Friday, January 7, 2011

33 ਸਵੈਯੇ (8)


(ਦਸਮ ਗ੍ਰੰਥ ਪੰਨਾ 712 - 716)
ੴ ਵਾਹਿਗੁਰੂ ਜੀ ਕੀ ਫਤਹ।।
ਸ੍ਰੀ ਮੁਖਵਾਕ ਸ੍ਵੈਯਾ: ਪਾ: 10
ਤੇਤੀ ਸਵੈਯੇ
ਤੇਤੀ ਸਵੈਯਾਂ ਵਿੱਚ ਕਵੀ ਸਪਸ਼ਟ ਰੂਪ ਵਿੱਚ ਆਪਣੇ ਆਪ ਨੂੰ ਕਾਲ ਦਾ ਪੁਜਾਰੀ ਦੱਸਦਾ ਹੈ। ਅਸੀਂ ਦੋ ਸਵੈਯਾ ਦੀ ਵਿਚਾਰ ਸੰਖੇਪ ਵਿੱਚ ਕਰਦੇ ਹਾਂ।
ਪਦਾ 24
ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਪ ਭ੍ਰਤਾਨਯੋ।।
(ਕਾਲ ਦੇ ਹੁਕਮ ਨਾਲ ਹੀ ਬ੍ਰਹਮਾ ਹੋਇਆ ਜੋ ਡੰਡਾ ਕਮੰਡਲ ਫੜ ਕੇ ਧਰਤੀ ਪੁਰ ਫਿਰਦਾ ਰਿਹਾ ਹੈ।)
ਕਾਲ ਹੀ ਪਾਇ ਸਦਾ ਸ਼ਿਵਜੂ
ਸਭ ਦੇਸ ਬਿਦੇਸ ਭਇਆ ਹਮ ਜਾਨਯੋ।।
ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਹੀ ਤੇ ਤਾਹਿ ਸਭੋ ਪਹਿਚਾਨਯੋ।।
ਬੇਦ ਕਤੇਬ ਕੇ ਭੇਦ ਸਭੈ ਤਂਜਿ ਕੇਵਲ ਕਾਲ ਕ੍ਰਿਪਾ ਨਿਧ ਮਾਨਯੋ।।
(ਕਾਲ ਦਾ ਹੁਕਮ ਪਾ ਕੇ ਹੀ ਵਿਸ਼ਨੂੰ ਹੋਇਆ ਹੈ, ਅਤੇ ਮਿਟ ਗਿਆ ਹੈ, (ਯਾਹੀ ਤੇ) ਇਸੇ ਕਰਕੇ ਹੀ ਉਸੇ ਕਾਲ ਨੂੰ ਅਸਾਂ ਸਾਰੇ ਰੂਪਾਂ ਵਿੱਚ ਪਛਾਣਿਆ ਹੈ। ਵੇਦਾਂ ਕਤੇਬਾਂ (ਦੇ ਦੱਸੇ ਹੋਏ) ਸਾਰੇ ਭੇਦ ਫਰਕ ਛੱਡ ਕੇ ਅਸਾਂ ਕਾਲ ਨੂੰ ਹੀ ਕ੍ਰਿਪਾ ਦਾ ਸਮੁੰਦਰ ਮੰਨਿਆਂ ਹੈ।)
ਪਦਾ 25
ਕਾਲ ਗਯੋ ਇਨ ਕਾਮਨ ਸਿਓ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਯੋ।। ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜ ਕਾਜ ਅਕਾਜ ਕੋ ਕਾਜ ਸਵਾਰਯੋ।। ਬਾਜ ਬਨੇ ਰਾਜਰਾਜ ਬਡੋ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ।। ਸ੍ਰੀ ਭਗਵੰਤ ਭਜਾਯੋ ਨ ਅਰੇ ਜੜ ਲਾਜ ਹੀ ਲਾਜ ਸੁ ਕਾਜੁ ਬਿਗਾਰਯੋ।।
(ਹੇ ਜੜ ਇਨ੍ਹਾਂ ਕੰਮਾਂ ਨਾਲ ਹੀ ਸਮਾਂ ਬੀਤ ਗਿਆ ਹੈ ਤੇ ਕਾਲ ਕ੍ਰਿਪਾਲ ਦਿਲ ਵਿੱਚ ਯਾਦ ਨਹੀ ਕੀਤਾ ਹੈ। ਮੂਰਖ ਸ਼ਰਮ ਨੂੰ ਛੱਡ ਕੇ ਬੇਸ਼ਰਮ (ਹੋ ਰਿਹਾਂ ਹੈ ਅਤੇ) ਚੰਗੇ ਕਰਮਾਂ ਦਾ ਕਰਨਾ ਛੱਡ ਕੇ, ਨਾ ਕ. ਮ ਔਣ ਵਾਲੇ ਬੁਰੇ ਕੰਮਾਂ ਨੂੰ ਕਰ ਰਿਹਾ ਹੈ। (ਉਹੀ ਗੱਲ ਕੀਤੀ, ਕਿ ਤੇਰੇ ਕੋਲ) ਵੱਡੇ (ਸੁੰਦਰ) ਘੋੜੇ ਤੇ ਰਾਜ ਹਾਥੀ ਸ਼ੋਭ ਰਹੇ ਹਨ। ਪਰ ਤੂੰ ਊਹਨਾਂ ਨੂੰ ਛੱਡ ਕੇ ਖੋਤੇ ਉੱਤੇ ਚੜਨ ਦਾ ਵਿਚਾਰ ਚਿੱਤ ਵਿੱਚ ਕੀਤਾ ਹੈ। ਹੇ ਮੂਰਖ ਸ੍ਰੀ ਭਗਵੰਤ (ਕਵੀ ਕਾਲ ਨੂੰ ਸ੍ਰੀ ਭਗਵੰਤ ਕਹਿੰਦਾ ਹੈ), ਦਾ ਭਜਨ ਨਹੀ ਕੀਤਾ ਹੈ ਅਤੇ ਸ਼ਰਮ ਹੀ ਸ਼ਰਮ ਵਿੱਚ ਕੰਮ ਨੂੰ ਵਿਗਾੜ ਲਿਆ ਹੈ।)
ਉਪਰ ਦਿੱਤੀ ਕਵੀ ਦੀ ਵਿਚਾਰ ਤੋ ਸਪਸ਼ਟ ਹੈ ਕਿ ਇਹ ਕਾਲ ਦੇ ਪੁਜਾਰੀ ਕਵੀ ਦੀ ਰਚਨਾਂ ਹੈ।
ਇਹ ਰਚਨਾ ਇਕੋ ਇੱਕ ਅਬਿਨਾਸੀ ਹਸਤੀ, ਅਕਾਲ ਪੁਰਖ ਜਾਨਣ ਪਛਾਨਣ ਤੇ ਸਿਮਰਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ।
ਡਾ: ਗੁਰਮੁਖ ਸਿੰਘ

ਰਾਮਕਲੀ ਪਾਤਸ਼ਾਹੀ 10 (7)


(ਦਸਮ ਗ੍ਰੰਥ ਪੰਨਾ 709 - 711)
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।।
ਰਾਮਕਲੀ ਪਾਤਸ਼ਾਹੀ 10।।
ਖ਼ਿਆਲ ਪਾਤਸ਼ਾਹੀ 10।।
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਨਾ।।
ਤੁਧੁ ਬਿਨੁ ਰੋਗ ਰਜਾਈਆ ਦਾ ਓਢਨ ਨਾਗ ਨਿਵਾਸਾ ਦੇ ਰਹਣਾ।।
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆ ਦਾ ਸਹਿਣਾ।।
ਯਾਰੜੇ ਦਾ ਸਾਨੂੰ ਸਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ।।
ਖ਼ਿਆਲ ਪਾਤਸ਼ਹੀ ਦਸ ਦੀ ਵਿਚਾਰ ਗਿਆਨੀ ਭਾਗ ਸਿੰਘ ਨੇ ਆਪਣੀ ਪੁਸਤਕ ਦੇ ਪੰਨਾ 28 ਤੋਂ ਪੰਨਾ 31 ਤਕ ਕੀਤੀ ਹੈ ਜੋ ਹੇਠਾਂ ਕਾਪੀ ਕੀਤੀ ਗਈ ਹੈ।
ਜਿਵੇਂ ‘ਦੇਹ ਸਿਵਾ ਬਰ ਮੋਹਿ’ ਵਾਲਾ ਗੀਤ ਕਈ ਰਾਗੀ ਸੱਜਣਾਂ ਨੇ (ਅਰਥ ਬੋਧ ਦੀ ਅਣਹੋਂਦ ਕਾਰਨ) ਵੇਖੋ-ਵੇਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹੀ ਜਾਣਾ ਨੇਮ ਬਣਾ ਲਿਆ ਹੈ, ਤਿਵੇਂ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ’ ਵਾਲਾ ਗੀਤ ਵੀ ਪ੍ਰਚਲਤ ਕਰ ਦਿੱਤਾ ਹੋਇਆ ਹੈ।
ਉਪ੍ਰੋਕਤ ਗੀਤ ਦੀ ਪ੍ਰੋੜ੍ਹਤਾ ਹਿਤ ਕੋਈ ਕਹਿੰਦਾ ਹੈ ਕਿ ਭਾਈ ਨੰਦ ਲਾਲ ਜੀ ਦੇ ਪ੍ਰਲੋਕ ਗਮਨ ਸਮੇਂ ਗੁਰੂ ਕਲਗੀਧਰ ਜੀ ਨੇ ਭਾਈ ਸਾਹਿਬ ਰਾਹੀਂ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸੰਦੇਸ਼ ਭੇਜਿਆ। ਕੋਈ ਦੱਸਦਾ ਹੈ ਕਿ ਬੱਚੇ ਸ਼ਹੀਦ ਹੋਣ ਉਪ੍ਰੰਤ ਚਮਕੌਰ ਦੀ ਗੜ੍ਹੀਓਂ ਨਿਕਲ ਕੇ ਮਾਛੀਵਾੜੇ ਵਿੱਚ ਭੁੰਜੇ ਸੁੱਤਿਆਂ ਹੋਇਆਂ ਆਪਣਾ ਖਿਆਲ ਅਕਾਲ ਪੁਰਖ ਪ੍ਰਤੀ ਦਰਸਾਇਆ ਹੈ।
ਨਿਰਣਾ
ਪਹਿਲਾਂ ਤਾਂ ਉਪ੍ਰੋਕਤ ਦੋਵੇਂ ਸਬੂਤ ਪ੍ਰਸਪਰ ਵਿਰੋਧੀ ਹੋਣ ਕਰਕੇ ਪ੍ਰਮਾਣੀਕ ਸਿੱਧ ਨਹੀਂ ਹੋ ਸਕਦੇ। ਦੂਜੇ ਇਹਨਾਂ ਸਬੂਤਾਂ ਦੀ ਕੋਈ ਪ੍ਰਮਾਣੀਕ ਇਤਿਹਾਸ ਵੀ ਪੁਸ਼ਟੀ ਨਹੀਂ ਕਰਦਾ ਤੇ ਨਾ ਹੀ ਮਿਤ੍ਰ ਪਿਆਰੇ ਵਾਲੇ ਸ਼ਬਦ ਦੀ ਵਿਚਲੀ ‘‘ਸੂਲ ਸੁਰਾਹੀ ਖੰਜਰ ਪਿਆਲਾ’’ ਵਾਲੀ ਰਚਨਾ ਨਾਲ ਮੇਲ ਖਾਂਦੇ ਹਨ, ਜਿਸ ਹਿਤ ਇਸ ਸਬੰਧੀ ਯਥਾਰਥ ਵਿਚਾਰ ਦੀ ਅਤਿਅੰਤ ਲੋੜ ਅਨੁਭਵ ਕਰਕੇ ਹੇਠ ਲਿਖੀ ਸੰਖੇਪਕ ਵੀਚਾਰ ਦਿੱਤੀ ਹੈ।
ਵੀਚਾਰ
