਵੀ ਵਿਰਤਾਂਤ ਨਹੀਂ। ਇਹ ਸਾਖੀਆਂ ਵੀ ਇਹੋ ਸਿੱਧ ਕਰਦੀਆਂ ਹਨ ਕਿ ਗੁਰੁ ਗੋਬਿੰਦ ਸਿੰਘ ਵੇਲੇ ਦਸਮ ਗ੍ਰੰਥ ਵਰਗੀ ਕੋਈ ਲਿਖਤ ਮੌਜੂਦ ਨਹੀਂ ਸੀ।

4. ਕੁਇਰ ਸਿੰਘ: ਗੁਰਬਿਲਾਸ ਪਾਤਸ਼ਾਹੀ 10 (1751-?)

ਇਸ ਗ੍ਰੰਥ ਦਾ ਕਰਤਾ ਇੱਕ ਸਹਿਜਧਾਰੀ ਸਿੱਖ ਕੁਇਰ ਸਿੰਘ ਹੈ। ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ 43 ਸਾਲ ਬਾਅਦ ਵਿੱਚ ਲਿਖਿਆ ਗਿਆ। ਕਿਉਂਕਿ ਕੁਅਰ ਸਿੰਘ ਭਾਈ ਮਨੀ ਸਿੰਘ ਦਾ ਨਿਕਟ ਸਮਕਾਲੀ ਰਿਹਾ ਸੀ ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਅੰਕਤ ਵਾਕਫੀਅਤ ਮਨੀ ਸਿੰਘ ਦੇ ਵਿਆਖਿਆਨਾਂ ਤੇ ਅਧਾਰਤ ਹੈ (ਫੌਜਾ ਸਿੰਘ, 1968)। ਉਸ ਪਾਸ ਸੈਨਾਪਤਿ ਦੀ ‘ਗੁਰ ਸੋਭਾ’ ਅਤੇ ‘ਬਚਿਤ੍ਰ ਨਾਟਕ’ ਵੀ ਮੌਜੂਦ ਸਨ। ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਸੱਭ ਤੋਂ ਵੱਧ ਭਰੋਸੇਯੋਗ ਵਿਸਥਾਰ ਮਿਲਦਾ ਹੈ। ਇਸ ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਦਰਬਾਰ ਸਜਾ ਕੇ ਪੰਜ ਸਿਰ ਮੰਗਣ ਦਾ ਜ਼ਿਕਰ ਹੈ। ਇਕੱਲੇ ਇਕੱਲੇ ਸਿੱਖ ਨੂੰ ਤੰਬੂ ਵਿੱਚ ਲਜਾਇਆ ਗਿਆ ਅਤੇ ਅਗਲਾ ਸਿਰ ਮੰਗਣ ਤੋਂ ਪਹਿਲਾਂ ਲਹੂ ਨਾਲ ਭਿੱਝੀ ਤਲਵਾਰ ਦਰਬਾਰ ਵਿੱਚ ਦਿਖਾਈ ਗਈ। ਇਸ ਸਾਰੇ ਕੌਤਕ ਤੋਂ ਬਾਅਦ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ‘ਸਿੰਘ’ ਦਾ ਨਾਮ ਦੇ ਕੇ ਕਕਾਰ ਪਹਿਨਾਏ ਗਏ। ਮਗਰੋਂ ਇਸੇ ਬਾਟੇ ਚੌਂ ਗੁਰੂ ਸਾਹਬ ਅੰਮ੍ਰਿਤ ਛੱਕ ਕੇ ਖ਼ੁਦ ਵੀ ਸਿੰਘ ਸਜ ਗਏ ਜਿਸ ਕਰਕੇ ਇਹ ਮਿਸਾਲ, “ਵਾਹ ਵਾਹ ਗੁਰੁ ਗੋਬਿੰਦ ਸਿੰਘ ਆਪੇ ਗੁਰ ਚੇਲਾ” ਮਸ਼ਹੂਰ ਹੋ ਗਈ। ਇਸ ਗ੍ਰੰਥ ਵਿੱਚ ਖੰਡੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਅਤੇ ਅੰਮ੍ਰਿਤ ਛੱਕਣ ਵਾਲਿਆਂ ਲਈ ਰਹਿਤ ਦਾ ਵੀ ਜ਼ਿਕਰ ਹੈ ਅਤੇ ਪੰਜ ਕਕਾਰਾਂ ਦਾ ਵਰਨਣ ਵੀ ਹੈ। ਇਸ ਪੁਸਤਕ ਦੇ ਨੌਵੇਂ ਅਧਿਆਏ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਵਾਰੇ ਵਿਸਥਾਰ ਪੂਰਬਕ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਕੁੱਝ ਵੀ ਨਹੀਂ ਲਿਖਿਆ ਹੋਇਆ। ਦਸਮ ਗ੍ਰੰਥ ਦੀ ਜਿਸ ਬੀੜ ਨੂੰ ਮਨੀ ਸਿੰਘ ਦੇ ਨਾਂ ਨਾਲ ਜੋੜ ਕੇ ਦਸਮ ਗ੍ਰੰਥ ਦਾ ਭੁਲੇਖਾ ਪਾਇਆ ਜਾ ਰਿਹਾ ਹੈ ਕੀ ਉਸ ਬਾਰੇ ਭਾਈ ਕੁਇਰ ਸਿੰਘ ਨੂੰ ਨਾ ਪਤਾ ਹੁੰਦਾ ਜੋ ਮਨੀ ਸਿੰਘ ਹੋਰਾਂ ਦਾ ਨਿਕਟ ਵਰਤੀ ਰਿਹਾ ਹੈ?

5. ਕੇਸਰ ਸਿੰਘ ਛਿੱਬੜ: ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (1779 ਈ. -?)

ਸਭ ਤੋਂ ਪਹਿਲਾਂ ਕੇਸਰ ਸਿੰਘ ਛਿੱਬੜ ਦੇ ‘ਬੰਸਾਵਲੀਨਾਮਾ ਦਸਾਂ ਪਾਤਸ਼ਹੀਆਂ ਕਾ’ ਨੂੰ 1972 ਵਿੱਚ ਰਤਨ ਸਿੰਘ ਜੱਗੀ ਦੀ ਸੰਪਾਦਨਾ ਹੇਠ ‘ਪਰਖ਼’ ਨਾਮੀ ਪੰਜਾਬੀ ਮੈਗਜ਼ੀਨ (ਸੰਪ. ਸੁਰਿੰਦਰ ਸਿੰਘ ਕੋਹਲੀ) ਵਿੱਚ ਛਾਪਿਆ ਗਿਆ ਸੀ। ਉਸ ਵੇਲੇ ਜੱਗੀ ਅਤੇ ਕੋਹਲੀ ਦੋਹਾਂ ਨੇ ਇਹ ਨਿਰਣਾ ਕੀਤਾ ਸੀ ਕਿ ਭਾਵੇਂ ਛਿੱਬੜ ਦੀ ਇਹ ਰਚਨਾ ਪੁਰਾਨਿਕ ਕਥਾ ਕਥਾਵਾਂ ਦੇ ਪ੍ਰਭਾਵ ਹੇਠ ਲਿਖੀ ਗਈ ਹੈ ਤਾਂ ਵੀ ਇਸ ਵਿੱਚ ਖ਼ਾਲਸਾ ਸਾਜਨ, ਪਾਹੁਲ ਅਤੇ ਗੁਰੂ ਗ੍ਰੰਥ ਸਾਹਿ ਨੂੰ ਗੁਰਗੱਦੀ ਦੇਣ ਬਾਰੇ ਕਈ ਥਾਵਾਂ ਤੇ ਲਿਖਿਆ ਮਿਲਦਾ ਹੈ।

ਬੰਸਾਵਲੀਨਾਮਾ ਵਿੱਚ ਕੇਸਰ ਸਿੰਘ ਛਿੱਬੜ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਰਚੇ ਗਏ ਦੋ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ। ਆਦਿ ਗ੍ਰੰਥ ਧੀਰਮਲ ਪਾਸੋਂ ਮੰਗਵਾਉਣ ਦਾ ਹਵਾਲਾ ਵੀ ਦਿੱਤਾ ਹੈ। ਛਿੱਬੜ ਅਨੁਸਾਰ ਗੁਰੁ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੀ ਹੋਈ ਬੀੜ ਨੂੰ (ਜਿਸ ਨੂੰ ਆਦਿ ਗ੍ਰੰਥ ਜਾਂ ਕਰਤਾਰਪੁਰੀ ਬੀੜ ਵੀ ਕਿਹਾ ਜਾਂਦਾ ਹੈ) ਧੀਰਮਲ ਪਾਸੋਂ ਮੰਗਵਾ ਭੇਜਿਆ ਪਰ ਉਸ ਨੇ ਨਾਂਹ ਕਰਦਿਆਂ ਤਾਨ੍ਹਾ ਮਾਰ ਕੇ ਕਿਹਾ ਕਿ ਇਹ ਸਾਨੂੰ ਸਾਡੇ ਦਾਦੇ ਨੇ ਦਿੱਤਾ ਹੈ, ਤੈਨੂੰ ਕਿਉਂ ਦੇ ਦਈਏ, ਤੂੰ ਗੁਰੂ ਏਂ ਹੋਰ ਲਿਖ ਲੈ। ਧੀਰਮਲ ਜੀ ਦੇ ਕਹਿਣ ਦਾ ਸਿੱਧਾ ਮਤਲਬ ਇਹ ਸੀ ਕਿ ਜੋ ਪੁਰਸ਼ ਗੁਰੂ ਦੀ ਗੱਦੀ ਤੇ ਵਿਰਾਜਮਾਨ ਹੁੰਦਾ ਹੈ ਉੇਸ ਨੂੰ ਸਾਰੀ ਗਰੁਬਾਣੀ ਜ਼ੁਬਾਨੀ ਯਾਦ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਦੁਬਾਰਾ ਲਿਖ ਸਕਦਾ ਹੈ। ਫਲਸਰੂਪ, ਗੁਰੂ ਸਾਹਿਬ ‘ਗੁਰੂ ਗ੍ਰੰਥ ਸਾਹਿਬ’ ਨੂੰ ਖੁਦ ਸੰਪੁਰਨ ਕਰਨ ਲੱਗ ਪਏ। ਉਸ ਦਾ ਆਕਾਰ ਕਾਫੀ ਵੱਡਾ ਬਣ ਗਿਆ ਅਤੇ ਵੱਡੇ ਆਕਾਰ ਨੂੰ ਅਸੀਂ ਅਕਸਰ ਸਮੁੰਦਰ ਦੀ ਵਿਸ਼ਾਲਤਾ ਨਾਲ ਅਲੰਕਾਰਕ ਕਰਦੇ। ਇਸ ਲਈ ਛਿੱਬੜ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਆਦਿ ਗ੍ਰੰਥ’ ਨੂੰ ਹੀ ‘ਸਮੁੰਦਰ ਸਦਾਗਰ’ ਗ੍ਰੰਥ ਦਾ ਨਾਂ ਦਿੱਤਾ ਜਾਪਦਾ ਹੈ। ਇਹ ਗ੍ਰੰਥ ਉਸ ਅਨੁਸਤਰ ਸੰਮਤ 1758 (1701 ਈ.) ਵਿੱਚ ਸਰਸਾ ਨਦੀ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ। ਕਿਸੇ ਦੂਸਰੇ ਬੇਨਾਮਾਂ ਗ੍ਰੰਥ ਦਾ ਜ਼ਿਕਰ ਵੀ ਹੈ ਜੋ ਪਹਿਲੇ ਨਾਲੋਂ ਵੱਖਰਾ ਸੀ ਅਤੇ ਇਸ ਵਿੱਚ ਅਵਤਾਰ ਲੀਲ੍ਹਾ ਅੰਕਤ ਸੀ। ਇਹ ਗ੍ਰੰਥ ਵੀ, ਛਿੱਬੜ ਅਨੁਸਾਰ, ਜੰਗ ਵਿੱਚ ਖਿੰਡ-ਪੁੰਡ ਗਿਆ ਸੀ। ਪਹਿਲੀ ਬੀੜ ਦਾ ਕੋਈ ਕੋਈ ਪੱਤਰਾ ਸਿੰਘਾਂ ਦੇ ਹੱਥ ਲੱਗਾ ਸੀ ਜਿਸ ਦੀਆਂ 91 ਸਤਰਾਂ ਛਿਬੜ ਹੋਰਾਂ ਨੇ ਵੀ ਦੇਖੀਆਂ ਸਨ ਅਤੇ ਦੂਜੇ ਗ੍ਰੰਥ ਦੇ ਸੱਤ ਪੱਤਰੇ ਲਾਹੌਰ ਦੇ ਇੱਕ ਸਿੰਘ ਹੱਥ ਲੱਗੇ ਸਨ ਜਿਨ੍ਹਾਂ ਦਾਂ ਦੀਦਾਰ ਵੀ ਛਿੱਬੜ ਹੋਰਾਂ ਕੀਤਾ। ਸਵਾਲ ਪੈਦਾ ਹੁੰਦਾ ਹੈ ਕਿ ਜੇ ਛਿੱਬੜ ਨੇ ‘ਸਮੁੰਦਰ ਸਾਗਰ’ ਦੀਆਂ 91 ਸਤਰਾਂ ਅਤੇ ਅਵਤਾਰ ਲੀਲ੍ਹਾ ਵਾਲੇ ਗ੍ਰੰਥ ਦੇ ਸੱਤ ਪਤਰੇ ਦੇਖੇ ਸਨ ਤਾਂ ੳਨ੍ਹਾਂ ਦਾ ਉਤਾਰ ਜਾਂ ਵੇਰਵਾ ਕਿਉਂ ਨਹੀਂ ਦਿੱਤਾ? ਮੁੱਕਦੀ ਗੱਲ ਇਹ ਹੈ ਜਿਨ੍ਹਾਂ ਦੋ ਬੀੜਾਂ ਦਾ ਜ਼ਿਕਰ ਕੇਸਰ ਸਿੰਘ ਛਿੱਬੜ ਕਰਦਾ ਹੈ ਉਹ ਤਾਂ ਨਸ਼ਟ ਹੋ ਗਈਆਂ ਸਨ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਗ੍ਰੰਥ ਵਿੱਚ ਬਚਿੱਤਰ ਨਾਟਕ, ਚੰਡੀ ਚ੍ਰਿਤਰ, ਚੰਡੀ ਦੀ ਵਾਰ, ਚ੍ਰਿਤਰੋਪਾਖਿਆਨ, ਚੌਬੀਸ ਅਵਤਾਰ ਦਾ ਜ਼ਿਕਰ ਨਹੀਂ ਜੋ ਅਖੌਤੀ ਦਸਮ ਗ੍ਰੰਥ ਦੇ ਮੁੱਖ ਭਾਗ ਹਨ। ਦਰਅਸਲ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ। ਫਲਸਰੂਪ, ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਸਮੇਂ ਅਤੇ ਅਕਾਲ ਚਲਾਣਾ ਕਰਨ ਤੋਂ ਬਾਅਦ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ।

ਇਸ ਵਿੱਚ ਕੋਈ ਛੱਕ ਨਹੀਂ ਕਿ ਛਿੱਬੜ ਖ਼ਾਲਸਾ ਸਾਜਨਾ ਨਾਲ ਸੰਬੰਧਤ ਸਾਰੀਆਂ ਰਹੁਰੀਤਾਂ ਅਤੇ ਰਹਿਤਾਂ ਦਾ ਜ਼ਿਕਰ ਕਰਦਾ ਹੈ ਜਿਵੇਂ, ਪੰਜ ਪਿਆਰੇ, ਪਾਹੁਲ, ਕੇਸ, ਨਾਂ ਨਾਲ ਸਿੰਘ ਦੀ ਵਰਤੋਂ, ਸ਼ਾਸਤਰ ਬੱਧ ਹੋਣਾ, ਬਾਣੀ ਪੜ੍ਹਨਾ, ਦੇਹਧਾਰੀ ਗੁਰੂ ਦਾ ਅੰਤ ਅਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣਾ ਅਦਿ। ਪਰ ਪ੍ਰੋ. ਗਰੇਵਾਲ ਦੇ ਕਹਿਣ ਮੁਤਾਬਿਕ ਛਿੱਬੜ ਇਨ੍ਹਾਂ ਮਹੱਤਵਪੂਰ ਘਟਨਾਵਾਂ ਨੂੰ ਓਨੀ ਅਹਿਮੀਅਤ ਨਹੀਂ ਦਿੰਦਾ ਜਿੰਨੀ ਦੇਣੀ ਚਾਹੀਦੀ ਸੀ ( “…ਹੲ ਟੳਲਕਸ ੋਡ ੳਲਲ ਟਹੲਸੲ ਨਿ ੳ ਮੳਨਨੲਰ ਟਹੳਟ ਮਿਪੳਰਟਸ ਨੋ ਸਗਿਨਡਿਚਿੳਨਚੲ ਟੋ ਟਹੲਮ.” ) ਉਦਾਹਰਨ ਵਜੋਂ, ਰਹਿਤਾਂ ਦੀ ਵਿਆਖਿਅ ਕਰਦਾ ਹੋਇਆ ਛਿੱਬੜ ਲਿਖਦਾ ਹੈ ਕਿ ਕੇਸ ਰੱਖਣਾ ਜਨਊ ਪਹਿਨਣ ਅਤੇ ਟਿੱਕਾ ਲਾਉਣ ਬਰਾਬਰ ਹੈ। ਪਾਹੁਲ ਦਾ ਪੰਜ ਪਿਆਰਿਆਂ ਨਾਲ ਅਤੇ ਮਸੰਦਾਂ ਨੂੰ ਸਾੜਨ ਨਾਲ ਕੋਈ ਸੰਬੰਧ ਨਹੀਂ ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ‘ਆਪੇ ਗੁਰ ਚੇਲਾ’ ਦੇ ਸੰਕਲਪ ਦੀ ਕੋਈ ਮਹੱਤਤਾ ਜਾਂ ਹੋਂਦ ਨਹੀਂ। ਬੰਸਾਬਲੀਨਾਮਾ ਬ੍ਰਾਹਮਣੀਕਲ ਕੱਟੜ ਸੋਚ ਦੀ ਪੈਦਾਵਾਰ ਹੋਣ ਕਰਕੇ ਸਿੱਖ ਇਤਿਹਾਸ ਦੀ ਮੂਲ ਧਾਰਾ ਦਾ ਸੋਮਾ ਸਰੋਤ ਨਹੀਂ ਜਾਂ ਬਕੌਲ ਗਰੇਵਾਲ,. .”ਦੋੲਸ ਨੋਟ ਬੲਲੋਨਗ ਟੋ ਟਹੲ ਚੲਨਟਰੳਲ ਸਟਰੲੳਮ ੋਡ ਸ਼ਕਿਹ ਲਟਿੲਰੳਟੁਰੲ.” ਬੰਸਾਬਲੀਨਾਮਾ ਵਿੱਚ ਜਿਨ੍ਹਾਂ ਦੋ ਵਾਧੂ ਗ੍ਰੰਥਾਂ (ਸਮੁੰਦਰ ਸਾਗਰ’ ਅਤੇ ‘ਅਵਤਾਰ ਲੀਲਾ) ਦਾ ਜ਼ਿਕਰ ਕੀਤਾ ਗਿਆ ਹੈ ਉਹ ਵੀ ਛਿੱਬੜ ਦੀ ਬ੍ਰਾਹਮਣੀਕਲ ਸੋਚ ਦੀ ਮਨਘੜਤ ਪੈਦਾਵਾਰ ਜਾਪਦੇ ਹਨ। ਪਿਆਰਾ ਸਿੰਘ ਪਦਮ ਨੇ ਛਿੱਬੜ ਦੇ ਬੰਸਾਬਲੀਨਾਮੇ ਦੀਆਂ ਉਣਤਾਈਆਂ ਦੇ ਕਈ ਹੋਰ ਪੱਖ ਵੀ ਉਘਾੜੇ ਹਨ ਜਿਨ੍ਹਾਂ ਵਿਚੋਂ ਕੁੱਝ ਕੁ ਪਦਮ ਦੀ ਭਾਸ਼ਾ ਵਿੱਚ ਹੇਠਾਂ ਵਿਅਕਤ ਕੀਤੇ ਜਾਂਦੇ ਹਨ।

1. ਲੇਖਕ ਨੇ “ਇਤਿਹਾਸਕਾਰੀ ਦੀ ਚਿੱਟੀ ਚਾਦਰ ਉੱਤੇ ਥਾਂ ਥਾਂ ਖ਼ਾਮੁਖ਼ਾ ਪੁਰਾਣਿਕ ਗੱਪਾਂ ਦਾ ਕਲੰਕ ਲਾ ਛੱਡਿਆ ਹੈ ਤੇ ਇਸ ਨਾਲ ਇਤਿਹਾਸਕਾਰੀ ਨੂੰ ਬਹੁਤ ਠੇਸ ਪਹੁੰਚੀ ਹੈ। ਫਿਰ ਇਨ੍ਹਾਂ ਪੁਰਾਣਕ ਕਥਾਵਾਂ ਨੂੰ ਇਤਨਾ ਵਿਸਥਾਰ ਦਿੱਤਾ ਹੈ ਕਿ ਕਿਤੇ ਕਿਤੇ ਅਸਲ ਇਤਿਹਾਸਕ ਵਿਥਿਆ ਬਿਲਕੁਲ ਅੱਖੋਂ ਉਕਲੇ ਹੋ ਗਈ ਹੈ”।

1. “ਲੇਖਕ ਦੇ ਮਨ ਉੱਤੇ ਕਰਮ-ਸਿਧਾਂਤ ਵੀ ਭੈੜੀ ਤਰਾਂ ਛਾਇਆ ਹੋਇਆ ਹੈ। …ਔਰੰਗਜ਼ੇਬ ਬਾਰੇ ਇਹ ਕਿਹਾ ਹੈ ਕਿ ਉਹ ਦੁਆਪਰ ਵਿੱਚ ਕਿਸੇ ਟੋਭੇ ਅੰਦਰ ਕਛੋਪਰਾ ਬਣ ਕੇ ਫਿਰ ਰਿਹਾ ਸੀ, ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰਿਆ ਸੀ। ਸੋ ਹੁਣ ਉਹ ਬਾਦਸ਼ਾਹ ਹੋ ਕੇ ਉਸ ਕਾਰੇ ਦਾ ਬਦਲਾ ਲੈ ਰਿਹਾ ਹੇ। ਇਹੋ ਜਿਹੀਆਂ ਕਾਲਪਨਿਕ ਕਹਾਣੀਆਂ ਇਤਿਹਾਸਕਾਰੀ ਦੀ ਸੋਭਾ ਨਹੀਂ ਵਧਾਉਂਦੀਆਂ, ਲੇਖਕ ਦੇ ਗੁਆਚੇ ਦਿਮਾਗੀ ਸੰਤੁਲਨ ਦਾ ਦਿਖਾਵਾ ਕਰਦੀਆਂ ਹਨ”।

1. “ਅਜੇਹੀਆਂ ਮਨਘੜਤ ਕਥਾਵਾਂ ਲਿਖ ਕੇ ਲੇਖਕ ਸਤਿਗੁਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਤੇ ਸ਼ਹੀਦੀਆਂ ਨੂ ਵੀ ਮਿੱਟੀ ਘੱਟੇ ਰੋਲ ਬੈਠਦਾ ਹੈ ਕਿ ਜੇ ਇਹ ਪਿਛਲੇ ਜਨਮ ਦੇ ਗ਼ਲਤ ਕੰਮਾਂ ਦਾ ਹੀ ਫਲ ਸੀ ਤਾਂ ਅਸੀਂ ਇਨ੍ਹਾਂ ਨੂੰ ਸ਼ਹੀਦ ਕਹਿ ਕੇ ਕਿਵੇਂ ਸ਼ਰਧਾਂਜਲੀ ਅਰਪਣ ਕਰ ਸਕਦੇ ਹਾਂ”।

1. “ਕੇਸਰ ਸਿੰਘ ਛਿੱਬੜ ਬ੍ਰਾਹਮਣ ਹੈ, ਗੁਰਬਾਣੀ ਦੇ ਇਸ ਸਿਧਾਂਤ ਤੋਂ ਵੀ ਜਾਣੂ ਹੈ ਕਿ ਸਿੱਖੀ ਵਿੱਚ ਜਾਤ ਪਾਤ ਦੀ ਮਾਨਤਾ ਨਹੀਂ ਹੈ ਤੇ ਨਾ ਹੀ ਬ੍ਰਾਹਮਣ ਵਰਣ ਦੀ ਸਰਬੋਤਮਤਾ ਸਿੱਖੀ ਨੂੰ ਪਰਵਾਨ ਹੈ। ਪਰ ਉਹ ਫਿਰ ਵੀ ਜੱਥੇ ਦਾਅ ਲਗਦਾ ਹੈ, ਹਰ ਥਾਂ ਬ੍ਰਾਹਮਣਾਂ ਦੀ ਤਾਰੀਫ ਦੇ ਪੁਲ ਬੰਨ੍ਹ ਛੱਡਦਾ ਹੈ”।

1. “ਗੁਰੂ ਸਾਹਿਬ ਨੇ ਪੰਡਤਾਂ ਦੇ ਕਹੇ ਕਹਾਏ ਦੇਵੀ ਪੂਜਾ ਲਈ ਹੋਮ ਯੱਗ ਦਾ ਪ੍ਰਬੰਧ ਕਰਾਇਆ ਕਿਉਂਕਿ ਸਾਰੇ ਮੁਖੀ ਬ੍ਰਾਹਮਣ ਇਹੋ ਰਾਇ ਦਿੰਦੇ ਸਨ ਕਿ ਮਲੇਛਾਂ ਦੇ ਨਾਸ ਲਈ ਵੇਵੀ ਪ੍ਰਗਟ ਕਰਨਾ ਅਤਿ ਜਰੂਰੀ ਹੈ…ਇਸ ਭ੍ਰਾਂਤੀ ਨੂੰ ਦੂਰ ਕਰਨ ਲਈ ਨਾਟਕ ਰਚਨਾ ਜ਼ਰੂਰੀ ਸੀ। …ਸੋ ਲੋਕਾਂ ਦੀ ਇਹ ਭਾਵਨਾ ਦੇਖ ਕੇ ਸਤਿਗੁਰਾਂ 1735 ਬਿ: (1678 ਈ.) ਵਿੱਚ ਹੋਮ ਯੱਗ ਦਾ ਪ੍ਰਬੰਧ ਕਰਵਾਇਆ ਤੇ ਬ੍ਰਾਹਮਣਾਂ ਨੂੰ ਵੀ ਇਧਰੋਂ ਉਧਰੋਂ ਬੁਲਾਇਆ। ਦੇਵੀ ਤਾਂ ਪ੍ਰਗਟ ਨਾ ਹੋਈ ਪਰ ਸਤਿਗੁਰਾਂ ਸਾਰੀ ਸਮੱਗਰੀ ਅਗਨੀ ਭੇਂਟ ਕਰ ਕੇ ਤੇਗ ਚਮਕਾਈ ਤੇ ਸਾਰੇ ਲੋਕਾਂ ਨੂੰ ਦਿਖਾਈ ਕਿ ਇਹੋ ਤੇਗ ਦੇਵੀ ਹੈ ਜੋ ਦੁਸ਼ਟਾਂ ਦਾ ਨਾਸ਼ ਕਰ ਕੇ ਗ਼ਰੀਬਾਂ ਧਰਮੀਆਂ ਦੀ ਜੈ ਜੈ ਕਾਰ ਕਰਾਏਗੀ”।

ਇਨ੍ਹਾਂ ਇਤਿਹਾਸਕ ਭੁਲਾਂ ਤੋਂ ਸਿਵਾਏ ਛਿੱਬੜ ਨੇ ਕਈ ਹੋਰ ਗੁਰੂ ਕਾਲ ਦੇ ਸਾਕ ਸੰਬੰਦਾਂ ਬਾਰੇ ਵੀ ਗ਼ਲਤ ਬਿਆਨੀਆਂ ਕੀਤੀਆਂ ਹਨ।

6. ਸਰੂਪ ਦਾਸ ਭੱਲਾ: ਮਹਿਮਾ ਪ੍ਰਕਾਸ (1776 ਈ.)

ਇਹ ਗ੍ਰੰਥ ਸਰੂਪ ਦਾਸ ਭੱਲਾ ਵਲੋਂ 1776 ਈ. ਵਿੱਚ ਲਿਖਿਆ ਗਿਆ। ਇਸ ਵਿੱਚ ਉਸ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਵਿਦਿਆ ਸਾਗਰ’ ਨਾਮੀਂ ਗ੍ਰੰਥ ਦਾ ਜ਼ਿਕਰ ਹੈ। ਭੱਲਾ ਲਿਖਦਾ ਹੈ ਕਿ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਖੁਦ ਪੰਜਾਬੀ ਵਿੱਚ ਅਨੁਵਾਦ ਕਰਕੇ ‘ਵਿਦਿਆ ਸਾਗਰ ਗ੍ਰੰਥ’ ਬਣਾਇਆ। ਇਸ ਕਾਰਜ ਲਈ ਉਨ੍ਹਾਂ ਨੇ ਸਿੱਖਾਂ ਨੂੰ ਕਿਹਾ ਕਿ ਬਨਾਰਸ ਤੋਂ, ਜੋ ਪੁਰਾਨਕ ਸਾਹਿਤ ਦਾ ਕੇਂਦਰ ਹੈ, ਵਿਦਵਾਨ ਪੰਡਤਾਂ ਨੂੰ ਲੱਭ ਕੇ ਲਿਆਉ ਜੋ ਪੁਰਾਨਕ ਸਾਹਿਤ ਵਿੱਚ ਨਿਪੁਨ ਹੋਣ, ਅਤੇ ਆਪਣੇ ਆਪਣੇ ਗ੍ਰੰਥ ਨਾਲ ਲਿਆਉਣ। ਪੰਡਤ ਆਪਣੇ ਨਾਲ ਚਾਰ ਵੇਦ, ਅਠਾਰਾਂ ਪੁਰਾਨ, ਛੇ ਸ਼ਾਸ਼ਤਰ/ਸਿਮ੍ਰਤੀਆਂ, ਚੌਬੀਸ ਅਵਤਾਰ, ਅਤੇ ਚਾਰ ਸੌ ਚਾਰ ਨਵੇਂ ਤ੍ਰੀਆ ਚਲਿੱਤ੍ਰ ਨਾਲ ਲਿਆਏ। ਗੁਰੂ ਸਾਹਿਬ ਨੇ ਪੰਡਤਾਂ ਨੂੰ ਦਰਬਾਰ ਵਿੱਚ ਇਕੱਤਰ ਕੀਤਾ ਅਤੇ ਨਾਲ ਹੀ ਕੁੱਝ ਸਿਆਣੇ ਗੁਰਮੁਖੀ ਲਿਖਣ ਵਾਲੇ ਸਿਖਾਂ ਨੂੰ ਵੀ ਬੁਲਾ ਲਿਆ। ਪੰਡਤਾਂ ਨੂੰ ਕਿਹਾ ਕਿ ਤੁਸੀਂ ਗ੍ਰੰਥਾਂ ਵਿਚੋਂ ਪੜ੍ਹੀ ਜਾਉ, ਅਸੀਂ ਇਸ ਦਾ ਗਰੁਮੁਖੀ ਵਿੱਚ ਅਨੁਵਾਦ ਕਰੀ ਜਾਵਾਂਗੇ ਅਤੇ ਸਿੱਖ ਲਿਖਾਰੀ ਗੁਰਮੁਖੀ ਵਿੱਚ ਲਿਖੀ ਜਾਣਗੇ। ਅਨੁਵਾਦ ਤੋਂ ਬਾਅਦ ਇਹ ਸਾਰਾ ਸਾਹਿਤ ਇਕੱਤਰ ਕਰਕੇ ‘ਵਿਦਿਆ ਸਾਗਰ ਗ੍ਰੰਥ’ ਤਿਆਰ ਕੀਤਾ ਗਿਆ ਤਾਕਿ ਸੰਗਤ ਇਸ ਨੂੰ ਸੌਖ ਨਾਲ ਪੜ੍ਹ ਸਕੇ। ਗੁਰੂ ਸਾਹਿਬ ਦੇ ਇਸ ਕਰਤਵ ਤੋਂ ਸੰਗਤ ਬਹੁੱਤ ਨਿਹਾਲ ਹੋਈ।

ਜੇ ਸਰੂਪ ਦਾਸ ਭੱਲਾ ਦੀ ਲਿਖਤ ਦਾ ਵਿਸ਼ਲੇਸ਼ਣ ਕਰੀਏ ਤਾਂ ਕਈ ਸਵਾਲ ਖੜੇ ਹੋ ਜਾਂਦੇ ਹਨ ਜਿਵੇਂ:

1. ਜੇ ਪੁਰਾਨਕ ਸਾਹਿਤ ਸਿੱਖ ਸੰਗਤਾਂ ਲਈ ਐਨਾ ਹੀ ਮਹੱਤਵਪੂਰਨ ਸੀ ਤਾਂ ਕੀ ਗੁਰੂ ਸਾਹਿਬ ਖੁਦ ਇਸ ਨੂੰ ਸਿੱਧਾ ਸੰਸਕ੍ਰਿਤ ਵਿਚੋਂ ਅਨੁਵਾਦ ਕਰਕੇ ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਨਹੀਂ ਲਿਖ ਜਾਂ ਲਿਖਵਾ ਸਕਦੇ ਸਨ? ਪੰਡਤਾਂ ਨੂੰ ਬਲਾਉਣ ਦੀ ਕੀ ਲੋੜ ਪਈ ਸੀ?

2. ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਲਿਖਣ ਵਾਲੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਜਾਂ ਨਿਕਟ ਵਰਤੀ ਸਿੱਖ ਵਿਦਵਾਨ ਹੀ ਹੋਣਗੇ ਜਿਨ੍ਹਾਂ ਵਿੱਚ ਸੈਨਾਪਤਿ, ਨੰਦ ਲਾਲ ਗੋਆ, ਭਾਈ ਗੁਰਦਾਸ ਦੂਜਾ, ਭਾਈ ਚੌਪਾ ਸਿੰਘ, ਭਾਈ ਮਨੀ ਸਿੰਘ ਆਦਿ ਸ਼ਾਮਿਲ ਸਨ। ਇਨ੍ਹਾਂ ਮਹਾਂ ਪੁਰਸ਼ਾ ਨੇ ਆਪਣੀਆਂ ਲਿਖਤਾਂ ਵਿੱਚ ਤਾਂ ਕਿਸੇ ‘ਵਿਦਿਆ ਸਾਗਰ ਗ੍ਰੰਥ’ ਦਾ ਜ਼ਿਕਰ ਤੱਕ ਨਹੀਂ ਕੀਤਾ।

3. ਉਨ੍ਹਾਂ ਨੇ ਜੇ ਪੁਰਾਨਕ ਗ੍ਰੰਥ ਸੰਸਕ੍ਰਿਤ ਵਿਚੋਂ ਪੰਜਾਬੀ ਵਿੱਚ ਅਨੁਵਾਦ ਕੀਤੇ ਹੁੰਦੇ ਤਾਂ ਕਥਤ ਦਸਮ ਗ੍ਰੰਥ ਵਿਚ, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਵਰਗੀ ਠੇਠ ਪੰਜਾਬੀ ਵਿੱਚ ਲਿਖੀ ਹੋਈ ਬਾਣੀ ਮਿਲਣੀ ਚਾਹੀਦੀ ਸੀ। ਪਰ ਸਮਕਾਲੀ ਦਸਮ ਗ੍ਰੰਥ ਵਿੱਚ ਠੇਠ ਪੰਜਾਬੀ ਵਿੱਚ ਲਿਖੀ ਹੋਈ ਕੋਈ ਰਚਨਾ ਨਹੀਂ ਮਿਲਦੀ। ਬਹੁਤੀ ਰਚਨਾ ਬ੍ਰਿਜ ਭਾਸ਼ਾ ਅਤੇ ਹਿੰਦਵੀ ਵਿੱਚ ਹੈ ਅਤੇ ਕਿਤੇ ਕਿਤੇ ਉਸ ਵੇਲੇ ਦੀ ਲੌਕਕ ਪੰਜਾਬੀ ਦਾ ਮਿਸ਼ਰਨ ਮਿਲਦਾ ਹੈ।

4. ਜੇ ਮਨ ਵੀ ਲਿਆ ਜਾਵੇ ਕਿ ਗੁਰੂ ਸਾਹਬ ਨੇ ‘ਵਿਦਿਆ ਸਾਗਰ ਗ੍ਰੰਥ’ ਰਚਿਆ ਸੀ ਅਤੇ ਉਹ 1701 ਈ. ਵਿੱਚ ਸਿਰਸਾ ਨਦੀ ਨੂੰ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ ਤਾਂ ਅਯੋਕਾ ਦਸਮ ਗ੍ਰੰਥ ਕਿੱਥੋਂ ਅਤੇ ਕਿੱਦਾਂ ਪੈਦਾ ਹੋ ਗਿਆ?

ਉਨੀਵੀਂ ਸਦੀ ਦਾ ਸਿੱਖ ਇਤਿਹਾਸ

1. ਭਾਈ ਸੰਤੋਖ ਸਿੰਘ: ਸਿਰੀ ਗੁਰਪਰਤਾਪ ਸੂਰਜ ਗ੍ਰੰਥ (1843 ਈ.) ‘ਸਿਰੀ ਗੁਰਪਰਤਾਪ ਸੂਰਜ ਗ੍ਰੰਥ’ ਵਿਚ, ਗੁਰੂ ਕਾਲ ਦੀ ਵਿਸਥਾਰ ਸਹਿਤ ਕੀਤੀ ਹੋਈ ਵਿਆਖਿਆ ਹੈ। ਮਹਾਂ ਕਵੀ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਦੇ

ਦਰਬਾਰ ਦੀਆਂ ਗਤੀਆਂ ਵਿਧੀਆਂ ਦਾ ਵਿਸਥਾਰ ਸਹਿਤ ਲੇਖਾ ਜੋਖਾ ਕਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀਆਂ ਦਾ ਜ਼ਿਕਰ ਇਸ ਗ੍ਰੰਥ ਵਿੱਚ ਆੲਆ ਹੈ। ਗੁਰੂ ਸਾਹਿਬ ਦੀ ਨਿਗਰਾਨੀ ਹੇਠ 52 ਕਵੀਆਂ ਵਲੋਂ ਲਿਖੇ ਗਏ ‘ਵਿੱਦਿਆਧਰ ਗ੍ਰੰਥ’ ਦਾ ਹਵਾਲਾ ਵੀ ਮਹਾਂ ਕਵੀ ਸੰਤੋਖ ਸਿੰਘ ਦੇ ਗ੍ਰੰਥ ਵਿੱਚ ਮਿਲਦਾ ਹੈ। ਉਹ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਬਵੰਜਾ ਪੱਕੇ ਕਵੀ ਸਨ ਅਤੇ ਕੁੱਝ ਸੈਲਾਨੀ ਕਵੀ ਆਉਂਦੇ ਜਾਂਦੇ ਰਹਿੰਦੇ ਸਨ। ਇਨ੍ਹਾਂ ਸਾਰਿਆਂ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਬਰੀਕ ਬਰੀਕ ਅੱਖਰਾਂ ਵਿੱਚ ਬਾਣੀ ਲਿਖੀ। ਜਦ ਪੱਤਰਿਆਂ ਨੂੰ ਤੋਲਿਆ ਤਾਂ ਕਾਗ਼ਜ਼ ਦਾ ਭਾਰ ਨੌ ਮਣ ਨਿਕਲਿਆ। ਸਿੱਧ ਹੈ ਕਿ ਇੱਕ ਚੌਖਾ ਮੋਟਾ ਗ੍ਰੰਥ ਬਣਿਆ ਹੋਵੇਗਾ ਜਿਸ ਨੂੰ ‘ਵਿਦਿਯਾਧਰ ਗ੍ਰੰਥ’ ਦਾ ਨਾਂ ਦਿੱਤਾ ਗਿਆ। ਏਥੇ ਦੋ ਸਵਾਲ ਉਠਦੇ ਹਨ। ਪਹਿਲਾ, ਕੀ ਕਵੀਆਂ ਨੂੰ ਲਿਖਣ ਲਈ ਕੋਈ ਧਾਰਮਿਕ ਵਿਸ਼ਾ ਦਿੱਤਾ ਗਿਆ ਸੀ ਤਾਕਿ ਸਿੱਖ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਲਈ ਗ੍ਰੰਥ ਨੂੰ ਕੋਈ ਤਰਤੀਬ ਦੱਤੀ ਜਾ ਸਕੇ? ਦੂਜਾ, ਜੇ ਵਿਸ਼ੇ ਦਿੱਤੇ/ਵੰਡੇ ਹੋਏ ਨਹੀਂ ਸਨ ਤਾਂ ਗ੍ਰੰਥ ਦੀ ਸੰਪਾਦਨਾ ਵੇਲੇ ਬਾਣੀ ਦੀ ਤਰਤੀਬ ਕਿੱਦਾਂ ਕੀਤੀ ਗਈ ਹੋਵੇਗੀ? ਪ੍ਰਚੱਲਤ ਦਸਮ ਗ੍ਰੰਥ ਦੇ 1428 ਸਫਿਆਂ ਤੇ ਜਾਪੁ ਸਾਹਿਬ ਤੋਂ ਲੈਕੇ ਹਿਕਾਇਤਾਂ ਤੱਕ 15 ਪਰਕਾਰ ਦੀਆਂ ਬਾਣੀਆ ਅਤੇ ਕਥਾ ਕਹਾਣੀਆਂ ਦਰਜ ਹਨ। ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇ ਕਵੀਆਂ ਦੀ ਭਾਸ਼ਾਈ ਪਿੱਠਭੂਮੀ ਦੇਖ ਕੇ ਅਤੇ ਗਿਆਨ ਦੀ ਨਿਪੁੰਤਾ ਦੇ ਆਧਾਰ ਤੇ ਵੱਖ ਵੱਖ ਕਵੀਆਂ ਨੂੰ ਲੋੜੀਂਦੇ ਵਿਸ਼ੇ ਦਿੱਤੇ ਹੋਣ, ਜਾਂ ਕਵੀਆਂ ਨੇ ਆਪਣੀ ਕਾਬਲੀਅਤ ਦੇ ਆਧਾਰ ਤੇ ਖੁੱਦ ਚੁਣੇ ਹੋਣ। ਇਸ ਮਨੌਤ ਅਨੁਸਾਰ ਇਸ ਵਿਚਾਰ ਦੀ ਸਮਝ ਵੀ ਲੱਗ ਜਾਂਦੀ ਹੈ ਕਿ ਦਸਮ ਗ੍ਰੰਥ ਵਿਚਲੀਆਂ ਅਸਲੀ ਬਾਣੀਆਂ ਜਿਵੇਂ ਜਾਪੁ ਸਾਹਿਬ, ਅਕਾਲ ਉਸਤਤਿ (ਕੁਝ ਅੰਤਲੇ ਸੁਆਲਾਂ ਤੋਂ ਵਗੈਰ), ਜ਼ਫਰਨਾਮਾ, ਤੇਤੀ ਸਵੈਯੇ, ਸ਼ਬਦ ਹਜ਼ਾਰੇ (ਮਿੱਤਰ ਪਿਆਰੇ ਤੋਂ ਵਗੈਰ), ਇੱਕ ਚੌਪਈ ਗੁਰੁ ਗੋਬਿੰਦ ਸਿੰਘ ਜੀ ਨੇ ਆਪ ਲਿਖੀਆਂ ਹੋਣ ਅਤੇ ਬਾਕੀ ਦੀਆਂ ਲਿਖਤਾਂ (ਚੌਬੀਸ ਅਵਤਾਰ, ਬ੍ਰਹਮ ਅਵਤਾਰ, ਰੁਦਰ ਅਵਤਾਰ, ਚਰਿਤ੍ਰੋ ਪਾਖਯਾ ਆਦਿ) ਇਨ੍ਹਾਂ ਕਵੀਆਂ ਦੀਆਂ ਕਿਰਤਾਂ ਹੋਣ। ‘ਨਾਨ ਬਿਧਿ ਕਵਿਤਾ ਰਚੀ ਰਖਿ ਰਖਿ ਨੌ ਰਸਿ ਰੀਤ’ ਦਾ ਅਰਥ ਵੀ ਇਹੋ ਹੈ ਕਿ ਕਈ ਪਰਕਾਰ ਦੀ ਕਵਿਤਾ ਨੌਂ ਰਸਾਂ ਵਿੱਚ ਰਚੀ ਗਈ। ਕਾਵਿ ਸ਼ਾਸਤਰ ਅਨੁਸਾਰ ਕਵਿਤਾ ਦੇ ਨੌਂ ਰਸ ਇਹ ਹਨ: ਸ਼ਿੰਗਾਰ, ਹਾਸ, ਕਰੁਣਾ, ਰੌਦਰ, ਵੀਰ, ਭਿਆਨਕ, ਬੀਭਤਸ, ਅਦਭੁਤ, ਅਤੇ ਸ਼ਾਂਤ ਰਸ। ਕਥਤ ਦਸਮ ਗ੍ਰੰਥ ਵਿਚੋਂ ਇਨ੍ਹਾਂ ਸਾਰੇ ਰਸਾਂ ਦੀ ਕਵਿਤਾ ਦੀਆਂ ਬੰਨਗੀਆਂ ਮਿਲਦੀਆਂ ਹਨ। ਇਸ ਲਈ ਇਸ ਗ੍ਰੰਥ ਵਿੱਚ ਵਿਸ਼ਿਆਂ ਅਤੇ ਸੰਬੰਧਤ ਰਸਾਂ ਦੀ ਭਿੰਤਾ ਨੂੰ ਮੁਖ ਰਖਦਿਆਂ ਇਹ ਗੱਲ ਮਨ ਲਗਦੀ ਹੈ ਕਿ ਅਯੋਕੇ ਦਸਮ ਗ੍ਰੰਥ ਵਿਚਲੀ ਸਮੱਗਰੀ, ਗੁਰੁ ਗੋਬਿੰਦ ਸਿੰਘ ਦੀ ਬਾਣੀ ਨੂੰ ਛੱਡ ਕੇ, ਬਾਕੀ ਦਰਬਾਰੀ ਕਵੀਆਂ ਦੀ ਕਿਰਤ ਹੋਵੇ। ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਸਨਾਤਨੀ ਸੁਭਾ ਵਾਲੀਆਂ ਕਿਰਤਾਂ ਗੁਰੂ ਸਾਹਬ ਦੀ ਨਿਗਰਾਨੀ ਹੇਠ ਜਾਂ ਹੱਲਾਸ਼ੇਰੀ ਦੇਕੇ ਦਰਬਾਰੀ ਕਵੀਆਂ ਤੋਂ ਲਿਖਵਾਈਆਂ ਗਈਆਂ ਹੋਣ ਤਾਕਿ ਸਿੱਖ/ਸਿੰਘ ਹਿੰਦੂ ਮਿਥਿਆਸ, ਰਹੁ-ਰੀਤਾਂ, ਦੇਵੀ ਦੇਵਤਿਆਂ, ਗੈਰਕੁਦਰਤੀ ਕਥਾ-ਕਹਾਣੀਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵਾਕਫ ਹੋ ਸਕਣ। ਸਭ ਤੋਂ ਵੱਡੀ ਸੰਭਾਵਨਾ ਇਹ ਹੈ ਕਿ ਸਨਾਤਨੀ ਹਿੰਦੂਆਂ ਅਤੇ ਖਾਸ ਕਰੇ ਨਿਰਮਲਾ ਪੰਥੀਆਂ ਨੇ ਅੰਗ੍ਰੇਜ਼ਾਂ ਦੇ ਸੁਆਰਥੀ ਪਰਭਾਵ ਹੇਠਾਂ ਕਥਤ ਦਸਮ ਗ੍ਰੰਥ ਦੀ ਮਿੱਥ ਨੂੰ ਜਨਮ ਦਿੱਤਾ ਤਾਕਿ ਉਹ ਗੋਰਿਆਂ ਤੋਂ ਆਪਣਾ ਬਚਾਅ ਕਰਨ ਅਤੇ ਪੇਸੇ ਬਟੋਰਨ ਵਿੱਚ ਕਾਮਯਾਬ ਹੋ ਸਕਣ।

ਭਾਈ ਸੰਤੋਖ ਸਿੰਘ ਅਨੁਸਾਰ ਲੜਾਈ ਛਿੜਨ ਕਾਰਨ ਕਵੀਆਂ ਨੂੰ ਆਨੰਦਪੁਰ ਛੱਡਣਾ ਪਿਆ ਅਤੇ ‘ਵਿਦਿਆਧਰ ਗ੍ਰੰਥ’ ਅਧੂਰਾ ਹੀ ਰਹਿ ਗਿਆ। ਲੜਾਈ ਦੌਰਾਨ ਇਹ ਅਧੂਰਾ ਗ੍ਰੰਥ ਗੁਮ ਗੁਆਚ ਗਿਆ ਅਤੇ ਦੁਵਾਰਾ ਪ੍ਰਾਪਤ ਨਹੀਂ ਹੋ ਸਕਿਆ। ਅਨੰਦਪੁਰ ਸਾਹਿਬ ਵਿਖੇ 62 ਪੱਤਰੇ ਬਚੇ ਸਨ, ਜਿਨ੍ਹਾਂ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਗੁਰੂ ਦੀ ਉਸਤਤਿ ਵਿੱਚ ਕਬਿੱਤ ਜੋੜੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ‘ਵਿਦਿਆਧਰ ਗ੍ਰੰਥ’ ਦੇ ਨਸ਼ਟ ਹੋਣ ਤੋਂ 142 ਸਾਲਾਂ ਬਾਅਦ ਇਹ ਪੱਤਰੇ ਕਵੀ ਨੇ ਕਿੱਥੋਂ, ਕਿੱਦਾਂ ਅਤੇ ਕਿਸ ਪਾਸੋਂ ਪ੍ਰਾਪਤ ਕੀਤੇ, ਇਸ ਬਾਰੇ ਕਵੀ ਬਿਲਕੁਲ ਚੁੱਪ ਹੈ। ਆਪਣੀ ਦਲੀਲ ਦੀ ਪੁਸ਼ਟੀ ਵਿੱਚ ਕਵੀ ਨੂੰ ਇਨ੍ਹਾਂ ਪੱਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਸੀ। ਇਹ ਇੱਕੋ ਘਾਟ ਕਵੀ ਸੰਤੋਖ ਸਿੰਘ ਦੇ ਕਥਤ ਗ੍ਰੰਥ ਦੀ ਗਵਾਹੀ ਨੂੰ ਸ਼ੰਕੇ ਵਿੱਚ ਪਾ ਦਿੰਦੀ ਹੈ।

ਗਿਆਨੀ ਗਿਆਨ ਸਿੰਘ: ਪੰਥ ਪ੍ਰਕਾਸ਼ (1880)

ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਆਪਣੇ ਉਸਤਾਦ, ਪੰਡਤ ਤਾਰਾ ਸਿੰਘ ਨਿਰੋਤਮ ਦੇ ਕਹਿਣ ਤੇ ਬ੍ਰਿਜ ਭਾਸ਼ਾ ਵਿੱਚ ਲਿਖਿਆ। ਇਸ ਵਿੱਚ ਸਾਰੇ ਗੁਰੂਆਂ ਦੇ ਜੀਵਨ ਬਾਰੇ ਵਾਕਫੀਅਤ ਦਰਜ ਹੈ। ਦਸਵੇਂ ਗੁਰੂ ਸਾਹਿਬ ਵਲੋਂ ਬੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ, ਖ਼ਾਲਸਾ ਦੀ ਸਾਜਨਾ, ਪੰਜ ਕਕਾਰਾਂ ਅਤੇ ਰਹਿਤ ਮਰਯਾਦਾ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਗੁਰੂ ਗ੍ਰੰਥ ਸਾਹਬ ਦੀ ਮਾਨਤਾ ਬਾਰੇ ਕਵੀ ਲਿਖਦਾ ਹੈ:

ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਧਿ॥
ਗ੍ਰੰਥ ਪੰਥ ਪ੍ਰਕਾਸ ਯਹਿ ਅਬ ਬਰਨੋ ਸੁਖਨੰਦ॥ (ਪਤਰਾ 1)
ਏਕ ਗੁਰੂ ਗ੍ਰੰਥ ਨਿਜ ਪੰਥ ਬਿਨ ਔਰ ਠੌਰ॥
ਕਾਹੂੰ ਆਗੇ ਜਾਇ ਕਿਤ ਸੀਸ ਨਾ ਨਿਵਾਈਏ॥ (ਪਤਰਾ 161)

ਸਾਖਿਆਤ ਰੂਪ ਵਿੱਚ ਇਹ ਬੰਦ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਸਿਰੀ ਗੁਰੁ ਗ੍ਰੰਥ ਬਾਰੇ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਬ ਇੱਕ ਹੈ ਜਿਸ ਦੇ ਦਸ ਰੂਪ ਦਸ ਗੁਰੂ ਹਨ। ਇਸ ਗ੍ਰੰਥ ਤੋਂ ਵਗੈਰ ਸਿੱਖ ਪੰਥ ਦੀ ਹੋਰ ਕੋਈ ਟੇਕ ਨਹੀਂ, ਇਸ ਲਈ ਇਸ ਤੋਂ ਵਗੈਰ ਕਿਸੇ ਹੋਰ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ। ਅੱਗੇ ਚੱਲ ਕੇ ਗਿਆਨੀ ਗਿਆਨ ਸਿੰਘ ਇਹ ਵੀ ਲਿਖਦਾ ਹੈ:

ਜੋ ਅਬ ਗ੍ਰੰਥ ਦਸਮ ਗੁਰੁ ਕੇਰਾ॥ ਕਹਿਲਾਵਤ ਮਧ ਪੰਥ ਅਛੇਰਾ॥
ਗੁਰੁ ਕੇ ਸਮੇ ਬੀੜ ਨਹੀਂ ਤਾਂਕੀ॥ ਭਈ ਬਾਣੀਆਂ ਰਹੀ ਇਕਾਂਕੀ॥
ਅਨਕੈ ਠੌਰ ਪੋਥੀਆਂ ਮਾਹਿ॥ ਬਾਣੀ ਰਹੀ ਦਸਮ ਗੁਰੁ ਮਾਹਿ॥

ਅਰਥਾਤ, ਜਿਹੜਾ ਗ੍ਰੰਥ ਹੁਣ ਦਸਵੇਂ ਗੁਰੂ ਦਾ ਕਿਹਾ ਜਾ ਰਿਹਾ ਹੈ, ਇਸ ਨੂੰ ਪੰਥ ਵਲੋਂ ਉੱਚਾ ਮੰਨਿਆਂ ਜਾ ਰਿਹਾ ਹੈ। ਪਰ ਗੁਰੂ ਜੀ ਦੇ ਸਮੇਂ ਅਜੇਹੇ ਗ੍ਰੰਥ ਦੀ ਕੋਈ ਬੀੜ ਨਹੀਂ ਦੇਖੀ ਗਈ। ਕੇਵਲ ਇਕੱਲੀਆਂ ਇਕੱਲੀਆਂ ਬਾਣੀਆਂ ਦੀਆਂ ਪੋਥੀਆਂ ਕਈ ਥਾਵੀਂ ਸਨ। ਇਸ ਤਰਾਂ ਗੁਰੂ ਸਾਹਬ ਦੀ ਬਾਣੀ ਸਾਂਭੀ ਹੋਈ ਸੀ।

ਸਿੱਧ ਹੈ ਕਿ ਦਸਵੇਂ ਗੁਰੂ ਜੀ ਵਲੋਂ ਕੋਈ ਬੀੜ ਜਾਂ ਗ੍ਰੰਥ ਦੀ ਸੰਪਾਦਨਾ ਨਹੀਂ ਸੀ ਕੀਤੀ ਗਈ, ਬਾਣੀਆਂ ਪੋਥੀਆਂ ਦੇ ਰੂਪ ਵਿੱਚ ਕਈ ਥਾਵੀਂ ਸਨ। ਏਥੇ ਕਈ ਸਵਾਲ ਖੜੇ ਹੁੰਦੇ ਹਨ। ਪਹਿਲਾ, ਜੇ ਗੁਰੂ ਸਾਹਬ ਨੇ ਕੋਈ ਬੀੜ ਸੰਪਾਦ ਨਹੀਂ ਕੀਤੀ ਜਾਂ ਰਚੀ ਤਾਂ ਪੰਥ ਨੇ ਕਥਤ ਗ੍ਰੰਥ ਨੂੰ ਅੱਛਾ ਜਾਂ ਉੱਚਾ ਕਿਵੇਂ ਮਨ ਲਿਆ? ਦੂਜਾ, ਜਿਹੜੀ ਬਾਣੀ ਪੋਥੀਆਂ ਦੇ ਰੂਪ ਵਿੱਚ ਖਿੱਲਰੀ ਪਈ ਸੀ, ਕੀ ਪਰਮਾਣ ਹੈ ਕਿ ਉਹ ਸਾਰੀ ਗੁਰੂ ਸਾਹਬ ਦੀ ਲਿਖੀ ਹੋਈ ਸੀ? ਤੀਜਾ, ਸਿੱਖ ਧਰਮ ਨੂੰ ਅਦੁਤੀ ਰੂਪ ਦੇਣ ਵਾਲੇ ਦਸਵੇਂ ਗੁਰ ਦੀ ਬਾਣੀ ਨੂੰ ਖੁੱਦ ਗੁਰੂ ਸਾਹਬ ਵਲੋਂ ਜਾਂ ਉਨ੍ਹਾਂ ਦੇ ਸਿੱਖਾਂ ਵਲੋਂ ਕਿਉਂ ਨਹੀਂ ਸਾਂਭਿਆ ਗਿਆ? ਇਨ੍ਹਾਂ ਦੇ ਉੱਤਰ ਬੜੇ ਸਿੱਧੇ ਅਤੇ ਸਾਦੇ ਜਹੇ ਹਨ। ਗੁਰੂ ਸਾਹਬ ਪਾਸ ਉਨ੍ਹਾਂ ਦੇ ਪੁਰਖਿਆਂ ਵਲੋਂ ਸੰਪਾਦ ਕੀਤਾ ਹੋਇਆ ਗੂਰੂ ਗ੍ਰੰਥ ਸਾਹਿਬ ਮੌਜੂਦ ਸੀ ਜਿਸ ਨੂੰ ਉਨ੍ਹਾਂ ਗੁਰ ਗੱਦੀ ਸੌਂਪੀ। ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਗ੍ਰੰਥ ਨੂੰ ਸੰਪਾਦ ਕਰਨ ਜਾਂ ਖੁੱਦ ਰਚਣ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਦਮਦਮੇ ਸਾਹਿਬ ਵਿਖੇ ਆਪਣੇ ਪਿਤਾ, ਗੁਰੂ ਤੇਗ ਬਹਾਦਰ ਜੀ, ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਤ ਕਰਕੇ ਇਸ ਗ੍ਰੰਥ ਨੂੰ ਸੰਪੂਰਨ ਕਰ ਦਿੱਤਾ। ਜੇ ਉਹ ਚਾਹੁੰਦੇ ਤਾਂ ਆਪਣੀ ਬਾਣੀ ਵੀ ਅੰਕਿਤ ਕਰ ਸਕਦੇ ਸੀ। ਉਹ ਜਾਣਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਉਨ੍ਹਾਂ ਲਈ ਕੋਈ ਦੂਜਾ ਗ੍ਰੰਥ ਸੰਪਾਦ ਕਰਨਾ ਸਿੱਖ ਧਰਮ ਦੇ ਸਿਧਾਂਤ ਦੇ ਅਨੁਕੂਲ ਨਹੀਂ ਸੀ ਹੋਣਾ। ਗੁਰੂ ਸਾਹਿਬ ਦੀਆਂ ਮਾਰਸ਼ਲ ਸੁਭਾ ਵਾਲੀਆਂ ਬਾਣੀਆਂ ਸਿੱਖਾਂ ਨੂੰ ਜ਼ੁਬਾਨੀ ਯਾਦ ਸਨ ਕਿਉਂਕਿ ਹਾਲਾਤ ਦੇ ਮੁਤਾਬਿਕ ਉਨ੍ਹਾਂ ਵਿਚਲੀ ਭਾਵਨਾ ਦਾ ਹਰ ਵਕਤ ਪਾਲਣ ਕਰਨਾ ਹਰ ਸਿੱਖ ਲਈ ਲੋੜੀਦਾ ਸੀ।

ਸਵਾਲ ਥਾਂ ਦੀ ਥਾਂ ਖੜ੍ਹਾ ਹੈ ਕਿ ਫਿਰ ਦਸਮ ਗ੍ਰੰਥ ਦੀ ਮਿੱਥ ਕਿਵੇਂ, ਕਿਉਂ, ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ? ਇਸ ਦਾ ਉੱਤਰ ਵੀ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਦਰਜ ਹੈ।

ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥
ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥
ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥
ਔਰ ਗ੍ਰੰਥ ਇੱਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥
ਸੋ ਗੁਰਦਵਾਰੇ ਮੋਤੀ ਬਾਗ॥ ਹੈ ਅਬ ਹਮਨੇ ਪਿਖਯੋ ਬਿਲਾਗ॥
ਔਰੈਂ ਗ੍ਰੰਥ ਕਈ ਉਨ ਲਿਖੇ॥ ਅਖਰ ਗੁਰੁ ਸਮ ਹੈ ਹਮ ਪਿਖੈ॥
ਦਸਖਤ ਦਸਮ ਗੁਰੁ ਕੈ ਕਹਿ ਕੈ॥ ਕੀਮਤ ਲਈ ਚੌਗਨੀ ਕਹਿ ਕੈ॥

ਅਰਥਾਤ, ਪਟਨੇ ਦੇ ਗ੍ਰੰਥੀ ਸੁੱਚਾ ਸਿੰਘ ਨੇ ਆਪਣੇ ਪੁੱਤ, ਚੜ੍ਹਤ ਸਿੰਘ ਨਾਲ ਮਿਲਕੇ ਇੱਕ ਬੀੜ ਬਣਾਈ। ਚੜ੍ਹਤ ਸਿੰਘ ਦੀ ਲਿਖਾਈ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਸੀ। ਉਨ੍ਹਾਂ ਨੇ ਪੰਜ ਪਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਨਾਲ ਜੋੜ ਦਿੱਤੇ ਅਤੇ ਹੋਰ ਵੀ ਵਾਧੈ ਕੀਤੇ। ਉਨ੍ਹਾਂ ਨੇ ਇੱਕ ਹੋਰ ਗ੍ਰੰਥ ਵੀ ਬਣਾਇਆ ਅਤੇ ਬਾਬਾ ਹਾਕਮ ਸਿੰਘ ਨੂੰ ਸੌਂਪ ਦਿੱਤਾ ਜਿਹੜਾ ਮੋਤੀ ਬਾਗ ਵਾਲੇ ਗੁਰਦੁਵਾਰੇ ਵਿੱਚ ਹੈ ਜੋ ਗਿਆਨੀ ਗਿਆਨ ਸਿੰਘ ਨੇ ਵੀ ਦੇਖਿਆ। ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ ਗੁਰੂ ਸਾਹਬ ਨਾਲ ਮਿਲਦੀ ਸੀ ਇਸ ਲਈ ਕਈ ਤਰਾਂ ਦੇ ਹੋਰ ਗ੍ਰੰਥ ਵੀ ਬਣਾਏ। ਗੁਰੂ ਗੋਬਿੰਦ ਸਾਹਬ ਦੇ ਦਸਤਖਾਂ ਦੀ ਨਕਲ ਕਰਕੇ ਉਨ੍ਹਾਂ ਦੇ ਨਾਂ ਹੇਠ ਪਟਨੇ ਵਾਲੇ ਸਾਧਾਂ ਨੇ ਚੌਗਣੀ ਕਮਾਈ ਕੀਤੀ। ਇਸ ਤਰਾਂ ਜਿਹੜੇ ਗ੍ਰੰਥ ਮੋਤੀ ਬਾਗ, ਪਟਨਾ, ਦਿੱਲੀ ਵਿਖੇ ਲੋਕਾਂ ਪਾਸ ਪਏ ਹਨ ਉਹ ਪਟਨੇ ਦੇ ਸਾਧਾਂ ਵਲੋਂ ਕਮਾਈ ਕਰਨ ਲਈ ਲਿਖੇ ਗਏ। ਫਰੰਗੀ ਸਰਕਾਰ ਨੂੰ ਜਦ ਇਨ੍ਹਾਂ ਸਾਧਾਂ ਬਾਰੇ ਪਤਾ ਲਗਾ ਤਾਂ ਉਨ੍ਹਾਂ ਨੇ ਇਨ੍ਹਾਂ ਕੋਲੋਂ ਗ੍ਰੰਥ ਖਰੀਦ ਕੇ ਉਸ ਵਿੱਚ ਵਾਧੈ ਕਰਾਕੇ ਇਨ੍ਹਾਂ ਰਾਹੀਂ ਪੰਜਾਬ ਵਿੱਚ ਭਿਜਵਾਏ ਤਾਕਿ ਸਿੱਖ ਧਰਮ ਨੂੰ ਖਲਤ-ਮਲਤ ਕਰਨ ਲਈ ਸਿਖਾਂ ਵਿਚਕਾਰ ਸ਼ੰਕੇ ਪੈਦਾ ਕਰ ਸਕਣ।

(ੲ) ਦਸਮ ਗ੍ਰੰਥ ਦੀ ਮਿਥ ਦਾ ਆਰੰਭ: ਇੱਕ ਫ੍ਰੰਗੀ ਸਾਜ਼ਸ਼

ਜਿੱਥੇ ਵੀ ਅੰਗ੍ਰੇਜ਼ਾਂ ਨੇ ਆਪਣਾ ਰਾਜ ਸਥਾਪਤ ਕਰਨਾ ਹੁੰਦਾ ਸੀ ਉਥੇ ਪਹਿਲਾਂ ਮਿਸ਼ਨਰੀਆਂ ਵਲੋਂ ਲੋਕਾਂ ਨੂੰ ਇਸਾਈ ਬਨਾਉਣ ਦਾ ਕੰਮ ਆਰੰਭਦੇ ਸਨ। ਮਿਸ਼ਨਰੀਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਕਿ ਸੱਭ ਤੋਂ ਪਹਿਲਾਂ ਉਹ ਸਥਾਨਕ ਗਰੀਬ ਜੰਤਾ ਨੂੰ ਰੋਜ਼ੀ ਰੋਟੀ ਦਾ ਲਾਲਚ ਦੇਕੇ ਆਪਣੇ ਪੱਖ ਵਿੱਚ ਕਰਨ ਅਤੇ ਨਾਲ ਹੀ ਉਨ੍ਹਾਂ ਦੇ ਧਰਮ ਗ੍ਰੰਥਾਂ ਦੀ ਮਰਯਾਦਾ ਨੂੰ ਗੰਧਲਾ ਕਰਕੇ ਲੋਕ ਨੂੰ ਇਸਾਈ ਬਣਾਉਣ ਵਲ ਪਰੇਰਨ। ਇਹੋ ਪੈਂਤੜਾ ਉਨ੍ਹਾਂ ਨੇ ਸਿੱਖ ਰਾਜ ਨੂੰ ਖਲਤ ਮਲਤ ਕਰਨ ਲਈ ਵਰਤਿਆ।