ਉਪ੍ਰੋਕਤ ਸ਼ਬਦ 1428 ਸਫ਼ਿਆਂ ਵਾਲੇ ਪ੍ਰਕਾਸ਼ਤ ਦਸਮ ਗ੍ਰੰਥ ਦੇ ਸਫ਼ਾ 709 ਤੋਂ 712 ਤਕ 10 ਸ਼ਬਦਾਂ ਵਾਲੇ ਸੰਗ੍ਰਹਿ ਵਿੱਚ ਛੇਵਾਂ ਸ਼ਬਦ ਹੈ। ਇਹਨਾਂ ਸ਼ਬਦਾਂ ਦੇ ਸਿਰਲੇਖਾਂ ਨਾਲ ਪਾ:10 ਲਿਖਿਆ ਹੈ ਅਤੇ ਇਹ ਸ਼ਬਦ ਉਪਦੇਸ਼, ਬੇਨਤੀ, ਅਕਾਲ ਉਪਾਸਨਾ ਤਥਾ ਮੂਰਤੀ ਪੂਜਾ ਖੰਡਨ ਰੂਪ ਹਨ ਤੇ ਨਾਲ ਹੀ ਰਾਮਕਲੀ, ਸੋਰਠ, ਕਲਿਆਣ ਆਦਿਕ ਰਾਗਾਂ ਵਿੱਚ ਹਨ, ਪ੍ਰੰਤੂ ਇਹਨਾਂ ਵਿਚੋਂ ਇਸ ਛੇਵੇਂ ਸ਼ਬਦ ਦਾ ਸਿਰਲੇਖ ਇਹਨਾਂ ਤੋਂ ਵਿਲੱਖਣ ‘ਖ਼ਿਆਲ ਪਾਤਸ਼ਾਹੀ 10’ ਹੈ ਅਤੇ ਇਸ ਵਿਚਲੀ ਭਾਵਨਾ ਵੀ ਦੂਜੇ ਸ਼ਬਦਾਂ ਤੋਂ ਅਸੰਗਤਿ ਬਲਕਿ ਬੋਲੀ ਵੀ ਦੂਜੇ ਸ਼ਬਦਾਂ ਵਾਲੀ ਬ੍ਰਿਜ ਭਾਸ਼ਾ ਦੇ ਉਲਟ ਨਿਰੋਲ ਪੰਜਾਬੀ ਹੈ, ਜਿਸ ਤੋਂ ਸਿੱਧ ਹੋਇਆ ਕਿ ਇਹ ਸ਼ਬਦ ਦਸਮ ਪਾਤਸ਼ਾਹ ਦੀ ਰਚਨਾ ਸਿੱਧ ਕਰਨ ਹਿਤ ਜਾਣ-ਬੁੱਝ ਕੇ ਦੂਜੇ ਸ਼ਬਦਾਂ ਵਿੱਚ ਘੁਸੇੜਿਆ ਗਿਆ ਹੈ ਜੋ ਸੁਤੇ ਹੀ ਕਿਸੇ ਨਸ਼ਿਆਂ ਦੇ ਪ੍ਰੇਮੀ ਵੱਲੋਂ ਵਿੱਛੜੇ ਯਾਰ ਲਈ ਕਵੀ ਨੇ ਖ਼ਿਆਲ ਦਿੱਤਾ ਹੈ ਜਿਸ ਦਾ ਸੰਕੋਚਕ ਵੇਰਵਾ ਹੇਠ ਲਿਖੇ ਅਨੁਸਾਰ ਹੈ -
ਖ਼ਿਆਲ
ਖ਼ਿਆਲ ਸ਼ਬਦ ਤੋਂ ਧਿਆਨ, ਵਿਚਾਰ, ਸੰਕਲਪ ਆਦਿਕ ਕਈ ਭਾਵ ਲਏ ਜਾ ਸਕਦੇ ਹਨ, ਜਿਵੇਂ ਕਿ -
ਧਿਆਨ : ਤੇਰਾ ਧਿਆਨ ਕਿੱਧਰ ਹੈ, ਤੇਰਾ ਖ਼ਿਆਲ ਕਿੱਧਰ ਹੈ।
ਵਿਚਾਰ : ਤੇਰੀ ਹੁਣ ਕੀ ਵਿਚਾਰ ਹੈ, ਤੇਰਾ ਹੁਣ ਕੀ ਖ਼ਿਆਲ ਹੈ।
ਸੰਕਲਪ : ਮੇਰੇ ਅੰਦਰ ਸੰਕਲਪ ਫੁਰਿਆ, ਮੇਰੇ ਅੰਦਰ ਖ਼ਿਆਲ ਆਇਆ।
ਇਤਿਆਦਿਕ ਹੋਰ ਵੀ ਅਨੇਕਾਂ ਭਾਵ ਲਏ ਜਾ ਸਕਦੇ ਹਨ।
ਨੋਟ - ਮੁਸਲਮਾਨ ਗਵੱਈਏ ਰਾਗ ਗਾਉਣ ਸਮੇਂ ਜਦੋਂ ਵਿੱਚ-ਵਿੱਚ ਅਲਾਪਕ ਪ੍ਰਮਾਣ ਦਿੰਦੇ ਹਨ, ਉਨ੍ਹਾਂ ਨੂੰ ਵੀ ‘ਖ਼ਿਆਲ’, ‘ਦੋਹੜਾ’ ਜਾਂ ‘ਟੱਪਾ’ ਆਖਦੇ ਹਨ।
ਹੁਣ ਲੋੜ ਇਹ ਹੈ ਕਿ ‘‘ਯਾਰੜੇ ਦਾ ਸਾਨੂੰ ਸੱਥਰ ਚੰਗਾ’’ ਵਾਲਾ ਖ਼ਿਆਲ ਜਿਸਨੇ ਪ੍ਰਗਟ ਕੀਤਾ ਹੈ, ਉਹ ਵਿਅਕਤੀ ਦਰਸਾਇਆ ਜਾਵੇ।
ਉਹ ਵਿਅਕਤੀ ਹੀਰ ਹੈ, ਜਿਸਨੇ ਰਾਂਝੇ ਦੇ ਵਿਛੋੜੇ ਵਿੱਚ ਉਪ੍ਰੋਕਤ ਖ਼ਿਆਲ ਪ੍ਰਗਟ ਕੀਤਾ ਹੈ, ਜਿਸ ਸਬੰਧੀ ‘ਵਾਰਸਸ਼ਾਹ’ ਅਤੇ ‘ਦਮੋਦਰ’ ਆਦਿਕਾਂ ਵੱਲੋਂ ਕਿੱਸੇ ਵੀ ਬਣੇ ਹੋਏ ਹਨ ਅਤੇ ਭਾਈ ਗੁਰਦਾਸ ਜੀ ਨੇ ਵੀ ਦ੍ਰਿਸ਼ਟਾਂਤ ਵਜੋਂ ਲਿਖਿਆ ਹੈ ਕਿ - ‘‘ਰਾਂਝਾ ਹੀਰ ਵਖਾਣੀਐ ਉਹ ਪਿਰਮ ਪਿਰਾਤੀ’’।
ਹਰੇਕ ਜਾਣਦਾ ਹੈ ਕਿ ‘ਰਾਂਝਾ ਜਾਤਿ’ ਦਾ ਇੱਕ ਨੌਜੁਆਨ, ਧੀਦੋ ਨਾਮ ਕਰਕੇ ਤਖ਼ਤ ਹਜ਼ਾਰੇ (ਪਾਕਿਸਤਾਨ) ਦਾ ਵਸਨੀਕ ਸੀ ਅਤੇ ਝੰਗ ਸ਼ਹਿਰ (ਪਾਕਿਸਤਾਨ) ਦੀ ਹੀਰ ਨਾਮ ਕਰ ਕੇ, ‘ਸਿਆਲ ਜਾਤਿ’ ਦੀ ਜੱਟੀ ਚੂਚਕ ਦੀ ਧੀ ਹੈ ਸੀ। ਰਾਂਝੇ ਤੇ ਹੀਰ ਦਾ ਆਪੋ ਵਿੱਚ ਅਥਾਹ ਪਿਆਰ ਪੈ ਗਿਆ, ਪਰ ਮਾਪਿਆਂ ਨੇ ਜ਼ਬਰਦਸਤੀ ਹੀਰ ਦਾ ਵਿਆਹ ‘ਰੰਗਪੁਰ ਖੇੜਿਆਂ’ ਵਿੱਚ ਕਰ ਦਿੱਤਾ।
ਖੇੜੇ ਇੱਕ ਮੰਨੀ ਪ੍ਰਮੰਨੀ ਉੱਘੀ ਜਾਤਿ ਹੈ ਅਤੇ ਜ਼ਿਲਾ ਝੰਗ ਵਿੱਚ ਇਹਨਾਂ ਦੇ ਨਾਮ ਉੱਤੇ ਰੰਗਪੁਰ ਖੇੜਿਆਂ ਦਾ ਇੱਕ ਪਿੰਡ ਹੈ। ਇਹ ਖੇੜੇ ਭਾਵੇਂ ਸਰਦੇ-ਪੁੱਜਦੇ ਬਹੁਤ ਹੀ ਅਮੀਰ ਸਨ ਪਰ ਹੀਰ ਦਾ ਖ਼ਿਆਲ (ਧਿਆਨ) ਹਰ ਸਮੇਂ ਰਾਂਝੇ ਵੱਲ ਹੀ ਸੀ, ਜਿਸ ਲਈ ਉਹ ਰਾਂਝੇ ਪ੍ਰਤੀ ਆਪਣਾ ਖ਼ਿਆਲ ਇੰਝ ਪ੍ਰਗਟ ਕਰਦੀ ਹੈ ਕਿ ਤੇਰੇ ਵਿਛੋੜੇ ਵਿੱਚ ਇਹ ਰਜਾਈਆਂ ਮੇਰੇ ਵਾਸਤੇ ਰੋਗ ‘ਦੁਖਦਾਈ’ ਹਨ ਬਲਕਿ ਨਾਗਾਂ ਵਾਂਗੂ ਡੱਸਦੀਆਂ ਹਨ।
ਤੇਰੇ ਵਿਜੋਗ ਵਿੱਚ ਹੁਣ ਮੈਨੂੰ ਸੁਰਾਹੀ (ਸ਼ਰਾਬ ਵਾਲੀ ਮਟਕੀ) ਅਤੇ (ਸ਼ਰਾਬ ਪੀਣ ਵਾਲਾ) ਪਿਆਲਾ ਸੂਲੀ ਅਤੇ ਖੰਜਰ ਦਿੱਸਦੇ ਹਨ।
ਤੇਰਾ ਵਿਛੋੜਾ ਕਸਾਈਆਂ ਦੇ ਬਿੰਗ ਸਹਾਰਣ ਵਾਂਗੂ ਹੈ। ਕਸਾਈ ਲੋਕ ਇੱਕ ਲੋਹੇ ਦਾ ਬਿੰਗ ਜਿਸ ਨੂੰ ‘ਸੂਆ’ ਵੀ ਆਖਦੇ ਹਨ, ਜੋ ਵਿਚੋਂ ਪੋਲਾ ਹੁੰਦਾ ਹੈ, ਗਰਮ ਕਰਕੇ ਦੁੰਬੇ ਦੀ ਪਿਛਲੀ ਚੱਕੀ ਵਿੱਚ ਖੋਭ ਕੇ ਪੰਘਰੀ ਹੋਈ ਚਰਬੀ ਕੱਢ ਕੇ ਪੀਂਦੇ ਹਨ। ਦੁੰਬਾ ਵਿਚਾਰਾ ਤੜਫਦਾ ਰਹਿੰਦਾ ਹੈ।
‘‘ਯਾਰੜੇ ਦਾ ਸਾਨੂੰ ਸੱਥਰ ਚੰਗਾ’’ ਭਾਵ ਤੇਰੇ ਕੋਲ ਹੁੰਦਿਆਂ ਸਾਨੂੰ (ਮੈਨੂੰ) ਸੱਥਰ (ਭੁੰਜੇ ਸੌਣਾ) ਵੀ ਚੰਗਾ ਸੁਖਦਾਈ ਸੀ ਪਰ ਖੇੜਿਆਂ ਵਿੱਚ ਰਹਿਣਾ ਮੇਰੇ ਵਾਸਤੇ ਤਪਦਾ-ਬਲਦਾ ਭੱਠ ਹੈ।
ਉਪ੍ਰੋਕਤ ਵਿਛੋੜੇ ਅਤੇ ਮਿਲਾਪ ਦੇ ਦੁਖ-ਸੁਖ ਗੁਰਬਾਣੀ ਵਿੱਚ ਵੀ ਦਰਸਾਏ ਹਨ, ਜਿਵੇਂ ਕਿ -
ਨਾਨਕ ਬਿਜੁਲੀਆ ਚਮਕੰਨਿ ਘੁਰਨਿ੍ਯ੍ਯ ਘਟਾ ਅਤਿ ਕਾਲੀਆ ॥
ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥
(ਸਲੋਕ ਮਾਰੂ ਵਾਰ ਮ: 5, 1102)
ਭਾਵ - ਉਪ੍ਰੋਕਤ ਭਿਆਨਕ ਦ੍ਰਿਸ਼ ਵੀ ਪਿਰੀ (ਪਰਮਾਤਮਾ) ਦੇ ਮਿਲਾਪ ਨਾਲ ਸੁਖਦਾਈ ਹੈ, ਇਸਦੇ ਉਲਟ
ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥
(ਮਾਰੂ ਵਾਰ ਮ: 5, 1102)
ਭਾਵ - ਉਪ੍ਰੋਕਤ ਸੁਹਾਵਣਾ ਅਤੇ ਮਨੋਰੰਜਕ ਦ੍ਰਿਸ਼ ਵੀ ਪ੍ਰਭੂ ਵਿਛੋੜੇ ਵਿੱਚ ਦੁਖਦਾਈ ਹੈ।
ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥
ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ 
(ਸਲੋਕ ਵਾਰਾਂ ਤੇ ਵਧੀਕ ਮ: 5, 1425)
ਹੁਣ ਪਾਠਕ ਆਪ ਹੀ ਵਿਚਾਰਨ ਕਿ ਇੱਕ ਗੋਰੀ, ਚਿੱਟੀ ਚਮੜੀ ਨਾਲ ਪਿਆਰ ਕਰਨ ਵਾਲੀ ਜੱਟੀ ਹੀਰ ਦਾ ਵਿਜੋਗੀ ਖ਼ਿਆਲ ਕਿੱਥੇ ਤੇ ਨਿਰੰਕਾਰ, ਅਕਾਲ ਪੁਰਖ ਪ੍ਰੀਤਮ ਦੇ ਪ੍ਰੇਮੀਆਂ ਦਾ ਪਿਆਰ ਕਿੱਥੇ।
ਇੱਕ ਹੋਰ ਗੱਲ ਇਹ ਕਿ ਮਿਤ੍ਰ ਪਿਆਰੇ ਵਾਲੇ ਸ਼ਬਦ ਵਿੱਚ ‘‘ਸੂਲ ਸੁਰਾਹੀ ਖੰਜਰ ਪਿਆਲਾ’’, ਜੋ ਮੁਹਾਵਰਾ ਵਰਤਿਆ ਹੈ, ਉਸਦਾ ਅਰਥ ਪਾਣੀ ਵਾਲੀ ਸੁਰਾਹੀ ਤਾਂ ਹੋ ਹੀ ਨਹੀਂ ਸਕਦਾ। ਤਾਂ ਤੇ ਇਹ ਮੁਹਾਵਰਾ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਤੇ ਵਿੱਸ਼ਈ ਹੀ ਯਾਰ ਦੇ ਵਿਛੋੜੇ ਵਿੱਚ ਵਰਤ ਸਕਦਾ ਹੈ ਜੋ ਹੀਰ ਜੱਟੀ ਨੇ ਰਾਂਝੇ ਯਾਰ ਦੇ ਵਿਛੋੜੇ ਵਿੱਚ ਵਰਤਿਆ, ਜਿਸ ਨੂੰ ਕਵੀ ਨੇ ਕਵਿਤਾ ਦਾ ਰੂਪ ਦਿੱਤਾ ਹੈ। ਪਰ ਧੰਨ ਹਨ ਅਜੋਕੇ ਉਹ ਗੁਰਸਿੱਖ ਵੀਰ ਜੋ ਬਿਨਾ ਵਿਚਾਰੇ ਹੀਰ ਜੱਟੀ ਦੇ ਖ਼ਿਆਲ ਆਦਿਕ ਕੱਚੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਮ-ਝੂਮ ਕੇ ਪੜ੍ਹਦੇ ਹੋਏ ਫੁੱਲੇ ਨਹੀਂ ਸਮਾਉਂਦੇ, ਹਾਲਾਂਕਿ ਭੱਠ ਖੇੜਿਆਂ ਦਾ ਰਹਿਣਾ ਅਤੇ ‘ਸੁਰਾਹੀ-ਪਿਆਲਾ’ ਕੇਵਲ ਹੀਰ ਹੀ ਆਖ ਸਕਦੀ ਹੈ।
ਮੁੱਕਦੀ ਗੱਲ, ਸੁਰਾਹੀ ਅਤੇ ਪਿਆਲਾ ਤਥਾ ਖੇੜੇ ਆਦਿਕ ਸ਼ਬਦਾਂ ਦੀ ਵਰਤੋਂ ਗੁਰੂ ਪਾਤਸ਼ਾਹ ਕਦੇ ਵੀ ਨਹੀਂ ਕਰ ਸਕਦੇ। ਇਹ ਕੇਵਲ ਨਸ਼ਿਆਂ ਦੇ ਪ੍ਰੇਮੀ ਸਾਕਤ ਮਤੀਏ ਕਵੀ ਨੇ ਗੁਰਸਿੱਖਾਂ ਨੂੰ ਧੋਖਾ ਦਣ ਵਾਸਤੇ ਆਪਣੀ ਰਚਨਾ ਗੁਰੂ ਪਾਤਸ਼ਾਹ ਵੱਲੋਂ ਦਰਸਾਉਣ ਹਿਤ ‘ਮਿਤ੍ਰ ਪਿਆਰੇ’ ਵਾਲੇ ਦਾ ਸਿਰਲੇਖ ਪਾ:10 ਲਿਖਿਆ ਹੈ।
ਨੋਟ - ਪਾਠਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੋ ਬੀੜ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਵਾਲੀ 1770 ਵਿੱਚ ਲਿਖੀ ਦੱਸੀ ਜਾਂਦੀ ਹੈ ਅਤੇ ਗੁਰਪੁਰਵਾਸੀ ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਦਿੱਲੀ ਵਿੱਚ ਸੀ ਹੁਣ ਨਹੀ ਹੈ। ਉਸ ਵਿੱਚ ਉਪ੍ਰੋਕਤ ‘‘ਮਿਤ੍ਰ ਪਿਆਰੇ’’ ਵਾਲਾ ਗੀਤ ਸ਼ਬਦ ਹਜ਼ਾਰੇ ਵਾਲੇ 10 ਸ਼ਬਦਾਂ ਸਮੇਤ ਹੈ ਹੀ ਨਹੀਂ।
ਕਈ ਬੀੜਾਂ ਵਿੱਚ ਉਪ੍ਰੋਕਤ ‘‘ਮਿਤ੍ਰ ਪਿਆਰੇ’’ ਵਾਲੇ ਖ਼ਿਆਲ ਪਾਤਸ਼ਾਹੀ 10 ਨੂੰ ਛੱਡ ਕੇ ਕੇਵਲ 9 ਸ਼ਬਦ ਹੀ ਹਨ।
ਫਿਰ ਕਈ ਬੀੜਾਂ ਵਿੱਚ ਮੁਰੀਦਾਂ ਦੀ ਥਾਵੇਂ ‘‘ਹਾਲ ਫਕੀਰਾਂ ਦਾ’’ ਲਿਖਿਆ ਹੈ। ਸੱਚ ਪੁੱਛੋ ਤਾਂ ਉਪ੍ਰੋਕਤ ਸੰਗ੍ਰਹਿ ਵਾਲੇ ਸਾਰੇ 10 ਸ਼ਬਦ ਹੀ ਦਸ਼ਮੇਸ਼ ਰਚਨਾ ਮੰਨਣ ਸਬੰਧੀ ਦੀਰਘ ਵਿਚਾਰ ਗੋਚਰੇ ਹਨ।
ਤਿਲੰਗ ਕਾਫੀ 10 (ਪੰਨਾ 711, ਦਸਮ ਗ੍ਰੰਥ)
ਕੇਵਲ ਕਾਲ ਈ ਕਰਤਾਰ।
ਆਦਿ ਅੰਤ ਅਨੰਤ ਮੂਰਤਿ ਗੜਨ ਭੰਜਨਹਾਰ। ....
ਕਵੀ ਕਾਲ ਨੂੰ ਕਰਤਾਰ ਕਹਿੰਦਾ ਹੈ। ਗੁਰਬਾਣੀ ਅਕਾਲ ਪੁਰਖ ਨੂੰ ਕਰਤਾਰ ਜਾਂ ਕਰਤਾ ਪੁਰਖ ਕਹਿੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਕਾਲ ਨੂੰ ਕਰਤਾਰ ਨਹੀਂ ਮੰਨ ਸਕਦੇ। ਰਚਨਾ ਕਵੀ ਦੀ ਸਿੱਧ ਹੁੰਦੀ ਹੈ।
ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਚਾਰ ਕਰਦੇ ਹੋਏ ਅਸੀਂ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਕਵੀ ਰਚਨਹਾਰ ਕਰਤਾਰ ਕਾਲ ਨੂੰ ਹੀ ਸਮਝਦਾ ਹੈ। ਗੁਰਬਾਣੀ ਇੱਕ ਏਕੰਕਾਰ ਜੋਤਿ ਰੂਪ ਪਾਰਬ੍ਰਹਮ ਨੂੰ ਅਕਾਲ ਪੁਰਖ ਕਹਿੰਦੀ ਹੈ। ਤੇ ਗੁਰਬਾਣੀ ਉਪਦੇਸ਼ ਅਨੁਸਾਰ ਅਕਾਲ ਪੁਰਖ, ਹੀ ਸਭ ਸੰਸਾਰ ਦਾ ਕਰਤਾ ਹੈ। ਇਹ ਰਚਨਾ ਤਿਲੰਗ ਕਾਫੀ ਗੁਰਬਾਣੀ ਉਪਦੇਸ਼ ਦੇ ਵਿਰੁੱਧ ਹੈ।
ਰਾਮਕਲੀ ਪਾ:10 ਦੇ ਹੋਰ ਸ਼ਬਦ ਵੀ ਕਾਲ ਨੂੰ ਪ੍ਰਭੂ ਸਮਝ ਕੇ ਉਚਾਰੇ ਗਏ ਪ੍ਰਤੀਤ ਹੁੰਦੇ ਹਨ। ਪਾ:10 ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਛਾਪ ਨਾਲ ਦਰਜ ਕਰ ਦਿੰਦੇ।
ਡਾ: ਗੁਰਮੁਖ ਸਿੰਘ

ਅਬ ਚਉਬੀਸ ਅਵਤਾਰ


(ਦਸਮ ਗ੍ਰੰਥ ਪੰਨਾ 155- 709)
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।। ਪਾਤਸ਼ਾਹੀ 10. ।
ਅਬ ਚਉਬੀਸ ਅਉਤਾਰ
ਭੂਮਿਕਾ
ਪੁਰਾਣਾਂ ਅਨੁਸਾਰ ਕਿਸੇ ਦੇਵਤਾ ਦਾ ਦੇਹ ਵਿੱਚ ਪ੍ਰਗਟ ਹੋਣਾ ਅਵਤਾਰ ਧਾਰਨਾ ਹੈ। ਕੁੱਝ ਅਵਤਾਰ 16 ਕਲਾ ਸੰਪੂਰਨ ਮੰਨੇ ਗਏ ਹਨ। ਅਸੀਂ ਕੁੱਝ ਅਵਤਾਰਾਂ ਦੀ ਵਿਚਾਰ ਤੇ ਅਰਥ ਕਰਕੇ ਇਹ ਜਾਣਕਾਰੀ ਹਾਸਿਲ ਕਰਾਂਗੇ। ਇਹ ਕਥਾਵਾਂ ਹਿੰਦੂ ਧਰਮ ਗ੍ਰੰਥਾਂ ਦੀਆਂ ਹਨ, ਇਹਨਾਂ ਵਿੱਚ ਅਵਤਾਰਾਂ ਦਾ ਚੰਗਾ ਜਾਂ ਮਾੜਾ ਜੀਵਨ ਚਰਿਤ੍ਰ ਹੈ। ਇਹਨਾਂ ਕਥਾਵਾਂ ਵਿੱਚ ਇਕੋ ਇੱਕ ਸਦੈਵੀ ਹਸਤੀ ਇੱਕ ਏਕੰਕਾਰ ਪਾਰਬ੍ਰਹਮ ਨੂੰ ਪਾਉਣ ਦਾ ਗੁਰਮਤਿ ਅਨੁਕੂਲ ਕੋਈ ਉਪਦੇਸ਼ ਨਹੀਂ।
ਮਹਾਨ ਕੋਸ਼ ਦੇ ਕਰਤਾ ਨੇ 52 ਕਵੀਆਂ ਦੇ ਨਾਮ ਦਿੱਤੇ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਸਨ। ਉਹਨਾਂ 52 ਕਵੀਆਂ ਦੇ ਨਾਮ ਦੇ ਕੇ ਤੇਰਵਾਂ ਕਵੀ ਸਯਾਮ ਤੇ 49ਵੇਂ ਕਵੀ ਦਾ ਨਾਮ ਸਿਯਾਮ ਦਿੱਤਾ ਗਿਆ ਹੈ। ਕਵੀਆਂ ਦੇ ਨਾਮ ਕੁੱਝ ਰਚਨਾਵਾਂ ਵਿੱਚ ਦਿੱਤੇ ਹਨ। ਇਹਨਾਂ ਵਿਚੋਂ ਕੁੱਝ ਕਵੀ ਗੁਰੂ ਜੀ ਦੇ ਸਿੱਖ ਸਨ, ਤੇ ਬਾਕੀ ਕਵੀ ਵੈਦਕ ਧਰਮ, ਵੇਦਾਂ ਸ਼ਾਸਤਰਾਂ ਸਿੰਮ੍ਰਿਤੀਆਂ ਨੂੰ ਮੰਨਨ ਵਾਲੇ ਵੀ ਸਨ, ਜਿੰਨ੍ਹਾਂ ਦੀਆਂ ਰਚਨਾਵਾਂ ਦਾ ਆਧਾਰ ਹਿੰਦੂ ਧਰਮ ਪੁਸਤਕਾਂ ਹਨ।
(ਪੰਨਾ 155 ਦਸਮ ਗ੍ਰੰਥ)