18ਵੀਂ ਸਦੀ ਦੇ ਅਖੀਰ ਵਿੱਚ ਜਦ ਅੰਗ੍ਰੇਜ਼ਾਂ ਨੇ ਦੱਖਣ ਪੂਰਬੀ ਇਲਾਕੇ ਜਿੱਤ ਕੇ ਆਪਣਾ ਰਾਜ ਪੱਕਾ ਕਰ ਲਿਆ ਤਾਂ ਉਨ੍ਹਾਂ ਨੇ ਦਿੱਲੀ ਅਤੇ ਪੰਜਾਬ ਵਲ ਮੂੰਹ ਮੋੜਿਆ। ਉਸ ਵੇਲੇ ਪੰਜਾਬ ਵਿੱਚ ਸਿਖ ਮਿਸਲਾਂ ਦਾ ਰਾਜ ਸੀ ਜਿਨ੍ਹਾਂ ਦੀਆਂ ਸਿੱਖ ਫੋਜਾਂ ਦੀ ਤਾਕਤ ਅਤੇ ਬਹਾਦਰੀ ਤੋਂ ਅੰਗ੍ਰੇਜ਼ ਡਰਦੇ ਸਨ। ਮਿਸਲਾਂ ਦੇ ਸਰਦਾਰ ਗੁਰੂ ਨਾਨਕ ਦੇਵ ਵਲੋਂ ਮੂਲ ਮੰਤਰ ਵਿੱਚ ਪਰਿਭਾਸ਼ਤ ਕੀਤੇ ਗਏ ਇੱਕ ਪ੍ਰਮਾਤਮਾ/ਰਬ ਦੇ ਸੰਕਲਪ ਅਤੇ ਦਸਮ ਪਾਤਸ਼ਾਹ ਦੇ ਆਦੇਸ਼, ‘ਗੁਰੂ ਮਾਨਿਊਂ ਗ੍ਰੰਥ’ ਵਿੱਚ ਯਕੀਨ ਰਖਦੇ ਸਨ। ਇਸ ਲਈ ਮਿਸ਼ਨਰੀ ਪੈਂਤੜੇ ਤਹਿਤ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸਿੱਖਾਂ ਦੇ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਨੂੰ ਗੰਧਲਾ ਕਰਨ ਦੀ ਮਨਸ਼ਾ ਨਾਲ ਦਸਮ ਗ੍ਰੰਥ ਦੀ ਮਿੱਥ ਸ਼ੁਰੂ ਕੀਤੀ। ਉਨ੍ਹਾਂ ਦਿਨਾਂ ਵਿੱਚ ਪਟਨੇ ਸਾਹਿਬ ਦਾ ਤਖਤ ਕਲਕੱਤੇ ਵਿੱਚ ਸਥਾਪਤ ਹੋ ਚੁਕੀ ਅੰਗ੍ਰੇਜ਼ ਹਕੂਮਤ ਹੇਠ ਆਉਂਦਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਸਿੱਖਾਂ ਦੀ ਤਾਕਤ ਇੱਕ ਰੱਬ-ਇਕ ਗ੍ਰੰਥ-ਇਕ ਪੰਥ ਦੇ ਸੰਕਪ ਵਿੱਚ ਵਿਦਮਾਨ ਹੈ ਜਿਸ ਦੀ ਅਧਾਰਸ਼ਿਲਾ ‘ਗੁਰੂ ਮਾਨਿਉਂ ਗ੍ਰੰਥ’ ਹੈ। ਸਬਬ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਪਟਨੇ ਦਾ ਸੀ ਇਸ ਲਈ ਅੰਗ੍ਰੇਜ਼ਾਂ ਨੇ ਈਸਾਈ ਸਾਜ਼ਸ਼ ਪਟਨੇ ਸਾਹਿਬ ਤੋਂ ਸ਼ੂਰੂ ਕੀਤੀ। ਇਸ ਸਾਜ਼ਸ਼ ਵਿੱਚ ਪਟਨੇ ਤਖਤ ਦੇ ਕਰਤਾ ਧਰਤਾ ਨਿਰਮਲੇ ਸਾਧ ਦਿਆਲ ਸਿੰਘ, ਨਵਲ ਸਿੰਘ ਅਤੇ ਗ੍ਰੰਥੀ ਸੁੱਖਾ ਸਿੰਘ ਸਨ ਅਤੇ ਕਲਕੱਤੇ ਦੇ ਗੁਦੁਆਰੇ ਦਾ ਰਖਵਾਲਾ ਆਤਮਾ ਰਾਮ ਸ਼ਾਮਿਲ ਸੀ। ਇਨ੍ਹਾ ਪਾਸ ‘ਨਾਨਕ ਪੰਥੀ ਕਾਵਿਯ’ ਨਾਮੀਂ ਗ੍ਰੰਥ ਸੀ ਜੋ ਹਿੰਦਵੀ ਵਿੱਚ ਲਿਖਿਆ ਹੋਇਆ ਸੀ ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਵਿੱਚ ਕੀਤਾ ਹੈ। (ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥)। ਇਸ ਬੀੜ ਬਾਰੇ ਚਾਰਲਜ਼ ਵਿਲਕਨ ਨੇ ਵੀ 1781 ਈ. ਵਿੱਚ ਸੁਣਿਆ ਸੀ। ਇਸ ਗ੍ਰੰਥ ਦੇ ਨਾਂ ਤੋਂ ਭਾਸਦਾ ਹੈ ਕਿ ਇਸ ਵਿੱਚ ਗੁਰੂ ਨਾਨਕ ਵਲੋਂ ਚਲਾਏ ਗਏ ਸਿੱਖ ਪੰਥ ਨਾਲ ਸੰਬੰਦਤ ਬਾਣੀ ਸੀ, ਅਰਥਾਤ, ਇਹ ਆਦਿ/ਕਰਤਾਰਪੁਰੀ ਬੀੜ ਦੀ ਨਕਲ ਹੀ ਸੀ ਜਿਸ ਵਿੱਚ ਨਿਰਮਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਉਹ ਬਾਣੀ ਵੀ ਦਰਜ ਕਰ ਰੱਖੀ।

ਡਾ. ਗੁਰਮੇਲ ਸਿੰਘ ਸਿੱਧੂ

Monday, September 12, 2011

ਅਖੌਤੀ ਦਸਮਗ੍ਰੰਥ ਦੀਆਂ ਕਾਮੁਕ ਅਤੇ ਅਸ਼ਲੀਲ ਰਚਨਾਵਾਂ ਬਾਰੇ ਸੰਗਤਾਂ ਵਿੱਚ ਆਈ ਜਾਗਰੂਕਤਾ ਤੋੰ ਬੁਖਲਾਏ ਦਸਮਗ੍ਰੰਥੀਏ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚਲੀ ਇਲਾਹੀ ਬਾਣੀ ਬਾਰੇ ਹੀ ਊਲ ਜਲੂਲ ਬੋਲਣ ਲੱਗੇ


ਸਾਚ ਸਬਦ ਬਿਨੁ ਮੁਕਤਿ ਨ ਹੋਇ॥

ਖਾਲਸੇ ਦੇ 300 ਸਾਲਾ ਸਾਜਣਾ ਦਿਵਸ ਮੌਕੇ ਆਰ.ਐਸ.ਐਸ. ਦੀ ਸਰਪ੍ਰਸਤੀ ਵਾਲੀ  ਐਨ.ਡੀ.ਏ. ਸਰਕਾਰ ਨੇ  ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਲਈ ਭਾਵੇਂ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਉਸ ਤੋਂ ਵੀ ਵੱਧ ਰਕਮ, ਸਿੱਖ ਗੁਰੂ ਸਾਹਿਬਾਨ ਵਲੋਂ 239 ਸਾਲਾਂ ਦੇ ਸਮੇਂ ਵਿੱਚ ਸਜਾਈ ਨਰੋਈ ਅਤੇ ਨਿਆਰੀ ਸਿੱਖੀ ਵਿੱਚ ਬਿਪਰਵਾਦੀ ਘੁਸਪੈਠ ਕਰਨ ਲਈ ਬਣਾਈ ਗਈ ਜਥੇਬੰਦੀ ‘ਰਾਸ਼ਟਰੀ ਸਿੱਖ ਸੰਗਤ’ ਨੂੰ ਸੌਂਪ ਦਿੱਤੀ ਗਈ। ਜਿਸ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹਾ ਗੁਮਰਾਹਕੁੰਨ ਲਿਟਰੇਚਰ ਵੰਡਿਆ ਗਿਆ, ਜਿਹੜੇ ਸਿੱਧੇ ਰੂਪ ਵਿੱਚ ਖਾਲਸੇ ਦੇ ਨਿਆਰੇਪਨ ਉਪਰ ਚੋਟ ਕਰਦਾ ਹੋਣ ਕਰਕੇ ਕਾਫੀ ਵਿਵਾਦਗ੍ਰਸਤ ਰਿਹਾ। ਜਾਗਰੂਕ ਸਿੱਖ ਜਥੇਬੰਦੀਆਂ ਵਲੋਂ ਇਸ ਪ੍ਰਤੀ ਆਪਣੀ ਰੋਹ ਭਰੀ ਆਵਾਜ ਬੁਲੰਦ ਕਰਨ ਕਰਕੇ ਹੀ ਆਖਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਗਿਆ, ਜਿਸ ਰਾਹੀਂ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਮਾਮਲਿਆਂ ਵਿੱਚ ਦਖਲ-ਅੰਦਾਜੀ ਕਰਨ ਪ੍ਰਤੀ ਚਿਤਾਵਨੀ ਦਿੱਤੀ ਗਈ। ਬਿਪਰਵਾਦੀਆਂ ਦੀ ਇਸੇ ਛੱਤਰ-ਛਾਇਆ ਤਹਿਤ ਹੀ ਗੋਬਿੰਦ ਸਦਨ, ਮਹਿਰੌਲੀ, ਨਵੀਂ ਦਿੱਲੀ ਵੱਲੋਂ ਪੰਜ ਭਾਗਾਂ ਵਿੱਚ ‘ਦਸਮ ਗ੍ਰੰਥ: ਪਾਠ, ਸੰਪਾਦਨ ਅਤੇ ਵਿਆਖਿਆ’ ਛਪਵਾ ਕੇ ਦੁੱਧ ਵਿੱਚ ਕਾਂਜੀ ਘੋਲਣ ਦਾ ਕੰਮ ਕਰਦਿਆਂ, ਉਸ ਕਿਤਾਬ ਦੇ ਸਰਵਰਕ ਉਪਰ ਗੋਬਿੰਦ ਸਦਨ ਦੇ ਡੇਰੇਦਾਰ ਵਿਰਸਾ ਸਿੰਘ ਨੇ ਕਥਿਤ ਅਸੀਸ ਦਿੰਦਿਆਂ ਆਪਣੀ ਸੋਝੀ ਅਨੁਸਾਰ ਇਹ ਬਚਨ ਉਚਾਰੇ – 


(ਸ੍ਰੀ) ਦਸਮ-ਗ੍ਰੰਥ ਦੀ ਬਾਣੀ ਸਾਡੇ ਪੂਜਨ ਯੋਗ ਹੈ।………ਸ਼ੱਕ ਦਾ ਕੀ ਏ? ਜੇ ਸ਼ੱਕ ਹੀ ਕਰਨਾ ਏ, ਫੇਰ ਤਾਂ ਬਾਣੀ ਤੇ ਭੀ ਸ਼ੱਕ ਕਰੋ। ਬਾਣੀ ਵਿੱਚ ਭੀ ਆਉਂਦਾ ਏ – “ਇੰਦਰੀ ਕਾ ਬਲ ਥਾਕਾ॥” ਇਹ ਤਾਂ ਨੰਗੀ ਗੱਲ ਏ। “ਰਸਿ ਰਸਿ ਭੋਗ ਕਰੇ ਪ੍ਰਭ ਮੇਰਾ॥” ਅਤੇ “ਹਰਿ ਪ੍ਰਭ ਮੇਰਾ ਚੋਜੀ ਜੀਉ”………ਇਹਨਾਂ ਗੱਲਾਂ ਤੋਂ ਅਸੀਂ ਉਪਰ ਉਠੀਏ। ਕਿਉੁਂ? ਬਾਣੀ ਵਿੱਚ ਵੀ ਬੜਾ ਕੁਛ ਲਿਖਿਆ ਹੋਇਆ ਏ। ……… “ਗਿਆਨ ਰਾਉ ਜਬ ਸੇਜੈ ਆਵੇ ਤ ਨਾਨਕ ਭੋਗ ਕਰੇਈ॥” ਜਦੋਂ ਸੇਜ ਤੇ ਆਏਗਾ ਕੰਤ, ਭੋਗ ਉਦੋਂ ਹੀ ਕਰਾਂਗੇ। ਇਹ ਤਾਂ ਬਾਣੀ ਵਿੱਚ ਹੈ। ………ਇਹ ਤਾਂ ਐਸੀਆ ਗੱਲਾਂ ਨੇ, ਬੰਦਾ ਸ਼ੱਕ ਹੀ ਕਰੀ ਜਾਏ। ਕਰੀ ਜਾਏ, ਜਿੰਨਾ ਮਰਜ਼ੀ ਏ।


ਆਹ ਦੇਖੋ! ਇਹਨਾਂ ਖਤਰਨਾਕ ਸਤਰਾਂ ਰਾਹੀਂ ਕਿਸ ਤਰਾਂ ਚਤੁਰ, ਚਲਾਕ ਤੇ ਚਪਲ-ਬੁੱਧੀ, ਬਿਪਰ ਵੰਸ਼ਜ ਡੇਰੇਦਾਰ ਵਿਰਸਾ ਸਿੰਘ ਅਖੌਤੀ ਦਸਮ ਗ੍ਰੰਥ ਵਿਚਲੀ ਅਸ਼ਲੀਲਤਾ, ਮਰਦ-ਔਰਤ ਦੇ ਜਿਨਸੀ ਮਿਲਾਪ, ਆਸਨਾਂ, ਚੁੰਬਨਾਂ, ਆਲਿੰਗਨਾਂ, ਗਲਵੱਕੜੀਆਂ ਅਤੇ ਮਨੁੱਖੀ ਗੁਪਤ-ਅੰਗਾਂ ਦੀ ਨਿਰਸੰਕੋਚ ਚਰਚਾ ਨਾਲ ਲਬਰੇਜ਼ ਕਾਮੀ ਕਹਾਣੀਆਂ, ਜੋ ਕੋਕ ਸ਼ਾਸਤਰਾਂ ਨੂੰ ਵੀ ਮਾਤ ਪਾਉਂਦੀਆਂ ਹਨ, ਨੂੰ ਬੜੀ ਹੱਠ-ਧਰਮੀ ਨਾਲ ਪੂਜਣਯੋਗ ਦੱਸ ਕੇ ਬੇਖੌਫ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੱਧਰ ਤੇ ਰੱਖ ਕੇ ਗੁਰੂਬਾਣੀ ਦੇ ਸਤਿਕਾਰ ਤੇ ਸੱਟ ਮਾਰਨ ਦਾ ਘੋਰ ਅਪਰਾਧ ਕਰ ਰਿਹਾ ਹੈ। ਗੁਰਬਾਣੀ ਵਿੱਚ ਆਈਆਂ ਸ਼ਿੰਗਾਰਮਈ ਤੇ ਅਲੰਕਾਰਕ ਪੰਗਤੀਆਂ ਨੂੰ ਪੂਰੇ ਸ਼ਬਦ ਦੇ ਸੰਦਰਭ ਤੋਂ ਨਿਖੇੜ ਕੇ, ਉਹਨਾਂ ਨੂੰ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲਤਾ ਨਾਲ ਬਰਾਬਰੀ ਦਰਸਾ ਕੇ, ਛੁਟਿਆਉਣ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਸਿੱਖ ਵਿਰੋਧੀ ਸੰਸਥਾ ਆਰ.ਐਸ.ਐਸ. ਦੀ ਸ਼ਹਿ ਉਪਰ ਹਉਮੈ ਵਿੱਚ ਮਦਹੋਸ਼ ਹੋ ਕੇ ਸ਼ਰਧਾਵਾਨ ਤੇ ਭੋਲ-ਭਾਲੇ ਸਿੱਖਾਂ ਨੂੰ ਗੁਰਬਾਣੀ ਤੇ ਸ਼ੱਕ ਕਰਨ ਦੇ ਰਾਹ ਤੋਰਨ ਦਾ ਨਿੰਦਿਆ ਪੂਰਨ ਕੁਕਰਮ ਕਰਨ ਵਿੱਚ ਫ਼ਖ਼ਰ ਮਹਿਸੂਸ ਕਰਦਾ ਨਜ਼ਰ ਆ ਰਿਹਾ ਹੈ।
ਉਪਰੋਕਤ ਸਤਰਾਂ ਰਾਹੀਂ ਸਿਰਜੇ ਭਰਮ-ਜਾਲ ਦੀ ਟੇਕ, ਕੇਵਲ ਤੇ ਕੇਵਲ ਗੁਰਬਾਣੀ ਦੀਆਂ ਅੱਧੀਆਂ, ਅਧੂਰੀਆਂ ਤੁਕਾਂ ਨੂੰ ਉਹਨਾਂ ਦੇ ਸੰਦਰਭ ਤੋਂ ਨਿਖੇੜ ਕੇ ਬੜੀ ਹਠਧਰਮੀ ਅਧੀਨ ਪਹਿਲਾਂ ਤੋਂ ਹੀ ਬਣਾਈ ਹੋਈ ਆਪਣੀ ਮੰਦੀ ਧਾਰਨਾ/ਭਾਵਨਾ ਅਧੀਨ ਪੇਸ਼ ਕਰਨ ਵਿੱਚ ਹੈ। ਆਉ, ਇੱਕ-ਇੱਕ ਕਰ ਕੇ ਉਪਰੋਕਤ ਗੁਰਬਾਣੀ ਤੁਕਾਂ ਨੂੰ ਪ੍ਰੋ. ਸਾਹਿਬ ਸਿੰਘ ਵੱਲੋਂ ਰਚਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਸਹਾਇਤਾ ਨਾਲ ਵੀਚਾਰੀਏ:
(ੳ) “ਇੰਦ੍ਰੀ ਕਾ ਬਲ ਥਾਕਾ” - ਇਹ ਕਬੀਰ ਸਾਹਿਬ ਦੇ ਆਸਾ ਰਾਗ ਵਿੱਚ ਪੰਨਾ 480 ਉਪਰ ਆਏ ਸ਼ਬਦ ਦੇ ਤੀਸਰੇ ਬੰਦ ਦੀ ਪਹਿਲੀ ਤੁਕ ਦਾ ਪਿਛਲਾ ਅੱਧਾ ਹਿੱਸਾ ਹੈ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਕਿਸ ਤਰਾਂ ਆਪਣੀ ਪੂਰਵ ਨਿਰਧਾਰਤ ਮੰਤਵ-ਸਿੱਧੀ ਲਈ ਲੁਕਵੇਂ ਢੰਗ ਨਾਲ, ਅਸਲੀਅਤ ਨੂੰ ਛੁਪਾਉਣ ਦਾ ਯਤਨ ਕੀਤਾ ਗਿਆ ਹੈ। ਪੂਰੀ ਤੁਕ ਇਸ ਪ੍ਰਕਾਰ ਹੈ “ਸ੍ਰਵਨਨ ਬਿਕਲ ਭਏ ਸੰਗਿ ਤੇਰੇ, ਇੰਦ੍ਰੀ ਕਾ ਬਲੁ ਥਾਕਾ”। 
ਇਸ ਸ਼ਬਦ ਦੇ ਰਹਾਉ ਵਾਲੀ ਪੰਗਤੀ ਦੇ ਅਰਥ ਹਨ “ਹੇ ਭਾਈ! ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸਬੰਧੀ ਹੀ ਕਹਿੰਦੇ ਸਨ? ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੰਤਵ ਬਾਰੇ ਹੀ ਸਨ, ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ- ਉਹ ਸਭ ਕਿਤੇ ਅਲੋਪ ਹੀ ਹੋ ਗਏ ਹਨ ॥ 1 ਰਹਾਉ॥”
ਇਹ ਹੈ ਕਬੀਰ ਜੀ ਦੇ ਇਸ ਸ਼ਬਦ ਦਾ ਕੇਂਦਰੀ ਭਾਵ ਅਤੇ ਇਸੇ ਧੁਰੇ ’ਤੇ ਕੇਂਦਰਿਤ, ਉਦਾਹਰਣ ਦੇ ਤੌਰ ਤੇ ਦਿੱਤੀ ਪੰਗਤੀ ਦੇ ਅਰਥ ਇਸ ਤਰਾਂ ਹਨ – “ਹੇ ਭਾਈ! ਤੇਰੇ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿੱਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ। ………ਕਬੀਰ ਆਖਦਾ ਹੈ - ਜੋ ਭੀ ਮਨੁਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜਿਊਂਦਿਆਂ ਹੀ ਸਰੀਰਕ ਮੋਹ ਤੋੜ ਲੈਂਦਾ ਹੈ।
(ਅ) “ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ”- ਇਹ ਬਿਲਾਵਲ ਮਹਲਾ 4 ਦੇ ਸ਼ਬਦ, ਜੋ ਪੰਨਾ 835-36 ’ਤੇ ਹੈ, ’ਚੋਂ ਪੰਜਵੇਂ ਬੰਦ ਦੀ ਦੂਸਰੀ ਪੰਗਤੀ ਦਾ ਪਹਿਲਾ ਅੱਧ ਹੈ। ਪੂਰੀ ਤੁਕ ਇਸ ਤਰਾਂ ਹੈ “ਰਸਿ ਰਸਿ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੈ ਜੀਉ ਕਟਿ ਕਟਿ ਪਈਆ”। 
          ਇਸ ਸ਼ਬਦ ਦੀ ‘ਰਹਾਉ’ ਵਾਲੀ ਤੁਕ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਤਰਾਂ ਦਿੱਤੇ ਹਨ: “ਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿੱਚ ਕਰ ਲਿਆ ਹੈ। ਗੁਰੂ ਦਾ ਦਰਸ਼ਨ ਕਰ ਕੇ (ਹੁਣ) ਮੈਂ ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ। ਮੇਰਾ ਆਪਣਾ-ਆਪ ਮੇਰੇ ਆਪਣੇ ਵੱਸ ਵਿੱਚ ਨਹੀਂ ਰਿਹਾ। (ਮੇਰਾ ਮਨ ਅਤੇ ਮੇਰੇ ਗਿਆਨ-ਇੰਦਰੇ ਗੁਰੂ ਦੇ ਵਸ ਵਿੱਚ ਹੋ ਗਏ ਹਨ)॥ ” 
          ਸ਼ਬਦ ਦੇ ਇਸੇ ਕੇਂਦਰੀ ਸੰਦਰਭ ਨਾਲ ਵਿਚਾਰ ਅਧੀਨ ਪੰਗਤੀ ਦੇ ਅਰਥ ਇਸ ਤਰਾਂ ਹਨ: ਹੇ ਸਹੇਲੀਏ! ਜਿਹੜੀ ਜੀਵ-ਇਸਤਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਉਂਦੀ ਹੈ, ਉਹ ਜਿਹੜੀ ਆਪਣੇ ਮਨ ਵਿੱਚ ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਦੀਵਾ ਜਗਾਉਂਦੀ ਹੈ, ਪ੍ਰਭੂ-ਪਤੀ ਉਸ ਉ¤ਤੇ ਪ੍ਰਸੰਨ ਹੋ ਜਾਂਦਾ ਹੈ। ਪ੍ਰਭੂ ਉਸ ਦੇ ਆਤਮਕ ਮਿਲਾਪ ਨੂੰ ਬੜੇ ਅਨੰਦ ਨਾਲ ਮਾਣਦਾ ਹੈ। ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਦੇ ਅੱਗੇ ਆਪਣੀ ਜਿੰਦ ਮੁੜ-ਮੁੜ ਵਾਰਨੇ ਕਰਨ ਨੂੰ ਤਿਆਰ ਹਾਂ ॥ 5॥
 (ੲ) “ਹਰਿ ਪ੍ਰਭੁ ਮੇਰਾ ਚੋਜੀ ਜੀਓ”- ਇਹ ਅੱਧੀ ਸੱਤਰ ਵੀ ਰਾਗ ਗਉੜੀ ਮਾਝ ਮਹਲਾ -4 (ਪੰਨਾ 174) ਦੇ ਸ਼ਬਦ ਦੀ ਪਹਿਲੀ ਪੰਗਤੀ ਦਾ ਪਿਛਲਾ ਅੱਧ ਹੈ। ਇਸ ਅੱਧੀ ਪੰਗਤੀ ਨੂੰ ਉਦਾਹਰਣ ਵਜੋਂ ਪੇਸ਼ ਕਰ ਕੇ ‘ਚੋਜੀ’ ਸ਼ਬਦ ਦੀ ਆੜ ਵਿੱਚ ਹਊਆ ਖੜਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ‘ਚੋਜੀ’ ਦੇ ਪਦ-ਅਰਥ ਹਨ - ਮੌਜੀ, ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ। ਵਾਹਗਿੁਰੂ/ਗੁਰੂ ਦਾ ਚੋਜੀ ਹੋਣਾ ਉਸ ਦੀ ਅਗੰਮਤਾ ਦਾ ਲਖਾਇਕ ਹੈ ਅਤੇ ਉਸ ਦੀ ਅਗੰਮਤਾ ਤੋਂ ਹੀ ਤਾਂ ਦੁਨੀਆ ਦਾ ਹਰ ਬਸ਼ਰ ਸ਼ੈਦਾਈ ਹੈ। ਇਸ ਸ਼ਬਦ ਦੇ ਵਿੱਚ ‘ਭੋਗ’, ਭੋਗੀ, ਭੋਗਦਾ ਤੇ ਭੋਗਾਇੰਦਾ ਦੇ ਪਦ ਅਰਥ ਹਨ - ਪਦਾਰਥਾਂ ਨੂੰ ਭੋਗਣ ਵਾਲਾ/ਰਸ ਲੈਣ ਵਾਲਾ। 


ਪ੍ਰੋ. ਸਾਹਿਬ ਸਿੰਘ ਹੋਰਾਂ ਅਨੁਸਾਰ ਇਸ ਪੂਰੇ ਸ਼ਬਦ ਦੇ ਅਰਥ ਸੰਖੇਪ ਵਿੱਚ ਇਸ ਤਰਾਂ ਹਨ - ‘ਹੇ ਮੇਰੇ ਪਿਆਰੇ! ਹੇ ਮੇਰੇ ਗੋਬਿੰਦ! ਤੂੰ ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ ਮੇਰਾ ਹਰਿ-ਪ੍ਰਭੂ ਹੈਂ। ਹਰੀ ਆਪ ਹੀ ਕ੍ਰਿਸ਼ਨ ਨੂੰ ਅਤੇ ਉਸ (ਕ੍ਰਿਸ਼ਨ) ਨੂੰ ਲੱਭਣ ਵਾਲੀ ਗਵਾਲਣ ਪੈਦਾ ਕਰਨ ਵਾਲਾ ਹੈ। ਸਾਰੇ ਸਰੀਰਾਂ ਵਿੱਚ ਵਿਆਪਕ ਹੋ ਕੇ, ਹਰੀ ਆਪ ਹੀ ਸਭ ਪਦਾਰਥਾਂ ਨੂੰ ਭੋਗਣ/ਰਸ ਲੈਣ ਵਾਲਾ ਹੁੰਦਿਆਂ ਵੀ, ਉਹ ਆਪ ਹੀ ਭੋਗਾਂ ਤੋਂ ਨਿਰਲੇਪ ਸਤਿਗੁਰੂ ਹੈ। ਹਰੀ ਆਪ ਹੀ ਅਨੇਕਾਂ ਜੀਵਾਂ ਪਾਸੋਂ ਮਾਇਕ ਪਦਾਰਥਾਂ ਦੇ ਭੋਗ ਭੋਗਾਂਦਾ ਹੈ (ਭਾਵ ਅਨੇਕਾਂ ਨੂੰ ਰਜਵੇਂ ਪਦਾਰਥ ਬਖ਼ਸ਼ਦਾ ਹੈ) ਸਰਬ-ਵਿਆਪਕ ਰਾਮ ਆਪ ਹੀ ਇਸ ਜਗਤ-ਖਿਲਾਰੇ ਨੂੰ ਖਿਲਾਰ ਰਿਹਾ ਹੈ ਅਤੇ ਅੰਗ-ਸੰਗ ਰਹਿ ਕੇ ਸਭ ਦੀ ਸੰਭਾਲ ਕਰਦਾ ਹੈ।- ਹੇ ਦਾਸ ਨਾਨਕ! ਤੂੰ ਭੀ ਸੰਗਤ ਵਿੱਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ ਤੇ) ਵੱਡੇ ਭਾਗਾਂ ਵਾਲਾ ਬਣ। ਨਾਮ ਦੀ ਬਰਕਤ ਨਾਲ ਹੀ ਜੀਵਨ-ਮਨੋਰਥ ਦੀ ਸਫ਼ਲਤਾ ਹੁੰਦੀ ਹੈ। 
(ਸ) “ਗਿਆਨ ਰਾਉੁ ਜਬ ਸੇਜੈ ਆਵੈ ਤ ਨਾਨਕ ਭੋਗ ਕਰੇਈ”- ਇਹ ਸ਼ਬਦ ਪੰਨਾ 359 ’ਤੇ ਦਰਜ ਹੈ, ਆਸਾ ਘਰੁ 6 ਮਹਲਾ 1 ਦੇ ਸ਼ਬਦ ਦੀ ਆਖਰੀ ਪੰਗਤੀ ਚੁਣੀ ਹੈ ਕਿਉਂਕਿ ਸ਼ਬਦਾਂਤਕ ਅਰਥ ਲੈ ਕੇ ਅਨਰਥ ਕਰਨ ਲਈ ਭੋਗ ਸ਼ਬਦ ਇਸ ਪੰਗਤੀ ਵਿੱਚ ਜੁ ਹੈ। 
ਇਸ ਸ਼ਬਦ ਰਾਹੀਂ ਜੀਵ-ਇਸਤ੍ਰੀ ਤੇ ਪਰਮਾਤਮਾ-ਪਤੀ ਦੇ ਆਤਮਕ ਮੇਲ ਦੀ ਗੱਲ ਕਰਨ ਲਈ (ਸੰਸਾਰਕ ਰੂਪ ਵਿੱਚ ਪਤੀ ਨੂੰ ਮਿਲਣ ਦੀ ਆਸ ’ਤੇ ਜੋ ਆਪਣੇ ਸਰੀਰ ਦਾ ਸ਼ਿੰਗਾਰ ਕਰਦੀ ਹੈ, ਨੂੰ ਅਲੰਕਾਰ ਵਜੋਂ ਲੈਂਦਿਆਂ) ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਮੇਲ ਦੀ ਸੰਭਾਵਨਾ ਤਦੋਂ ਹੀ ਹੋ ਸਕਦੀ ਹੈ, ਜੇ ਜੀਵ-ਇਸਤ੍ਰੀ ਆਪਣੀ ਆਤਮਾ ਨੂੰ ਸੁੰਦਰ ਬਣਾਏ। ਸੰਖੇਪ ਵਿੱਚ ਇਸ ਸਾਰੇ ਸ਼ਬਦ ਦੇ ਅਰਥ ਇਸ ਤਰਾਂ ਹਨ-  ‘ਹੇ ਬਹੁ-ਗੁਣੀ ਲਾਲ ਪ੍ਰਭੂ! ਜਿਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿੱਚ ਸੁਰਤਿ ਜੋੜਦੀ ਹੈ, ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿੱਚ ਨਹੀਂ ਦਿੱਸਦੇ।1 ਰਹਾਉ। ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ, ਸਵਾਸ-ਸਵਾਸ ਦਾ ਧਾਗਾ ਬਣੇ, ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤਰੀ ਸ਼ਿੰਗਾਰ ਬਣਾ ਕੇ ਆਪਣੇ ਸਰੀਰ ਉ¤ਤੇ ਪਹਿਨ ਲਏ ਤਾਂ ਹੀ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਸਕਦੀ ਹੈ। ਜੇ ਜੀਵ-ਇਸਤ੍ਰੀ ਪ੍ਰਮਾਤਮਾ ਦੀ ਯਾਦ ਨੂੰ ਹਰ ਵੇਲੇ ਹਾਰ ਬਣਾ ਕੇ ਆਪਣੇ ਗਲ਼ੇ ਪਾ ਲਏ, ਪ੍ਰਭੂ ਸਿਮਰਨ ਦਾ ਦੰਦਾਸਾ, ਕਰਤਾਰ ਦੀ ਭਗਤੀ-ਸੇਵਾ ਦੇ ਕੰਗਣ ਪਹਿਨ ਲਏ ਤਾਂ ਉਸ ਦਾ ਚਿਤ ਪ੍ਰਭੂ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ। ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਪਾ ਲਏ, ਪ੍ਰਭੂ-ਨਾਮ ਦੀ ਓਟ ਆਪਣੀ ਪਤ ਦਾ ਰਾਖਾ ਬਣਾ, ਗੰਭੀਰਤਾ ਨੂੰ ਪੱਟੀਆਂ ਬਣਾ ਕੇ ਸਜਾਉਣ ਹਿਤ ਵਰਤੇ, ਪ੍ਰਭੂ-ਪਤੀ ਦੇ ਨਾਮ ਦਾ ਸੁਰਮਾ ਪਾਏ, ਆਪਣੇ ਮਨ ਦੇ ਮਹਿਲ ਵਿੱਚ ਗਿਆਨ ਦਾ ਦੀਪਕ ਜਗਾਏ, ਹਿਰਦੇ ਨੂੰ ਸੇਜ ਬਣਾਏ, ਹੇ ਨਾਨਕ! (ਉਸ ਸਾਰੇ ਆਤਮਕ ਸ਼ਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ ਰੂਪੀ ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। 
(ਹ)      “ਨਿਤ ਕਰਦੇ ਭੋਗ ਬਿਲਾਸਾ” ਇਹ ਪੰਕਤੀ, 703 ਪੰਨੇ ਉਪਰ ਆਏ ਜੈਤਸਰੀ ਮਹਲਾ 5 ਦੇ ਛੰਤ ਵਿਚੋਂ ਲਈ ਗਈ ਅਧੂਰੀ ਤੁੱਕ ਹੈ। ਪੂਰਾ ਛੰਤ ਇਸ ਪ੍ਰਕਾਰ ਹੈ – 
“ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ 
ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ ॥
ਹਿਕ ਡੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ 
ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ 
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ 
ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥2॥” 
ਇਸ ਛੰਤ ਰਾਹੀਂ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ । ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ? ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ । ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ । (ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ ।ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ । ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ ।2। 


ਉਦਾਹਰਣ ਵਜੋਂ ਉਪਰੋਕਤ ਗੁਰਬਾਣੀ-ਤੁਕਾਂ ਭਾਵੇਂ ਮੰਦ-ਭਾਵਨਾ ਤੋਂ ਪ੍ਰੇਰਤ ਹੋ ਕੇ ਦੁਸ਼ਟ-ਭਾਵ ਸਿਰਜਣ ਦੇ ਬਹਾਨੇ ਇਹਨਾਂ ਪੰਥ ਵਿਰੋਧੀਆਂ ਵੱਲੋਂ ਲਈਆਂ ਗਈਆਂ ਹਨ, ਪਰੰਤੂ ਇਹ ਸ਼ਿੰਗਾਰਮਈ ਬੋਲ ਪ੍ਰਮਾਤਮਾ-ਪਤੀ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਗੜੁੱਚ ਹਨ। ਪੂਰਾ ਤਾਣ ਲਾਉਣ ’ਤੇ ਵੀ ਕਿਸੇ ਤਰ੍ਹਾਂ ਦੀ ਅਸ਼ਲੀਲਤਾ ਦਾ ਅਹਿਸਾਸ ਨਹੀਂ ਉਪਜਦਾ। ਜਦੋਂ ਕਿ ਦੂਸਰੇ ਪਾਸੇ ਅਖੌਤੀ ਦਸਮ ਗ੍ਰੰਥ ’ਚ ਆਈਆਂ ਕਾਮੀ, ਵਿਸ਼ੈਲੀ, ਦੁਸ਼ਟ, ਮੱਕਾਰ ਅਤੇ ਚਾਲਬਾਜ਼ ਇਸਤ੍ਰੀਆਂ ਦੇ ਮੈਥੁਨੀ ਆਸਨਾਂ, ਚੁੰਬਨਾਂ, ਆਲਿੰਗਨਾਂ, ਗਲਵੱਕੜੀਆਂ ਨਾਲ ਲਬਰੇਜ਼ ਬਿਰਤਾਂਤ, ਕੇਵਲ ਤੇ ਕੇਵਲ ਕਾਮ ਤੇ ਭੋਗ-ਵਿਲਾਸ ਲਈ ਹੀ ਉਤੇਜਿਤ ਕਰਦੇ ਹਨ ਜਿਨਾਂ ਵਿੱਚ ਮਨੁੱਖੀ ਗੁਪਤ-ਅੰਗਾਂ ਦਾ ਵਰਣਨ ਖੁੱਲੇਆਮ ਕੀਤਾ ਗਿਆ ਹੈ। ਇਹ ਕੋਕ-ਸ਼ਾਸਤ੍ਰਾਂ ਨੂੰ ਵੀ ਮਾਤ ਪਾਉਂਦੇ ਬਿਰਤਾਂਤ ਕਾਮ-ਭੋਗ ਤੇ ਜਿਨਸੀ-ਭੁੱਖ ਦੀ ਤ੍ਰਿਪਤੀ ਦੀ ਲਾਲਸਾ ਅਧੀਨ ਨਿਰਲੱਜ ਸਮਾਜ ਅਤੇ ਸੱਭਿਅਤਾ ਨੂੰ ਬੜਾਵਾ ਦਿੰਦੇ ਹਨ। 
ਇਸ ਅਖੌਤੀ ਦਸਮ ਗ੍ਰੰਥ ’ਚੋਂ ਟੂਕ ਮਾਤਰ ਹੇਠਾਂ ਦਰਜ ਯੁਕਤੀਆਂ, ਅਸ਼ਲੀਲਤਾ ਉਪਜਾਉਣ ਦੇ ਸਾਰੇ ਹੱਦ-ਬੰਨੇ ਟੱਪਦੀਆਂ ਹਨ ਜਾਂ ਇਹਨਾਂ ਪੰਥ ਵਿਰੋਧੀਆਂ ਵੱਲੋਂ ਮੰਦ-ਭਾਵਨਾ ਨਾਲ ਗੁਰਬਾਣੀ ’ਚੋਂ ਨਿਖੇੜ ਕੇ ਪੇਸ਼ ਕੀਤੀਆਂ ਉਪਰੋਕਤ ਪਾਵਨ ਪੰਗਤੀਆਂ, ਇਹ ਵੀਚਾਰ ਤੁਸੀਂ ਆਪ ਹੀ ਕਰਕੇ ਦੇਖ ਲੈਣਾ। 