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।। ਪਾਤਸ਼ਾਹੀ 10. ।
ਚਉਬੀਸ ਅਵਤਾਰ।।
ਚਉਪਈ।।
ਅਬ ਚਉਬੀਸ ਉਚਰੋ ਅਵਤਾਰਾ। ਜਿਹ ਬਿਧ ਤਿਨ ਕਾ ਲਖਾ ਅਪਾਰਾ।।
ਸੁਨੀਅਹੁ ਸੰਤ ਸਭੈ ਚਿਤ ਲਾਈ। ਬਰਨਤ ਸਯਾਮ ਜਥਾ ਮਤਿ ਭਾਈ।।
(ਇਹ ਕਥਾ ਸਯਾਮ ਕਵੀ ਨੇ ਉਚਾਰੀ ਹੈ। ਹੁਣ ਮੈਂ ਚੌਵੀ ਅਵਤਾਰਾਂ ਦੀ ਕਥਾ ਕਹਿੰਦਾ ਹਾਂ। ਜਿਸ ਤਰ੍ਹਾਂ ਉਹਨਾਂ ਦਾ ਅਪਾਰ ਖੇਲ ਜਾਨਿਆ ਹੈ, ਹੇ ਸਾਰੇ ਸੰਤੋ, ਚਿੱਤ ਲਾ ਕੇ ਸੁਣੋ। ਸਯਾਮ ਕਵੀ ਉਸ ਤਰ੍ਹਾਂ ਨਾਲ ਵਰਣਨ ਕਰਦਾ ਹੈ ਜਿਸ ਤਰ੍ਹਾਂ ਉਸ ਦੀ ਬੁਧ ਨੂੰ ਚੰਗਾ ਲੱਗਾ ਹੈ।)
ਚੌਪਈ।।
ਜਬ ਸਬ ਹੋਤ ਅਰਿਗਦ ਅਪਾਰਾ।।
ਤਬ ਤਬ ਦੇਹ ਧਰਮ ਅਵਤਾਰਾ।।
ਕਾਲ ਸਭਨ ਕੋ ਪੇਖ ਤਮਾਸਾ।। ਅੰਤਹ ਕਾਲ ਕਰਤ ਹੈ ਨਾਸਾ।।
(ਜਦੋਂ ਜਦੋਂ ਪਰਜਾ ਨੂੰ ਦੁਖ ਦੇਣ ਵਾਲੇ ਬਹੁਤੇ ਹੋ ਜਾਂਦੇ ਹਨ, ਤਦੋਂ ਤਦੋਂ ਅਵਤਾਰ ਦੇਹ ਧਾਰਦੇ ਹਨ। (ਸਤ ਅਵਤਾਰ ਬ੍ਰਹਮਾ ਵਿਸ਼ਨੂੰ ਮਹੇਸ਼ ਦੇਵਤਿਆਂ ਦੇ ਹਨ ਜੋ ਬਾਰ-ਬਾਰ ਜੰਮਦੇ ਮਰਦੇ ਰਹਿੰਦੇ ਹਨ)। ਕਾਲ ਸਭ ਤਮਾਸ਼ੇ ਨੂੰ ਵੇਖਦਾ ਹੈ, ਅੰਤ ਨੂੰ ਕਾਲ ਹੀ ਸਭ ਦਾ ਨਾਸ਼ ਕਰਦਾ ਹੈ।) (ਕਵੀ ਕਾਲ ਨੂੰ ਹੀ ਪਰਮੇਸਰ ਸਮਝਦਾ ਹੈ, ਤੇ ਉਸ ਨੂੰ ਸਭ ਤੋਂ ਉੱਚੀ ਹਸਤੀ ਮੰਨਦਾ ਹੈ। ਕਵੀ ਕਾਲ ਮਹਾਂਕਾਲ ਦਾ ਉਪਾਸ਼ਕ, ਮਹਾਂਕਾਲੀ, ਦੁਰਗਾ ਆਦਿ ਉਸੇ ਦੇ ਰੂਪ ਹਨ। ਸਾਕਤ ਕਵੀ ਮਹਾਕਾਲ ਨੂੰ ਅਕਾਲ ਵੀ ਕਹਿੰਦੇ ਹਨ।)
ਗੁਰਬਾਣੀ ਜੋਤਿ ਰੂਪ ਇਕੋ ਇੱਕ ਸਦੈਵੀ ਹਸਤੀ ਨੂੰ, ਅਕਾਲ ਪੁਰਖ ਕਹਿੰਦੀ ਹੈ, ਜੋ ਕਾਲ ਦਾ ਵੀ ਕਾਲ ਹੈ। ਇਹ ਕਵੀ ਨਹੀਂ ਜਾਣਦਾ ਤੇ ਵੇਦ ਸ਼ਾਸਤਰ ਨਹੀਂ ਜਾਣਦੇ। (“ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ।।” (ਪੰਨਾ 920) ਸਿੰਮ੍ਰਿਤ ਸ਼ਾਸਤਰਾਂ ਦੀ ਵਿਚਾਰ ਸੰਸਾਰ ਦੇ ਪਾਪ ਪੁੰਨਾਂ ਤਕ ਸੀਮਤ ਹੈ। ਉਹ ਪੁੰਨ ਪਾਪਾਂ ਤੋਂ ਉਪਰ ਹਸਤੀ ਅਕਾਲ ਪੁਰਖ, ਜੋਤਿ ਰੂਪ ਪਰਮਤੱਤ ਦੀ ਸਾਰ ਨਹੀਂ ਜਾਣਦੇ।)
ਗੁਰਬਾਣੀ ਅਨੁਸਾਰ ਅਕਾਲ ਪੁਰਖ ਨੇ ਓਅੰਕਾਰ ਧੁੰਨ ਉਚਾਰ ਕੇ ਸੰਸਾਰ ਰਚਨਾ ਬਣਾਈ ਤੇ ਕਾਲ ਸ਼ੁਰੂ ਹੋਇਆ। ਸਾਰਾ ਜਨਮ ਮਰਨ ਪਲਨਾ, ਕਾਲ ਦੇ ਚੱਕਰ ਵਿੱਚ ਹੋ ਰਿਹਾ ਹੈ। ਪਰ ਇਹ ਜੁਗਾਂ ਜਗਾਂਤਰਾਂ ਦਾ ਚੱਕਰ ਅਕਾਲ ਪੁਰਖ ਦੇ ਹੁਕਮ ਵਿੱਚ ਹੈ, ਕਾਲ ਦੇ ਵੱਸ ਕੁੱਝ ਵੀ ਨਹੀਂ।
ਚਉਪਈ।।
ਕਾਲ ਸਭਨ ਕਾ ਕਰਤ ਪਸਾਰਾ।। ਅੰਤ ਕਾਲ ਸੋਈ ਖਾਪਣਹਾਰਾ।।
ਆਪਨ ਰੂਪ ਅਨੰਤਨ ਧਰ ਹੀ।। ਆਪਹਿ ਮਧਿ ਲੀਨ ਪੁਨ ਕਰਹੀ।।
(ਕਾਲ ਸਭ ਦਾ ਪਸਾਰਾ ਕਰਦਾ ਹੈ, ਅੰਤ ਨੂੰ ਕਾਲ ਹੀ ਉਹਨਾਂ ਨੂੰ ਖਪਾਉਨ ਵਾਲਾ ਹੈ। ਆਪਣੇ ਵਿਚੋਂ ਹੀ ਅਨੇਕਾਂ ਰੂਪ ਧਾਰਦਾ ਹੈ ਤੇ ਫੇਰ ਆਪਣੇ ਵਿੱਚ ਹੀ ਅਭੇਦ ਕਰ ਲੈਂਦਾ ਹੈ।) ਗੁਰਬਾਣੀ ਅਨੁਸਾਰ ਸੰਸਾਰ ਦਾ ਜੰਮਨ ਮਰਨਾ ਅਕਾਲ ਪੁਰਖ ਦੇ ਹੁਕਮ ਵਿੱਚ ਹੈ। (ਹੁਕਮੇ ਜੰਮਨ ਹੁਕਮੇ ਮਰਨਾ)
ਪਦਾ 29 (ਪੰਨਾ 157, ਦਸਮ ਗ੍ਰੰਥ)
ਪ੍ਰਿਥਮ ਕਾਲ ਸਭ ਜਗ ਕੋ ਤਾਤਾ।। ਤਾ ਤੇ ਭਯੋ ਤੇਜ ਬਧਯਾਤਾ।।
ਸੋਈ ਭਵਾਨੀ ਨਾਮੁ ਕਹਾਈ ਜਿਨ ਸਗ੍ਰੀ ਇਹ ਸ੍ਰਿਸਟ ਉਪਾਈ।।
(ਜਦੋਂ ਸੰਸਾਰ ਦੀ ਸਿਰਜਨਾ ਹੋਈ, ਕਾਲ ਜੋ ਸਾਰੇ ਜਗਤ ਦਾ ਪਿਤਾ ਹੈ, ਉਸ ਤੋਂ ਇੱਕ ਤੇਜ ਪ੍ਰਕਾਸ਼ ਪ੍ਰਗਟ ਹੋਇਆ। ਉਹੀ ਭਵਾਨੀ ਨਾਮ ਕਹਾਉਣ ਲੱਗੀ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ।)
ਗੁਰਬਾਣੀ ਉਪਦੇਸ਼ ਹੈ, ਇੱਕ ਏਕੰਕਾਰ, ਪਾਰਬ੍ਰਹਮ ਜੋਤਿ ਰੂਪ ਹੈ। ਇੱਕ ਏਕੰਕਾਰ ਨੇ ਜਦੋਂ ਸੁੰਨ ਸਮਾਧ ਤੋਂ ਸੰਸਾਰ ਦੀ ਰਚਨਾ ਕਰਨ ਦਾ ਮੰਤਵ ਬਣਾਇਆ ਤਾਂ ਉਸ ਨੇ ਹੁਕਮ ਨਾਲ ਓਅੰਕਾਰ ਧੁੰਨ ਉਚਾਰੀ। ਇਸ ਓਅੰਕਾਰ ਧੁੰਨ ਤੋਂ ਸੰਸਾਰ ਦੇ ਜੀਵ ਜੰਤ ਪੈਦਾ ਹੋਣ, ਪਲਣ ਤੇ ਖੈ ਹੋਣ ਲੱਗੇ, ਤਾਂ ਸਾਰੇ ਸੰਸਾਰ ਦਾ ਕਾਲ ਚੱਕਰ ਉਸ ਇੱਕ ਏਕੇ ਦੇ ਹੁਕਮ ਵਿੱਚ ਚਲ ਰਿਹਾ ਹੈ।
ਪਦਾ 30 (ਪੰਨਾ 158, ਦਸਮ ਗ੍ਰੰਥ)
ਚਉਪਈ।।
ਪ੍ਰਿਥਮੇ ਓਂਅੰਕਾਰ ਤਿਨ ਕਹਾ।। ਸੋ ਧੁਨ ਪੂਰ ਜਗਤ ਮੇ ਰਹਾ।।
ਤਾ ਤੇ ਜਗਤ ਭਯੋ ਬਿਸਥਾਰਾ।। ਪੁਰਖ ਪ੍ਰਕ੍ਰਿਤ ਜਬ ਦੁਹਹੁ ਬਿਚਾਰਾ।।
(ਪਹਿਲੇ ਉਸ ਜਗਤ ਪਿਤਾ ਕਾਲ ਨੇ ਓਅੰਕਾਰ। ਓਮਕਾਰ ਕਿਹਾ। ਉਹ ਓਅੰਕਾਰ ਰੂਪ ਧੁਨ ਜਗਤ ਵਿੱਚ ਫੈਲ ਰਹੀ ਹੈ। ਉਸ ਤੋਂ ਜਗਤ ਦਾ ਪਸਾਰਾ ਹੋਇਆ। ਇਹ ਦੋਵੇਂ ਪੁਰਖ ਤੇ ਪ੍ਰਕ੍ਰਿਤਿ ਵੀਚਾਰਨੇ ਚਾਹੀਦੇ ਹਨ। ਕਵੀ ਓਅੰਕਾਰ ਨੂੰ ਪੁਰਖ ਕਹਿੰਦਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ।)
ਵੇਦ ਮਤ ਓਮ ਨੂੰ ਓਅੰਕਾਰ। ਓਮਕਾਰ ਵੀ ਕਹਿੰਦਾ ਹੈ। ਗੁਰੂ ਨਾਨਕ ਸਾਹਿਬ ਓਮ ਨੂੰ ਤ੍ਰਿਭਨ ਸਾਰ ਕਹਿੰਦੇ ਹਨ, ਜਿਸ ਦਾ ਅਰਥ ਹੈ ਮਾਇਆ ਦਾ ਜੰਜਾਲ। (ਬਾਣੀ ਬਾਵਨ ਅਖਰੀ)
ਪਦਾ 34
ਚੌਪਈ
ਜਿਤਿਕ ਜਗਤਿ ਕੇ ਜੀਵ ਬਖਾਨੋ।। ਏਕ ਜੋਤਿ ਸਭ ਹੀ ਮਹਿ ਜਾਨੋ।।
ਕਾਲ ਰੂਪ ਭਗਵਾਨ ਭਨੈਬੋ।। ਤਾ ਮਹਿ ਲੀਨ ਜਗਤਿ ਸਭ ਹਵੈਬੋ।।
(ਜਿੰਨੇ ਜਗਤ ਦੇ ਜੀਵ ਕਹੇ ਜਾਂਦੇ ਹਨ, ਇਹਨਾਂ ਸਭਨਾ ਵਿੱਚ ਇੱਕ ਦੀ ਹੀ ਜੋਤਿ ਜਾਨੋ, ਜੋ ਕਾਲ ਰੂਪ ਜਾਂ ‘ਭਗਵਾਨ’ ਨਾਮ ਕਰ ਕੇ ਕਿਹਾ ਜਾਂਦਾ ਹੈ। ਅੰਤ ਨੂੰ ਸਾਰੇ ਜਗਤ ਦੇ ਜੀਵ ਉਸ ਵਿੱਚ ਹੀ ਲੀਨ ਹੋ ਜਾਨਗੇ।)
ਕਵੀ ਕਾਲ ਰੂਪ ਨੂੰ ਭਗਵਾਨ ਕਹਿੰਦਾ ਹੈ। ਇਹ ਵਿਚਾਰ ਵੇਦਾਂ ਸ਼ਾਸਤਰਾਂ ਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਦੇ ਉਪਦੇਸ਼ ਅਨੁਕੂਲ ਪਰਚਾਰ ਕਰਦੇ ਸਨ। ਵੇਦਾਂ ਸ਼ਾਸਤਰਾਂ ਨੂੰ ਤੇ ਕਵੀ ਨੂੰ ਅਕਾਲ ਪੁਰਖ ਦਾ ਗਿਆਨ ਨਹੀਂ, ਅਨੁਮਾਨ ਜ਼ਰੂਰ ਲਗਾਉਂਦੇ ਹਨ। ਪਾ: 10 ਇਹ ਰਚਨਾ ਨਹੀਂ ਕਰ ਸਕਦੇ, ਨਾ ਹੀ ਗੁਰਸਿਖਾਂ ਨੂੰ ਇਹ ਰਚਨਾਵਾਂ ਪੜ੍ਹਨ ਦਾ ਉਪਦੇਸ਼ ਦੇ ਸਕਦੇ ਹਨ।
ਦਸਮ ਗ੍ਰੰਥ ਦੇ ਪੰਨਾ 188 ਤੋਂ ਰਾਮ ਅਵਤਾਰ ਸ਼ੁਰੂ ਹੁੰਦਾ ਹੈ। ਇਹ ਬੀਸਵਾਂ ਅਵਤਾਰ ਹੈ। ਰਾਮ ਕਥਾ ਦੇ ਅੰਤ ਵਿੱਚ ਪੰਨਾ 254 ਤੇ ਭਗਉਤੀ ਦਾ ਉਪਾਸ਼ਕ ਕਵੀ ਲਿਖਦਾ ਹੈ।
ਪਦਾ 863 ਸਵੈਯਾ।।
ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕਊ ਆਖ ਤਰੇ ਨਹੀ ਆਨਿਯੋ।।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਯੋ।।
ਸਿਮ੍ਰਿੰਤ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਨਯੋ।।
ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਬ ਤੋਹਿ ਬਖਾਨਯੋ।।
ਸ੍ਰੀ ਅਸਪਾਨ ਦੇ ਅਰਥ ਹਨ ਸੁੰਦਰ ਤਲਵਾਰ। ਸ਼੍ਰੀ ਅਸਪਾਨ ਦੁਰਗਾ ਜਾ ਭਵਾਨੀ ਨੂੰ ਕਿਹਾ ਗਿਆ ਹੈ।
ਪਦਾ 864 ਦੋਹਰਾ।।
ਸਗਲ ਦੁਆਰਿ ਕਉ ਛਾਡ ਕੈ, ਗਹਯੋ ਤੁਹਾਰੋ ਦੁਆਰ।।
ਬਾਹੇ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ।।
ਗੋਬਿੰਦ ਦਾਸ, ਕਵੀ ਦਾ ਹੀ ਨਾਮ ਹੈ। ਇਹ ਸਵੈਯਾ ਤੇ ਦੋਹਰਾ, ਭਵਾਨੀ ਦੀ ਉਸਤਤਿ ਵਿੱਚ ਕਵੀ ਨੇ ਉਚਾਰੇ ਹਨ। (ਦੇਖੋ ਪਦਾ 29)
ਅਕਾਲ ਪੁਰਖ ਦੇ ਦਰਸ਼ਨ ਸਭ ਜੁਗਾਂ ਵਿੱਚ ਕੇਵਲ ਉਹਨਾਂ ਮਨੁੱਖਾਂ ਨੂੰ ਹੋਏ ਜਿੰਨ੍ਹਾਂ ਨੇ ਕਿਸੇ ਜੁਗ ਵਿੱਚ ਵੀ ਪੂਰੇ ਸਤਿਗੁਰੂ ਤੋਂ ਉਪਦੇਸ਼ ਲੈ ਕੇ ਗੁਰਮਤਿ ਨਾਮ ਦਾ ਸਿਮਰਨ ਕੀਤਾ। ਐਸੇ ਭਗਤ, ਜਿਸ ਤਰ੍ਹਾਂ ਧ੍ਰੂ, ਪ੍ਰਹਿਲਾਦ, ਸਭ ਜੁਗਾਂ ਵਿੱਚ ਸਨ। ਕੇਵਲ ਐਸੇ ਸੰਤਾਂ ਭਗਤਾਂ ਨੇ ਸੰਸਾਰ ਦੇ ਮਨੁੱਖਾਂ ਨੂੰ ਅਵਗੁਣ, ਵਿਕਾਰਾਂ, ਪਾਪਾਂ, ਕ੍ਰੋਧ, ਹੰਕਾਰ ਆਦਿ ਤੋਂ ਬਚਾਇਆ: ਤੇ ਅਕਾਲ ਪੁਰਖ ਦੀ ਭਗਤੀ ਸਿਮਰਨ ਅਰਾਧਨਾ ਕਰਾ ਕੇ ਸਤ ਸੰਤੋਖ ਦਇਆ ਧਰਮ ਦੇ ਗੁਣ ਸੰਸਾਰੀ ਜੀਵਾਂ ਨੂੰ ਦਿੱਤੇ।
ਗੁਰਬਾਣੀ ਸਮਝਾਉਂਦੀ ਹੈ, ਜੁਗ ਚਾਰੇ ਗੁਰਸਬਦਿ ਪਛਾਤਾ - ਚੋਹਾਂ ਜੁਗ ਵਿੱਚ ਗੁਰੂ ਦਾ ਸ਼ਬਦ ਲੈ ਕੇ, ਇੱਕ ਏਕੇ ਅਕਾਲ ਪੁਰਖ ਦਾ ਸਿਮਰਨ ਭਗਤੀ ਕਰਕੇ, ਗੁਰਮੁਖ ਨੂੰ ਇੱਕ ਏਕੇ ਦੀ ਪਛਾਣ ਹੋਈ।
ਸਤਿਜੁਗ ਧਰਮੁ ਪੈਰ ਹੈ ਚਾਰਿ॥ ਗੁਰਮੁਖਿ ਬੂਝੈ ਕੋ ਬੀਚਾਰਿ॥
ਇਸ ਤੋਂ ਅੱਗੇ ਗੁਰਬਾਣੀ ਸਮਝਾਉਂਦੀ ਹੈ ਰਾਜਾ ਰਾਮ ਤੇ ਕ੍ਰਿਸ਼ਨ ਦੇ ਸਮੇਂ ਵਿੱਚ ਚੋਹਾਂ ਪੈਰਾਂ ਵਾਲੇ ਧਰਮ ਦੇ ਪੈਰ ਟੁੱਟਦੇ ਤੇ ਘੱਟਦੇ ਰਹੇ।
ਤ੍ਰੇਤੈ ਇੱਕ ਕਲ ਕੀਨੀ ਦੂਰਿ॥ ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ॥
(ਤ੍ਰੇਤੈ ਵਿੱਚ ਧਰਮ ਦੀ ਇੱਕ ਕਲ ਦੂਰ ਹੋਈ, ਰਾਜਾ ਰਾਮ ਨੂੰ ਭਗਵਾਨ ਕਰਕੇ ਮੰਨਿਆ ਗਿਆ। ਇਸ ਸਮੇਂ ਪਾਖੰਡ ਵਰਤਿਆ, ਇਹਨਾਂ ਅਕਾਲ ਪੁਰਖ ਨੂੰ ਨਹੀਂ ਜਾਣਿਆ।)
ਦੁਆਪੁਰਿ ਧਰਮਿ ਦੁਇ ਪੈਰ ਰਖਾਏ।।
(ਪੰਨਾ 880, ਗੁਰੂ ਗ੍ਰੰਥ ਸਾਹਿਬ)
(ਦੁਆਪਰਿ ਵਿੱਚ ਦ੍ਹੈਤ ਭਾਵ ਹੋ ਗਏ, ਵੇਦਾਂ ਨੇ ਪ੍ਰਕ੍ਰਿਤੀ ਤੇ ਏਕਾ ਪੁਰਖ ਅਕਾਲ ਪੁਰਖ ਨੂੰ ਦੋ ਮੰਨਿਆ, ਦੁਬਿਧਾ ਹੋ ਗਈ, ਹਉਂ ਦੇ ਭਰਮ ਵਿੱਚ ਰਹੇ, ਧਰਮ ਦੇ ਦੋ ਪੈਰ ਹੋ ਗਏ।)
ਦਸਮ ਗ੍ਰੰਥ ਦੇ ਪੰਨਾ 254 ਤੋਂ 570 ਤਕ ਕ੍ਰਿਸ਼ਨ ਅਵਤਾਰ ਹੈ।
ੴ ਵਾਹਿਗੁਰੂ ਜੀ ਕੀ ਫਤਹ।।
ਅਬ ਕ੍ਰਿਸਨਾ ਅਵਤਾਰ ਇਕੀਸਮੋ ਅਵਤਾਰ ਕਥਨੰ।। ਚੌਪਈ।।
ਅਬ ਬਰਣੋ ਕ੍ਰਸਨਾ ਅਵਤਾਰੂ।। ਜੈਸੇ ਭਾਂਤ ਬਪੁ ਧੂਰੋ ਮੁਰਾਰੂ।।
ਪਰਮ ਪਾਪ ਤੇ ਭੂਮਿ ਡਰਾਨੀ।। ਭਗਮਗਾਤ ਬਿਧ ਤੀਰ ਸਿਧਾਨੀ।।
(ਹੁਣ ਕ੍ਰਿਸ਼ਨ ਅਵਤਾਰ ਦਾ ਪ੍ਰਸੰਗ ਕਥਨ ਕਰਦਾ ਹਾਂ। ਜਿਸ ਤਰ੍ਹਾਂ ਵਿਸ਼ਨੂੰ ਨੇ ਕ੍ਰਿਸ਼ਨ ਦਾ ਸ਼ਰੀਰ ਧਾਰਿਆ ਸੀ। ਘੋਰ ਪਾਪਾਂ ਕਰਕੇ ਧਰਤੀ ਡਰ ਗਈ ਅਤੇ ਡੱਕੋ ਡੋਲੇ ਖਾਂਦੀ ਹੋਈ ਬ੍ਰਹਮਾ ਦੇ ਕੋਲ ਚਲੀ ਗਈ।)
ਪਦਾ 2 ਚੌਪਈ।।
ਬ੍ਰਹਮਾ ਗਯੋ ਛੀਰਨਿਧਿ ਜਹਾਂ। ਕਾਲ ਪੁਰਖ ਇਸਥਿਤ ਤੇ ਤਹਾਂ।।
ਕਹੋ ਬਿਸਨ ਕਹ ਨਿਕਟ ਬੁਲਾਈ। ਕ੍ਰਿਸਨ ਅਵਤਾਰ ਧਰੋ ਤੁਮ ਜਾਈ।।
(ਜਿਥੇ ਖੀਰ ਸਮੁੰਦਰ ਹੈ, ਉਥੇ ਬ੍ਰਹਮਾ ਗਿਆ ਕਿਉਂਕਿ ਕਾਲ ਪੁਰਖ ਜੀ ਉਥੇ ਹੀ ਬਿਰਾਜਦੇ ਸਨ। ਉਹਨਾਂ ਨੇ ਵਿਸ਼ਨੂੰ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਤੁਸੀਂ ਕ੍ਰਿਸ਼ਨ ਅਵਤਾਰ ਧਾਰਨ ਕਰੋ ਅਤੇ ਮਾਤ ਲੋਕ ਵਿੱਚ ਜਾਓ।)
ਪਦਾ 3 ਦੋਹਰਾ
ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ।।
ਮਥਰਾ ਮੰਡਲ ਕੇ ਬਿਖੈ ਜਨਮ ਧਰੋ ਹਰਿ ਰਾਇ।।
ਕਵੀ ਕਹਿ ਰਿਹਾ ਹੈ ਕਿ ਕਾਲ ਪੁਰਖ ਦੇ ਬਚਨ ਤੋ ਕ੍ਰਿਸ਼ਨ ਨੇ ਅਵਤਾਰ ਧਾਰਿਆ। ਕ੍ਰਿਸ਼ਨ ਵਿਸ਼ਨੂ ਦਾ ਅਵਤਾਰ ਹੈ।
ਪਦਾ 4 ਚੌਪਈ
ਜੇ ਜੇ ਕ੍ਰਿਸ਼ਨ ਚਰਿਤ੍ਰ ਦਿਖਾਇ।।
ਦਸਮ ਬੀਚ ਸਭ ਭਾਖ ਸੁਨਾਏ।।
ਗਯਾਰਾ ਸਹਸ ਬਾਨਵੇ ਛੰਦਾ।। ਕਹੇ ਦਸਮ ਪੁਰ ਬੈਠ ਅਨੰਦਾ।।