ਹੁਣ ਪੇਸ਼  ਹੈ, ਚਰਿਤਰੋ-ਪਖਿਆਨ, ਜੋ ਕਿ 1430 ਸਫਿਆਂ ਵਾਲੇ ਅਖੌਤੀ ਦਸਮਗ੍ਰੰਥ ਵਿੱਚ 808 ਤੋਂ 1388 ਸਫੇ ਤੱਕ (ਤਕਰੀਬਨ 40% ਹਿੱਸਾ) ਦਰਜ ਹੈ, ਉਸ ‘ਚੋਂ ਸੰਖੇਪ ਮਾਤਰ ਕੁੱਝ ਉਦਾਹਰਣਾਂ :


1. ਚੌਪਈ: ਭੋਗ ਜਾਰ ਸੋ ਤ੍ਰਿਯ ਅਤਿ ਕਰੈ। ਭਾਤਿ ਭਾਤਿ ਕੇ ਭੋਗਨ ਭਰੈ। 
                 ਅਧਿਕ ਕਾਮ ਕੋ ਤ੍ਰਿਯ ਉਪਜਾਵੈ। ਲਪਟਿ ਲਪਟਿ ਕਰਿ ਭੋਗ ਕਮਾਵੈ॥16॥ (ਚਰਿਤ੍ਰ - 24)
ਉਹ ਇਸਤਰੀ ਯਾਰ ਨਾਲ ਖੂਬ ਰਤੀ-ਕ੍ਰੀੜਾ ਕਰਦੀ ਅਤੇ ਭਾਂਤ-ਭਾਂਤ ਦੇ ਕਾਮ-ਕਲੋਲ ਕਰਦੀ। (ਉਹ) ਇਸਤਰੀ ਬਹੁਤ ਕਾਮੁਕ ਹੋ ਜਾਂਦੀ ਅਤੇ (ਉਸ ਨਾਲ) ਲਿਪਟ-ਲਿਪਟ ਕੇ ਸੰਭੋਗ ਕਰਦੀ।
2. ਚੌਪਈ: ਸਹਰ ਸਿਰੰਦ ਬਿਖੈ ਇਕ ਜੋਗੀ। ਕਾਮ ਕੇਲ ਭੀਤਰ ਅਤਿ ਭੋਗੀ॥
                  ਏਕ ਗ੍ਰਿਹਸਤੀ ਕੇ ਗ੍ਰਹਿ ਆਵੈ। ਤਾਂ ਕੀ ਤ੍ਰਿਯ ਸੋ ਭੋਗ ਕਮਾਵੈ॥2॥ (ਚਰਿਤ੍ਰ-34)
ਸਰਹਿੰਦ ਸ਼ਹਿਰ ਵਿੱਚ ਇੱਕ ਜੋਗੀ (ਰਹਿੰਦਾ ਸੀ) ਜੋ ਕਾਮ-ਕ੍ਰੀੜਾ ਵਿੱਚ ਬਹੁਤ ਰੁਚੀ ਰੱਖਦਾ ਸੀ। (ਉਹ) ਇੱਕ ਗ੍ਰਿਹਸਥੀ ਦੇ ਘਰ ਆਉਂਦਾ ਸੀ ਅਤੇ ਉਸ ਦੀ ਪਤਨੀ ਨਾਲ ਭੋਗ ਕਰਦਾ ਸੀ।
3. ਚੌਪਈ: ਰੈਨਿ ਭਈ ਕਾਂਸਲ ਤਹ ਆਵਤ। ਲੈ ਜਾਂਘੈ ਦੋਊ ਭੋਗ ਕਮਾਵਤ॥ 
ਕਛੁਕ ਜਾਗਿ ਜਬ ਪਾਵ ਡੁਲਾਵੈ। ਦ੍ਰਿਗ ਪਰ ਹਾਥ ਰਾਖਿ ਤ੍ਰਿਯ ਜਾਵੈ॥5॥ (ਚਰਿਤ੍ਰ-54)
ਰਾਤ ਪੈਣ ’ਤੇ ਕਾਂਸਲ ਉ¤ਥੇ ਆ ਜਾਂਦਾ ਅਤੇ (ਬਾਲਮਤੀ ਦੀਆਂ) ਦੋਹਾਂ ਜੰਘਾਂ ਨੂੰ ਪਕੜ ਕੇ ਭੋਗ ਕਮਾਉਂਦਾ। ਜਦੋਂ (ਪਤੀ) ਜਾਗ ਕੇ ਕੁਝ ਪੈਰ ਹਿਲਾਂਦਾ ਤਾਂ ਇਸਤਰੀ ਉਸ ਦੀ ਅੱਖ ਉ¤ਤੇ ਹੱਥ ਧਰ ਦਿੰਦੀ।
4. ਅੜਿਲ: ਭੇਜਿ ਸਹਚਰੀ ਤਾਹਿ ਬੁਲਾਯੋ ਨਿਜ ਸਦਨ॥ 
                    ਕਾਮ ਭੋਗ ਤਿਹ ਸੰਗ ਕਰਿਯੋ ਤ੍ਰਿਯ ਛੋਰਿ ਮਨ॥ 
                    ਭਾਤਿ ਭਾਤਿ ਕੈ ਆਸਨ ਲਏ ਸੁਧਾਰਿ ਕੈ॥ 
                    ਹੋ ਚੁੰਬਨ ਲਿੰਗਨ ਕਿਯ ਮਤ ਕੋਕ ਬਿਚਾਰਿ ਕੈ॥4॥ (ਚਰਿਤ੍ਰ-119)
(ਆਪਣੀ ਇੱਕ) ਸਖੀ ਭੇਜ ਕੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਮਨ ਖੋਲ ਕੇ ਉਸ ਨਾਲ ਕਾਮ-ਭੋਗ ਕੀਤਾ। ਭਾਂਤ-ਭਾਂਤ ਦੇ ਆਸਨ ਚੰਗੀ ਤਰਾਂ ਨਾਲ ਕੀਤੇ ਅਤੇ ਕੋਕ ਸ਼ਾਸਤ੍ਰ ਅਨੁਸਾਰ ਵੀਚਾਰ ਕੇ ਚੁੰਬਨ ਅਤੇ ਆਲਿੰਗਨ ਲਏ। 
5. ਚੌਪਈ: ਮਨ ਭਾਵਤ ਕੋ ਭੋਗ ਕਮਾਏ॥ ਦਿਨ ਬਜਾਰ ਮਹਿ ਕਿਨੂੰ ਨ ਪਾਏ॥ 
                  ਅਸਟ ਕਹਾਰਨ ਕੇ ਕੰਧ ਊਧਰ। ਜਾਂਘੇ ਲਈ ਮੀਤ ਭੁਜ ਦੂਪਰ॥17॥ (ਚਰਿਤ੍ਰ-119)
ਉਹ ਮਨਭਾਉਂਦੇ ਭੋਗ ਕਰ ਰਹੇ ਸਨ, ਅਤੇ ਦਿਨ ਵਿੱਚ ਵੀ ਬਜ਼ਾਰ ਵਿੱਚ ਕੋਈ ਵੇਖ ਨਹੀਂ ਰਿਹਾ ਸੀ। ਅੱਠਾਂ ਕਹਾਰਾਂ ਦੁਆਰਾ ਚੁੱਕੀ ਹੋਈ ਪਾਲਕੀ ਵਿੱਚ ਮਿੱਤਰ ਨੇ (ਰਾਜਕੁਮਾਰੀ ਦੀਆਂ) ਦੋਵੇਂ ਟੰਗਾਂ ਦੋਹਾਂ ਬਾਹਵਾਂ ਉ¤ਪਰ ਲਈਆਂ ਹੋਈਆਂ ਸਨ।
6. ਚੌਪਈ: ਨ੍ਰਿਪ ਕੋ ਪਕਰਿ ਭੁਜਨ ਤੇ ਲਿਯੋ। ਗੁਦਾ ਭੋਗ ਤਾ ਕੋ ਦ੍ਰਿੜ ਕਿਯੋ॥ 
                  ਤੋਰਿ ਤਾਰਿ ੳਨ ਰੁਧਿਰ ਚਲਾਯੋ। ਅਧਿਕ ਰਾਵ ਮਨ ਮਾਝ ਲਜਾਯੋ॥19॥ (ਚਰਿਤ੍ਰ-134)
ਰਾਜੇ ਨੂੰ ਬਾਹਵਾਂ ਤੋਂ ਪਕੜ ਲਿਆ ਅਤੇ ਉਸ ਨਾਲ ਚੰਗੀ ਤਰਾਂ ਗੁਦਾ-ਭੋਗ ਕੀਤਾ। ਤੋੜ-ਤਾੜ ਕੇ ਰਾਜੇ ਦੇ ਸਰੀਰ (ਭਾਵ ਗੁਦਾ) ਤੋਂ ਲਹੂ ਵਗਾ ਦਿੱਤਾ। ਰਾਜਾ ਬਹੁਤ ਲਜਿਤ ਹੋਇਆ।
7. ਦੋਹਰਾ: ਪਕਰਿ ਮੀਤ ਕੋ ਆਪਨੇ ਉਪਰ ਲਯੋ ਚਰਾਇ॥ 
                  ਤਾ ਸੌ ਰਤਿ ਮਾਨਤ ਭਈ ਲਪਟਿ ਲਪਟਿ ਸੁਖ ਪਾਇ॥15॥ 
                  ਕਾਲਿ ਕਿਨੀ ਜਾਨਯੋ ਨਹੀਂ ਆਜੁ ਰਮੌ ਤਵ ਸੰਗ॥ 
                  ਲਾਜ ਨ ਕਾਹੂ ਕੀ ਕਰੋ ਮੋ ਤਨ ਬਢਿਯੌ ਅਨੰਗ॥16॥ (ਚਰਿਤ੍ਰ-154)
ਮਿੱਤਰ ਨੂੰ ਪਕੜ ਕੇ ਆਪਣੇ ਉ¤ਪਰ ਚੜਾ ਲਿਆ। ਉਸ ਨਾਲ ਲਿਪਟ-ਲਿਪਟ ਕੇ ਸੁਖ ਪੂਰਵਕ ਭੋਗ ਕਰਦੀ ਰਹੀ। ਕੱਲ ਨੂੰ ਕਿਸੇ ਨੇ ਨਹੀਂ ਜਾਣਿਆ ਹੈ, ਅੱਜ ਹੀ ਮੈਂ ਤੇਰੇ ਨਾਲ ਰਮਣ ਕਰਾਂਗੀ। ਕਿਸੇ ਦੀ ਕੋਈ ਸ਼ਰਮ ਨ ਕਰੋ; ਮੇਰੇ ਸਰੀਰ ਵਿੱਚ ਕਾਮ ਬਹੁਤ ਵੱਧ ਗਿਆ ਹੈ।
8. ਅੜਿਲ: ਗਹਿ ਗਹਿ ਤਾ ਕੋ ਬਾਲ ਗਰੇ ਚਿਮਟਤ ਗਈ॥ 
                   ਲਪਟਿ ਲਪਟਿ ਤਾ ਕੇ ਆਸਨ ਕੇ ਤਰ ਗਈ॥ 
                   ਚੌਰਾਸੀ ਆਸਨ ਸਭ ਲਿਯੋ ਬਨਾਇ ਕੈ॥ 
                   ਹੋ ਆਠ ਜਾਮ ਰਤਿ ਕਰੀ ਹਰਖ ਉਪਜਾਇ ਕੈ॥9॥ (ਚਰਿਤ੍ਰ-164)
ਉਸ (ਯਾਰ) ਨੂੰ ਇਸਤਰੀ ਫੜ-ਫੜ ਕੇ ਗਲ਼ੇ ਲਗਾਉਣ ਲੱਗੀ ਅਤੇ ਲਿਪਟ-ਲਿਪਟ ਕੇ ਉਸ ਦੇ ਆਸਣ ਹੇਠਾਂ ਹੋ ਗਈ। ਚੌਰਾਸੀ ਆਸਣਾਂ ਨੂੰ ਚੰਗੀ ਤਰਾਂ ਕਰ ਕੇ ਅੱਠ ਪਹਿਰ ਤੱਕ ਪ੍ਰਸੰਨਤਾ ਪੂਰਵਕ ਰਤੀ-ਕ੍ਰੀੜਾ ਕੀਤੀ।
9. ਚੌਪਈ: ਜੌ ਰਾਜੇ ਤੇ ਬਾਰਿ ਭਿਰਾਊ। ਅਪਣੀ ਝਾਂਟੈ ਸਭੈ ਮੰਡਾਊ॥ 
                  ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ। ਨਿਜ ਨੈਨਨ ਇਹ ਚਰਿਤ ਨਿਹਾਰਹੁ॥2॥ (190) 
ਜੇ (ਮੈਂ) ਰਾਜੇ ਤੋਂ ਪਾਣੀ ਭਰਵਾਵਾਂ ਅਤੇ ਆਪਣੀਆਂ ਸਾਰੀਆਂ ਝਾਂਟਾਂ ਉਸ ਤੋਂ ਮੁਨਵਾਵਾਂ। ਤਦੇ ਹੇ ਇਸਤਰੀਓ! ਤੁਸੀਂ ਸਾਰੀਆਂ ਸ਼ਰਤ ਹਾਰ ਜਾਓਗੀਆਂ। ਆਪਣੀਆਂ ਅੱਖਾਂ ਨਾਲ (ਮੇਰਾ) ਇਹ ਚਰਿਤ੍ਰ ਵੇਖਿਉ।
10. ਅੜਿਲ: ਸਿਵ ਮੰਦਿਰ ਮੈ ਜਾਇ ਭੋਗ ਤਾ ਸੌ ਕਰੈ॥ 
                  ਮਹਾ ਰੁਦ੍ਰ ਕੀ ਕਾਨਿ ਨ ਕਛੁ ਚਿਤ ਮੈ ਧਰੈ॥ 
                  ਜਯੋ ਜਯੋ ਜੁਰਕੈ ਖਾਟ ਸੁ ਘੰਟ ਬਜਾਵਹੀ॥ 
                  ਹੋ ਪੂਰਿ ਤਵਨ ਧੁਨਿ ਰਹੈ ਨ ਜੜ ਕਛੁ ਪਾਵਹੀ॥8॥ (ਚਰਿਤ੍ਰ-213)
ਸ਼ਿਵ ਮੰਦਰ ਵਿੱਚ ਜਾ ਕੇ ਉਸ ਨਾਲ ਭੋਗ-ਵਿਲਾਸ ਕਰਦੀ ਮਹਾਂ ਰੁਦ੍ਰ ਦੀ ਵੀ ਚਿਤ ਵਿੱਚ ਕੁਝ ਪਰਵਾਹ ਨ ਧਰਦੀ। ਜਿਉਂ-ਜਿਉਂ ਮੰਜੀ ਦੀ ਆਵਾਜ਼ ਨਿਕਲਦੀ (ਉਹ) ਘੰਟੇ ਵਜਾਉਂਦੀ। (ਉ¤ਥੇ) ਉਸ ਘੰਟੇ ਦੀ ਧੁਨ ਪੂਰੀ ਰਹਿੰਦੀ ਅਤੇ ਕੋਈ ਵੀ ਮੂਰਖ ਸਮਝ ਨ ਸਕਦਾ।
10. ਦੋਹਰਾ:  ਕਾਮ ਭੋਗ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ॥ 
                   ਪਕਰਿ ਭੁਜਨ ਆਸਨ ਤਰੇ ਜਾਤ ਭਈ ਲਪਟਾਇ॥3॥ (ਚਰਿਤ੍ਰ-280)
ਹਿਰਦੇ ਵਿੱਚ ਪ੍ਰਸੰਨ ਹੋ ਕੇ ਉਸ ਨਾਲ ਕਾਮ-ਭੋਗ ਕੀਤਾ ਅਤੇ (ਉਸ ਦੀਆਂ) ਭੁਜਾਵਾਂ ਨੂੰ ਪਕੜ ਕੇ ਆਸਣ ਹੇਠਾਂ ਲਿਪਟ ਗਈ।
11. ਚੌਪਈ: ਉਠਿ ਕਰਿ ਕੁਆਰਿ ਅਲਿੰਗਨ ਕਿਯੋ। ਭਾਤਿ ਭਾਤਿ ਚੁੰਬਨ ਤਿਹ ਲਿਯੋ॥ 
                  ਕਾਮ ਕੇਲ ਰੁਚਿ ਮਾਨ ਕਮਾਯੋ। ਭਾਂਗਿ ਅਫ਼ੀਮ ਸ਼ਰਾਬ ਚੜਾਯੋ॥8॥ (ਚਰਿਤ੍ਰ-290)
ਰਾਣੀ ਨੇ ਉ¤ਠ ਕੇ (ਯਾਰ ਨੂੰ) ਗਲਵੱਕੜੀ ਵਿੱਚ ਲਿਆ। ਕਈ ਤਰਾਂ ਨਾਲ ਉਸ ਦੇ ਚੁੰਬਨ ਲਏ। ਮਨਪਸੰਦ ਦਾ ਭੋਗ-ਵਿਲਾਸ ਕੀਤਾ। ਭੰਗ, ਅਫ਼ੀਮ ਅਤੇ ਸ਼ਰਾਬ ਪੀਤੀ।
13. ਤ੍ਰਿਯ-ਬਾਚ: ਕੈ ਜੜ ਪ੍ਰਾਨਨ ਕੀ ਆਸਾ ਤਜੁ। ਕੈ ਰੁਚਿ ਮਾਨਿ ਆਉ ਮੁਹਿ ਕੌ ਭਜ॥ 
                       ਕੈ ਤੁਹਿ ਕਾਟਿ ਕਰੈ ਸਤ ਖੰਡਾ। ਕੈ ਦੈ ਮੋਰਿ ਭਗ ਬਿਖੈ ਲੰਡਾ॥11॥ (ਚਰਿਤ੍ਰ 312)
ਹੇ ਮੂਰਖ! ਜਾਂ ਤਾਂ ਪ੍ਰਾਣਾਂ ਦੀ ਆਸ ਛੱਡ ਦੇ ਜਾਂ ਰੁਚੀ ਪੂਰਵਕ ਮੇਰੇ ਨਾਲ ਆ ਕੇ ਸੰਭੋਗ (ਭੋਗ) ਕਰ। ਜਾਂ ਤਾਂ ਮੈਂ ਤੇਰੇ ਸੱਤ ਟੁਕੜੇ ਕਰ ਦਿਆਂਗੀ, ਜਾਂ ਮੇਰੇ ਨਾਲ ਪੁਰਸ਼ਾਂ ਵਾਲਾ ਵਿਹਾਰ ਕਰ ਕੇ ਮੇਰੀ ਯੋਨੀ ਵਿੱਚ ਆਪਣੀ ਇੰਦਰੀ ਧੱਕ।
14. ਅੜਿਲ: ਪਕਰਿ ਭੁਜਾ ਗਜ ਪਰ ਪਿਯ ਲਯੋ ਛੜਾਇ ਕੈ॥ 
                 ਭੋਗ ਅੰਬਾਰੀ ਬੀਚ ਕਰੇ ਸੁਖ ਪਾਇਕੈ॥ 
                 ਲਪਟਿ ਲਪਟਿ ਦਊ ਕੇਲ ਕਰਤ ਮੁਸਕਾਇ ਕਰਿ॥ 
                 ਹੌ ਹਮਰੌ ਭੂਪਤਿ ਭੇਦ ਨ ਸਕਿਯੋ ਪਾਇ ਕਰਿ॥20॥ (ਚਰਿਤ੍ਰ-374)
ਬਾਂਹ ਪਕੜ ਕੇ ਉਸ ਨੇ ਪ੍ਰੀਤਮ ਨੂੰ ਹਾਥੀ ਉ¤ਤੇ ਚੜਾ ਲਿਆ ਅਤੇ ਅੰਬਰੀ ਵਿੱਚ ਸੁਖ ਪੂਰਵਕ ਸੰਭੋਗ ਕੀਤਾ। (ਉਹ) ਦੋਵੇਂ ਲਿਪਟ-ਲਿਪਟ ਕੇ ਮੁਸਕਰਾਉਂਦੇ ਹੋਏ ਰਤੀ-ਕ੍ਰੀੜਾ ਕਰ ਰਹੇ ਸਨ (ਅਤੇ ਸੋਚ ਰਹੇ ਸਨ ਕਿ) ਰਾਜਾ ਸਾਡੇ ਭੇਦ ਨੂੰ ਨਹੀਂ ਪਾ ਸਕਿਆ।
15. ਚੌਪਈ: ਪ੍ਰਥਮ ਜਾਰ ਜਬ ਧਕਾ ਲਗਾਯੋ। ਤਬ ਰਾਨੀ ਲੈ ਢੋਲ ਬਜਾਯੋ॥ 
                ਜਬ ਤਿਹ ਲਿੰਗ ਸੁ ਭਗ ਤੇ ਕਾਢਾ। ਤ੍ਰਿਯ ਦਿਯ ਢੋਲ ਢਮਾਕਾ ਗਾਢਾ॥10॥ (ਚਰਤ੍ਰਿ -387)
ਜਦ ਯਾਰ ਨੇ ਪਹਿਲਾ ਜ਼ੋਰ ਲਗਾਇਆ ਤਦ ਰਾਣੀ ਨੇ (ਡਗਾ) ਲੈ ਕੇ ਢੋਲ ਵਜਾਇਆ। ਜਦ ਉਸ ਪੁਰਸ਼ ਨੇ ਇੰਦਰੀ ਨੂੰ ਯੋਨੀ ਤੋਂ ਬਾਹਰ ਕੱਢਿਆ (ਤਦ) ਰਾਣੀ ਨੇ ਤਕੜੀ ਤਰਾਂ ਨਾਲ ਢੋਲ ਢਮਕਾਇਆ।
16. ਚੌਪਈ: ਪੋਸਤ ਭਾਂਗ ਅਫੀਮ ਮਿਲਾਇ। ਆਸਨ ਤਾਂ ਪਰ ਦਿਯੋ ਬਨਾਇ॥ 
                ਚੁਬੰਨ ਰਾਇ ਆਲਿੰਗਨ ਲਏ । ਲਿੰਗ ਦੇਤ ਤਿਹ ਭਗ ਮੋ ਭਏ॥25॥ 
                ਭਗ ਮੋ ਲਿੰਗ ਦਿਯੋ ਰਾਜਾ ਜਬ। ਰੁਚਿ ਉਪਜੀ ਤਰਨੀ ਕੇ ਜਿਯ ਤਬ॥ 
                ਲਪਟਿ ਲਪਟਿ ਆਸਨ ਤਰ ਗਈ। ਚੁੰਬਨ ਕਰਤ ਭੂਪ ਕੇ ਭਈ॥26॥ (ਚਰਿਤ੍ਰ-402)
ਪੋਸਤ, ਭੰਗ ਅਤੇ ਅਫ਼ੀਮ ਮਿਲਾ ਕੇ (ਸੇਵਨ ਕੀਤਾ) ਅਤੇ ਉਸ ਹੇਠਾਂ ਚੰਗੀ ਤਰਾਂ ਆਸਣ ਜਮਾਏ। ਰਾਜੇ ਨੇ ਚੁੰਬਨ ਅਤੇ ਆਲਿੰਗਨ ਲਏ ਅਤੇ ਉਸ ਦੀ ਯੋਨੀ ਵਿੱਚ ਇੰਦਰੀ ਧੱਕ ਦਿੱਤੀ॥25 ਜਦ ਰਾਜੇ ਨੇ ਆਪਣੀ ਇੰਦਰੀ ਉਸ ਦੀ ਯੋਨੀ ’ਚ ਦਿੱਤੀ, ਤਦ ਇਸਤਰੀ ਦੇ ਮਨ ਵਿੱਚ ਬਹੁਤ ਰੁਚੀ ਪੈਦਾ ਹੋਈ। ਉਸ ਨੇ ਲਿਪਟ-ਲਿਪਟ ਕੇ ਆਸਨ ਕੀਤੇ ਅਤੇ ਰਾਜੇ ਦੇ ਚੁੰਬਨ ਲੈਣ ਲੱਗੀ॥26॥


ਇਹ ਅਸ਼ਲੀਲਤਾ, ਨੰਗੇਜ਼ਵਾਦ ਅਤੇ ਜਿਣਸੀ ਪ੍ਰਕ੍ਰਿਆਵਾਂ ਦਾ ਅਸੱਭਿਯ ਵਿਵਰਣ ਕੇਵਲ ਚਰਿਤ੍ਰੋ ਪਾਖਿਆਨ ਤੱਕ ਹੀ ਸੀਮਤ ਨਹੀਂ। ਅਜੇਹੇ ਭੱਦੇ ਵਰਤਾਰੇ ਦੀਆਂ ਅਨੇਕਾਂ ਝਲਕਾਂ, ਅਖੌਤੀ ਦਸਮਗ੍ਰੰਥ ਦੀਆਂ ਹੋਰ ਰਚਨਾਵਾਂ ਵਿੱਚ ਵੀ ਮਿਲਦੀਆਂ ਹਨ। ਜਿਵੇਂ ਕਿ:


(ੳ) ਕ੍ਰਿਸ਼ਨਾਵਤਾਰ (ਉਸ਼ਾ-ਅਨਿਰੁਧ ਦੇ ਵਿਆਹ ਦਾ ਪ੍ਰਸੰਗ): 
17.   ਸੋਰਠਾ: ਤ੍ਰੀਆ ਪੀਅ ਦਯੌ ਮਿਲਾਇ ਚਤੁਰ ਤ੍ਰੀਅ ਕਰਿ ਚਤੁਰਤਾ ਕੀਯੋ ਭੋਗ ਸੁਖ ਪਾਇ ਊਖਾ ਅਰੁ ਅਨਰੁਧ ਮਿਲ॥2204॥
(ਉਸ) ਚਤੁਰ ਇਸਤਰੀ ਨੇ ਸਿਆਣਪ ਨਾਲ ਇਸਤਰੀ ਅਤੇ (ਉਸ ਦੇ) ਪ੍ਰਿਯ ਨੂੰ ਮਿਲਵਾ ਦਿੱਤਾ। ਊਖਾ ਅਤੇ ਅਨਰੁਧ ਨੇ ਮਿਲ ਕੇ ਭੋਗ-ਵਿਲਾਸ ਕੀਤਾ ਅਤੇ ਸੁਖ ਪਾਇਆ।
18. ਸਵੈਯਾ: ਚਾਰਿ ਪ੍ਰਕਾਰ ਕੋ ਭੋਗ ਕੀਉ, ਨਰਨਾਰਿ ਹੁਲਾਸ ਹੀਯੈ ਮੈ ਬਢੈਕੈ॥ 
                  ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਬੈ ਇਨ ਕੈ ॥2205॥
(ਉਨਾਂ ਦੋਹਾਂ) ਨਰ-ਨਾਰੀ ਨੇ ਹਿਰਦੇ ਵਿੱਚ ਅਨੰਦ ਵਧਾ ਕੇ ਚਾਰ ਪ੍ਰਕਾਰ ਦੇ ਭੋਗ ਕੀਤੇ। ਕਵੀ (ਸ਼ਿਆਮ) ਕਹਿੰਦੇ ਹਨ ਕਿ ਕੋਕ ਸ਼ਾਸਤ੍ਰ ਵਿੱਚ (ਭੋਗ ਕਰਨ ਦੇ) ਜਿਤਨੇ ਆਸਨ (ਲਿਖੇ ਹਨ) ਓਹ ਸਾਰੇ ਇਨਾਂ ਨੇ ਕੀਤੇ।


(ਅ) ਬ੍ਰਹਮਾ ਅਵਤਾਰ (ਪ੍ਰਿਥੁ -ਸ਼ਕੁੰਤਲਾ ਦਾ ਪ੍ਰਸੰਗ)
19. ਹਰਿ ਬੋਲਮਨਾ ਛੰਦ: ਨ੍ਰਿਪ ਬਾਂਹ ਗਹੀ। ਤ੍ਰੀਅ ਮੋਨ ਰਹੀ॥ 
                                   ਰਸ ਰੀਤਿ ਰਚੁਯੋ। ਦੁਹੂੰ ਮੰਨ ਮਚੁਯੋ॥29॥ 
                                   ਬਹੁ ਭਾਤਿ ਭਜੀ। ਨਿਸ ਲੌ ਨ ਤਜੀ॥ 
                                   ਦੋਊ ਰੀਝਿ ਰਹੇ। ਨਹੀਂ ਜਾਤ ਕਰੇ॥30॥
ਰਾਜੇ ਨੇ (ਉਸ ਦੀ) ਬਾਂਹ ਪਕੜ ਲਈ, ਇਸਤਰੀ ਚੁੱਪ ਰਹੀ। (ਦੋਵੇਂ) ਪ੍ਰੇਮ ਦੇ ਰਸ ਵਿੱਚ ਲਗ ਗਏ (ਕਿਉੁਂਕਿ) ਦੋਹਾਂ ਅੰਦਰ ਕਾਮ (ਦਾ ਭਾਵ) ਮੱਚਿਆ ਹੋਇਆ ਸੀ॥29॥ (ਰਾਜੇ ਨੇ ਉਸ ਇਸਤਰੀ ਨਾਲ) ਬਹੁਤ ਤਰਾਂ ਨਾਲ ਭੋਗ ਕੀਤਾ ਅਤੇ ਰਾਤ ਤੱਕ (ਉਸ ਨੂੰ) ਨਾ ਛੱਡਿਆ। ਦੋਵੇਂ (ਇੱਕ ਦੂਜੇ ਉਤੇ) ਰੀਝੇ ਹੋਏ ਸਨ। (ਜਿਸ ਦਾ) ਕਥਨ ਨਹੀਂ ਕੀਤਾ ਜਾ ਸਕਦਾ॥30॥


(ੲ) ਚੰਦ੍ਰਅਵਤਾਰ ਦਾ ਪ੍ਰਸੰਗ:
20. ਚੌਪਈ: ਤਜਤ ਭਯੋ ਅੰਬਰ ਕੀ ਦਾਰਾ। ਤਾ ਤੇ ਕੀਯ ਮੁਨਿ ਰੋਸ ਅਪਾਰਾ॥ 
                   ਕ੍ਰਿਸਨਾਰਜੁਨ ਮ੍ਰਿਗ ਚਰਮ ਚਲਾਯੋ। ਤਿਹ ਕਰਿ ਤਾਹਿ ਕਲੰਕ ਲਗਾਯੋ॥13॥
ਬ੍ਰਹਸਪਤੀ (ਅੰਬਰ) ਦੀ ਇਸਤਰੀ ਨਾਲ (ਚੰਦ੍ਰਮਾ ਨੇ) ਭੋਗ ਕੀਤਾ ਸੀ। ਇਸ ਕਰਕੇ ਮੁਨੀ ਨੇ ਬਹੁਤ ਗੁੱਸਾ ਕੀਤਾ ਅਤੇ ਕਾਲੇ (ਕ੍ਰਿਸ਼ਨਾਰਜੁਨ) ਹਿਰਨ ਦੀ ਖੱਲ (ਚੰਦ੍ਰਮਾ ਨੂੰ) ਮਾਰੀ, ਜਿਸ ਕਰਕੇ ਚੰਦ੍ਰਮਾ ਨੂੰ ਕਲੰਕ ਲੱਗ ਗਿਆ।