(ਜਿਹੜੇ ਜਿਹੜੇ ਚਰਿਤ੍ਰ ਕ੍ਰਿਸ਼ਨ ਜੀ ਦੇ ਹਨ, ਉਹ ਸਾਰੇ ਭਾਗਵਤ ਦੇ ਦਸਵੇਂ ਸਕੰਧ ਵਿੱਚ ਸੁਣਾਏ ਹਨ। ਉਸ ਦੇ ਯਾਰਾ ਸੌ ਬਾਨਵੇ ਛੰਦ ਅਸਾਂ ਅਨੰਦਪੁਰ ਵਿੱਚ ਬੈਠ ਕੇ ਕਹੇ ਹਨ ਅਤੇ ਬਾਕੀ ਦੇ 1300 ਛੰਦ ਪਾਉਂਟੇ ਸਾਹਿਬ ਉਚਾਰੇ ਹਨ। ਇਸ ਦਸਮ ਸਬੰਧ ਵਿੱਚ ਕ੍ਰਿਸ਼ਨ ਲੀਲਾ ਦੇ ਸਾਰੇ 2492 ਛੰਦ ਹਨ।)
ਰਚਨਾ ਮੁਤਾਬਕ ਇਹ ਬਾਣੀ ਪਾ: 10 ਦੀ ਉਚਾਰੀ ਹੈ। ਪਾ: 10 ਕਾਲ ਮਹਾਕਾਲ ਦੇਵੀ ਦੇਵੀਤੀਆ ਦਾ ਪ੍ਰਚਾਰ ਕਰਨ ਨਹੀਂ ਆਏ ਸਨ? ਇਸ ਤੋਂ ਅੱਗੇ ਦੇਵੀ ਦੀ ਉਸਤਤਿ ਹੈ। ਕੀ ਪਾ: 10 ਦੇਵੀ ਦੀ ਉਸਤਤਿ ਕਰ ਸਕਦੇ ਹਨ।
ਅਬ ਦੇਵੀ ਜੀ ਕੀ ਉਸਤਤਿ ਕਥਨ
ਪਦਾ 5 ਸਵੈਯਾ।।
ਹੋਇ ਕ੍ਰਿਪਾ ਤੁਮਰੀ ਹਮ ਪੈ ਤੁ ਸਬੈ ਸਗਨੰ ਗੁਨ ਹੀ ਧਰਿ ਹੋ।।
ਜੀਆਂ ਧਾਰ ਬਿਚਾਰ ਤਬੈ ਬਰ ਬੋਧਿ ਮਹਾ ਅਗਨੰਗੁਨ ਕੋ ਕਰਿ ਹੋਂ।।
ਬਿਨ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰ ਹੋਂ।।
(ਹੇ ਚੰਡਕਾ, ਤੇਰੀ ਕ੍ਰਿਪਾ ਤੋਂ ਬਿਨਾ ਮੈਂ ਕਦੇ ਇੱਕ ਅਖਰ ਭੀ ਮੂੰਹੋਂ ਨਹੀਂ ਉਚਾਰ ਸਕਾਂਗਾ।)
ਪਦਾ 6 ਦੋਹਰਾ
ਰੇ ਮਨ ਭਜ ਤੂ ਸਾਰਦਾ ਅਨਗਨ ਗੁਨ ਹੈ ਜਾਹਿ।।
ਰਚੌਂ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ।।
(ਹੇ ਮਨ, ਤੂੰ ਸਾਰਦਾ ਦਾ ਸਿਮਰਨ ਕਰ ਜਿਸ ਦੇ ਅਣਗਿਣਤ ਗੁਣ ਹਨ। ਜਦ ਉਹ ਮੇਰੇ ਉਤੇ ਕ੍ਰਿਪਾ ਕਰੇਗੀ, ਤਦ ਮੈਂ ਭਾਗਵਤ ਰੂਪ ਗ੍ਰੰਥ ਬਨਾਵਾਂਗਾ।)
ਇਥੇ ਪਾ: 10 ਦੇ ਮੁਖੋਂ ਇਹ ਕਹਾਇਆ ਗਿਆ ਹੈ, ਹੇ ਮਨ ਤੂੰ ਸਾਰਦਾ ਦੇਵੀ ਦਾ ਸਿਮਰਨ ਕਰ, ਜਦੋਂ ਉਹ ਮੇਰੇ ਉੱਤੇ ਕ੍ਰਿਪਾ ਕਰੇਗੀ, ਤਾਂ ਮੈਂ ਭਾਗਵਤ ਗ੍ਰੰਥ ਰਚਾਂਗਾ। ਦੇਵੀ ਦੇਵਤਿਆਂ ਦਾ ਸਿਮਰਨ ਤੇ ਉਸਤਤਿ ਗੁਰਬਾਣੀ ਉਪਦੇਸ਼ ਵਿਰੁੱਧ ਹੈ। ਪਾ: 10 ਇਸ ਤਰ੍ਹਾਂ ਦੀ ਬਾਣੀ ਨਹੀਂ ਰਚ ਸਕਦੇ।
ਇਥੋਂ ਇਸ ਵਿਚਾਰ ਵਿੱਚ ਕੋਈ ਸ਼ੱਕ ਨਹੀਂ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਵਿਉਂਤ ਅਨੁਸਾਰ, ਪਾ: 10 ਦੀਆਂ ਰਚਨਾਵਾਂ ਕਹਿ ਕੇ, ਦਸਮ ਗ੍ਰੰਥ ਵਿੱਚ, ਦਰਜ ਕੀਤਾ ਗਿਆ।
ਗੁਰਸਿੱਖਾਂ ਵਿੱਚ ਆਈਆਂ ਕਮਜ਼ੋਰੀਆਂ ਦਾ ਕਾਰਣ ਇਹ ਹੀ ਹੋ ਸਕਦਾ ਹੈ ਕਿ ਪਹਿਲੇ ਸਾਡੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਬ੍ਰਾਹਮਣੀ ਵਿਚਾਰ ਵਾਲੇ ਮਹੰਤਾਂ ਦੇ ਹੱਥ ਵਿੱਚ ਸੀ। ਉਹ ਹਮੇਸ਼ਾ ਤੋਂ ਨਿਰੋਲ ਸਿੱਖੀ ਪ੍ਰਚਾਰ ਦੇ ਵਿਰੁਧ ਸਨ, ਤੇ ਗੁਰੂ ਨਾਨਕ ਸਾਹਿਬ ਦੇ ਤੇ ਦਸ ਪਾਤਸ਼ਾਹੀਆਂ ਦੇ ਪ੍ਰਚਾਰ ਨੂੰ ਹਿੰਦੂ ਪਰੰਪਰਾ ਵਿੱਚ ਜਜ਼ਬ ਕਰਨਾ ਚਾਹੁੰਦੇ ਸਨ। ਇਹ ਪਹਿਲੇ ਵੀ ਭਾਰਤ ਦੀ ਤਵਾਰੀਖ ਵਿੱਚ ਹੁੰਦਾ ਆਇਆ ਹੈ। ਜਿਵੇਂ ਵੇਦਾਂ ਸ਼ਾਸਤਰਾਂ ਦੇ ਪ੍ਰਚਾਰ ਦੀ ਮੁਖਾਲਫ਼ਤ ਕਰਨ ਵਾਲੇ ਬੁਧ ਧਰਮ ਦਾ ਭਾਰਤ ਵਿੱਚ ਬਹੁਤ ਪ੍ਰਸਾਰ ਹੋ ਗਿਆ, ਕੋਈ ਵਿਰਲਾ ਹਿੰਦੂ ਰਹਿ ਗਿਆ। ਫਿਰ ਸ਼ੰਕਰਾਚਾਰਯਾ ਆਇਆ, ਲੜਾਈਆਂ ਜੰਗਾਂ ਹੋਈਆਂ, ਬਹੁਤ ਬੁਧ ਮਾਰੇ ਗਏ ਤੇ ਵੇਦ ਧਰਮ ਵਿੱਚ ਫੇਰ ਭਾਰਤ ਵਰਸ਼ ਦੇ ਲੋਕਾਂ ਨੂੰ ਜਬਰਦਸਤੀ ਲਿਆਂਦਾ ਗਿਆ। ਫਿਰ ਬੁੱਧ ਧਰਮ ਭਾਰਤ ਵਿੱਚ ਨਾਮ ਮਾਤ੍ਰ ਰਹਿ ਗਿਆ ਤੇ ਬੁੱਧ ਮਤ ਦਾ ਪ੍ਰਸਾਰਨ ਚੀਨ ਤੇ ਜਾਪਾਨ ਵਿੱਚ ਹੋ ਗਿਆ।
ਕੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆ ਹੋਇਆਂ ਇਹ ਬ੍ਰਾਹਮਣੀ ਵਿਚਾਰਧਾਰਾ, ਸੱਚੇ ਨਾਮ ਧਰਮ ਨੂੰ ਖਤਮ ਕਰ ਸਕੇਗੀ? ਇਹ ਖ਼ਾਲਸਾ ਪੰਥ ਤੇ ਨਿਰਭਰ ਹੈ।
ਦਸਮ ਗ੍ਰੰਥ ਨੂੰ ਪਾ: 10 ਦੀ ਬਾਣੀ ਮੰਨ ਲੈਣ ਦੇ ਕਾਰਨ ਤੇ ਨਿਰਮਲੇ ਤੇ ਵੇਦਕ ਵਿਚਾਰਧਾਰਾ ਨੂੰ ਮੰਨਨ ਵਾਲੇ ਹਿੰਦੂ ਮਹੰਤਾਂ ਦੇ ਪਰਚਾਰ ਦੇ ਕਾਰਨ, ਸਿੱਖ ਧਰਮ ਵਿੱਚ ਵੇਦਾਂ ਸ਼ਾਸਤਰਾਂ ਦੀ ਵਿਚਾਰਧਾਰਾ ਘਰ ਕਰ ਗਈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੇਦਾਂ ਸ਼ਾਸਤਰਾਂ, ਦੇਵੀ ਦੇਵਤਿਆਂ ਦੀ ਪੂਜਾ ਤੇ ਮੂਰਤੀ ਪੂਜਾ ਦਾ ਖੰਡਨ ਗੁਰਬਾਣੀ ਨੇ ਕੀਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਨ ਤੋਂ ਬਾਦ, ਦਸਮ ਗ੍ਰੰਥ, ਨਿਰਮਲੇ ਤੇ ਮਹੰਤਾਂ ਦੀ ਪਰਚਾਰ ਨੇ ਨਿਰੋਲ ਗੁਰਬਾਣੀ ਪਰਚਾਰ ਨੂੰ ਬਹੁਤ ਠੇਸ ਪਹੁੰਚਾਈ। ਬ੍ਰਾਹਮਣੀ ਮਤ ਨੇ ਵਿਉਂਤ ਅਨੁਸਾਰ, ਬਚਿਤ੍ਰ ਨਾਟਕ ਨੂੰ ਦਸਮ ਗ੍ਰੰਥ ਕਰਕੇ ਗੁਰਬਾਣੀ ਤੁੱਲ ਕਰਾਰ ਦਿੱਤਾ ਤੇ ਦਸਮ ਗ੍ਰੰਥ ਨੂੰ ਸਿੱਖਾਂ ਦਾ ਗ੍ਰੰਥ ਬਣਾ ਦਿੱਤਾ। ਇਸ ਤਰ੍ਹਾਂ ਦਸਮ ਗ੍ਰੰਥ ਸਿੱਖਾਂ ਵਿੱਚ ਗਿਰਾਵਟ ਦਾ ਮੁੱਢ ਕਾਰਨ ਬਣ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਤਾਂ ਅਜੇ ਵੀ ਅਗਵਾਈ ਦੇ ਰਹੇ ਹਨ, ਲੋੜ ਕੇਵਲ ਇਤਨੀ ਹੈ, ਕਿ ਸੱਚੇ - ਸੁੱਚੇ ਆਚਾਰ ਵਾਲੇ ਭਗਤੀ ਵਿੱਚ ਪਰਪੱਕ ਗੁਰਸਿੱਖ, ਨਿਰੋਲ ਸਿੱਖੀ ਦਾ ਪਰਚਾਰ ਕਰਨ। ਪਤਿਤ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਗੁਰਬਾਣੀ ਉਪਦੇਸ਼ ਸਮਝਾਇਆ ਜਾਵੇ ਕਿ ਨਾਮ ਧਰਮ ਹੀ ਇੱਕ ਮਾਤ੍ਰ, ਉੱਤਮ ਧਰਮ ਹੈ। ਜੋ ਨਾਮ ਧਰਮ ਵਿੱਚ ਆਉਣਗੇ, ਉਹ ਹੀ ਮਾਇਆ ਦੇ ਹੱਲਿਆਂ ਤੋਂ ਬਚ ਸਕਨਗੇ। ਪਤਿਤ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ, ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਐਸੇ ਸਿੱਖਾਂ ਨੂੰ ਸਿੱਖ ਪਰਵਾਨ ਨਹੀਂ ਕਰਦੇ। ਅਜੇ ਵੀ ਉਹ ਭੁੱਲ ਬਖਸ਼ਾ ਕੇ ਸਿੱਖ ਸੱਜ ਸਕਦੇ ਹਨ।