ਉਪਰ ਦਰਸਾਈਆਂ ਕੁਝ ਕੁ ਉਦਾਹਰਣਾਂ ਮੁੱਖ ਤੌਰ ’ਤੇ ਚਰਿਤ੍ਰੋਪਾਖਿਆਨ ਵਿੱਚੋਂ ਹਨ। ਇੱਥੇ ਹੀ ਬੱਸ ਨਹੀਂ, ਬਲਕਿ ਇਸ ਤੋਂ ਵੀ ਕਿਤੇ ਵੱਧ ਨਿਰਲੱਜਤਾ-ਪੂਰਨ, ਕਾਮ-ਉਕਸਾਊ, ਵਿਵਰਣਾਂ/ਕਿੱਸਿਆਂ ਦਾ ਕੋਈ ਘਾਟਾ ਨਹੀਂ ਹੈ। ਅਸਲ ਵਿੱਚ ਚਰਿਤ੍ਰੋਪਾਖਿਆਨ ਆਪਣੇ-ਆਪ ਵਿੱਚ ਕਾਮੁਕਤਾ ਦਾ ਸਾਗਰ ਹੈ ਅਤੇ ਇਹ ਕਾਮੀ ਬਿਰਤਾਂਤ ਕਥਿਤ ਦਸਮ ਗ੍ਰੰਥ ਦੇ ਤਕਰੀਬਨ 40% ਹਿੱਸੇ ਵਿੱਚ ਫ਼ੈਲਿਆ ਹੋਇਆ ਹੈ। ਵੇਖਣਾ ਇਹ ਹੈ ਕਿ ਕਾਮ ਨਾਲ ਲਬਰੇਜ਼, ਅਸੱਭਿਅਕ ਅਤੇ ਕੋਕ-ਸ਼ਾਸਤ੍ਰਾਂ ਨੂੰ ਮਾਤ ਪਾਉਂਦੀਆ ਘਟੀਆ, ਚਰਿਤ੍ਰਹੀਣ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸ਼ਿੰਗਾਰਮਈ ਅਤੇ ਅਲੰਕਾਰਕ ਯੁਕਤੀਆਂ ਰਾਹੀਂ ਆਤਮਿਕ ਮਿਲਾਪ ਦੀਆਂ ਗੱਲਾਂ ਕਰਦੀਆਂ ਪੰਗਤੀਆਂ ਨੂੰ ਸੰਦਰਭ ਤੋਂ ਨਿਖੇੜ ਕੇ ਦੋਹਾਂ ਨੂੰ ਇੱਕੋ ਪੱਧਰ ’ਤੇ ਰੱਖ ਕੇ ਹਠਧਰਮੀ ਦਾ ਸਬੂਤ ਦਿੰਦਿਆਂ, ਕਮਜ਼ੋਰ ਸਿੱਖ ਜਨ-ਮਾਨਸ ਅਤੇ ਗੁਰਮਤਿ ਤੋਂ ਕੋਰੇ ਵਰਗ ਨੂੰ ਮੰਦੀ-ਭਾਵਨਾ ਅਧੀਨ ਗੁਰਬਾਣੀ ’ਤੇ ਸ਼ੱਕ ਕਰਨ ਲਈ ਪ੍ਰੇਰਤ ਕਰਨ ਤੱਕ ਹੀ ਸੀਮਤ ਨਹੀਂ, ਸਗੋਂ ਇਹ ਲਿਖ ਕੇ ਕਿ ਬਾਣੀ ਵਿੱਚ ਵੀ ਬੜਾ ਕੁੱਝ ਲਿਖਿਆ ਹੋਇਆ ਹੈ, ਸਾਰੀ ਦੀ ਸਾਰੀ ਗੁਰਬਾਣੀ ਨੂੰ ਸ਼ੱਕ ਦੇ ਘੇਰੇ ਵਿੱਚ ਖੜਨ ਦਾ ਹੀਆ ਕਰਨ ਕਰ ਕੇ, ਸਿੱਖੀ  ਸਰੂਪ ਵਿੱਚ ਇਹ ਪੰਥ ਵਿਰੋਧੀ ਕੁਫਰ ਦਾ ਭਾਗੀ ਹੈ। ਚੰਚਲ- ਚਿਤ ਤੇ ਕਾਮੀ ਕਹਾਣੀਆਂ ਦੇ ਪਾਠ-ਪਠਨ ਦੀ ਮੰਦ-ਭਾਵੀ ਪ੍ਰੇਰਨਾ ਕਰ ਕੇ ਉਹ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਵਿਚਾਰਧਾਰਾ ’ਤੇ ਕਿੰਤੂ ਕਰ ਰਿਹਾ ਹੈ, ਕਿਉਂਕਿ ਹੁਕਮ ਹੈ:
ਕਾਮ ਕ੍ਰੋਧਿ ਲੋਭਿ ਮੋਹਿ ਬਾਧਾ॥ ਮਹਾ ਗਰਤ ਮਹਿ ਨਿਘਰਤ ਜਾਤਾ॥ (ਪੰਨਾ-741), 
ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾਗਵਣ॥                    (ਪੰਨਾ-502),
ਕਾਮ ਕ੍ਰੋਧ ਲਪਟਿਉ ਅਸਨੇਹ॥ਸਿਰ ਉਪਰਿ ਠਾਢੋ ਧਰਮ ਰਾਇ॥ 
ਮੀਠੀ ਕਰਿ ਕਰਿ ਬਿਖਿਆ ਖਾਏ॥                             (ਪੰਨਾ-178), 
ਕਾਮ ਕ੍ਰੋਧਿ ਮਨੁ ਹਿਰਿ ਲਇਆ ਮਨਮੁਖ ਅੰਧਾ ਲੋਇ॥            (ਪੰਨਾ-1414), 
ਚੰਚਲੁ ਚੀਤ ਨ ਪਾਵੈ ਪਾਰਾ॥ ਆਵਤ ਜਾਤ ਨ ਲਾਗੈ ਬਾਰਾ॥       (ਪੰਨਾ-1189) 
ਚੰਚਲ ਮਤਿ ਤਿਆਗੇ ਪੰਚ ਸੰਘਾਰੈ॥                            (ਪੰਨਾ-226)


ਗੁਰਬਾਣੀ ਦੀਆਂ ਉਪਰੋਕਤ ਪਵਿੱਤਰ ਪੰਗਤੀਆਂ, ਪੁਕਾਰ-ਪੁਕਾਰ ਕੇ ਗੁਰਸਿੱਖਾਂ ਨੂੰ ਚੰਚਲਤਾ ਤੇ ਕਾਮੀ ਜ਼ਿੰਦਗੀ ਤੋਂ ਹਰ ਪਲ ਕਿਨਾਰਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਗੁਰਸਿੱਖਾਂ ਲਈ ਗੁਰੂ (ਗੁਰਬਾਣੀ) ਦੇ ਹੁਕਮ ਦੀ ਪਾਲਣਾ ਸਰਬੋਤਮ ਹੈ ਨਾ ਕਿ ਕਿਸੇ ਦੰਭੀ ਡੇਰੇਦਾਰ ਦੀ ਫ਼ੈਲਾਈ ਮਨਮਤਿ। ਹਰ ਗੁਰਸਿੱਖ ਲਈ ਹੁਕਮ ਹੈ “ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ, ਜਿਸ ਰਾਮ ਨਾਮੁ ਗਲਿ ਹਾਰੁ॥” (ਪੰਨਾ-938) ’ਤੇ ਪਹਿਰਾ ਦਿੰਦਿਆਂ ਸੱਚ ਤੇ ਸਚਿਆਰ ਦੀ ਭਾਲ ਨੂੰ ਜ਼ਿੰਦਗੀ ਦਾ ਆਦਰਸ਼ ਬਣਾਵੇ। ਡੇਰੇਦਾਰ ਜੀ! ਇਹ ਕੁਫੱਕੜ ਤੋਲਣੇ ਛੱਡੋ – “ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥” (ਪੰਨਾ-43) ਸੱਚ ਦਾ ਲੜ ਫੜੋ -ਸਚਿਆਰ ਪ੍ਰਭੂ ਦੀ ਗੱਲ ਕਰੋ। ਜੇਕਰ ਇਹ ਕੂੜ-ਕਬਾੜ ਇੰਨਾਂ ਹੀ ਜ਼ਰੂਰੀ ਹੁੰਦਾ ਤਾਂ ਹਜ਼ੂਰ ਦਸਮ ਪਾਤਸ਼ਾਹ ਖ਼ੁਦ ਹੀ ਆਪਣੇ ਸਿੱਖਾਂ ਨੂੰ ਇਸ ਤਥਾਕਥਿਤ ਗ੍ਰੰਥ ਦੇ ਲੜ ਲਾ ਜਾਂਦੇ। ਓਹਨਾਂ ਲੜ ਲਾਇਆ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜੋ ਫੁਰਮਾਨ ਕਰਦੇ ਹਨ: 
“ਕਿਆ ਭਵੀਐ ਸੁਚ ਸੂਚਾ ਹੋਇ॥ ਸਾਚ ਸਬਦ ਬਿਨੁ ਮੁਕਤਿ ਨ ਹੋਇ॥” (ਪੰਨਾ-134)


ਆਖ਼ਰ ਸਵਾਲ ਉ¤ਠਦਾ ਹੈ ਕਿ ਕੀ ਪਾਖੰਡੀ ਸਾਧਾਂ ਡੇਰੇਦਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੇ ਸਬੰਧ ਵਿੱਚ ਤੋਲਿਆ ਜਾ ਰਿਹਾ ਕੁਫ਼ਰ ਕੇਵਲ ਓਹਨਾਂ ਵੱਲੋਂ ਸਵੈਇੱਛਤ ਹੈ? ਨਹੀਂ। ਇਹ ਕੇਸਾਧਾਰੀ ਤੇ ਮੋਨੇ ਦੋਹਾਂ ਬਿਪਰ-ਵੰਸ਼ੀਆਂ ਦੀ ਮਿਲੀਭੁਗਤ ਦੀ ਦੇਣ ਹੈ। ਇਹਨਾਂ ਦੀ ਡੋਰ ਉਨਾਂ ਦੇ ਹੱਥ ਹੈ ਜੋ ਸਿੱਖ ਕੌਮ ਨੂੰ ਲਵ-ਕੁਸ਼ ਦੀ ਵੰਸ਼ਜ ਦੱਸ ਕੇ ਹੀਣ-ਭਾਵਨਾ ਦਾ ਚੱਕਰਵਿਯੂ ਰਚ ਰਹੇ ਹਨ ਅਤੇ ਇਨ੍ਹਾਂ ਡੇਰੇਦਾਰਾਂ ਦੇ ਮੋਢਿਆਂ ’ਤੇ ਚੜ ਕੇ ਉਹ ਅਖੌਤੀ ਦਸਮ ਗ੍ਰੰਥ ਦਾ ਢੰਡੋਰਾ ਪਿੱਟ-ਪਿੱਟ ਕੇ ਸਾਹਿਬੇ- ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਾਫ਼ ਤੇ ਪਾਕ ਦਾਮਨ ਨਾਲ ਖਿਲਵਾੜ ਹੀ ਨਹੀਂ ਕਰ ਰਹੇ, ਸਗੋਂ ਇਸ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਉਭਾਰਨ ਲਈ ਸਿੱਖ ਵਿਰੋਧੀ ਆਰ.ਐਸ.ਐਸ. ਦੀ ਸ਼ਹਿ ਤੇ ਦੇਸ ਅਤੇ ਪ੍ਰਦੇਸ ਵਿੱਚ ਇਸ ਕੁਕਰਮ ਵਿੱਚ ਨਿਰੰਤਰ  ਕਾਰਜਸ਼ੀਲ ਹਨ। ਦਸਮ ਪਾਤਸ਼ਾਹ ਦੀ ਥੋੜੀ ਜਿਹੀ ਨਿਰਵਿਵਾਦ ਰਚਨਾ (ਇਸ ਗ੍ਰੰਥ ਦਾ ਕੇਵਲ 7% ਹਿੱਸਾ) ਨੂੰ ਮੂਹਰੇ ਰੱਖ ਕੇ, ਬਾਕੀ ਦੇ ਸਾਰੇ ਮਹੁਰੇ (ਜ਼ਹਿਰ) ਨੂੰ ਕੌਮ ਦੇ ਗਲ਼ੇ ਉਤਾਰਨ ਦੀ ਘਿਨਾਉਣੀ ਕੋਸ਼ਿਸ ਕੀਤੀ ਜਾ ਰਹੀ ਹੈ। ਇਹ ਕੋਸ਼ਿਸ਼ ਕੀਤੀ ਵੀ ਉਹਨਾਂ ਵੱਲੋਂ ਜਾ ਰਹੀ ਹੈ ਜਿਨਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ। ਆਪਣੀ ਇਸ ਹਰਕਤ ਦੀ ਪਰਦਾਪੋਸ਼ੀ ਕਰਨ ਲਈ, ਉਹ ਬਣੇ ਜਾਂ ਬਣਾਏ ਗਏ ਕੇਸਾਧਾਰੀ (ਵੇਖਣ ਨੂੰ ਪੂਰਨ ਗੁਰਸਿੱਖ), ਹੀਣ ਭਾਵ ਦੇ ਸ਼ਿਕਾਰ, ਜਿਨਾਂ ਦੀਆਂ ਰਗਾਂ ਵਿੱਚ ਅੱਜ ਵੀ ਬਿਪਰ ਦਾ ਖ਼ੂਨ ਦੌੜ ਰਿਹਾ ਹੈ। ਅਤੇ ਹੋਰ ਜੋ ਉਹਨਾਂ ਦੇ ਪੂਰਨ ਗੁਰਸਿੱਖ ਸਰੂਪ ਦੇ ਭੁਲੇਖੇ ਦੇ ਸ਼ਿਕਾਰ ਹੋ ਕੇ ਜ਼ਿਹਨੀ ਤੌਰ ਤੇ ਬੌਣੇ ਸਿੱਖ, ਜੋ ਹਿੰਦੂ ਸੋਚ ਦੇ ਧਾਰਨੀ ਹਨ, ਦਾ ਇਸਤੇਮਾਲ ਕਰ ਕੇ ਰਾਸ਼ਟਰੀ ਸਿੱਖ ਸੰਗਤ ਅਤੇ ਹੋਰ ਅਨੇਕਾਂ ਅਜੇਹੀਆਂ ਸਿੱਖੀ ਦਿੱਖ ਵਾਲੀਆਂ ਜੱਥੇਬੰਦੀਆਂ ਖੜੀਆਂ ਕਰ ਕੇ, ਸੁੱਤੀਆਂ ਕਲਾ ਜਗਾ ਰਹੇ ਹਨ। ਪਿਛਲੇ ਪੰਜ-ਸੱਤ ਸਾਲਾਂ ਵਿੱਚ ਇਹਨਾਂ ਨਾਮ-ਨਿਹਾਦ ਜੱਥੇਬੰਦੀਆਂ ਵੱਲੋਂ ਮਣਾਂ-ਮੂੰਹੀਂ ਛਪਵਾ ਕੇ ਵੰਡੇ ਗਏ ਕਿਤਾਬਚਿਆਂ ’ਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਬਿਪਰ ਨੇ ਇਹਨਾਂ ਬਹਿਰੂਪੀਆਂ ਅਤੇ ਅਖੌਤੀ ਸਾਧਾਂ ਦਾ ਇਸਤੇਮਾਲ ਕਰ ਕੇ, ਉਹਨਾਂ ਦਾ ਸਮਰਥਨ ਪ੍ਰਾਪਤ ਕਰਦਿਆਂ, ਕਮਜ਼ੋਰ ਤੇ ਗੁਰਮਤਿ ਤੋਂ ਕੋਰੇ ਆਮ ਸਿੱਖਾਂ ਨੂੰ ਗੁੰਮਰਾਹਕੁੰਨ ਪ੍ਰਾਪੇਗੰਡੇ ਦਾ ਸ਼ਿਕਾਰ ਬਣਾਇਆ ਹੈ। ਆਰ.ਐਸ.ਐਸ. ਵੱਲੋਂ ਬਰਾਸਤਾ ਰਾਸ਼ਟਰੀ ਸਿੱਖ ਸੰਗਤ ਜੋ ਅਨੇਕਾਂ ਕਿਤਾਬਚੇ ਵੰਡੇ ਗਏ ਹਨ, ਉਹਨਾਂ ਵਿੱਚ ਅਜੋਕੇ ਵਿਕਾਊ-ਬਿਰਤੀ ਦੇ ਬਿਪਰ-ਵੰਸ਼ਜ ਸਾਧਾਂ ਦੇ ਸੰਦੇਸ਼ ਅਤੇ ਫੋਟੋਆਂ ਦਾ ਖੁਲ ਕੇ ਇਸਤੇਮਾਲ ਦੇਖਿਆ ਜਾ ਸਕਦਾ ਹੈ।  
ਜਾਗ! ਜਾਗ! ਐ ਖ਼ਾਲਸਾ ਪੰਥ, ਜਾਗ! ਤੇਰੇ ਘਰ ਨੂੰ ਦੰਭੀ ਡੇਰੇਦਾਰਾਂ ਪਾਖੰਡੀਆਂ ਰੂਪੀ ਲੱਗੀ ਅਮਰ ਵੇਲ ਤੋਂ ਨਿਜਾਤ ਹਾਸਲ ਕਰਨ ਲਈ, ਆਪਣੇ ਪੰ੍ਰਪਰਾਵਾਦੀ ਪੈਂਤੜੇ -ਸਰਬੱਤ ਖ਼ਾਲਸਾ- ਨੂੰ ਪੁਨਰ ਸੁਰਜੀਤ ਕਰ ਕੇ ਕੌਮੀ ਪੁਨਰ-ਨਿਰਮਾਣ ਦੀ ਵਾਗ-ਡੋਰ ਕਹਿਣੀ ਤੇ ਕਰਨੀ ਦੇ ਪੂਰੇ ਗੁਰਸਿੱਖਾਂ ਦੇ ਹੱਥ ਦੇ ਕੇ, ਘੁਣ ਦੀ ਤਰਾਂ ਖਾਈ ਜਾ ਰਹੇ ਸਿੱਖ ਰੂਪ ਵਿੱਚ ਪੁਜਾਰੀਆਂ ਅਤੇ ਕਿਰਦਾਰ ਤੋਂ ਸੱਖਣੇ ਧਾਰਮਕ ਤੇ ਸਿਆਸੀ ਵਿਚਾਰਵਾਨਾਂ ਅਤੇ ਲੀਡਰਾਂ ਤੋਂ ਕੌਮ ਨੂੰ ਨਿਜਾਤ ਦਿਵਾਉ। ਵਾਹਿਗੁਰੂ ਸਹਾਈ ਹੋਵੇ !

ਮੂਲ ਲੇਖਕ – ਇੰਜ: ਜਗਤਾਰ ਸਿੰਘ (ਵਿਸ਼ਵ ਸਿੱਖ ਬੁਲੇਟਿਨ, ਚੰਡੀਗੜ)
ਵਿਸਥਾਰ ਕਰਤਾ – ਇੰਜ: ਗੁਰਮੀਤ ਸਿੰਘ  ਕਾਦੀਆਨੀ

ਇਹ ਹੈ ਅਖੌਤੀ ਦਸਮਗ੍ਰੰਥ ਬਾਰੇ ਟਕਸਾਲੀਆਂ ਦਾ ਅਸਲ ਚਿਹਰਾ


ਇਹ ਹੈ ਅਖੌਤੀ ਦਸਮਗ੍ਰੰਥ ਬਾਰੇ ਟਕਸਾਲੀਆਂ ਦਾ ਅਸਲ ਚਿਹਰਾ
ਕਿਸੇ ਸਭਾ ਵਿੱਚ ਬੈਠ ਕੇ ਅਖੌਤੀ ਦਸਮ ਗ੍ਰੰਥਦੇ ਪੁਜਾਰੀ ਆਪਣੇ ਕੁਕਰਮ ਬਾਰੇ ਵਿਚਾਰ-ਵਟਾਂਦਰਾ ਕਰਨ ਨੂੰ ਤਿਆਰ ਨਹੀਂ ਹੁੰਦੇ। ਧਮਕੀਆਂ ਦੀ ਆੜ ਵਿੱਚ ਸੱਚ ਤੱਕ ਪਹੁੰਚਣ ਦਾ ਕੋਈ ਤਰੱਦਦ ਨਹੀਂ ਕਰਦੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਥਾਪਣ ਦੀ ਕੋਸ਼ਿਸ਼ ਨੂੰ ਤਜਦੇ ਵੀ ਨਹੀਂ। ਇਹ ਜਾਣਦਿਆਂ ਹੋਇਆਂ ਵੀ ਕਿ ਏਸ ਵੱਡੇ ਕੁਕਰਮ ਨਾਲ ਸਿੱਖੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਪਰ ਸਿੱਖ ਇਹਨਾਂ ਗੁੱਝੀਆਂ ਛੁਰੀਆਂ ਚਲਾਉਣ ਵਾਲਿਆਂ ਨੂੰ ਕੀ ਜਾਣਨ? ਜੇ ਕਦੇ ਜੁਆਬ ਦਿੱਤੇ ਬਿਨਾਂ ਗੁਜ਼ਾਰਾ ਨਾ ਹੁੰਦਾ ਹੋਵੇ ਤਾਂ ਇਹ ਨੰਗਾ-ਚਿੱਟਾ ਝੂਠ ਬੋਲ ਕੇ ਕੰਮ ਚਲਾ ਲੈਂਦੇ ਹਨ। ਗੁਰਸਿੱਖਾਂ ਦਾ ਤਾਂ ਇਹ ਕਰਮ ਕਦੇ ਵੀ ਨਹੀਂ ਰਿਹਾ। ਦਾੜੇ ਪ੍ਰਕਾਸ਼ ਕਰ ਕੇ, ਚੋਗਾ-ਬਾਣਾ ਸਜਾ ਕੇ, ਆਪਣੇ-ਆਪ ਨੂੰ ਵੱਡੇ ਸਿੱਖ ਪ੍ਰਗਟ ਕਰ ਕੇ ਸਿੱਖੀ ਦੇ ਬੁਨਿਆਦੀ ਮਸਲਿਆਂ ਬਾਰੇ ਸ਼ਰੇਆਮ ਝੂਠ ਦਾ ਆਸਰਾ ਲੈਣ ਵਾਲੇ ਤਾਂ ਸਿੱਧੇ ਕੌਮੀ ਘਾਤ ਦੇ ਇਲਜ਼ਾਮ ਹੇਠ ਸਜ਼ਾ ਦੇ ਅਧਿਕਾਰੀ ਹਨ।
ਸਾਰੇ ਸਬੰਧਤ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਹਿਸ-ਮੁਬਾਹਸੇ, ਗੰਭੀਰ ਅਧਿਐਨ, ਪੜਣ-ਸੁਣਨ ਨਾਲ ਆਪਣੇ ਵਿਚਾਰਾਂ ਨੂੰ ਸੋਧਣ। ਚਲਾਕੀ, ਝੂਠ, ਫਰੇਬ ਰਾਹੀਂ ਜੁੱਗੋ-ਜੁੱਗ ਅਟੱਲ ਸਤਿਗੁਰੂ ਦਾ ਸ਼ਰੀਕ ਉਸਾਰਨ ਲਈ ਉਸਲਵੱਟੇ ਲੈਣਾ ਤਾਂ ਸਿੱਧੀ ਗੁਰੂ-ਮਾਰ ਹੈ। ਏਸ ਤੋਂ ਵੱਡਾ ਕੁਕਰਮ ਸੰਭਵ ਹੀ ਨਹੀਂ। ਟਕਸਾਲੀਆਂ ਦੁਆਰਾ ਭਰੀ ਸੰਗਤ ਵਿੱਚ ਕਿਸ ਤਰ੍ਹਾਂ ਸਫੈਦ ਝੂਠ ਬੋਲਿਆ ਗਿਆ, ਉਸ ਬਾਰੇ ਮੁਹਾਲੀ ਤੋਂ ਸ.ਸੁਖਦੇਵ ਸਿੰਘ ਜੀ ਮਿਸ਼ਨਰੀ ਆਪਣੇ ਇਸ ਲੇਖ ਵਿੱਚ ਚਾਨਣਾ ਪਾ ਰਹੇ ਹਨ--

26 ਅਕਤੂਬਰ 2003 ਨੂੰ ਜਿਹੜਾ ਵਿਸ਼ਵ ਸਿੱਖ ਸੰਮੇਲਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਹੋਇਆ ਸੀ, ਉਸ ਦਾ ਪਹਿਲਾ ਮਤਾ ਦਸ਼ਮੇਸ਼ ਪਿਤਾ ਦੇ ਆਦੇਸ਼ ਉ¤ਪਰ ਹੀ ਕੇਂਦਰਤ ਸੀ - ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਯੋ ਗਰੰਥਇਹ ਹੁਕਮ ਹਰ ਇੱਕ ਗੁਰਸਿੱਖ ਵਾਸਤੇ ਅੰਤਮ, ਆਖ਼ਰੀ, ਨਾ-ਬਦਲਣਯੋਗ ਸਲਾਹ, ਤਜਵੀਜ਼ ਜਾਂ ਮਸ਼ਵਰਾ ਨਹੀਂ, ਸਗੋਂ ਹੁਕਮ ਹੈ। ਜਿਹੜਾ ਵੀ ਵਿਦਵਾਨ ਗੁਰੂ ਨਾਨਕ ਦਾ ਸਿੱਖ ਬਣਨਾ ਚਾਹੁੰਦਾ ਹੈ ਜਾਂ ਸਿੱਖ ਅਖਵਾੳਂਦਾ ਹੈ, ਉਸ ਵਾਸਤੇ ਇਹ ਪਹਿਲੀ ਸ਼ਰਤ ਹੈ ਕਿ ਉਹ ਸਿਵਾਏ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਵੀ ਪੁਸਤਕ (ਭਾਵੇਂ ਕਿੰਨਾ ਵੀ ਗਿਆਨ ਦਾ ਭੰਡਾਰ ਕਿਉਂ ਨਾ ਹੋਵੇ) ਨੂੰ ਗੁਰੂ ਸਮਾਨ ਨਹੀਂ ਮੰਨਦਾ ਅਤੇ ਨਾ ਹੀ ਉਸ ਨੂੰ ਗੁਰੂ ਸਮਾਨ ਸਤਿਕਾਰ ਦੇਂਦਾ ਹੈ।     
ਇਸੇ ਪ੍ਰਥਾਏ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਫੇਜ਼-6 ਦੇ ਗੁਰਦੁਆਰਾ ਸਾਹਿਬ ਵਿਖੇ 3-12-2003 ਨੂੰ ਸ. ਹਰਬੰਸ ਸਿੰਘ ਕਾਲਰਾ (ਜਲੰਧਰ) ਅਤੇ ਉਹਨਾਂ ਦੇ ਕੁਝ ਉ¤ਦਮੀ ਨੌਜਵਾਨ ਪੰਥ-ਦਰਦੀ ਵੀਰਾਂ ਦੇ ਉ¤ਦਮ ਸਦਕਾ ਇੱਕ ਮੀਟਿੰਗ ਹੋਈ, ਜਿਸ ਵਿੱਚ ਇੱਕ ਪਾਸੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਜੀ ਅਤੇ ਉਨਾਂ ਦੇ ਸਾਥੀ ਸਨ ਅਤੇ ਦੂਸਰੇ ਪਾਸੇ ਉਹ ਪੰਥ-ਦਰਦੀ ਜਿਨਾਂ ਸਿਰ-ਧੜ ਦੀ ਬਾਜ਼ੀ ਲਾ ਕੇ ਵੀ ਪੰਥ ਦੀ ਆਨ, ਸ਼ਾਨ ਅਤੇ ਗੁਰਮਤਿ ਉ¤ਤੇ ਪਹਿਰਾ ਦੇਣ ਲਈ 26 ਅਕਤੂਬਰ 2003 ਦੇ ਵਿਸ਼ਵ ਸਿੱਖ ਸੰਮੇਲਨ ਵਿੱਚ ਵੱਧ ਚੜ ਕੇ ਹਿੱਸਾ ਹੀ ਨਹੀਂ ਸੀ ਲਿਆ ਸਗੋਂ ਉਸ ਸੰਮੇਲਨ  ਨੂੰ ਨੇਪਰੇ ਚੜਾਉਣ ਲਈ ਦਿਨ-ਰਾਤ ਇੱਕ ਕਰ ਕੇ ਆਪਣੇ ਵਾਰਸਾਂ ਤੱਕ ਨੂੰ ਵੀ ਸੂਚਿਤ ਕਰ ਦਿੱਤਾ ਸੀ ਕਿ ਅਬ ਤੋ ਜਰੇ ਮਰੇ ਸਿਧੁ ਪਾਈਐ, ਲੀਨੋ ਹਾਥਿ ਸੰਧਉਰਾਇਹਨਾਂ ਵਿੱਚ ਪ੍ਰਿੰ. ਕੰਵਰ ਮਹਿੰਦਰ ਪ੍ਰਤਾਪ ਸਿੰਘ ਲੁਧਿਆਣਾ ਤੇ ਸਾਥੀ, ਪ੍ਰੋਫ਼ੈਸਰ ਆਫ ਸਿੱਖਇਜ਼ਮ ਸ੍ਰ. ਗੁਰਤੇਜ ਸਿੰਘ ਤੇ ਸਾਥੀ, ਸਿੰਘ ਸਭਾ ਇਨੰਟਰਨੈਸ਼ਨਲ ਚੰਡੀਗੜ, ਸ. ਇੰਦਰ ਸਿੰਘ ਘੱਗਾ ਇੰਟਰਨੈਸ਼ਨਲ ਗੁਰਮਤਿ ਪ੍ਰਚਾਰਕ, ਸ. ਸੁਰਜੀਤ ਸਿੰਘ ਮੁਖੀ ਗੁਰਦੁਆਰਾ ਫੇਜ਼-6 ਮੋਹਾਲੀ ਅਤੇ ਹੋਰ ਬਹੁਤ ਸਾਰੇ ਸੰਜੀਦਾ ਪੰਥ ਦਰਦੀਆਂ ਤੋਂ ਛੁੱਟ ਗਿਆਨੀ ਜਗਮੋਹਣ ਸਿੰਘ ਅਤੇ ਸ. ਉਪਕਾਰ ਸਿੰਘ ਫਰੀਦਾਬਾਦ ਇਹਨਾਂ ਸਤਰਾਂ ਦੇ ਲਿਖਾਰੀ ਸਮੇਤ ਹਾਜ਼ਰ ਸਨ।
ਵਿਚਾਰ ਇੱਥੋਂ ਆਰੰਭ ਹੋਈ ਕਿ ਕੀ ਸਿੱਖਾਂ ਦਾ ਗੁਰੂ ਇੱਕੋ ਹੈ? ਜੇ ਇੱਕੋ ਹੈ ਤਾਂ ਕੌਣ? ਕੀ ਉਸ ਦੇ ਸਮਾਨ ਮਾਨਤਾ, ਅਦਬ, ਸਤਿਕਾਰ, ਸਨਮਾਨ ਤੇ ਸਥਾਨ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ ਹੈ? ਸਾਰੇ ਲਗਪਗ 35-40 ਸਿੰਘਾਂ ਦਾ ਇੱਕਮੁੱਠ ਤੇ ਇੱਕੋ-ਇੱਕ ਉ¤ਤਰ ਸੀ ਕਿ ਸਿੱਖਾਂ ਦਾ ਮੌਜੂਦਾ ਗੁਰੂ ਕੇਵਲ ਤੇ ਕੇਵਲ ਜੁੱਗੋ-ਜੁੱਗ ਅਟੱਲ ਗੁਰੂ (ਗੁਰੂ ਨਾਨਕ ਸਾਹਿਬ ਦੇ ਸਾਖਸ਼ਾਤ ਸਰੂਪ) ਗੁਰੂ ਗ੍ਰੰਥ ਸਾਹਿਬ ਹੀ ਹਨ ਅਤੇ ੳਨਾਂ ਦੇ ਬਰਾਬਰ ਕਿਸੇ ਨੂੰ ਮਾਨਤਾ, ਅਦਬ, ਸਤਿਕਾਰ ਅਤੇ ਸਥਾਨ ਨਹੀਂ ਦਿੱਤਾ ਜਾ ਸਕਦਾ। ਜੇ ਕਿਧਰੇ ਵੀ ਜਾਣੇ-ਅਣਜਾਣੇ ਐਸਾ ਹੈ ਤਾਂ ਉਹ ਕੇਵਲ ਮਨਮਤ, ਅਗਿਆਨਤਾ ਹੀ ਨਹੀਂ ਸਗੋਂ ਗੁਰੂ ਦੀ ਨਿਰਾਦਰੀ ਹੈ। ਨਿਰਣਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਿੱਥੇ ਕਿਤੇ ਵੀ ਕਹੇ ਜਾਣ ਵਾਲੇ ਦਸਮ ਗ੍ਰੰਥ ਨੂੰ ਪ੍ਰਕਾਸ਼ ਕੀਤਾ ਹੈ ਤਾਂ ਉਹ ਕੇਵਲ ਨਿੰਦਣਯੋਗ ਅਤੇ ਘਟੀਆ ਕਰਮ ਹੀ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦਾ, ਸਿੱਖਾਂ ਵਾਸਤੇ ਖ਼ਤਰੇ ਦਾ ਬਿਗ਼ਲ ਹੈ। ਇਸ ਨਾਲ ਭਾਈ ਮੋਹਕਮ ਸਿੰਘ ਜੀ ਨੇ ਸੌ ਫ਼ੀਸਦੀ ਸਹਿਮਤੀ ਹੀ ਨਹੀਂ ਪ੍ਰਗਟਾਈ, ਸਗੋਂ ਰੋਹ ਵਿੱਚ ਜਵਾਬ ਦਿੱਤਾ ਕਿ ਬਿਨਾ ਸਹੀ ਪੜਤਾਲ ਕੀਤੇ ਵਿਸ਼ਵ ਸਿੱਖ ਸੰਮੇਲਨਦੇ ਇੱਕ ਮਤੇ ਵਿੱਚ ਦਮਦਮੀ ਟਕਸਾਲ ਦਾ ਨਾਂ ਕਿਉਂ ਲਿਖਿਆ ਗਿਆ ਕਿ ਉ¤ਥੇ ਕਹੇ ਜਾਣ ਵਾਲੇ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਹੈ। ਉ¤ਥੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੈ ਪਰ ਇੱਕ ਨਹੀਂ ਦੋ ਹਨ। ਇੱਕ ਨਿਰੰਤਰ ਚੱਲਦੇ ਅਖੰਡ ਪਾਠ ਵਾਸਤੇ ਤੇ ਇੱਕ ਹੁਕਮਨਾਮਾ ਲੈਣ ਵਾਸਤੇ। ਭਾਵੇਂ ਇਹ ਦਲੀਲ ਵੀ ਮਨਮਤ ਭਰਪੂਰ ਸੀ, ਪਰ ਹਾਜ਼ਰ ਪੰਥ ਦਰਦੀਆਂ ਨੇ ਗੱਲ ਲੰਮੇਰੀ ਹੋਣ ਤੋਂ ਰੋਕਣ ਲਈ, ਇਨਾਂ ਸਤਰਾਂ ਦੇ ਲਿਖਾਰੀ ਕੋਲੋਂ ਜਵਾਬ-ਤਲਬੀ ਕੀਤੀ ਕਿ ਕੀ ਵਾਕਿਆ ਹੀ ਜੋ ਭਾਈ ਮੋਹਕਮ ਸਿੰਘ ਬੋਲ ਰਹੇ ਹਨ ਉਹ ਸੱਚ ਹੈ। ਦਾਸ ਦਾ ਕੇਵਲ ਇੱਕ ਸਤਰ ਵਾਲਾ ਇਹ ਉ¤ਤਰ ਸੀ ਕਿ ਕਾਸ਼! ਜੋ ਭਾਈ ਸਾਹਿਬ (ਮੋਹਕਮ ਸਿੰਘ) ਬੋਲ ਰਹੇ ਹਨ, ਉਹ ਸੱਚ ਹੋ ਜਾਵੇ ਤਾਂ 26 ਅਕਤੂਬਰ 2003 ਦੇ ਵਿਸ਼ਵ ਸਿੱਖ ਸੰਮੇਲਨ ਦਾ ਅੱਧਾ ਪੰਧ ਸਫ਼ਲਾ ਹੋ ਗਿਆ ਸਮਝੋ।
ਦੇਰ ਸ਼ਾਮ ਨੂੰ ਘਰ ਮੁੜਿਆ ਤਾਂ ਹੋਈਆਂ ਪੰਥਕ ਵਿਚਾਰਾਂ ਦੀ ਸਿੰਘਣੀ ਨਾਲ ਸਾਂਝ ਕੀਤੀ, ਖ਼ਾਸ ਕਰ ਕੇ ਉ¤ਪਰ ਬਿਆਨ ਕੀਤੀ  ਘਟਨਾ ਦੀ। ਸਿਵਾਏ ਸਿੰਘਣੀ ਦੀ ਭਬਕ ਸੁਣਨ ਦੇ ਅਤੇ ਨਿੰਮੋਝੂਣੇ ਹੋਣ ਦੇ ਕੁਝ ਵੀ ਪੱਲੇ ਵਿੱਚ ਬਾਕੀ ਨਾ ਬਚਿਆ। ਬਥੇਰਾ ਸਮਝਾਇਆ ਕਿ ਪੰਥ ਦੇ ਬਹੁਤ ਵੱਡੇ ਭਲੇ ਲਈ ਮੈ ਪੰਥ-ਦਰਦੀਆਂ ਦੀ ਭਰੀ ਸਭਾ ਵਿੱਚ ਇਹ ਮੰਨਿਆ ਕਿ ਕਾਸ਼! ਭਾਈ ਸਾਹਿਬ (ਮੋਹਕਮ ਸਿੰਘ) ਦਾ ਬਚਨ ਸੱਚ ਸਾਬਤ ਹੋ ਜਾਵੇ। ਪਰ ਸਾਚ ਨੂੰ ਆਂਚ ਨਹੀਂ।  ਸਿੰਘਣੀ ਕਹੇ ਕਿ ਤੁਸੀਂ ਕਿਉਂ ਭੁੱਲ ਰਹੇ ਹੋ। ਉਹ ਤਾਂ ਦਸਮ ਗ੍ਰੰਥਵਿੱਚੋਂ ਹੁਕਮਨਾਮਾ ਵੀ ਲੈਂਦੇ ਹਨ।
ਅਖ਼ੀਰ ਨਿਰਣੇ ਵਾਸਤੇ 3-3-2004 (ਬੁੱਧਵਾਰ) ਇਨਾਂ ਸਤਰਾਂ ਦਾ ਲਿਖਾਰੀ ਅਤੇ ਉਸ ਦੀ ਪਤਨੀ ਨੇ, ਸਮੇਤ ਕੁਝ ਵਿਦੇਸ਼ੀ ਸਿੰਘ-ਸਿੰਘਣੀਆਂ ਅਤੇ ਸਿੱਖੀ ਤੋਂ ਬਾਗ਼ੀ ਹੋ ਰਹੇ ਨੌਜਵਾਨ ਵੀਰਾਂ ਦੇ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ (ਹੈਡਕੁਆਟਰ ਜੱਥਾ ਭਿੰਡਰਾਂ) ਵਿਖੇ ਦਰਸ਼ਨ ਕਰਨ ਹਿਤ ਅਤੇ ਭਾਈ ਮੋਹਕਮ ਸਿੰਘ ਵੱਲੋਂ 3-12-2003 ਨੂੰ ਭਰੀ ਪੰਥ ਦਰਦੀਆਂ ਦੀ ਸਭਾ ਵਿੱਚ ਦਿੱਤੇ ਵਿਸ਼ਵਾਸ ਨੂੰ ਅੱਖੀਂ ਦੇਖਣ ਹਿਤ, ਹਾਜ਼ਰੀ ਭਰ ਰਹੇ ਸਿੰਘ ਨੂੰ ਬੇਨਤੀ ਕੀਤੀ ਕਿ ਕੀ ਅਸੀਂ ਗੁਰੂ ਸਾਹਿਬ ਦਾ ਹੁਕਮ ਲੈ ਸਕਦੇ ਹਾਂ? ਹਾਂ ਵਿੱਚ ਜਵਾਬ ਮਿਲਦਿਆਂ ਹੀ ਟਕਸਾਲ ਦੇ ਨਿਯਮ ਦੀ ਪਾਲਣਾ ਕਰਦਿਆਂ ਪੈਂਟ ਉਤਾਰ ਕੇ ਖੱਬੇ ਹੱਥ ਹੋਏ ਪ੍ਰਕਾਸ਼ ਦੀ ਤਾਬਿਆ ਬੈਠਣ ਹੀ ਲੱਗਾ ਸੀ ਕਿ ਹਾਜ਼ਰ ਕਿਸੇ ਵਿਅਕਤੀ ਨੇ ਕਿਹਾ ਇਹ ਦਸਮ ਗ੍ਰੰਥ ਹੈਦਾਸ ਦੇ ਖਾਨਿਓਂ ਗਈ- ਹੈਂ! ਏਡਾ ਵੱਡਾ ਹਿਮਾਲੀਆ ਪਰਬਤ ਜਿੱਡਾ ਚਿੱਟੇ ਦਿਨ ਚਿੱਟਾ ਝੂਠ, ਉਹ ਵੀ ਦਮਦਮੀ ਟਕਸਾਲ ਦੇ ਮੁਖ ਬੁਲਾਰੇ ਭਾਈ ਮੋਹਕਮ ਸਿੰਘ ਵੱਲੋਂ ਏਡਾ ਵੱਡਾ ਝੂਠ ਅਤੇ ਗ਼ਲਤ-ਬਿਆਨੀ!ਅੱਖਾਂ ਚੁੰਧਿਆ ਗਈਆਂ।  ਕੁਝ ਔਖੇ ਹੋ ਕੇ ਰੁਮਾਲਾ ਚੁੱਕ ਕੇ ਹੁਕਮ ਲੈਣ ਦੀ ਜੁਰਅਤ ਕਰ ਹੀ ਬੈਠਾ। ਪੰਨਾ 625 - ਰੇ ਮਨੁ ਏਹ ਵਿਧੁ ਜੋਗ ਕਮਾਉ.. ...
ਸਾਥੀ ਵਿਦੇਸ਼ੀ ਸਿੱਖ ਵੀ ਅਤੇ ਸਿੱਖੀ ਤੋਂ ਬਾਗ਼ੀ ਹੋ ਰਹੇ ਨੌਜਵਾਨ ਸਿੱਖਾਂ ਨੇ ਸੁਆਲ ਤੇ ਸੁਆਲ ਦੀ ਬੁਛਾੜ ਕਰ ਦਿੱਤੀ। ਦੋਨਾਂ ਸਰੂਪਾਂ ਵਿੱਚੋਂ ਗੁਰੂ ਕਿਹੜਾ ਹੈ? ਕੀ ਸਿੱਖਾਂ ਦਾ ਗੁਰੂ ਇੱਕ ਨਹੀਂ? ਜੇ ਇੱਕ ਨਹੀਂ ਤਾਂ ਕਿੰਨੇ ਹਨ? ਇੱਥੇ ਹੀ ਬੱਸ ਨਹੀਂ, ਗੱਲ ਤਾਂ ਬਹੁਤ ਅੱਗੇ ਲੰਘ ਚੁੱਕੀ ਹੈ। 18 ਮਾਰਚ 2004 ਨੂੰ ਮਹਿਤੇ ਚੌਂਕ ਵਿਖੇ ਬਾਬਾ ਗੁਰਦਿੱਤ ਸਿੰਘ (ਨਿਹੰਗ ਸਿੰਘਾਂ) ਦੇ ਗੁਰਦੁਆਰੇ ਦਿਵਾਨ ਉਪਰੰਤ ਅਰਦਾਸ ਦੋਹਾਂ ਦਰਬਾਰਾਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂਸੁਣ ਕੇ ਹਵਾਸ ਉ¤ਡ ਗਏ। ਦੋ ਹੁਕਮਨਾਮੇ ਲਏ ਗਏ। ਇੱਕ ਗੁਰੂ ਗ੍ਰੰਥ ਸਾਹਿਬ ਤੋਂ ਤੇ ਦੂਸਰਾ ਕਹੇ ਜਾਂਦੇ ਦਸਮ ਗ੍ਰੰਥ ਤੋਂ। ਮਨ ਵਿੱਚ ਜੋਦੜੀ ਕੀਤੀ ਤੇ ਯਾਦ ਕੀਤਾ ਦਸ਼ਮੇਸ਼ ਪਿਤਾ ਦੇ ਹੁਕਮ ਨੂੰ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥਕੀ ਦਾਤਾਰ ਪਿਤਾ ਜੀਓ, ਇਹੋ ਹੀ ਤੇਰੇ ਹੁਕਮ ਦੀ ਪਾਲਣਾ ਹੈ? ਕੀ ਤੇਰੇ ਸਿੱਖ ਜਾਣ-ਬੁੱਝ ਕੇ ਤੇਰੇ ਹੁਕਮ ਦੀ ਅਦੂਲੀ ਕਰ ਕੇ ਤੇਰੇ ਸੰਜੀਦਾ ਸਿੱਖਾਂ ਨੂੰ ਚੈਲੰਜ ਕਰ ਰਹੇ ਹਨ ਜਾਂ ਅਣਜਾਣੇ ਅੰਨੀ ਸ਼ਰਧਾ ਵੱਸ ਇਹ ਪਾਪਾਂ ਦੀ ਪੰਡ ਭਾਰੀ ਕਰੀ ਜਾ ਰਹੇ ਹਨ।
ਭੁੱਲ ਨੂੰ ਮੰਨ ਲੈਣਾ ਵੀ ਕਿਸੇ ਸੂਰਮੇ ਦਾ ਕੰਮ ਹੈ। ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹੀਦਾ: ਭੁਲਾ ਉਹ ਨ ਜਾਣੀਐ ਜੋ ਫਿਰ ਘਰ ਆਵੈਪਰ ਏਥੇ ਤਾਂ ਭੁੱਲ ਵਾਲੀ ਗੱਲ ਹੀ ਕੋਈ ਨਹੀਂ। ਏਥੇ ਤਾਂ ਚੈਲੰਜ (ਵੰਗਾਰ) ਵਾਲੀ ਗੱਲ ਜਾਪਦੀ ਹੈ। ਨਹੀਂ ਤਾਂ ਦੋ ਤਖ਼ਤਾਂ (ਪਟਨਾ ਅਤੇ ਹਜ਼ੂਰ ਸਾਹਿਬ), ਦਮਦਮੀ ਟਕਸਾਲ ਦੇ ਹੈ¤ਡਕੁਆਟਰ ਅਤੇ ਨਿਹੰਗ ਸਿੰਘਾਂ ਦੀਆਂ ਛਾਉੁਣੀਆਂ ਉ¤ਪਰ ਕਹੇ ਜਾਂਦੇ ਦਸਮ ਗ੍ਰੰਥ ਦਾ ਪ੍ਰਕਾਸ਼ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼, ਹੁਕਮਨਾਮਾ, ਅਰਦਾਸ, ਅਖੰਡ ਪਾਠ ਕਿਵੇਂ ਕੀਤੇ ਜਾ ਰਹੇ ਹਨ ਅਤੇ ਇਸ ਗ੍ਰੰਥ ਦਾ ਨਾਂ ਵੀ ਬਚਿੱਤ੍ਰ ਨਾਟਕ ਤੋਂ ਹੌਲੀ-ਹੌਲੀ ਦਸਮ (ਛੋਟੇ ਅੱਖਰਾਂ ਚ) ਗੁਰੂ ਗ੍ਰੰਥ (ਵੱਡੇ ਅੱਖਰਾਂ ਚ) ਦੇ ਰੂਪ ਵਿੱਚ ਹੋਂਦ ਵਿੱਚ ਆ ਗਿਆ ਹੈ। ਐ ਦਸਮੇਸ਼ ਦੇ ਦੁਲਾਰਿਓ! ਕਦੋਂ ਅਣਜਾਣਪੁਣੇ ਦੀ ਅੰਨੀ ਸ਼ਰਧਾ ਵਿੱਚੋਂ ਅਤੇ ਮੈਂ ਨਾ ਮਾਨੂੰਦੀ ਜ਼ਿਦ ਵਿੱਚੋਂਬਾਹਰ ਨਿਕਲ ਕੇ ਦਸਮੇਸ਼ ਪਿਤਾ ਦੇ ਅੰਤਮ ਫ਼ੈਸਲੇ ਦੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥਦੀ ਪਾਲਣਾ ਕਰੋਗੇ?
(ਵਿਸ਼ਵ ਸਿੱਖ ਬੁਲੇਟਿਨ ਅਪਰੈਲ 2004 ਚੋਂ ਧੰਨਵਾਦ ਸਹਿਤ)

Monday, June 13, 2011

ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ?


ਅੱਜ ਹਰ ਜਾਗਰੂਕ ਸਿੱਖ ਦੇ ਮਨ ਵਿੱਚ ਇਹ ਵੱਡਾ ਸੁਆਲ ਹੈ ਕਿ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਲਗਿਆਂ ਕਿਹੜੀਆਂ ਬਾਣੀਆਂ ਪੜ੍ਹੀਆਂ ਜਾਣ, ਕਿਉਂਕਿ ਹੁਣ ਜਦ ਬਚਿਤ੍ਰ ਨਾਟਕ ਪੋਥੇ ਦੀ ਸਚਾਈ ਸਾਹਮਣੇ ਆ ਗਈ ਹੈ ਤਾਂ ਕਿਸੇ ਸੱਚੇ ਸਿੱਖ ਦਾ ਮਨ ਇਸ ਵਿਚਲੀਆਂ ਲਿਖਤਾਂ ਨੂੰ ਪੜ੍ਹ ਕੇ ਪਾਹੁਲ ਤਿਆਰ ਕਰਨ ਨੂੰ ਨਹੀਂ ਮੰਨਦਾ। ਇਸ ਲਈ ਇਸ ਗੱਲ ਨੂੰ ਵਿਚਾਰ ਲੈਣਾ ਜ਼ਰੂਰੀ ਹੈ ਕਿ ਉਸ ਵੇਲੇ ਸਤਿਗੁਰੂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ। ਇਸ ਦੇ ਵਾਸਤੇ ਸਾਨੂੰ ਪੁਰਾਤਨ ਲਿਖਤੀ ਸੋਮਿਆਂ ਨੂੰ ਹੀ ਘੋਖਣਾ ਪਵੇਗਾ। ਸਾਡੇ ਕੋਲ ਦੋ ਪ੍ਰਮੁਖ ਸੋਮੇਂ ਹਨ, ਰਹਿਤ ਨਾਮੇ ਅਤੇ ਇਤਹਾਸਕ ਪੁਸਤਕਾਂ। ਰਹਿਤਨਾਮਾ ਭਾਈ ਦਇਆ ਸਿੰਘ ਵਿੱਚ ਲਿਖਿਆ ਹੈ:
1. ਉੱਤਮ ਲੋਹ ਪਾਤ ਮੇਂ ਸ਼੍ਰੀ ਅੰਮ੍ਰਿਤਸਰ ਦਾ ਅੰਮ੍ਰਿਤ ਪਾਵੇ, ਪ੍ਰਥਮ ਸੰਪੂਰਨ ਜਪੁਜੀ ਆਦਿ ਅੰਤ ਕਾ ਪਾਠ ਕਰੇ, ਚੌਪਈ(ਕਿਹੜੀ? ਕੋਈ ਸੰਕੇਤ ਨਹੀਂ), ਪੰਜ ਪੰਜ ਸਵੈਯੇ ਭਿੰਨ ਭਿੰਨ ਸ੍ਰਾਵਗ 2 ਦੀਨਨ ਕੀ 3 ਪਾਪ ਸਮੂਹ ਬਿਨਾਸਨ 4 ਸਤਿ ਸਦੇਵ ਸਦਾ ਬੁਤ, ਪੰਜ ਪਉੜੀਆਂ ਅਨੰਦ ਕੀ, ਕਰਦ ਅੰਮ੍ਰਿਤ ਬੀਚ ਫੇਰੇ, ਅਪਨੀ ਓਰ ਕੋ ! ਪੁਨਹ ਏਕ ਸਿੰਘ ਕਰਦ ਉਸ ਕੀ ਪਾਸ ਮੇਂ ਧਰ ਦੇ….
(
ਨੋਟ- ਏਥੇ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ੍ਹਨ ਲਈ ਕਿਹਾ ਹੈ ਅਤੇ ਜਾਪੁ ਦਾ ਕੋਈ ਜ਼ਿਕਰ ਨਹੀਂ। ਅੰਮ੍ਰਿਤ ਕਰਦ ਨਾਲ ਤਿਆਰ ਕੀਤੇ ਜਾਣ ਦਾ ਜ਼ਿਕਰ ਹੈ।)
2. ਭਾਈ ਚੌਪਾ ਸਿੰਘ(ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਹਜ਼ੂਰੀ ਸਿੱਖ)- ਏਕ ਸਾਹਿਬ ਪੂਰਨ ਪੁਰਖ ਜੀ ਪੰਥ ਲੱਗੇ ਨਿਖੇੜਨ, ਸੰਮਤ 1756 ਸਾਵਨ ਦਿਨ ਸੱਤਵੇਂ ਕੇਸਾ ਦੀ ਪਾਹੁਲ ਦਾ ਉਦਮ ਕੀਤਾ ਬਚਨ ਹੋਇਆ ਕਟੋਰੇ ਵਿਚ ਜਲ ਲੈ ਆਉ, ਸੋ ਲਾਇਆ ਤਾਂ ਹੁਕਮ ਹੋਇਆ,ਹਥਿ ਖੰਡਾ ਪਕੜ ਕੇ ਵਿੱਚ ਫੇਰਉ ਅਤੇ ਪੰਜ ਪੰਜ ਸਵੱਯੇ ਪੜ੍ਹਨ ਲੱਗੇ(ਕਿਹੜੇ? ਕੋਈ ਜ਼ਿਕਰ ਨਹੀਂ) ਦਇਆ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਧਰਮ ਸਿੰਘ, ਮੁਹਕਮ ਸਿੰਘ, ਇਹ ਪੰਜ ਸਿੰਘ ਲੱਗੇ ਪੜ੍ਹਨ ਤਾਂ ਸਾਹਿਬ ਚੰਦ ਦਿਵਾਨ ਬੇਨਤੀ ਕੀਤੀ ਜੀ ਸੱਚੇਪਾਤਸ਼ਾਹ ਜੇ ਵਿੱਚ ਪਤਾਸ਼ੇ ਪਾਉਣ ਤਾਂ ਅੱਛਾ ਹੋਵੇ, ਤਾਂ ਪਤਾਸ਼ੇ ਪਾਏ ਗਏ। ਤਾਂ ਸਾਹਿਬ ਪੂਰਨ ਪੁਰਸ਼ ਜੀ ਵਿਚਹੁ ਪੰਜ ਚੂਲੈ ਲੈ ਅੰਮ੍ਰਿਤ ਪੰਜ ਨੇਤਰੀ, ਫਿਰ ਪੰਜ ਚੂਲੈ ਸੀਸ ਪਾਏ, ਰਸਨਾ ਚੰਡੀ ਚਰਿਤ੍ਰ ਦਾ ਸਵਯਾ ਪੜ੍ਹਿਆ ! ਦੇਹ ਸ਼ਿਵਾ ਬਰ ਮੁਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋ।….
ਫਿਰ ਸਾਹਿਬ ਨੇ ਆਪਣੇ ਹੱਥੀਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਦੂਜੇ ਦਿਨ ਹੋਰ ਸਿੱਖ ਹੱਥ ਜੋੜ ਖੜੇ ਹੋਏ। ਬਚਨ ਹੋਇਆ ਜੋ ਕੜਾਹ ਪ੍ਰਸ਼ਾਦਿ ਕਰਕੇ, ਪੰਜਾਂ ਸਿੰਘਾਂ ਪਾਸੋਂ ਸਵੈਯੇ ਪੜ੍ਹ ਕਰ ਛਕ ਲੈਣਾ।
(
ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਵੀ ਬਾਣੀ ਪੜੇ ਜਾਣ ਦਾ ਕੋਈ ਜ਼ਿਕਰ ਨਹੀਂ।)
3. ਭਾਈ ਕੇਸਰ ਸਿੰਘ ਛਿਬਰ, ਬੰਸਾਵਲੀ ਨਾਮਾ ਪਾਤਸ਼ਾਹੀਆਂ ਦਸਾਂ ਕਾ(ਸੰਮਤ 1826) ਵਿੱਚ ਲਿਖਦੇ ਹਨ:
ਬਚਨ ਹੋਇਆ- ਕਟੋਰਾ ਜਲ ਕਾ ਸੁਚੇਤ ਲੈ ਆਉ। ਲੈ ਆਇਆ, ਦਿੱਤੀ ਕਰਦ, ਕਹਿਆ ਹਿਲਾਉ।
ਜਪੁ ਅਤੇ ਅਨੰਦੇ ਰਸਨੀ ਕਰਿ ਉਚਾਰੁ। ਤਾਂ ਦਿਵਾਨ ਸਾਹਬ ਚੰਦ ਹਥ ਜੋੜਿ ਖਲੋਤਾ ਵਿਚ ਦਰਬਾਰ।317ਕਹਿਆ, ਗਰੀਬਨਿਵਾਜ਼ ! ਵਿਚ ਮਿੱਠਾ ਪਵੇ ਤਾਂ ਬਣੇ ਸੁਆਦ।… (ਦਸਵਾਂ ਚਰਨ)
(
ਇਥੇ ਛਿੱਬਰ ਨੇ ਜਿਥੇ ਕੇਵਲ ਜਪੁ ਅਤੇ ਅਨੰਦੁ ਕੇਵਲ ਦੋ ਬਾਣੀਆਂ ਪੜ੍ਹਨ ਦੀ ਗੱਲ ਕੀਤੀ ਹੈ, ਨਾਲ ਖੰਡੇ ਦੀ ਜਗਹ ਕਰਦ ਦੀ ਵਰਤੋਂ ਕੀਤੀ ਦਸੀ ਹੈ।) (ਸਿੱਖ ਸੰਸਕਾਰ ਅਤੇ ਮਰਯਾਦਾ, ਚੀਫ ਖਾਲਸਾ ਦੀਵਾਨ ਪੰਨਾ 63)
4. ਗੁਰਬਿਲਾਸ ਪਾਤਸ਼ਾਹੀ ਦਸਵੀਂ(ਕ੍ਰਿਤ ਭਾਈ ਕੁਇਰ ਸਿੰਘ, ਪੰਨਾ 128):

ਸਰਿਤਾ ਜਲ ਲੀਨ ਅਛੂਤ ਮੰਗਾਇ ਕੈ, ਪਾਤ੍ਰ ਲੋਹ ਮੈਂ ਤਾਂ ਪ੍ਰਭ ਬੇਰੇ॥ ਪੜ੍ਹਤੇ ਸੁ ਉਦਾਸ ਹੈ ਮੰਤ੍ਰਨ ਕੋ, ਪ੍ਰਭ ਠਾਡੇ ਹੈ ਆਪ ਭਏ ਸੋ ਸਵੇਰੇ।

(
ਇਸ ਰਚਨਾ ਦਾ ਸਮਾਂ ਸੰਮਤ 1808 ਮੁਤਾਬਿਕ 1751 ਈਸਵੀ ਮੰਨਿਆਂ ਜਾਂਦਾ ਹੈ ਜੋ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਕਾਲ ਪਾਇਆਣੇ ਤੋਂ 43 ਸਾਲ ਬਾਅਦ ਦਾ ਬਣਦਾ ਹੈ। ਇਸ ਅਨੁਸਾਰ ਕੇਵਲ ਮੂਲ ਮੰਤ੍ਰ ਪੜ੍ਹਿਆ ਗਿਆ।)
5. ਭਾਈ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼(ਸੰਪਾਦਕ ਡਾ. ਜੀਤ ਸਿੰਘ ਸੀਤਲ, ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਪੰਨਾ 75 ਤੇ, ਪ੍ਰਸੰਗ- ਕੇਸਗੜ੍ਹ ਸ੍ਰੀ ਖਾਲਸੇ ਕੋ ਪੰਥ ਕੀ ਉਤਪਤੀ ਕੀ ਸਾਖੀਦੇ ਸਤਵੇਂ ਬੰਦ ਵਿੱਚ ਇੰਝ ਲਿਖਿਆ ਹੈ:
ਦੋਹਰਾ- ਸ੍ਰੀ ਸਤਿਗੁਰ ਸਤਿਨਾਮ ਰਹਿਓ ਕਰਤਾ ਪੁਰਖ ਉਚਾਰ। ਅਕਾਲ ਅਕਾਲਹ ਜਾਪ ਕਰ ਤੋਰੀ ਕ੍ਰਿਪਤ ਨਿਜ ਧਾਰ॥7
ਚੌਪਈ-ਪ੍ਰਿਥਮ ਭਗੌਤੀ ਵਾਰ ਜੁ ਪੌੜੀ, ਪੜ੍ਹ ਪ੍ਰਿਥਮੈ ਆਪ ਸਤਿਗੁਰ ਜੋੜੀ। ਨੌਂ ਪਤਸ਼ਾਹੀਅਨ ਲਯੋ ਧਿਆਇ, ਅਬ ਦਸਮਨ ਪਰ ਹੋਈਂ ਸਹਾਇ ॥8 ਬਹੁੜ ਸਵੱਯੇ ਬੱਤੀ ਉਚਾਰੇ, ਸ੍ਰੀ ਸਤਿਗੁਰ ਸ੍ਰੀ ਮੁਖੋਂ ਸਵਾਰੇ। ਤੇਜ ਤੇਜ ਜੋ ਚੰਡੀ ਬਾਣੀ, ਸੋਊ ਪਾਹੁਲ ਏ ਮੱਧ ਠਾਣੀ॥9
ਤ੍ਰਿਭੰਗੀ ਛੰਦ-
ਖਗ ਖੰਡ ਬਿਹੰਡੰ ਖਲ ਦਲ ਖੰਡੰ…….
(
ਇਸ ਮੁਤਾਬਕ, ਭਗਉਤੀ ਕੀ ਵਾਰ, ਪਹਿਲੀ ਪਉੜੀ, 33 ਸਵੈਯੇ, ਤ੍ਰਿਭੰਗੀ ਛੰਦ ਖਗ ਖੰਡ ਪੜ੍ਹੇ ਗਏ,ਇਥੇ ਜੋ ਬਾਣੀਆਂ ਪੜ੍ਹੀਆਂ ਦਸੀਆਂ ਗਈਆਂ ਹਨ ਉਨ੍ਹਾਂ ਦਾ ਅੱਜ ਪੜ੍ਹੀਆਂ ਜਾਂਦੀਆਂ ਬਾਣੀਆਂ ਨਾਲ ਕੋਈ ਮੇਲ ਨਹੀਂ ਨਾਲੇ ਗਿਣਤੀ ਵਿੱਚ ਤਿੰਨ ਹਨ।)
6. ਖੁਸ਼ਵੰਤ ਰਾਏ ਦੀ ਰਚਨਾ ਤਾਰੀਖ ਸਿੱਖਾਂਜੋ ਸੰਨ 1754 (ਸੰਮਤ 1811) ਦੀ ਮੰਨੀ ਜਾਂਦੀ ਹੈ ਅਨੁਸਾਰ ਅੰਮ੍ਰਿਤ ਦੀ ਤਿਆਰੀ ਵੇਲੇ ਕੇਵਲ ਪੰਜ ਸਵੈਯੇ ਪੜ੍ਹੇ ਜਾਣ ਦਾ ਜ਼ਿਕਰ ਹੈ।
7. ਤਵਾਰੀਖ ਗੁਰੂ ਖਾਲਸਾ ਕ੍ਰਿਤ ਗਿਆਨੀ ਗਿਆਨ ਸਿੰਘ ਦੇ ਦਸਵੇਂ ਭਾਗ ਦੇ ਪੰਨਾ 133 ਤੇ ਲਿਖਿਆ ਹੈ:
ਗੁਰੂ ਜੀ ਨੇ ਸਰਬਲੋਹ ਦੇ ਬਾਟੇ ਵਿੱਚ ਸਤਲੁਜ ਦਾ ਜਲ ਪਾ ਕੇ ਉਨ੍ਹਾਂ ਪੰਜਾਂ ਪਿਆਰਿਆਂ ਨੂੰ ਕੱਛ, ਕ੍ਰਿਪਾਨਾਦਿਕ ਤੇ ਸੁਫੈਦ ਪੁਸ਼ਾਕੇ ਧਾਰਨ ਕਰਾ, ਆਪਣੇ ਸਨਮੁਖ ਖੜੇ ਕਰ, ਹੁਕਮ ਦਿੱਤਾ ਕਿ ਸ੍ਰੀ ਵਾਹਿਗੁਰੂ ਦਾ ਜਾਪ ਤੇ ਅਕਾਲ ਪੁਰਖ ਦਾ ਧਿਆਨ ਕਰਦੇ ਰਹੋ ਤੇ ਆਪ ਓਸ ਬਾਟੇ ਵਿੱਚ ਸਿੱਧੀ ਧਾਰ ਖੰਡਾ ਫੇਰਦੇ ਅੰਮ੍ਰਿਤ ਤਿਆਰ ਕਰਨ ਲੱਗੇ। ਜਪੁਜੀ ਸਾਹਿਬ ਦਾ ਪਾਠ ਅਜੇ ਸਮਾਪਤ ਨਹੀਂ ਹੋਇਆ ਸੀ ਜੋ ਮਾਤਾ ਜੀਤੋ ਜੀ ਗੁਰੂ ਦੀ ਜੇਸ਼ਟਾ ਪਤਨੀ(ਮਾਈ ਰਾਮ ਕੌਰ ਜੀ ਦੀ ਪ੍ਰੇਰੀ ਹੋਈ) ਪਤਾਸੇ ਲੈਕੇ ਆ ਪਹੁੰਚੀ ਤੇ ਓਸੇ ਬਾਟੇ ਵਿੱਚ ਪਤਾਸੇ ਪਾਕੇ ਗੁਰੂ ਜੀ ਦੇ ਖੱਬੇ ਪਾਸੇ ਬੈਠ ਗਈ। ਗੁਰੂ ਜੀ ਨੇ ਅਨੰਦ ਸਾਹਿਬ ਦਾ ਪਾਠ ਤੇ ਅਰਦਾਸ ਕਰ ਕੇ……
(
ਇਸ ਅਨੁਸਾਰ ਕੇਵਲ ਜਪੁ ਅਤੇ ਅਨੰਦੁ ਬਾਣੀਆਂ ਦਾ ਪਾਠ ਕੀਤਾ ਅਤੇ ਪਤਾਸੇ ਮਾਤਾ ਜੀਤੋ ਜੀ ਨੇ ਪਾਏ।)
8. ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ(ਸੂਰਜ ਪ੍ਰਕਾਸ਼)ਦੀ ਰੁਤਿ ਤੀਸਰੀ ਵਿੱਚ ਭਾਈ ਸੰਤੋਖ ਸਿੰਘ ਜੀ ਇੰਝ ਲਿਖਦੇ ਹਨ:
ਬਸਤ੍ਰ ਨਵੀਨ ਸ਼ਸਤ੍ਰ ਪਹਿਰਾਏ। ਜਟਤਿ ਜਵਾਹਰ ਜਿਨ ਸਮੁਦਾਏ। ਰੁਚਿਰ ਬਿਭੂਖਨ ਅੰਗ ਸਜਾਏ। ਆਪਨੇ ਰੂਪ ਸਮਾਨ ਬਨਾਏ॥14
ਕਹਹੁ ਵਹਿਗੁਰੂਦੀਯ ਉਪਦੇਸ਼ਾ। ਹਾਥ ਜੋਰਿ ਥਿਰ ਸਿੱਖ ਵਿਸ਼ੇਸ਼ਾ। ਜਪੁਜੀ ਪਾਠ ਪ੍ਰਥਮ ਕਰਿ ਲੀਨਾ। ਬਹੁਰ ਸਵੈਯੇ ਪਢਿਬੋ ਕੀਨਾ॥15
ਪੌੜੀ ਪੰਚ ਅਨੰਦ ਪਢਯੋ ਹੈ। ਅੰਮ੍ਰਿਤ ਮੈਂ ਬਹੁ ਤੇਜ ਬਢਯੋ ਹੈ। ਤਿਸ ਛਿਨ ਚਟਕ ਆਇਗੇ ਦੋਊ। ਸ਼੍ਰੀ ਗੁਰ ਦ੍ਰਿਸ਼ਟਿ ਪਰਿਤ ਭੇ ਸੋਊ॥16