ਡਾ: ਗੁਰਮੁਖ ਸਿੰਘ

ਅਬ ਗਿਆਨ ਪ੍ਰਬੋਧ (5)


(ਦਸਮ ਗ੍ਰੰਥ ਪੰਨਾ 127 - 155)
ੴ ਸਤਿਗੁਰ ਪ੍ਰਸਾਦਿ।। ਸ੍ਰੀ ਭਗਉਤੀ ਜੀ ਸਹਾਇ।।
ਅਬ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ।। ਪਾ: 10. ।
ਮੰਗਲਾਚਰਣ ਵਿੱਚ ਕਵੀ ਨੇ ਲਿਖਿਆ ਹੈ ਸ੍ਰੀ ਭਗਉਤੀ ਜੀ ਸਹਾਇ। ਸਪਸ਼ਟ ਹੈ ਕਿ ਕਵੀ ਭਗਉਤੀ ਦੇਵੀ ਦਾ ਉਪਾਸ਼ਕ ਹੈ।
ਗੁਰੂ ਗੋਬਿੰਦ ਸਿੰਘ ਜੀ ਇੱਕੋ ਇੱਕ ਸਦੀਵ ਹਸਤੀ ਇੱਕ ਏਕੰਕਾਰ, ਅਕਾਲ ਪੁਰਖ ਦੇ ਉਪਾਸ਼ਕ ਹਨ। ਇਸ ਲਈ ਇਹ ਰਚਨਾ ਪਾ: 10 ਦੀ ਬਾਣੀ ਨਹੀਂ।
ਗਿਆਨੀ ਭਾਗ ਸਿੰਘ ਨੇ ਆਪਣੀ ਪੁਸਤਕ ‘ਦਸਮ ਗ੍ਰੰਥ ਦਰਪਣ’ ਵਿੱਚ ਇਸ ਰਚਨਾ ਦਾ ਨਿਰਣਾ ਕੀਤਾ ਹੈ, ਜਿਸ ਦੀ ਨਕਲ ਅਸੀਂ ਹੇਠਾਂ ਕੀਤੀ ਹੈ। ਇਹ ਵਿਚਾਰ ਦਸਮ ਗ੍ਰੰਥ ਦੀਆਂ ਸਭ ਰਚਨਾਵਾਂ ਤੇ ਲਾਗੂ ਹੈ।
ਉਪ੍ਰੋਕਤ ਸਿਰਲੇਖ ਨੂੰ ਸਾਧਾਰਨ ਦ੍ਰਿਸ਼ਟੀ ਨਾਲ ਵੇਖਿਆ ਇਹ ਭਾਸਦਾ ਹੈ ਕਿ ਇਸ ਰਚਨਾ ਵਿੱਚ ਈਸ਼ਵਰੀ ਗਿਆਨ ਪ੍ਰਬੋਧਿਆ ਹੈ ਅਤੇ ‘ਪਾਤਸ਼ਾਹੀ 10’ ਹੋਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਬਾਣੀ ਦਸ਼ਮੇਸ਼ ਕ੍ਰਿਤ ਹੈ ਪਰ ਦੀਰਘ ਵਿਚਾਰ ਕੀਤਿਆਂ ਇਸ ਰਚਨਾ ਵਿਚਲੀ ਸਮਗ੍ਰੀ ‘ਈਸ਼ਵਰ ਗਿਆਨ’ ਸਿੱਧ ਨਹੀਂ ਹੁੰਦੀ ਤੇ ਨਾ ਹੀ ਇਹ ਰਚਨਾ ਦਸ਼ਮੇਸ਼ ਕ੍ਰਿਤ ਹੈ। ਕਾਰਣ ਇਹ ਕਿ ਉਪ੍ਰੋਕਤ ਸਿਰਲੇਖ ਨਾਲ ‘ਸ੍ਰੀ ਭਗਉਤੀ ਜੀ ਸਹਾਇ’ ਵੀ ਲਿਖਿਆ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਰਚਨਾ ਉਸ ਕਵੀ ਦੀ ਹੈ ਜੋ ਮਹਾਕਾਲ ਅਤੇ ਭਗੌਤੀ ਦੇਵੀ ਦਾ ਉਪਾਸ਼ਕ ਹੈ, ਜਿਸਨੇ ਇਸ ਰਚਨਾ ਦੀ ਸਫਲਤਾ ਹਿਤ ਆਰੰਭ ਵਿੱਚ ‘ਸ੍ਰੀ ਭਗੌਤੀ ਜੀ ਸਹਾਇ’ ਲਿਖ ਕੇ ਇਸ਼ਟ ਭਗੌਤੀ ਤੋਂ ਸਹਾਇਤਾ ਮੰਗੀ ਹੈ।
ਗਿਆਨੀ ਭਾਗ ਸਿੰਘ ਅਨੁਸਾਰ, ਦਸਮ ਗ੍ਰੰਥ ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਵੀ ਬਹੁਤ ਸਮਾਂ ਪਿਛੇ ਵਜੂਦ ਵਿੱਚ ਆਇਆ, ਜਿਸ ਵਿੱਚ ਅਡੋ-ਅੱਡ ਲਿਖਾਰੀਆਂ ਨੇ ਵਖੋ-ਵੱਖ ਬੀੜਾਂ ਅੰਦਰ ਆਪੋ-ਆਪਣੀ ਰੁਚੀ ਅਤੇ ਸੂਝ ਅਨੁਸਾਰ ਜਿਥੇ ਅਨੇਕ ਪਾਠਾਂ ਵਿੱਚ ਅੰਤਰੇ ਪਾ ਦਿੱਤੇ, ਉਥੇ ਸਿਰਲੇਖ ਦੇਣ ਵੇਲੇ ਵੀ ਯੋਗ-ਅਯੋਗ ਥਾਵਾ ਦੀ ਵਿਚਾਰ ਨਹੀਂ ਕੀਤੀ ਪਰ ‘ਸ੍ਰੀ ਭਗੌਤੀ ਜੀ ਸਹਾਇ’ ਜਾਂ ‘ਸ੍ਰੀ ਭਗੌਤੀ ਜੀ ਨਮਹ’ ਮੂਲਕ ਸਿਰਲੇਖਾਂ ਤੋਂ ਅਵੱਸ਼ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਕ੍ਰਿਤੀਆਂ ਭਗੌਤੀ ਉਪਾਸ਼ਕ ਸਾਕਤ ਕਵੀਆਂ ਦੀਆਂ ਹਨ।
ਪਾਠਕਾਂ ਦੀ ਗਿਆਤ ਲਈ ਸੰਖੇਪਕੀ ਵੇਰਵਾ ਇਹ ਹੈ ਕਿ ਇਸ ਰਚਨਾ ਦੇ ਕੁਲ 336 ਅੰਕ ਹਨ ਅਤੇ ਦੋ ਭਾਗਾਂ ਵਿੱਚ ਇਨ੍ਹਾਂ ਦੀ ਵੰਡ ਹੈ, ਜਿੰਨ੍ਹਾਂ ਵਿਚੋਂ ਮਹਾਕਾਲ ਅਤੇ ਕਾਲੀ ਦੇਵੀ ਦੇ ਉਪਾਸ਼ਕ ਸਾਕਤ ਕਵੀ ਨੇ 126 ਅੰਕ ਤਕ ਮਹਾਕਾਲ ਦੀ ਉਸਤਤਿ ਕੀਤੀ ਹੈ ਜਿਵੇਂ ਕਿ -
ਪੰਨਾ 128, ਦਸਮ ਗ੍ਰੰਥ -
ਸਿਰੰ ਕਿਰੀਟ ਧਾਰੀਯੰ।। ਦਿਨੋਸ਼ ਕ੍ਰਿਤ ਹਾਰੀਯੰ।। (ਅੰਕ 18)
ਬਿਸਾਲ ਲਾਲ ਲੋਚੰਨੰ।। ਮਨੋਜ ਮਾਨ ਮੋਚਨੰ।।
ਸੁਭੰਤ ਸੀਸ ਸੁ ਪ੍ਰਭਾ।। ਚਕ੍ਰਿਤ ਚਾਰ ਚੰਦਕਾ।। (ਅੰਕ 19)
ਕੰਜਲਕ ਨੈਨ, ਕੰਬ ਗ੍ਰੀਵ ਕਟਿ ਕੇਹਰ ਕੁਜਿੱਰ ਗਵਨ।।
ਕਦਲੀ ਕਰੰਕ ਕਰਪੂਰ ਗਤਿ ਬਿਨਿ ਅਕਾਲ ਦੁੱਜੋ ਕਵਨ।।
(ਅੰਕ 37)
ਸੁਭੰਤ ਦੰਤ ਪਦੁਤਕੰ।। ਜਲੰਤ ਸਾਮ ਸੁ ਘਟੰ।।
(ਅੰਕ 84)
ਸਿਰੀ ਸੁ ਸੀਸ ਸੁਭੀਯੰ।। ਘਟਾਕ ਥਾਨ ਉਭੀਯੰ।। (ਅੰਕ 85)
ਚਲੰਤ ਦੰਤ ਪੱਤਕੰ।। ਭਜੰਤ ਦੇਖਿ ਦੁਦਲੰ।। (ਅੰਕ 86)
ਭਾਵ - ਮਹਾਕਾਲ ਜੀ ਦਾ ਮੁਕਟ ਵੇਖ ਸੂਰਜ ਦੀਆਂ ਕਿਰਨਾਂ ਲਜਿੱਤ ਹੁੰਦੀਆਂ ਹਨ ਅਤੇ ਵੱਡੇ ਵੱਡੇ ਲਾਲ ਨੇਤ੍ਰ ਹਨ ਕੰਵਲ ਫੁਲ ਵਰਗੀਆਂ ਅੱਖਾਂ, ਸੰਖ ਵਰਗੀ ਗ੍ਰੀਵ (ਗਰਦਨ), ਸ਼ੇਰ ਵਰਗਾ ਲੱਕ, ਹਾਥੀ ਵਰਗੀ ਚਾਲ, ਕਪੂਰ ਜਿਹੀ ਸੁਗੰਧੀ, ਹਿਰਨ ਵਰਗੀਆਂ ਛਾਲਾਂ, ਚਿੱਟੇ-ਚਿੱਟੇ ਵੱਡੇ-ਵੱਡੇ ਦੰਦਾਂ ਦੀਆਂ ਪਾਲਾਂ, ਜਦੋਂ ਮਹਾਕਾਲ ਜੀ ਦੰਦ ਕਰੀਚਦੇ ਹਨ, ਉਦੋਂ ਭੈ ਖਾ ਕੇ ਫ਼ੌਜਾਂ ਨੱਸ ਜਾਂਦੀਆਂ ਹਨ ਆਦਿਕ। ਕਵੀ ਇਹ ਵੀ ਕਹਿੰਦਾ ਹੈ ਤੇਰੇ ਤੋਂ ਬਿਨਾ ਦੂਜਾ ਕਉਨ ਅਕਾਲ ਹੈ।
ਅਵੱਸ਼ ਮੰਨਣਾ ਪਵੇਗਾ ਕਿ ਇਹ ਨਿਸ਼ਾਨੀਆਂ ਸਾਕਤ ਮਤੀਏ ਕਵੀਆਂ ਦੇ ਇਸ਼ਟ ਮਹਾਂਕਾਲ ਦੀਆਂ ਹਨ ਅਤੇ ਇਸ ਮਹਾਂਕਾਲ ਨੂੰ ਸਾਕਤ ਲੋਕ ਨਿਰੰਕਾਰ, ਨਿਰਵਿਕਾਰ, ਅਕਾਲ ਅਸਕੇਤ, ਖੜਗਪਾਨ ਆਦਿਕ ਨਾਵਾਂ ਨਾਲ ਸੰਬੋਧਦੇ ਹਨ, ਜਿਵੇਂ ਕਿ ‘ਹਮਰੀ ਕਰੋ ਹਾਥ ਦੈ ਰਛਾ’ ਵਾਲੀ ਚੌਪਈ ਅਤੇ ਹੋਰ ਵੀ ਕਈ ਥਾਂਈ ਇਸੇ ਪੁਸਤਕ ਵਿੱਚ ਦੱਸਿਆ ਗਿਆ ਹੈ। (ਇਹ ਜਾਣਕਾਰੀ ਧਿਆਨ ਯੋਗ ਹੈ ਕਿ ਮਹਾਕਾਲ ਨੂੰ ਸਾਕਤ ਅਕਾਲ ਵੀ ਕਹਿੰਦੇ ਹਨ।)
ਇਸ ਤੋਂ ਅੱਗੇ 126ਵੇਂ ਬੰਦ ਤੋਂ 130ਵੇਂ ਅੰਕ ਤਕ ਆਤਮਾ ਰਾਮ ਦੀਆਂ ਪਰਮਾਤਮਾ ਤੋਂ ਭਗਵਤ ਗੀਤਾ ਦੇ ਇਸ਼ਾਰਿਆਂ ਉਤੇ ਅਧਾਰਿਤ ਕਵੀ ਵਲੋਂ ਪੁੱਛਾਂ ਹਨ। ਉਪ੍ਰੰਤ ਯੁਧਿਸ਼ਟਰ ਆਦਿਕ ਪਾਂਡਵਾਂ ਵੱਲੋਂ ਰਾਜਸੂਅ ਅਤੇ ਅਸ੍ਹਮੇਧ ਜੱਗ ਲਿਖੇ ਹਨ, ਫਿਰ ਰਾਜਾ ਪ੍ਰੀਛਤ ਵੱਲੋਂ ਗੱਜਮੇਧ ਅਤੇ ਉਸਦੇ ਪੁੱਤਰ ਰਾਜਾ ਜਨਮੇਜਾ ਵੱਲੋਂ ਅਹਿ (ਸਰੱਪ) ਮੇਧ ਜੱਗ ਦਾ ਵਰਨਣ ਹੈ।