(
ਇਸ ਅਨੁਸਾਰ, ਜਪੁਜੀ, ਸਵੈਯੇ, ਅਨੰਦ ਸਹਿਬ ਦੀਆਂ ਪੰਜ ਪਉੜੀਆਂ ਪੜ੍ਹੀਆਂ। ਇਥੇ ਅਨੰਦ ਸਹਿਬ ਦੀਆਂ ਪੰਜ ਪਉੜੀਆਂ ਦਾ ਜ਼ਿਕਰ ਹੈ ਅਤੇ ਜਾਪੁ, ਚੌਪਈ ਦਾ ਨਾਂ ਤੱਕ ਨਹੀਂ।)
9. ਸਾਬਕਾ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੇ ਗਿਆਨੀ ਗਿਆਨ ਸਿੰਘ ਕ੍ਰਿਤ ਪੰਥਪ੍ਰਕਾਸ਼ ਦੀ ਸੰਪਾਦਨਾ ਕਰਦਿਆਂ ਇਸ ਦੇ ਪੰਨਾ 1573 ਤੇ ਜਪੁਜੀ ਪੰਜ ਪਉੜੀਆਂ, ਜਾਪ ਦੀ ਪੰਜ ਪਉੜੀਆਂ, ਦਸ ਸੁਧ, ਅਨੰਦ ਸਾਹਿਬ, ਚੌਪਈ ਪੜ੍ਹੇ ਜਾਣ ਦਾ ਜ਼ਿਕਰ ਕੀਤਾ ਹੈ।
10. ਭਾਈ ਵੀਰ ਸਿੰਘ, ਸ੍ਰੀ ਕਲਗੀਧਰ ਚਮਤਕਾਰ ਦੇ ਪੰਨਾ 227-28 ਤੇ ਲਿਖਦੇ ਹਨ: 1100 ਦਾ ਕੜਾਹ ਪ੍ਰਸ਼ਾਦਿ ਸੱਜ ਰਿਹਾ ਹੈ ਲੱਠੇ ਦੀਆਂ ਚਾਦਰਾਂ ਉੱਤੇ ਸਿੰਘਾਸਨ ਤੇ ਬਿਰਾਜ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ, ਚਿੱਟੇ ਬਸਤਰਾਂ ਵਿਚ ਅੱਗੇ ਪਿਆ ਹੈ ਲੋਹੇ ਦਾ ਬਾਟਾ, ਵਿਚ ਪਿਆ ਹੈ ਜਲ, ਜਿਸ ਵਿੱਚ ਰਖਿਆ ਹੈ ਦੋ ਧਾਰਾ ਖੰਡਾ। ਸਾਹਮਣੇ ਖੜ੍ਹੇ ਹਨ ਕੱਲ ਵਾਲੇ ਸੀਸ ਭੇਟ ਕਰਨ ਵਾਲੇ ਜੀਵਨ ਮੁਕਤ, ਸਫੈਦ ਬਸਤ੍ਰ ਧਾਰੇ ਹੋਏ, ਤੇੜ ਕਛਿਹਰਾ, ਗਲ ਅੰਗਾ, ਸੀਸ ਸਿਧੀ ਚਿੱਟੀ ਦਸਤਾਰ ਕਮਰਕਸਾ ਸਜਿਆ, ਗਾਤ੍ਰੇ ਲਗੀ ਹੈ ਸ੍ਰੀ ਸਾਹਿਬ ਤੇ ਹੱਥ ਜੋੜੇ ਖੜੇ ਹਨ।……… ਇੰਨੇ ਨੂੰ ਸਾਹਿਬਾਂ ਨੇ ਅਵਾਜ਼ ਦਿੱਤੀ ਨਿੱਤਰ ਹੋਏ ਅਤੇ ਤਲਵਾਰ ਨਾਲ ਨਿਤਾਰੇ ਹੋਏ ਪੰਜਾਂ ਨੂੰ ਕਿ ਭਾਈ ਵਾਹਿਗੁਰੂ ਗੁਰ ਮੰਤਰ ਹੈ ਗੁਰੂ ਬਾਬੇ ਦਾ, ਇੱਕ ਚਿਤ ਹੋ ਕੇ ਜਪੋ ਵਾਹਿਗੁਰੂਪੰਜੇ ਤਾਂ ਇਹ ਕਾਰੇ ਲੱਗ ਪਏ ਆਪ ਸਾਹਿਬਾਂ ਦਾ ਬਲੀ ਤੇ ਦਾਤਾ ਹੱਥ ਗਿਆ ਖੰਡੇ ਉਤੇ ਜੋ ਫਿਰਨ ਲੱਗ ਪਿਆ ਜਲ ਵਿੱਚ ਤੇ ਆਪ ਕਰਨ ਲੱਗ ਪਏ ਪਾਠ ਬਾਣੀਆਂ ਦਾ,….. ਆ ਗਏ ਸ਼੍ਰੀ ਪਰਮ ਪਵਿਤ੍ਰ ਯੋਗੀ ਰਾਜ ਮਾਤਾ ਜੀਤੋ ਜੀ …….. ਦੇਵੀ ਐਨ ਸਿੰਘਾਸਨ ਦੇ ਪਾਸ ਆਈ, ਹਸਮੁਖ ਚਿਹਰੇ ਤੇ ਖੜੇ ਮੱਥੇ ਨੇ ਮੁਸਕੁਰਾਂਦੇ ਬੁਲ੍ਹ ਖੋਹਲੇ ਤੇ ਕਿਹਾ: ਮੇਰਾ ਹਿੱਸਾ ਬੀ’…….. ਬਾਣੀਆਂ ਪੜ੍ਹ ਕੇ ਆਪ ਖੜੇ ਹੋ ਗਏ। ਕੱਲ ਦੇ ਤਲਵਾਰ ਦੀ ਧਾਰ ਅੱਗੇ ਮਾਰਨ ਲਈ ਨਿਵੇਂ ਆਪਾ ਵਾਰੂਆਂ ਦੇ ਸਨਮੁੱਖ ਖੜੋਕੇ ਇਕ ਤੋਂ ਮੂਲ ਮੰਤਰ ਦਾ ਪਾਠ ਕਰਾਇਆ ਪੰਜ ਵੇਰ। ਤੇ ਫੇਰ ਪੰਜ ਚੂਲੇ ਛਕਾਏ. ਨੈਣੀ ਛੱਟੇ ਮਾਰੇ ਪੰਜ ਹੀ ਚੂਲੇ ਕੇਸਾਂ ਵਿੱਚ ਪਾਏ। ਐਉਂ ਪੰਜਾਂ ਨੂੰ ਅੰਮ੍ਰਿਤ ਛਕਾਇਆ।
(
ਇਥੇ ਭਾਈ ਵੀਰ ਸਿੰਘ ਨੇ ਪਾਹੁਲ ਛਕਾਉਣ ਦਾ ਸੰਸਕਾਰ, ਪੰਜਾਂ ਪਿਆਰਿਆਂ ਦੇ ਸੀਸ ਭੇਟ ਕਰਨ ਤੋਂ ਅਗਲੇ ਦਿਨ ਦਾ ਦਸਿਆ ਹੈ। ਇਹ ਤਾਂ ਭਾਵੇਂ ਕਹਿ ਦਿੱਤਾ ਹੈ, ‘ਆਪ ਕਰਨ ਲਗ ਪਏ ਪਾਠ ਬਾਣੀਆਂ ਦਾਪਰ ਕਿਹੜੀਆਂ ਬਾਣੀਆਂ, ਇਸ ਦਾ ਕੋਈ ਜ਼ਿਕਰ ਨਹੀਂ ਕੀਤਾ।)
11. ਕਵੀ ਸੈਨਾਪਤਿ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਜ਼ੂਰੀ ਕਵੀ ਸਮਝੇ ਜਾਂਦੇ ਹਨ, ਨੇ ਆਪਣੀ ਪੁਸਤਕ ਗੁਰ ਸੋਭਾਵਿੱਚ ਸਤਿਗੁਰੂ ਵਲੋਂ ਭੱਦਣ ਕਰਨ, ਹੁੱਕਾ ਪੀਣ ਅਤੇ ਮੀਣਿਆਂ ਮਸੰਦਾਂ ਆਦਿ ਨਾਲ ਵਰਤਣ ਦੀ ਮਨਾਹੀ ਦਾ ਜ਼ਿਕਰ ਕੀਤਾ ਹੈ ਪਰ ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਕੋਈ ਜ਼ਿਕਰ ਨਹੀਂ ਕੀਤਾ।

ਇਨ੍ਹਾਂ ਦੇ ਨਾਲ ਇਕ ਤੀਜਾ ਇਤਿਹਾਸਕ ਸੋਮਾ ਭੱਟ ਵਹੀਆਂ ਭੀ ਹਨ। ਪਾਹੁਲ ਛਕਾਉਣ ਸਬੰਧੀ ਭੱਟ ਵਹੀ ਭਾਦਸੋਂ ਪਰਗਨਾ ਥਾਨੇਸਰ ਵਿੱਚ ਇਕ ਇੰਦਰਾਜ ਮਿਲਦਾ ਹੈ, ਜੋ ਇੰਝ ਹੈ:

ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ ਸਤਰਾਂ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿੰਹੁੰ ਪਾਂਚ ਸਿਖੋਂ ਕੋ ਕਾਂਡੇ ਕੀ ਪਾਹੁਲ ਦੀ ਸਿੰਘ ਨਾਮ ਰਾਖਾ। ਪ੍ਰਿਥਮੈ ਦੈਆ ਰਾਮ ਸੋਪਤੀ ਖਤਰੀ ਬਾਸੀ ਲਾਹੌਰ ਆ ਖਲਾ ਹੁਆ।ਪਾਛੈ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ ਜ਼ਫਰਾਬਾਦ, ਧਰਮ ਚੰਦ ਜਾਵੰਦਾ ਜਾਟ ਬਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਬਾਸੀ ਜਗਨਨਾਥ ਬਾਰੋ ਬਾਰੀ ਖਲੇ ਹੂਏ। ਸਬ ਕੋ ਨੀਲ ਅੰਬਰ ਪਹਿਨਾਇਆ। ਵਹੀ ਬੇਸ ਆਪਨਾ ਕੀਆ। ਹੁੱਕਾ, ਹਲਾਲ, ਹਜਾਮਤ ਹਰਾਮ, ਟਿੱਕਾ ਜੰਝੂ ਧੋਤੀ ਕਾ ਤਿਆਗ ਕਰਾਇਆ। ਮੀਣੇ ਧੀਰਮਲੀਏ ਰਾਮ ਰਾਈਏ ਸਿਰਗੁੰਮ ਮਸੰਦਾਂ ਕੀ ਵਰਤਨ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ ਕਛਹਿਰਾ ਸਭ ਕੋ ਦੀਆ। ਸਭ ਕੇਸਧਾਰੀ ਕੀਏ।
(
ਇਸ ਵਿੱਚ ਵੀ ਪਾਹੁਲ ਛਕਾਉਣ ਦੀ ਕਿਰਿਆ ਅਤੇ ਪੜ੍ਹੀਆਂ ਗਈਆਂ ਬਾਣੀਆਂ ਦਾ ਕੋਈ ਜ਼ਿਕਰ ਨਹੀਂ।)
ਉਪਰਲੇ ਸਾਰੀਆਂ ਲਿਖਤਾਂ ਤੋਂ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੇ ਸੰਸਕਾਰ ਦੀ ਪ੍ਰੋੜਤਾ ਤਾਂ ਹੁੰਦੀ ਹੈ ਪਰ ਜਿਥੋਂ ਤੱਕ ਇਸ ਗੱਲ ਦਾ ਸਬੰਧ ਹੈ ਕਿ ਉਸ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ ਬਾਰੇ ਦੁਬਿਧਾ ਹੀ ਮਿਲਦੀ ਹੈ। ਇਹ ਗੱਲ ਸਪੱਸ਼ਟ ਹੈ ਕਿ ਸਾਡੇ ਕੋਲ ਕੋਈ ਵੀ ਐਸਾ ਪ੍ਰਮਾਣਿਕ ਸ੍ਰੋਤ ਨਹੀਂ ਜਿਸ ਤੇ ਪੂਰਨ ਭਰੋਸਾ ਕੀਤਾ ਜਾ ਸਕੇ। ਉਪਰਲੇ ਸਾਰੇ ਸ੍ਰੋਤਾਂ ਵਿੱਚ ਹੀ ਮਤ ਭੇਦ ਹੋਣ ਤੋਂ ਇਕ ਗੱਲ ਹੋਰ ਜਾਪਦੀ ਹੈ ਕਿ ਜੇ ਇਨ੍ਹਾਂ ਦੇ ਹੋਂਦ ਵਿੱਚ ਆਉਣ ਦੇ ਸਮੇਂ ਨੂੰ ਪ੍ਰਮਾਣਿਕ ਮੰਨ ਲਿਆ ਜਾਵੇ ਤਾਂ ਇਹ ਮੰਨਣਾ ਪਵੇਗਾ ਕਿ ਸਮੇਂ ਸਮੇਂ ਤੇ ਇਨ੍ਹਾਂ ਵਿੱਚ ਤਬਦੀਲੀਆਂ ਅਤੇ ਮਿਲਾਵਟਾਂ ਕੀਤੀਆਂ ਗਈਆਂ ਹਨ, ਨਹੀਂ ਤਾਂ ਕੁਝ ਪੁਰਾਤਨ ਸ੍ਰੋਤਾਂ ਵਿੱਚ ਤਾਂ ਕੁਝ ਇਕ-ਸਾਰਤਾ ਹੁੰਦੀ। ਇਸ ਨਾਲ, ਉਨ੍ਹਾਂ ਲੋਕਾਂ ਦੀ ਅਗਿਆਨਤਾ ਕਹੀਏ ਜਾਂ ਕੋਰਾ ਝੂਠ, ਵੀ ਉਭਰ ਕੇ ਸਾਹਮਣੇ ਆਉਂਦਾ ਹੈ, ਜੋ ਇਹ ਕਹਿੰਦੇ ਹਨ ਕਿ ਮੌਜੂਦਾ ਮਰਿਯਾਦਾ ਗੁਰੂ ਸਾਹਿਬ ਤੋਂ ਸੀਨਾ ਬਸੀਨਾ ਚਲੀ ਆਉਂਦੀ ਹੈ। ਪੁਰਾਤਨ ਕਹੇ ਜਾਂਦੇ ਰਹਿਤਨਾਮਿਆਂ ਅਤੇ ਇਤਿਹਾਸਕ ਪੁਸਤਕਾਂ ਵਿੱਚ ਗੁਰਮਤਿ ਵਿਰੋਧੀ, ਗੈਰ ਸਿਧਾਂਤਕ ਗੱਲਾਂ ਦੀ ਭਰਮਾਰ ਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਜਾਂ ਤਾਂ ਇਹ ਪੁਰਾਤਨ ਸਿੰਘਾਂ ਦਾ ਨਾਂ ਵਰਤ ਕੇ ਬਾਅਦ ਵਿੱਚ ਤਿਆਰ ਕੀਤੇ ਗਏ ਹਨ ਜਾਂ ਇਨ੍ਹਾਂ ਵਿੱਚ ਭਰਪੂਰ ਮਿਲਾਵਟ ਕੀਤੀ ਗਈ ਹੈ। ਜਿਵੇਂ ਪ੍ਰਮਾਣ ਦੇ ਤੌਰ ਤੇ ਜੋ ਰਹਿਤਨਾਮਾ ਭਾਈ ਦਯਾ ਸਿੰਘ ਜੀ ਦੇ ਨਾਂ ਤੇ ਪ੍ਰਚਲਤ ਕੀਤਾ ਗਿਆ ਹੈ, ਉਸ ਦਾ ਝੂਠ ਤਾਂ ਉਸ ਦੇ ਪਹਿਲੇ ਪੰਨੇ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ, ਜੋ ਇਸ ਤਰ੍ਹਾਂ ਹੈ:
ਸ੍ਰੀ ਦਸਵੀਂ ਪਾਤਿਸ਼ਾਹੀ ਅਨੰਦਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ, ‘ਜੁ ਮਹਾਰਾਜ ਜੀ ! ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤ ਹੋਇ।
ਉਤਰ- ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। ੴ ਸਤਿਨਾਮਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਹ ਬਰਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ ਰਹਨ ਨਮਿਤ ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬ ਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦਏ, ਬਾਹਨੀ ਕੱਛ ਹਨੂ ਜੀ ਦਈ, ਜਪੁਜੀ ਮੁਕਤ ਕੋ ਪਾਠ ਦੀਆ, ਅਨੰਦ ਚਿਤ ਸਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸਵੈਯੇ ਸ੍ਰੀ ਮੁਖ ਦ੍ਰਿੜ ਚਿਤ ਤੇ ਜੁੱਧ ਨਿਮਿਤ। ਚਾਰ ਪਦਾਰਥ ਖੰਡੇ ਕੀ ਪਾਹੁਲ ਤੇ ਦੀਏ ਸਿਖੋਂ ਕੋ ਸਰਕਰ ਬਿਸ਼ਨੂ ਜੀ ਦੀਨੀ, ਮੈਦਾ ਮਹਾਦੇਵ ਜੀ ਦੀਨਾ, ਘੀਵ ਬ੍ਰਹਮੇਂ ਨੇ ਦੀਆ ਤ੍ਰਿਭਾਵ ਕਾ ਕੜਾਹ ਪ੍ਰਸਾਦ ਕੀਆ……ਇਸ ਬਿਧਿ ਸੋਂ ਸਬ ਦੇਵਤਾ ਅੰਸ ਦੇਤ ਭਏ…..
ਪਹਿਲਾਂ ਤਾਂ ਇਹ ਲਿਖਣਾ ਕਿ, ‘ਦਯਾ ਸਿੰਘ ਜੀ ਪ੍ਰਸ਼ਨ ਕੀਆ’, ਆਪਣੇ ਆਪ ਸਪੱਸ਼ਟ ਕਰਦਾ ਹੈ ਕਿ ਲਿਖਣ ਵਾਲੇ ਭਾਈ ਦਯਾ ਸਿੰਘ ਜੀ ਆਪ ਨਹੀਂ ਹਨ, ਫੇਰ ਲਿਖਾਰੀ ਨੇ ਬੜੀ ਚਤੁਰਾਈ ਨਾਲ, ਜਿਥੇ ਗੁਰੂ ਸਾਹਿਬਾਨ ਨੂੰ ਦੇਵੀ ਦੇਵਤਿਆਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ, ਉਥੇ ਆਪਣੇ ਦੇਵੀ ਦੇਵਤਿਆਂ ਨੂੰ ਸਿੱਖ ਕੌਮ ਵਿੱਚ ਇਤਨਾ ਮਹੱਤਵਪੂਰਨ ਬਣਾ ਦਿੱਤਾ ਹੈ ਕਿ ਪਾਹੁਲ ਅਤੇ ਦੇਗ ਦੀ ਪ੍ਰਮੁੱਖ ਸਮੱਗਰੀ ਤਾਂ ਸਾਰੀ ਇਨ੍ਹਾਂ ਦੇ ਦੇਵੀ ਦੇਵਤਿਆਂ ਦੀ ਹੀ ਦੇਣ ਹੈ ਔਰ ਇਹ ਸਾਰਾ ਕੁਫਰ ਭਾਈ ਦਇਆ ਸਿੰਘ ਔਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂ ਵਰਤ ਕੇ ਤੋਲਿਆ ਹੈ। ਹੁਣ ਐਸਾ ਲਿਖਾਰੀ ਪਾਹੁਲ ਛਕਾਉਣ ਵੇਲੇ ਕਿਹੜੀਆਂ ਬਾਣੀਆਂ ਦੇ ਪੜ੍ਹੇ ਜਾਣ ਦੀ ਗੱਲ ਕਰਦਾ ਹੈ ਇਸ ਦੀ ਕੀ ਮਹੱਤਤਾ ਰਹਿ ਜਾਂਦੀ ਹੈ?
ਰਹਿਤਨਾਮੇ’(1974) ਕਿਤਾਬ, ਦਾ ਲਿਖਾਰੀ ਪਿਆਰਾ ਸਿੰਘ ਪਦਮ, ਜਿਸ ਨੇ ਸਾਰੇ ਰਹਿਤਨਾਮੇ ਇਕਠੇ ਕਰ ਕੇ ਛਾਪਣ ਦੇ ਇਕ ਚੰਗੇ ਉਦਮ ਦੇ ਨਾਲ, ਇਨ੍ਹਾਂ ਦੀ ਪੜਚੋਲ ਦਾ ਉਪਰਾਲਾ ਵੀ ਕੀਤਾ ਹੈ, ਇਸ ਕਿਤਾਬ ਦੇ ਪੰਨਾ 43 ਤੇ ਲਿਖਦੇ ਹਨ:
ਇਹ ਰਹਿਤ ਨਾਮੇ ਕਦੋਂ ਲਿਖੇ ਗਏ, ਕਿਸ ਨੇ ਲਿਖੇ, ਇਸ ਦਾ ਉਤਰ ਡੂੰਘੀ ਖੋਜ ਵਿਚਾਰ ਦਾ ਮੁਥਾਜ ਹੈ। ਇਕ ਗਲ ਸਾਫ ਹੈ ਕਿ ਕੋਈ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਗੁਰੂ ਗੋਬਿੰਦ ਸਿੰਘ ਰਚਿਤ ਨਹੀਂ………….ਮਾਲੂਮ ਹੁੰਦਾ ਹੈ ਕਿ ਅਠਾਰ੍ਹਵੀਂ ਸਦੀ ਵਿਚ ਇਨ੍ਹਾਂ ਦੀ ਰਚਨਾ ਹੋਈ ਅਤੇ ਲਿਖਣ ਵਾਲੇ ਹੋਰ ਬੁਧੀਮਾਨ ਸਿਖ ਹਨ ਪਰੰਤੂ ਇਨ੍ਹਾਂ ਨੂੰ ਪ੍ਰਮਾਣੀਕ ਬਨਾਉਣ ਲਈ ਗੁਰੂ ਦਸ਼ਮੇਸ਼ ਦੇ ਨਿਕਟਵਰਤੀ ਬਜ਼ੁਰਗ ਸਿਖਾਂ ਨਾਲ ਸਬੰਧਤ ਕੀਤਾ ਗਿਆ ਜਿਵੇਂ ਕਿ ਭਾਈ ਨੰਦ ਲਾਲ ਸਿੰਘ ਭਾਈ ਦਯਾ ਸਿੰਘ ਭਾਈ ਚੌਪਾ ਸਿੰਘ ਭਾਈ ਪ੍ਰਹਿਲਾਦ ਸਿੰਘ ਨਾਲ। ਹੋ ਸਕਦਾ ਹੈ ਕਿਸੇ ਰਹਿਤਨਾਮੇ ਦਾ ਕੁਝ ਹਿਸਾ ਸ਼ਾਇਦ ਇਨ੍ਹਾਂ ਦਾ ਵੀ ਲਿਖਿਆ ਹੋਵੇ ਪ੍ਰੰਤੂ ਜੋ ਵੇਰਵਾ ਵਿਸਤਾਰ ਹਵਾਲੇ ਤੇ ਸ਼ੈਲੀ ਹੁਣ ਮਿਲਦੀ ਹੈ, ਉਸ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਦਾ ਹੁਣ ਵਾਲਾ ਰੂਪ 1720 ਈ. ਤੋਂ ਬਾਅਦ ਤਿਆਰ ਹੋਇਆ। ਭਾਈ ਦੇਸਾ ਸਿੰਘ ਦਾ ਰਹਿਤਨਾਮਾ ਜ਼ਰੂਰ ਆਪਣਾ ਹੈ ਬਾਕੀਆਂ ਬਾਰੇ ਨਿਸਚੇ ਨਾਲ ਕੁਝ ਵੀ ਕਹਿਣਾ ਔਖਾ ਹੈ।
ਹੁਣ ਜਿਸ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਨੂੰ ਸ੍ਰ. ਪਿਆਰਾ ਸਿੰਘ ਪਦਮ ਪ੍ਰਮਾਣਿਕ ਮੰਨਦੇ ਹਨ, ਉਸ ਦੇ ਅੰਦਰ ਝਾਤੀ ਮਾਰੀਏ। ਇਸ ਦੇ 30ਵੇਂ ਬੰਦ ਵਿੱਚ ਤਾਂ ਦੇਸਾ ਸਿੰਘ ਕਈ ਨਸ਼ਿਆਂ ਦਾ ਖੰਡਨ ਕਰਦਾ ਹੈ:

ਕੁੱਠਾ, ਹੁੱਕਾ, ਚਰਸ, ਤਮਾਕੂ। ਗਾਂਜਾ, ਟੋਪੀ, ਤਾੜੀ, ਖਾਕੂ।30 ਇਨ ਕੀ ਓਰ ਨ ਕਬਹੂ ਦੇਖੈ। ਰਹਤਵੰਤ ਸੋ ਸਿੰਘ ਬਿਸੇਖੈ।

ਇਸ ਦੇ ਅਗਲੇ 31ਵੇਂ ਬੰਦ ਵਿੱਚ ਅਫੀਮ ਅਤੇ ਭੰਗ ਦੀ ਵਰਤੋਂ ਦੀ ਵਕਾਲਤ ਕਰ ਦਿੱਤੀ:

ਰਤੀ ਅਫੀਮ ਸੁ ਮਾਸਾ ਭੰਗ। ਇਨ ਕੋ ਖਾਵਹਿ ਕਦੀ ਨਿਸੰਘ।31

ਇਸੇ ਦੇ 45ਵੇਂ ਬੰਦ ਵਿੱਚ ਇਹ ਸ਼ਰਾਬ ਪੀਣ ਦੀ ਸਿਖਿਆ ਦੇਂਦਾ ਹੈ:

ਰਣ ਮੋ ਚਲੇ ਤੇ ਮਦਰਾ ਸੇਵੈ। ਅਵਰ ਦਿਵਸ ਕਹੂੰ ਨਾਮ ਨ ਲੇਵੈ
ਭਾਵੇਂ ਭਾਈ ਦੇਸਾ ਸਿੰਘ ਨੇ ਬਹੁਤ ਚੰਗੀਆਂ ਗੱਲਾ ਵੀ ਲਿਖੀਆਂ ਹਨ ਪਰ ਕਿਸੇ ਕੌਮ ਵਿੱਚ ਭੁਲੇਖਾ ਤਾਂ ਤਦ ਹੀ ਖੜਾ ਕੀਤਾ ਜਾ ਸਕਦਾ ਹੈ, ਜੇ ਬਹੁਤ ਸਾਰੀਆਂ ਵਧੀਆ ਅਤੇ ਸਿਧਾਂਤਕ ਗੱਲਾਂ ਕਰਕੇ ਕੁਝ ਆਪਣੇ ਮਤਲਬ ਦੀਆਂ ਪ੍ਰਵਾਣ ਕਰਾ ਲਈਆਂ ਜਾਣ। ਇਹ ਭਾਈ ਦੇਸਾ ਸਿੰਘ ਗਊ ਅਤੇ ਬ੍ਰਾਹਮਣ ਦਾ ਵੀ ਕਾਫੀ ਸ਼ਰਧਾਲੂ ਜਾਪਦਾ ਹੈ। ਆਪਣੀ ਲਿਖਤ ਦੇ 16ਵੇਂ ਬੰਦ ਵਿੱਚ ਲਿਖਦਾ ਹੈ:

ਗੋ ਬ੍ਰਾਹਮਣ ਕੀ ਰੱਖਿਆ ਕਰ। ਤੁਰਕਨ ਸੋਂ ਅਤਿ ਹਠ ਕਰ ਮਰੈ।

ਐਸੇ ਗੁਰਮਤਿ ਵਿਰੋਧੀ ਗੱਲਾਂ ਲਿਖਣ ਵਾਲੇ ਦੀ ਕਿਸ ਗੱਲ ਤੇ ਭਰੋਸਾ ਕੀਤਾ ਜਾ ਸਕਦਾ ਹੈ? ਕੁਝ ਕਿਤਾਬਾਂ ਬਾਰੇ ਤਾਂ ਸਪੱਸ਼ਟ ਹੀ ਹੈ ਕਿ ਉਹ ਲਿਖੀਆਂ ਹੀ ਸ਼ਰਾਰਤ ਦੇ ਤੌਰ ਤੇ ਗਈਆਂ ਹਨ, ਜਿਵੇਂ ਕਿ ਗੁਰਬਿਲਾਸ ਪਾਤਿਸ਼ਾਹੀ ਛੇਵੀਂ ਅਤੇ ਬਚਿਤ੍ਰ ਨਾਟਕ ਆਦਿ..। ਬਹੁਤ ਸਾਰੀਆਂ ਸਿੱਖ ਇਤਹਾਸ ਦੀਆਂ ਕਿਤਾਬਾਂ ਨਿਰਮਲਿਆਂ ਵਲੋਂ ਲਿਖੀਆਂ ਗਈਆਂ ਹਨ, ਜੋ ਸਨ ਤਾਂ ਚੰਗੇ ਵਿਦਵਾਨ ਪਰ ਉਨ੍ਹਾਂ ਨੂੰ ਪੰਥ ਵਿੱਚ ਸਿੱਖ ਸਿਧਾਂਤਾਂ ਦਾ ਬ੍ਰਾਹਮਣੀ ਕਰਣ ਕਰਨ ਲਈ ਘੁਸੇੜਿਆ ਗਿਆ ਸੀ, ਜੋ ਉਨ੍ਹਾਂ ਕਾਫੀ ਕਾਮਯਾਬੀ ਨਾਲ ਕੀਤਾ ਹੈ। ਇਸ ਸਭ ਦੇ ਕਰਨ ਦੇ ਮੂਲ ਕਾਰਨ ਇਹ ਨਜ਼ਰ ਆਉਂਦੇ ਹਨ ਕਿ ਖਾਲਸੇ ਦਾ ਉਭਰ ਰਿਹਾ ਲਾਸਾਨੀ ਕਿਰਦਾਰ, ਘਟੀਆ ਕਿਸਮ ਦੇ ਨਸ਼ਿਆਂ ਆਦਿ ਦਾ ਆਦੀ ਬਣਾ ਕੇ ਖਰਾਬ ਕੀਤਾ ਜਾਵੇ, ਗੁਰਬਾਣੀ ਦੀ ਸਨਾਤਨੀ ਵਿਅਖਿਆ ਕਰਕੇ, ਗੁਰਬਾਣੀ ਦੇ ਇਨਕਲਾਬੀ ਪ੍ਰਭਾਵ ਨੂੰ ਘੱਟ ਕੀਤਾ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ ਨਾਮੀ ਘਟੀਆ, ਗੁਰਮਤਿ ਵਿਰੋਧੀ, ਸਾਕਤੀ ਪੁਸਤਕ ਨੂੰ ਪੰਥ ਵਿੱਚ ਸਥਾਪਤ ਕਰ ਕੇ ਸਿਧਾਂਤਕ ਦੁਬਿਧਾ ਖੜੀ ਕੀਤੀ ਜਾਵੇ। ਤਰੀਕਾ ਵਾਕਿਆ ਹੀ ਬਹੁਤ ਵਧੀਆ ਹੈ ਕਿ ਜੇ ਇਸ ਪੁਸਤਕ ਵਿੱਚੋਂ ਕੁਝ ਬਾਣੀਆਂ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਲ ਹੋ ਗਈਆਂ ਤਾਂ ਪੁਸਤਕ ਤਾਂ ਆਪੇ ਪਰਵਾਨ ਹੋ ਗਈ। ਇਸੇ ਨੀਤੀ ਅਧੀਨ ਇਨ੍ਹਾਂ ਰਹਿਤਨਾਮਿਆਂ ਰਾਹੀਂ ਬਚਿਤਰ ਨਾਟਕ ਦੀਆਂ, ਇਹ ਰਚਨਾਵਾਂ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿੱਚ ਘੁਸੇੜ ਦਿੱਤੀਆਂ ਗਈਆਂ ਪਰ ਹਰ ਰਹਿਤਨਾਮੇ ਦੀ ਅਲੱਗ ਅਲੱਗ ਬੋਲੀ ਹੋਣ ਕਾਰਨ ਅਲੱਗ ਅਲੱਗ ਡੇਰਿਆਂ ਦੀਆਂ ਅਲੱਗ ਅਲੱਗ ਮਰਿਯਾਦਾ ਚੱਲ ਪਈਆਂ। ਮੇਰਾ ਇਹ ਲਿਖਣ ਤੋਂ, ਇਹ ਭਾਵ ਬਿਲਕੁਲ ਨਹੀਂ ਕਿ ਇਨ੍ਹਾਂ ਸ਼ਕਸੀਅਤਾਂ ਦਾ ਕਿਰਦਾਰ ਕਿਸੇ ਤਰ੍ਹਾਂ ਸ਼ਕੀ ਸੀ, ਇਹ ਤਾਂ ਸਾਰੀਆਂ ਮਹਾਨ ਸ਼ਕਸੀਅਤਾਂ ਸਨ, ਹਾਂ ! ਇਨ੍ਹਾਂ ਦਾ ਨਾਂ ਵਰਤ ਕੇ ਇਹ ਗੁਰਮਤਿ ਵਿਰੋਧੀ ਲਿਖਤਾਂ ਲਿਖਣ ਵਾਲੇ ਸ਼ਰਾਰਤੀ ਹੋ ਸਕਦੇ ਹਨ। ਉਂਝ ਵੀ ਸ਼ਰਾਰਤੀ ਅਤੇ ਸਾਜਸ਼ੀ ਤਾਂ ਕੋਈ ਵਿਰਲੇ ਹੁੰਦੇ ਹਨ, ਬਾਕੀ ਭੋਲੇ-ਭਾਲੇ ਸਿੱਖ ਤਾਂ ਭਾਵੁਕ ਹੋ ਕੇ ਮਗਰ ਲੱਗ ਜਾਂਦੇ ਹਨ, ਉਹ ਵੀ ਜਦੋਂ ਗੁਰੂ ਸਾਹਿਬ ਦਾ ਨਾਂ ਵਰਤ ਲਿਆ ਹੋਵੇ ਤਾਂ ਸਾਡੀ ਸੋਚ ਇਕ ਦਮ ਅੰਧੀ ਸ਼ਰਧਾ ਵਿੱਚ ਬਦਲ ਜਾਂਦੀ ਹੈ, ਜੋ ਕਿ ਬਹੁਤ ਮਾਰੂ ਰੁਝਾਨ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਕ ਰਹੁ ਰੀਤ ਕਮੇਟੀ ਬਣਾਕੇ ਸਾਰੇ ਪੰਥ ਲਈ ਇਕ ਮਰਿਯਾਦਾ ਬਨਾਉਣ ਦੀ ਕੋਸ਼ਿਸ਼ ਕਰਨਾ ਇਕ ਚੰਗਾ ਉਪਰਾਲਾ ਸੀ, ਪਰ ਇਸ ਕਮੇਟੀ ਦੇ ਵਿਦਵਾਨ ਵੀ ਇਸ ਬਚਿਤ੍ਰ ਨਾਟਕ ਅਤੇ ਪੁਰਾਣੇ ਰਹਿਤਨਾਮਿਆਂ ਦੇ ਪ੍ਰਭਾਵ ਤੋਂ ਬੱਚ ਨਾ ਸਕੇ ਅਤੇ ਭੁਲ ਇਥੋਂ ਤੱਕ ਹੋਈ ਕਿ ਨਵੀਂ ਮਰਯਾਦਾ ਵਿੱਚ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਾਂ ਦੋ ਬਾਣੀਆਂ ਲਈਆਂ ਪਰ ਬਚਿੱਤ੍ਰ ਨਾਟਕ ਵਿੱਚੋਂ ਤਿੰਨ। ਬਹੁਤ ਸਾਰੇ ਫੈਸਲੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਗਿਆਨ ਨੂੰ ਅਧਾਰ ਬਨਾਉਣ ਦੀ ਬਜਾਏ, ਇਸ ਸੋਚ ਨਾਲ ਕੀਤੇ ਗਏ ਕਿ ਸਭ ਨੂੰ ਖੁਸ਼ ਰਖਣਾ ਹੈ ਅਤੇ ਸਭ ਨੂੰ ਇਕੱਠਾ ਕਰਨਾ ਹੈ। ਐਸੇ ਗੈਰ ਸਿਧਾਂਤਕ ਫੈਸਲੇ ਏਕਤਾ ਨਹੀਂ ਲਿਆ ਸਕਦੇ ਅਤੇ ਨਾ ਹੀ ਸਾਰਿਆਂ ਨੇ ਇਸ ਰਹਿਤ ਮਰਯਾਦਾ ਨੂੰ ਮਾਨਤਾ ਦਿੱਤੀ। ਅੱਜ ਬਚਿਤ੍ਰ ਨਾਟਕ ਦੇ ਹਿਮਾਇਤੀ ਇਸ ਸਿੱਖ ਰਹਿਤ ਮਰਯਾਦਾ ਨੂੰ ਇਕ ਵੱਡੇ ਹਥਿਆਰ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕੋਈ ਇਨ੍ਹਾਂ ਲਿਖਤਾਂ ਬਾਰੇ ਗੱਲ ਕਰੇ ਇਹ ਰੋਲਾ ਪਾਉਣਾ ਸ਼ੁਰੂ ਕਰ ਦੇਂਦੇ ਹਨ, ਦੇਖੋ ਜੀ ! ਸਿੱਖ ਰਹਿਤ ਮਰਯਾਦਾ ਖਿਲਾਫ ਬੋਲਦੇ ਹਨ। ਹਾਲਾਂਕਿ ਗੱਲ ਬਿਲਕੁਲ ਉਲਟ ਹੈ। ਇਹ ਜਿਤਨੇ ਡੇਰੇ ਹਨ, ਸਭ ਦੀਆਂ ਆਪਣੀਆਂ ਅਲੱਗ ਅਲੱਗ ਮਰਯਾਦਾ ਹਨ ਅਤੇ ਇਹ ਸਿੱਖ ਰਹਿਤ ਮਰਿਯਾਦਾ ਨੂੰ ਬਿਲਕੁਲ ਨਹੀਂ ਮੰਨਦੇ। ਕੁਝ ਗੱਲਤੀ ਸੁਚੇਤ ਸਿੱਖਾਂ ਕੋਲੋਂ ਵੀ ਹੋਈ ਹੈ, ਇਨ੍ਹਾਂ ਸਿੱਖ ਰਹਿਤ ਮਰਯਾਦਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਪਿਛਲੇ ਦਿਨੀ ਦਿੱਲੀ ਵਿੱਚ, ਇਕ ਮਹਤੱਵਪੂਰਨ ਸਿੱਖ ਸ਼ਕਸੀਅਤ ਨੂੰ ਸਟੇਜ ਤੋਂ ਇਹ ਕਹਿੰਦੇ ਸੁਣਿਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਖਿਲਾਫ ਕੁਝ ਨਹੀਂ ਬੋਲਣਾ ਚਾਹੀਦਾ। ਜਦ ਸਮਾਗਮ ਖਤਮ ਹੋਣ ਤੋਂ ਬਾਅਦ, ਮੈਂ ਉਨ੍ਹਾਂ ਨੂੰ ਮਿਲ ਕੇ ਪੁਛਿਆ ਕਿ ਕੀ ਸਾਡੀ ਬਣਾਈ ਹੋਈ ਸਿੱਖ ਰਹਿਤ ਮਰਯਾਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋ ਗਈ? ਜਿਸ ਬਚਿਤ੍ਰ ਨਾਟਕ ਕਿਤਾਬ ਨੂੰ ਦਸਮ ਗ੍ਰੰਥ ਦਾ ਨਾਂ ਦੇਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੰਜੀ ਵਿੱਛਾ ਦਿੱਤੀ ਗਈ ਹੈ, ਕੌਮ ਨੂੰ ਉਸ ਤੋਂ ਖਹਿੜਾ ਛੁੜਾਉਣਾ ਤਾਂ ਔਖਾ ਹੋ ਰਿਹਾ ਹੈ, ਹੁਣ ਤੁਸੀਂ ਰਹਿਤ ਮਰਯਾਦਾ ਨੂੰ ਬਰਾਬਰੀ ਦੇ ਰਹੇ ਹੋ, ਤਾਂ ਉਹ ਬਹਾਨੇ ਬਨਾਉਣ ਲਗ ਪਏ, ਕਹਿਣ ਲੱਗੇ, ਨਹੀਂ ! ਸਾਨੂੰ ਮਰਯਾਦਾ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਜੇ ਕੁਝ ਗਲਤ ਹੈ ਤਾਂ ਉਹ ਸਮੇਂ ਨਾਲ ਆਪੇ ਠੀਕ ਹੋ ਜਾਵੇਗਾ । ਮੈਂ ਪੁਛਿਆ ਕਿ ਜੇ ਇਸ ਵਿੱਚਲੀਆਂ ਗਲਤੀਆਂ ਦੀ ਗੱਲ ਨਹੀਂ ਕਰਾਂਗੇ ਤਾਂ ਉਨ੍ਹਾਂ ਵਿੱਚ ਸੋਧ ਦੀ ਗੱਲ ਹੀ ਕਿਵੇਂ ਚਲੇਗੀ? ਤਾਂ ਉਨ੍ਹਾਂ ਕੋਲ ਕੋਈ ਜੁਆਬ ਨਹੀਂ ਸੀ।
ਮੈਂ ਸਿੱਖ ਰਹਿਤ ਮਰਯਾਦਾ ਦੀ ਮਹੱਤਤਾ ਤੋਂ ਮੁਨਕਰ ਨਹੀਂ ਹਾਂ, ਬਲਕਿ ਇਹ ਸਮਝਦਾ ਹਾਂ ਕਿ ਇਸ ਦਾ ਸਥਾਨ ਕੌਮ ਵਿੱਚ ਕਿਸੇ ਦੇਸ਼ ਦੇ ਵਿਧਾਨ ਵਰਗਾ ਹੈ, ਪਰ ਦੁਨੀਆਂ ਦਾ ਕਿਹੜਾ ਵਿਧਾਨ ਹੈ, ਜਿਸ ਵਿੱਚ ਕਦੇ ਸੋਧ ਨਹੀਂ ਹੋਈ? ਅਜ਼ਾਦ ਭਾਰਤ ਦਾ ਨਵਾਂ ਵਿਧਾਨ ਬਣਿਆਂ ਕੇਵਲ 61 ਵਰ੍ਹੇ ਹੋਏ ਹਨ ਅਤੇ ਹੁਣ ਤੱਕ ਇਸ ਵਿੱਚ ਸੈਂਕੜੇ ਸੋਧਾਂ ਹੋ ਚੁੱਕੀਆਂ ਹਨ। ਸੋਧਾਂ ਹੁੰਦੀਆਂ ਵੀ ਤਾਂ ਹੀ ਹਨ ਜਦੋਂ ਉਸ ਵਿਚਲੀਆਂ ਕਮੀਆਂ ਨੂੰ ਉਜਾਗਰ ਕੀਤਾ ਜਾਂਦਾ ਹੈ। ਜਿਸ ਬਾਰੇ ਗੱਲ ਹੀ ਨਾ ਕੀਤੀ ਜਾਵੇ, ਉਹ ਤਾਂ ਪ੍ਰਵਾਨਤ ਹੁੰਦਾ ਹੈ, ਫਿਰ ਉਸ ਦੀ ਸੋਧ ਦਾ ਸੁਆਲ ਕਿਥੋਂ ਆਇਆ? ਇਸ ਰਹਿਤ ਮਰਯਾਦਾ ਦੀ ਦੁਰਵਰਤੋਂ ਦੁਆਰਾ ਹੀ, ਨਿਤਨੇਮ ਦੀਆਂ ਬਾਣੀਆਂ ਦੀ ਗੱਲ ਕਰਕੇ ਜਾਂ ਅੰਮ੍ਰਿਤ(ਪਾਹੁਲ) ਦਾ ਰੌਲਾ ਪਾਕੇ ਭੋਲੇ ਭਾਲੇ ਸਿੱਖਾਂ ਦਾ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਬਹਾਨੇ ਬਚਿਤ੍ਰ ਨਾਟਕ ਨੂੰ ਪਰਵਾਣ ਕਰਾਉਣ ਦੀ ਖੇਡ ਚੱਲ ਰਹੀ ਹੈ। ਜਦੋਂ ਇਸ ਬਚਿਤ੍ਰ ਨਾਟਕ ਪੁਸਤਕ ਦੀ ਸਚਾਈ ਸੰਗਤਾਂ ਦੇ ਸਾਹਮਣੇ ਲਿਆਂਦੀ ਜਾਂਦੀ ਹੈ ਤਾਂ ਇਸ ਦੇ ਹਮਾਇਤੀ ਇਹ ਸ਼ੋਰ ਪਾਉਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੁਆਰਾ ਸਥਾਪਤ ਅੰਮ੍ਰਿਤ ਦੀ ਮਰਯਾਦਾ ਤੇ ਹਮਲਾ ਕਰ ਰਹੇ ਹਨ, ਇਹ ਖੰਡੇ-ਬਾਟੇ ਦੀ ਪਾਹੁਲ ਦੀ ਸੰਸਥਾ ਖਤਮ ਕਰਨਾ ਚਾਹੁੰਦੇ ਹਨ, ਹਾਲਾਂਕਿ ਸਚਾਈ ਇਹ ਹੈ ਕਿ ਇਸ ਕਿਤਾਬ ਅੰਦਰ ਖੰਡੇ ਬਾਟੇ ਦੀ ਪਾਹੁਲ ਦੇ ਸੰਸਕਾਰ ਦਾ ਕੋਈ ਜ਼ਿਕਰ ਤੱਕ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥ ਨਾਲ ਆਪਣੀ ਸਵੈ ਜੀਵਨੀ ਲਿਖਣ ਪਰ ਉਸ ਵਿੱਚ ਆਪਣੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਘਟਨਾ, ਜੋ ਮਨੁੱਖੀ ਇਤਿਹਾਸ ਵਿੱਚ ਇਕ ਵੱਡੇ ਇਨਕਲਾਬ ਦਾ ਕਾਰਣ ਬਣੀ, ਦਾ ਜ਼ਿਕਰ ਤੱਕ ਨਾ ਕਰਨ?
ਕਈ ਨਾਸਮਝ ਲੋਕ ਇਹ ਵੀ ਕਹਿ ਦੇਂਦੇ ਹਨ ਕਿ ਪਾਹੁਲ ਦਾ ਜ਼ਿਕਰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਹੀਂ। ਐਸੇ ਲੋਕਾਂ ਦੀ ਅਕਲ ਤੇ ਤਾਂ ਤਰਸ ਹੀ ਖਾਧਾ ਜਾ ਸਕਦਾ ਹੈ ਜਿਨ੍ਹਾਂ ਨੂੰ ਇਤਨਾ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਲਿਖਤ ਇਤਹਾਸ ਰੂਪ ਵਿੱਚ ਨਹੀਂ ਹੈ, ਕੇਵਲ ਅਕਾਲ-ਪੁਰਖ ਦੀ ਸਿਫਤਿ ਸਲਾਹ ਗਾਉਂਦੀ ਅਤੇ ਅਲੌਕਿਕ ਜੀਵਨ ਜੁਗਤ ਦ੍ਰਿੜ ਕਰਾਉਂਦੀ ਇਲਾਹੀ ਅੰਮ੍ਰਿਤ ਬਾਣੀ ਹੈ। ਹਾਂ ਗੁਰਬਾਣੀ ਰਾਹੀਂ ਕਈ ਇਤਿਹਾਸਿਕ ਘਨਟਾਵਾਂ ਦੇ ਕੁਝ ਸੰਕੇਤ ਮਿਲ ਜਾਂਦੇ ਹਨ, ਜਿਵੇਂ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ਵਾਲੇ ਸ਼ਬਦ ਤੋਂ ਬਾਬਰ ਦੇ ਹਮਲੇ ਦਾ ਅਤੇ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ਵਾਲੇ ਸ਼ਬਦ ਤੋਂ ਜਨੇਊ ਦੇ ਕਰਮਕਾਂਡ ਵਾਲੀ ਘਟਨਾ ਦੇ ਸੰਕੇਤ ਮਿਲਦੇ ਹਨ, ਆਦਿ..। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਤਿਹਾਸਿਕ ਪ੍ਰਸੰਗ ਜਾਂ ਕਹਾਣੀਆਂ ਹੁੰਦੀਆਂ ਤਾਂ ਇਹ ਕਿਵੇਂ ਹੋ ਸਕਦਾ ਸੀ ਕਿ ਗੁਰੂ ਨਾਨਕ ਪਾਤਿਸ਼ਾਹ ਆਪਣੇ ਜੀਵਨ ਦੀ ਪਹਿਲੀ ਅਤਿ ਮਹੱਤਵਪੂਰਨ ਇਸ ਇਤਿਹਾਸਿਕ ਘਟਨਾ ਨੂੰ ਵੇਰਵੇ ਸਹਿਤ ਦਰਜ ਨਾ ਕਰਦੇ। ਦੂਸਰੇ ਪਾਸੇ ਬਚਿਤ੍ਰ ਨਾਟਕ ਪੁਸਤਕ ਤਾਂ ਕੇਵਲ ਪਹਿਲੇ 38 ਪੰਨੇ ਛੱਡ ਕੇ, ਸੱਚੇ-ਝੂਠੇ ਇਤਿਹਾਸ ਅਤੇ ਅਸ਼ਲੀਲ ਕਹਾਣੀਆਂ ਨਾਲ ਭਰੀ ਪਈ ਹੈ। ਇਸ ਵਿੱਚੋਂ ਵੀ ਛੋਟਾ ਜਿਹਾ ਭਾਗ ਹੈ(ਜੇ ਵੱਧ ਤੋਂ ਵੱਧ ਕਹਿ ਲਈਏ ਤਾਂ 35 ਪੰਨੇ) ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਆਖਿਆ ਜਾਂਦਾ ਹੈ, ਬਾਕੀ ਸਾਰਾ ਅਨਮਤੀਆਂ ਨਾਲ ਸਬੰਧਤ ਹੈ, ਜਿਸ ਨਾਲ ਸਿੱਖ ਕੌਮ ਦਾ ਕੋਈ ਨੇੜੇ ਤੇੜੇ ਦਾ ਸਬੰਧ ਨਹੀਂ।
ਇਕ ਹੋਰ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਸ਼ਾਂਤ ਰਸ ਦੀ ਹੈ ਅਤੇ ਬਚਿਤ੍ਰ ਨਾਟਕ ਵਿੱਚ ਬੀਰ ਰਸ। ਜੇ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਂਦੀਆਂ ਹਨ ਤਾਂ ਉਸ ਨਾਲ ਸਿੱਖ ਦੇ ਜੀਵਨ ਵਿੱਚ ਬੀਰ ਰਸ ਆਉਂਦਾ ਹੈ, ਨਹੀਂ ਤਾਂ ਸਿੱਖ ਦਾ ਜੀਵਨ ਬੀਰ ਰਸ ਤੋਂ ਸਖਣਾ ਰਹਿ ਜਾਵੇਗਾ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਅਧੂਰੇ ਗੁਰੂ ਹਨ, ਐਸੇ ਲੋਕਾਂ ਨੂੰ ਇਹ ਕਹਿੰਦਿਆਂ ਸ਼ਰਮ ਵੀ ਨਹੀਂ ਆਉਂਦੀ। ਪਰ ਜਿਨ੍ਹਾਂ ਦੀ ਵਫਾਦਾਰੀ ਹੀ ਵਿਖਾਵੇ ਦੀ ਹੋਵੇ, ਉਨ੍ਹਾਂ ਨੂੰ ਕਾਹਦੀ ਸ਼ਰਮ? ਜੇ ਬਚਿਤ੍ਰ ਨਾਟਕ ਤੋਂ ਬਿਨਾਂ ਬੀਰ ਰਸ ਨਹੀਂ ਆਉਂਦਾ, ਤਾਂ ਗੁਰੂ ਨਾਨਕ ਪਾਤਿਸ਼ਾਹ ਵਿੱਚ ਬੀਰ ਰਸ ਕਿਥੋਂ ਆ ਗਿਆ? ਜਿਨ੍ਹਾਂ ਬਾਬਰ ਦੇ ਜ਼ੁਲਮ ਖਿਲਾਫ ਅਵਾਜ਼ ਬੁਲੰਦ ਕੀਤੀ:

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥”(ਪੰਨਾ 722)

ਫਿਰ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਕਿਵੇਂ ਬੈਠ ਗਏ, ਸਰੀਰ ਦੇਗ ਵਿੱਚ ਉਬਲਵਾ ਲਿਆ? ਫਿਰ ਗੁਰੂ ਹਰਗੋਬਿੰਦ ਪਾਤਿਸ਼ਾਹ ਨੇ ਚਾਰ ਜੰਗਾਂ ਕਿਵੇਂ ਲੱੜ ਲਈਆਂ? ਸਤਿਗੁਰੂ ਦੇ ਨਾਲ ਜੰਗਾਂ ਵਿੱਚ ਸੈਂਕੜੈ ਸਿੱਖ ਸ਼ਾਮਲ ਹੋਏ, ਉਨ੍ਹਾਂ ਵਿੱਚੋਂ ਕਈਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਸਤਿਗੁਰੂ ਨੇ ਚਾਰੇ ਹੀ ਜੰਗਾਂ ਵਿੱਚ ਫਤਹਿ ਪ੍ਰਾਪਤ ਕੀਤੀ। ਸਭ ਬੀਰ ਰਸ ਤੋਂ ਬਿਨਾਂ ਹੀ? ਗੁਰੂ ਤੇਗ ਬਹਾਦਰ ਸਾਹਿਬ ਨੇ ਬਿਨਾਂ ਬੀਰ ਰਸ ਹੀ ਚਾਂਦਨੀ ਚੌਂਕ ਵਿੱਚ ਸੀਸ ਕਟਾ ਲਿਆ, ਭਾਈ ਮਤੀ ਦਾਸ, ਭਾਈ ਸਤੀ ਦਾਸ, ਅਤੇ ਭਾਈ ਦਿਆਲਾ ਜੀ ਬੀਰ ਰਸ ਤੋਂ ਬਿਨਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁੱਖ ਰਹਿਕੇ ਸਤਿਗੁਰੂ ਤੋਂ ਪਹਿਲਾਂ ਸ਼ਹੀਦੀ ਪਾ ਗਏ?
ਸਿੱਖੀ ਵਿੱਚ ਬੀਰ ਰਸ ਦੀ ਸ਼ੁਰੂਆਤ ਤਾਂ ਗੁਰੂ ਨਾਨਕ ਪਾਤਿਸ਼ਾਹ ਨੇ ਆਪ ਹੀ ਇਨ੍ਹਾਂ ਬਚਨਾਂ ਨਾਲ ਸ਼ੁਰੂ ਕਰ ਦਿੱਤੀ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20”(ਪੰਨਾ 1422)

ਗੁਰੂ ਅਰਜਨ ਪਾਤਿਸ਼ਾਹ ਦੇ ਪਾਵਨ ਬਚਨ ਹਨ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥”(ਪੰਨਾ 1102)
ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੀ ਬਾਣੀ ਸਿੱਖ ਨੂੰ ਬੀਰ ਰਸੀ ਜ਼ਾਲਮ ਨਹੀਂ, ਸੰਤ ਸਿਪਾਹੀ ਬਣਾਉਂਦੀ ਹੈ:

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥22”(ਸਲੋਕ ਕਬੀਰ, ਪੰਨਾ 1105)

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥” (ਵਡਹੰਸੁ ਮਹਲਾ 1, ਪੰਨਾ 579)

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥61”(ਪੰਨਾ 1367)

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਨੂੰ ਨਿਰਭਉ, ਨਿਰਵੈਰ ਬਣਾਉਂਦੀ ਹੈ, ਜੋ ਸੰਤ ਸਿਪਾਹੀ ਦੇ ਮੂਲ ਗੁਣ ਹਨ। ਇਸ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ। ਇਸ ਗੱਲ ਦੀ ਪ੍ਰੋੜਤਾ ਦੇ ਬੇਅੰਤ ਪ੍ਰਮਾਣ ਸਾਨੂੰ ਗੁਰਬਾਣੀ ਦੇ ਅੰਦਰੋਂ ਹੀ ਮਿਲਦੇ ਹਨ:

ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥”(ਸਵਈਏ ਮਹਲੇ ਪੰਜਵੇ ਕੇ, ਪੰਨਾ 1406)

ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥ ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥” (ਗਉੜੀ ਬੈਰਾਗਣਿ ਮਹਲਾ 4, ਪੰਨਾ 168)

ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥” (ਸਿਰੀਰਾਗੁ ਮਹਲਾ 5, ਪੰਨਾ 52)

ਇਕ ਭੁਲੇਖਾ ਹੋਰ ਪਾਇਆ ਜਾਂਦਾ ਹੈ ਕਿ ਇਹ ਮਰਯਾਦਾ ਪੰਥ ਨੇ ਬਣਾਈ ਹੈ ਅਤੇ ਪੰਥ ਨੂੰ ਅਧਿਕਾਰ ਹੈ, ਫੈਸਲੇ ਲੈਣ ਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਥ ਨੂੰ ਫੈਸਲਾ ਲੈਣ ਦਾ ਅਧਿਕਾਰ ਹੈ ਪਰ ਹਰ ਅਧਿਕਾਰ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ। ਅਦਾਲਤਾਂ ਵਿੱਚ ਬੈਠੇ ਜੱਜਾਂ ਨੂੰ ਬਹੁਤ ਅਧਿਕਾਰ ਹਨ, ਇਥੋਂ ਤੱਕ ਕੇ ਉਹ ਕਿਸੇ ਨੂੰ ਮੌਤ ਦੀ ਸਜ਼ਾ ਦੇ ਸਕਦੇ ਹਨ ਪਰ ਉਸ ਜੱਜ ਦੇ ਨਿਆਂ ਕਰਨ ਵਾਸਤੇ ਕੁਝ ਨੇਮ ਬਣਾਏ ਗਏ ਹਨ, ਇਕ ਨਿਸ਼ਚਿਤ ਵਿਧੀ ਵਿਧਾਨ ਹੈ। ਉਹ ਕੇਵਲ ਉਸ ਵਿਧੀ ਵਿਧਾਨ ਅਨੁਸਾਰ ਹੀ ਫੈਸਲਾ ਲੈ ਸਕਦੇ ਹਨ, ਆਪਣੀ ਮਰਜ਼ੀ ਅਨੁਸਾਰ ਬਿਲਕੁਲ ਨਹੀਂ। ਜੇ ਕੋਈ ਜੱਜ ਆਖੇ ਮੈਨੂੰ ਕਿਸੇ ਨੂੰ ਫਾਹੇ ਲਾਉਣ ਦਾ ਅਧਿਕਾਰ ਹੈ, ਮੈਂ ਜਿਸਨੂੰ ਮਰਜ਼ੀ ਫਾਹੇ ਲਾ ਦਿਆਂ, ਐਸਾ ਬਿਲਕੁਲ ਸੰਭਵ ਨਹੀਂ। ਸਤਿਗੁਰੂ ਨੇ ਤਾਂ ਸਿੱਖ ਨੂੰ ਆਪਣੇ ਬਰਾਬਰ ਸਤਿਕਾਰ ਦਿੱਤਾ ਹੈ। ਗੁਰਬਾਣੀ ਦਾ ਫੁਰਮਾਨ ਹੈ:

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥” {ਆਸਾ ਮਹਲਾ 4, ਪੰਨਾ 444}
ਜਿਥੇ ਸਤਿਗੁਰੂ ਨੇ ਗੁਰੂ ਸਿਖੁ ਸਿਖੁ ਗੁਰੂ ਹੈਕਹਿ ਕੇ ਬਹੁਤ ਵੱਡਾ ਮਾਣ ਦਿੱਤਾ ਹੈ, ਉਥੇ ਨਾਲ ਹੀ ਇਕ ਵਿਧੀ ਵਿਧਾਨ ਵਿੱਚ ਬੰਨ ਦਿੱਤਾ ਹੈ ਕਿ ਏਕੋ ਗੁਰ ਉਪਦੇਸੁ ਚਲਾਏਭਾਵ ਸਿੱਖ ਉਪਦੇਸ਼ ਕੇਵਲ ਗੁਰੂ ਦਾ ਹੀ ਚਲਾ ਸਕਦਾ ਹੈ, ਉਸ ਤੋਂ ਬਾਹਰ ਜਾਕੇ ਨਾ ਕੋਈ ਪ੍ਰਚਾਰ ਕਰ ਸਕਦਾ ਹੈ ਨਾ ਫੈਸਲੇ ਲੈ ਸਕਦਾ ਹੈ। ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਅਤੇ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇਸ ਤੋਂ ਬਾਹਰ ਜਾਣ ਦਾ ਕਿਸੇ ਵਿਅਕਤੀ ਕੋਲ, ਵਿਅਕਤੀ ਸਮੂਹ ਕੋਲ ਜਾਂ ਪੰਥ ਕੋਲ ਕੋਈ ਅਧਿਕਾਰ ਨਹੀਂ। ਜੇ ਅਸੀਂ ਐਸੀ ਭੁੱਲ ਪਹਿਲਾਂ ਕਰ ਬੈਠੇ ਹਾਂ ਤਾਂ ਇਸ ਨੂੰ ਫੌਰੀ ਸੁਧਾਰ ਲੈਣ ਵਿੱਚ ਹੀ ਭਲਾ ਹੈ।
ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀਂ ਆਪਣੀ ਭੁੱਲ ਫੌਰੀ ਸੁਧਾਰੀਏ, ਸਾਡੇ ਸਤਿਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ, ਅਸੀਂ ਪਾਹੁਲ ਛਕਦੇ, ਸੀਸ ਭੇਟ ਕਰ ਕੇ ਇਹ ਪ੍ਰਣ ਕਰਦੇ ਹਾਂ ਕਿ ਸਤਿਗੁਰੂ ਅੱਜ ਤੋਂ ਜੀਵਨ ਆਪ ਦੇ ਲੇਖੇ ਹੈ, ਬਾਕੀ ਦੀ ਸਾਰੀ ਜ਼ਿੰਦਗੀ ਆਪ ਜੀ ਦੇ ਪਾਵਨ ਸਿਧਾਂਤਾਂ ਦੀ ਪਹਿਰੇਦਾਰੀ ਕਰਾਂਗੇ। ਇਸ ਲਈ ਪਾਹੁਲ ਤਿਆਰ ਕਰਨ ਸਮੇਂ ਬਾਣੀ ਵੀ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਪੜ੍ਹੀ ਜਾਣੀ ਚਾਹੀਦੀ ਹੈ। ਪਾਹੁਲ ਦਾ ਭਾਵ ਹੈ ਪਾਹੁ ਚੜਾਉਣਾ, ਜਦ ਪਾਹੁ ਗੁਰਬਾਣੀ ਦੀ ਚੜਾਉਣੀ ਹੈ, ਜੀਵਨ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗਣਾ ਹੈ ਤਾਂ ਪਾਹੁਲ ਤਿਆਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਕੋਈ ਰਚਨਾ ਪੜ੍ਹਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਸਮੇਂ ਦੀ ਲੋੜ ਹੈ ਕਿ ਸੁਚੇਤ ਸਿੱਖ ਜਥੇਬੰਦੀਆਂ, ਰੱਲ ਕੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀਆਂ ਦੀ ਚੋਣ ਕਰਕੇ ਇਕ ਸਾਂਝਾ ਫੈਸਲਾ ਕਰਕੇ, ਇਹ ਪਾਵਨ ਕਾਰਜ ਫੌਰੀ ਸ਼ੁਰੂ ਕਰ ਦੇਣ, ਕਿਉਂਕਿ ਜੋ ਲੋਕ ਅੱਜ ਪ੍ਰਮੁੱਖ ਸਿੱਖ ਸੰਸਥਾਵਾਂ ਤੇ ਕਾਬਜ਼ ਹਨ, ਉਨ੍ਹਾਂ ਦੀਆਂ ਤੜਾਂਵਾਂ ਤਾਂ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਹਨ, ਉਨ੍ਹਾਂ ਕੋਲੋਂ ਆਸ ਰਖਣੀ ਕਿ ਉਹ ਕੋਈ ਠੀਕ ਸੋਧ ਕਰਨਗੇ, ਸਮਾਂ ਬਰਬਾਦ ਕਰਨਾ ਅਤੇ ਆਪਣੇ ਆਪ ਨੂੰ ਧੋਖਾ ਦੇਣਾ ਹੈ। ਹਾਂ ! ਉਹ ਹੋਰ ਬਰਬਾਦੀ ਤਾਂ ਕਰ ਸਕਦੇ ਹਨ ਅਤੇ ਇਸ ਦੀ ਤਿਆਰੀ ਵੀ ਕਰ ਰਹੇ ਹਨ।
ਵੈਸੇ ਤਾਂ ਇਹ ਫੈਸਲਾ ਕਰਨਾ ਵੀ ਬਹੁਤ ਔਖਾ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਤਨੇ ਸੰਪੂਰਣ ਹਨ ਕਿ ਜੇ ਸਿੱਖ ਸਤਿਗੁਰੂ ਤੇ ਪੂਰਨ ਵਿਸ਼ਵਾਸ ਰੱਖੇ ਤਾਂ ਕਿਸੇ ਦੁਬਿਧਾ ਵਿੱਚ ਪੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਤੇਰ੍ਹਾਂ ਪੰਨੇ ਨਿਤਨੇਮ ਦੇ ਹਨ। ਇਹ ਇਸ ਤੋਂ ਵੀ ਪ੍ਰਮਾਣਿਤ ਹੈ ਕਿ ਸੋ ਦਰੁਦੇ ਪੰਜ ਸ਼ਬਦ, ‘ਸੋ ਪੁਰਖੁਦੇ ਚਾਰ ਸ਼ਬਦ ਅਤੇ ਸੋਹਿਲਾ ਬਾਣੀਦੇ ਪੰਜ ਸ਼ਬਦ ਫਿਰ ਨਿਰਧਾਰਤ ਰਾਗਾਂ ਵਿੱਚ ਆਉਂਦੇ ਹਨ, ਫਿਰ ਉਨ੍ਹਾਂ ਨੂੰ ਪਹਿਲਾਂ ਅਲੱਗ ਲਿਖਣ ਦੀ ਲੋੜ ਕਿਉਂ ਪਈ? ਗੱਲ ਬਿਲਕੁਲ ਸਪੱਸ਼ਟ ਹੈ ਕਿ ਸਤਿਗੁਰੂ ਨੇ ਸਾਨੂੰ ਆਪ ਨਿਤਨੇਮ ਬਣਾ ਕੇ ਦਿੱਤਾ ਹੈ। ਇਹ ਗੱਲ ਵੀ ਸਮਝ ਲੈਣੀ ਜ਼ਰੂਰੀ ਹੈ ਕਿ ਇਸ ਨਿਤਨੇਮ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਪ੍ਰਵਾਨਗੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਸੁਸ਼ੋਭਿਤ ਕੀਤਾ ਹੈ। ਨੌਂਵੇ ਸਤਿਗੁਰੂ ਤੇਗ ਬਹਾਦਰ ਪਾਤਿਸ਼ਾਹ ਦੇ 115 ਸ਼ਬਦ ਵੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹਨ। ਜੇ ਸਤਿਗੁਰੂ ਚਾਹੁੰਦੇ ਤਾਂ ਨਿਤਨੇਮ ਦੀਆਂ ਇਨ੍ਹਾਂ ਬਾਣੀਆਂ ਵਿੱਚ ਵੀ ਕੋਈ ਵਾਧ ਘਾਟ ਜਾਂ ਤਬਦੀਲੀ ਕਰ ਸਕਦੇ ਸਨ, ਉਨ੍ਹਾਂ ਕੋਈ ਤਬਦੀਲੀ ਨਹੀਂ ਕੀਤੀ ਇਸ ਤੋਂ ਸਪੱਸ਼ਟ ਹੈ ਕਿ ਬਾਣੀਆਂ ਦੀ ਨਿਤਨੇਮ ਦੇ ਤੌਰ ਤੇ ਪ੍ਰਵਾਨਗੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਦਿੱਤੀ ਹੈ। ਸੱਚਾਈ ਇਹੀ ਹੈ ਕਿ ਸਤਿਗੁਰੂ ਦੇ ਕੀਤੇ ਇਸ ਫੈਸਲੇ ਨੂੰ ਬਦਲਣ ਦਾ ਅਧਿਕਾਰ ਕਿਸੇ ਨੂੰ ਨਹੀਂ। ਇਨ੍ਹਾਂ ਬਾਣੀਆਂ ਨੂੰ ਹੀ ਪਾਹੁਲ ਤਿਆਰ ਕਰਨ ਦੀਆਂ ਬਾਣੀਆਂ ਵਾਸਤੇ ਵੀ ਵਰਤਿਆ ਜਾ ਸਕਦਾ ਹੈ। ਚਲੋ ਜੇ ਗਿਣਤੀ ਜ਼ਰੂਰੀ ਪੰਜ ਹੀ ਕਰਨੀ ਹੋਵੇ ਤਾਂ ਆਸਾ ਕੀ ਵਾਰ’, ‘ਅਨੰਦੁ’, ‘ਮੂਦਾਵਣੀਜਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਕੋਈ ਵੀ ਬਾਣੀਆਂ ਚੁਣੀਆਂ ਜਾ ਸਕਦੀਆਂ ਹਨ, ਪਰ ਇਕ ਸਾਂਝਾ ਫੈਸਲਾ ਕਰਨਾ ਜ਼ਰੂਰੀ ਹੈ।
ਅੱਜ ਖੰਡੇ ਬਾਟੇ ਦੀ ਪਾਹੁਲ ਛੱਕ ਚੁਕੇ ਜਾਂ ਛਕਣ ਵਾਲੇ ਹਰ ਗੁਰਸਿੱਖ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਪੜ੍ਹ ਕੇ, ਸਾਨੂੰ ਕੋਈ ਮੰਤ੍ਰ ਪਾਣੀ ਵਿੱਚ ਘੋਲ ਕੇ ਨਹੀਂ ਪਿਆਇਆ ਗਿਆ ਬਲਕਿ ਮੈਂ ਸਮਝਦਾ ਹਾਂ ਕਿ ਬਾਣੀ ਪੜ੍ਹਨ ਦਾ ਭਾਵ, ਇਹ ਪ੍ਰਣ ਕਰਾਉਣਾ ਹੈ ਕਿ ਖਾਲਸਾ ਬਣ ਕੇ ਸਾਰੀ ਜ਼ਿੰਦਗੀ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਓਟ ਆਸਰੇ ਹੀ ਰਹਿਣਾ ਹੈ, ਕੋਈ ਹੋਰ ਓਟ ਨਹੀਂ ਤੱਕਣੀ, ਯਾਨੀ ਕਿ ਇਹ, ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਵਾਸਤੇ ਪ੍ਰਣ ਕਰਾਉਣਾ ਹੈ। ਕਈ ਲੋਕ ਇਸੇ ਗੱਲ ਨੂੰ ਨਾ ਸਮਝਦੇ ਹੋਏ ਕਈ ਭਰਮਾਂ ਵਿੱਚ ਪੈ ਜਾਂਦੇ ਹਨ, ਜਿਵੇਂ ਕਿ ਪਿਛਲੇ ਦਿਨੀਂ ਇਹ ਵਿਵਾਦ ਭੱਖਿਆ ਕਿ ਉਸ ਵੇਲੇ ਸਤਿਗੁਰੂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ, ਤਾਂ ਕਈ ਵੀਰਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਜੇ ਇਹੀ ਪੰਜ ਬਾਣੀਆਂ ਨਹੀਂ ਸਨ ਤਾਂ ਸਾਡਾ ਅੰਮ੍ਰਿਤ ਛਕਣਾ ਤਾਂ ਬੇਕਾਰ ਚਲਾ ਗਿਆ। ਜੇ ਉਹ ਇਹ ਸਮਝ ਲੈਣ ਕਿ ਪੜ੍ਹੀਆਂ ਗਈਆਂ ਬਾਣੀਆਂ ਤਾਂ ਸੰਕੇਤਕ ਹਨ, ਅਸਲ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੂੰ ਜੀਵਨ ਦਾ ਅਧਾਰ ਬਨਾਉਣ ਦਾ ਪ੍ਰਣ ਕੀਤਾ ਹੈ, ਇਹ ਪ੍ਰਣ ਕਰਾਇਆ ਗਿਆ ਹੈ ਕਿ ਸਾਰਾ ਜੀਵਨ ਗੁਰਬਾਣੀ ਦੀ ਅਗਵਾਈ ਵਿੱਚ ਬਤੀਤ ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੀ ਓਟ ਛੱਡ ਕੇ ਹੋਰ ਕਿਧਰੇ ਨਹੀਂ ਭਟਕਾਂਗੇ, ਇਸ ਗੱਲ ਦੀ ਸਮਝ ਆ ਜਾਵੇ ਤਾਂ ਐਸੀ ਗੁਰਮਤਿ ਵਿਰੋਧੀ ਸੋਚ ਕਦੇ ਨਾ ਆਵੇ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ) ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726