ਨੋਟ - ਉਪ੍ਰੋਕਤ ਜੱਗਾਂ ਸਬੰਧੀ ਗਿਆਨੀ ਭਾਗ ਸਿੰਘ ਦੀ ਪੁਸਤਕ ਵਿੱਚ `ਚਾਰ ਜੱਗ’ ਸਿਰਲੇਖ ਹੇਠ ਸੰਕੋਚਵਾਂ ਵੇਰਵਾ ਹੈ।
ਫਿਰ ਜਨਮੇਜਾ ਦੇ ਪੁੱਤਰਾਂ ਵੱਲੋਂ ਕੀਤੇ ਪਸੂਮੇਧ ਜੱਗ ਅਤੇ ਆਪੋ ਵਿਚਲੀ ਲੜਾਈ-ਭਿੜਾਈ ਦਰਸਾ ਕੇ 336 ਅੰਕ ਉਤੇ ਕਵੀ ਨੇ ਗਿਆਨ ਪ੍ਰਬੋਧ ਵਾਲੀ ਰਚਨਾ ਦੀ ਸਮਾਪਤੀ ਕੀਤੀ ਹੈ। ਜਿਸ ਤੋਂ ਸਪਸ਼ਟ ਹੋਇਆ ਕਿ ਗਿਆਨ ਪ੍ਰਬੋਧ ਵਾਲੀ ਰਚਨਾ ਈਸ਼ਵਰੀ ਗਿਆਨ ਨਹੀਂ ਤੇ ਨਾ ਹੀ ਗੁਰੂ ਦਸ਼ਮੇਸ਼ ਜੀ ਇਸ ਦੇ ਰਚੈਤਾ ਹਨ।
ਗਿਆਨ ਪ੍ਰਬੋਧ ਵਿਚਲੇ ਜੱਗਯ
ਗੁਰੂ ਘਰ ਵਿੱਚ ਅਸ੍ਹਮੇਧ, ਗਜ ਮੇਧ, ਆਦਿਕ ਫੋਕਟ ਕਰਮ ਮਿੱਥੇ ਗਏ ਹਨ, ਜਿੰਨ੍ਹਾਂ ਦਾ ਸਬੂਤ ਪਾਠਕ ਗੁਰਬਾਣੀ ਵਿੱਚ ਅਨੇਕਾਂ ਥਾਈਂ ਵੇਖ ਸਕਦੇ ਹਨ, ਯਥਾ -
ਅਸੁਮੇਧ ਜਗਨੇ॥ ਤੁਲਾ ਪੁਰਖ ਦਾਨੇ॥ ਪ੍ਰਾਗ ਇਸਨਾਨੇ॥
ਤਉ ਨ ਪੁਜਹਿ ਹਰਿ ਕੀਰਤਿ ਨਾਮਾ॥
ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ॥
(ਪੰਨਾ 873, ਗੁਰੂ ਗ੍ਰੰਥ ਸਾਹਿਬ)
ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ
ਅਗਨਿ ਦਹੈ ਕਾਇਆ ਕਲਪੁ ਕੀਜੈ॥
ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ
ਰਾਮ ਨਾਮ ਸਰਿ ਤਊ ਨ ਪੂਜੈ॥
(ਪੰਨਾ 973, ਗੁਰੂ ਗ੍ਰੰਥ ਸਾਹਿਬ)
ਸਭਿ ਤੀਰਥ ਵਰਤ ਜਗ ਪੁੰਨ ਤ+ਲਾਹਾ॥
ਹਰਿ ਹਰਿ ਨਾਮ ਨ ਪੁਜਹਿ ਪੁਜਾਹਾ॥
(ਪੰਨਾ 699, ਗੁਰੂ ਗ੍ਰੰਥ ਸਾਹਿਬ)
ਹੋਮ, ਜੱਗ, ਭੋਗ, ਨਈਵੇਦ ਕੈ ਅਨੇਕ ਪੂਜਾ,
ਜਪੁ, ਤਪੁ, ਸੰਜਮ, ਅਨੇਕ ਪੁੰਨ ਦਾਨ ਕੈ।।
ਜਲ, ਥਲ, ਗਿਰ, ਤਰ, ਤੀਰਥ, ਭਵਨ ਭੂਅ,
ਹਿਮਾਚਲ ਧਾਰਾ ਅਗ੍ਰ ਅਰਪਨ ਪ੍ਰਾਣ ਕੈ।।
ਸਿਮਰਤ, ਪੁਰਾਨ, ਬੇਦ, ਸ਼ਾਸਤ੍ਰ, ਸੰਗੀਤ ਬਹੁ,
ਸਹਜ ਸਮਾਧ ਸਾਧ ਕੋਟ ਜੋਗ ਧਿਆਨ ਕੈ।।
ਗੁਰਸਿੱਖ ਸਾਧ ਸੰਗ ਨਿਮਖਿਕ ਪ੍ਰੇਮ ਪਰੈ,
ਵਾਰ ਡਰਿਉਂ ਨਿਗ੍ਰ ਹਿ ਹੱਠ ਕੋਟਨ ਕੋਟਾਨ ਕੈ।।
(ਵਾਰ, ਭਾ: ਗੁਰਦਾਸ ਜੀ)
ਇਤਿਆਦਿਕ ਜੰਗ ਅਤੇ ਕਰਮ ਕਾਂਡਾਂ ਦਾ ਗੁਰੂ ਘਰ ਵਿੱਚ ਮੁੱਲ ਕੱਚੀ ਕੌਡੀ ਵੀ ਨਹੀਂ, ਪ੍ਰੰਤੂ ਦਸਮ ਗ੍ਰੰਥ ਵਿਚਲੀ ਗਿਆਨ ਪ੍ਰਬੋਧ ਨਾਮ ਦੀ ਰਚਨਾ (ਜੋ ਪੰਨਾ 127 ਤੋਂ ਆਰੰਭ ਹੋ ਕੇ 155 ਤੇ ਮੁੱਕਦੀ ਹੈ, ਜਿਸ ਦੇ 336 ਅੰਕ ਹਨ) ਵਿੱਚ ਰਾਜਸੂਅ ਅਤੇ ਅਸ੍ਹਮੇਧ ਤਥਾ ਗੱਜਮੇਧ ਪੁਨਾ ਅਹਿ (ਸਰਪ) ਮੇਧ ਚਾਰ ਜੱਗ ਲਿਖੇ ਹਨ ਜੋ ਪੁਰਾਣਕ ਕਥਾਵਾਂ ਨੂੰ ਵੀ ਪਿੱਛੇ ਸੁੱਟਦੇ ਹਨ, ਜਿੰਨ੍ਹਾਂ ਦਾ ਵੇਰਵਾ ਕੇਵਲ ਵੰਨਗੀ ਮਾਤ੍ਰ ਹੀ ਹੇਠ ਦਿੱਤਾ ਜਾਂਦਾ ਹੈ।
ਰਾਜਸੂਅ ਜੱਗ
ਪਾਂਡਵਾਂ ਵੱਲੋਂ ਜੋ ਪਹਿਲਾ ਰਾਜਸੂਅ ਜੱਗ ਕੀਤਾ ਗਿਆ, ਉਸਦਾ ਥੋੜਾ ਜਿਹਾ ਵੇਰਵਾ, ਦਸਮ ਗ੍ਰੰਥ ਦੇ ਹਾਮੀਆਂ ਨੂੰ ਉਚੇਚਾ ਦੱਸਿਆ ਜਾਂਦਾ ਹੈ। ਉਹ ਮੇਰੇ ਵੀਰ ਧਿਆਨ ਨਾਲ ਪੜ੍ਹਨ ਯਥਾ -
ਕਰੋੜਾਂ ਰਿੱਤਜ (ਰਿਗ ਵੇਦ ਅਨੁਸਾਰ ਜੱਗ ਕਰਾਉਣ ਵਾਲੇ ਬ੍ਰਾਹਮਣ) ਅਤੇ ਕਰੋੜਾਂ ਹੀ ਕਈ-ਕਈ ਜਾਤੀਆਂ ਦੇ ਹੋਰ ਬ੍ਰਾਹਮਣ ਸੱਦੇ ਗਏ … ਇਕ-ਇਕ ਬ੍ਰਾਹਮਣ ਨੂੰ ਸੌ-ਸੌ ਹਾਥੀ ਅਤੇ ਸੌ-ਸੌ ਰਥ ਤੇ ਦੋ-ਦੋ ਹਜ਼ਾਰ ਘੋੜੇ ਤਥਾ ਸੋਨੇ ਦੇ ਸਿੰਗਾਂ ਨਾਲ ਜੜੀਆਂ ਹੋਈਆਂ ਚਾਰ-ਚਾਰ ਹਜ਼ਾਰ ਮਹਿਖੀਆਂ (ਮੱਝਾਂ) ਤੇ ਨਾਲ ਹੀ ਹਰੇਕ ਬ੍ਰਾਹਮਣ ਨੂੰ ਇਕ-ਇਕ ਭਾਰ (ਢਾਈ-ਢਾਈ ਮਣ ਪੱਕਾ) ਸੋਨਾ … ਰੁਕਮ (ਚਾਂਦੀ) … ਤਾਬਾ …. ਅੰਨ …. ਰੇਸ਼ਮੀ ਬਸਤ੍ਰ ਆਦਿਕ ਇਤਨੇ ਦਿੱਤੇ ਜੋ ਮੰਗਤੇ ਵੀ ਰਾਜੇ ਹੋ ਗਏ।
ਚਾਰ ਕੋਹਾਂ ਵਿੱਚ ਹਵਨ-ਕੁੰਡ ਬਣਾਇਆ, ਇੱਕ ਹਜ਼ਾਰ ਪਰਨਾਲਾ ਆਹੂਤੀਆਂ ਵਾਸਤੇ ਲਵਾਇਆ, ਇਕ-ਇਕ ਪਰਨਾਲੇ ਵਿੱਚੋਂ ਹਾਥੀ ਦੇ ਸੁੰਡ ਜਿਤਨੀ ਵੱਡੀ ਘਿਉ ਦੀ ਧਾਰ, ਹੀਰੇ, ਮੋਤੀ, ਕਸਤੂਰੀ ਆਦਿਕ ਸੁਗੰਧਤ ਸਮੱਗ੍ਰੀ …. ਸਮੂਹ ਤੀਰਥਾਂ ਦੀ ਮਿੱਟੀ …. ਅਤੇ ਸਾਰੇ ਮੁਲਕਾਂ ਦੀਆਂ ਲਕੜੀਆਂ ਤਥਾ ਸਾਰੇ ਮੁਲਕਾਂ ਦੀ ਅੱਗ, ਹਰ ਦੇਸ਼ ਦਾ ਪਾਣੀ ਆਦਿਕ ਵਸਤੂਆਂ ਇਕਤ੍ਰ ਕੀਤੀਆਂ ਗਈਆਂ, ਯਥਾ -
ਕੋਟਿ ਕੋਟਿ ਬੁਲਾਹਿ ਰਿਤੱਜ ਕੋਟਿ ਬ੍ਰਹਮ ਬੁਲਾਇ।।
ਕੋਟਿ ਕੋਟਿ ਬਨਾਇ ਬਿੰਜਨ ਭੋਗੀਅਹਿ ਬਹੁ ਭਾਇ।।
ਜੰਤ੍ਰ ਤੱਤ੍ਰ ਸਮਗ੍ਰਕਾ ਕਹੂੰ ਲਾਗ ਹੈ ਨ੍ਰਿਪਰਾਇ।।
ਰਾਜਸੂ ਇੱਕ ਕਹਿ ਲਗੇ ਸਭ ਧਰਮ ਕੋ ਚਿਤ ਚਾਇ।। 142.
ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਭਾਰ।।
ਏਕ ਸਉ ਗਜ ਏਕ ਸਉ ਰਣਿ ਦੁਇ ਸਹੰਸ੍ਰ ਤੁਖਾਰ।।
ਸਹੰਸ੍ਰ ਚਤੁਰ ਸੁਵਰਨ ਸਿੰਗੀ ਮਹਿਖਦਾਨ ਅਪਾਰ।।
ਏਕ ਏਕਹਿ ਦੀਜੀਐ ਸੁਨ ਰਾਜ ਅਉਤਾਰ।। 143.
ਸੁਵਰਨ ਦਾਨ ਸੁ ਰੁਕਮ ਦਾਨ ਸੁ ਤਾਂਬ੍ਰ ਦਾਨ ਅਨੰਤ।।
ਅੰਨ ਦਾਲ ਅਨੰਤ ਦੀਜਤ ਦੇਖ ਦੀਨ ਦੁਰੰਤ।।
ਬਸਤ੍ਰ ਦਾਨ, ਪਟੰਬਰ ਦਾਨ, ਸੁ ਸ਼ਸਤ੍ਰ ਦਾਨ ਦਿਹੰਤ।।
ਭੂਪ ਭਿੱਛਕ ਹੋਇ ਗਏ ਸਭ ਦੇਸ ਦੇਮ ਦੁਰੰਤ।। 144.
ਚਤ੍ਰ ਕੋਸ ਬਨਾਇ ਕੁੰਡਕ ਸਹਸ੍ਰ ਲਾਇ ਪਰਨਾਰ।।
ਸਹਸ੍ਰ ਹੋਮ ਕਰੈ ਲਗੈ ਦਿਜ ਬੇਦ ਬਿਆਸ ਅਉਤਾਰ।।
ਹਸਤ ਸੁੰਡ ਪ੍ਰਮਾਨ ਘ੍ਰਿਤ ਕੀ ਪਰਤ ਧਾਰ ਅਪਾਰ।। 145.
ਹੋਤ ਭਸਮ ਅਨੇਕ ਬਿੰਜਨ ਲਪਟ, ਝਪਟ ਕਰਾਲ।।
ਮ੍ਰਿਤਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ।।
ਕਾਸਟਕਾ ਸਭ ਦੇਸ ਕੀ, ਸਭ ਦੇਸ ਕੀ ਜਿਊਨਹਾਰ।।
ਭਾਂਤ ਭਾਂਤਨ ਕੈ ਮਹਾਰਸ ਹੋਮੀਐ ਤਿਹ ਮਾਹਿ।। 146. …
ਅਸ੍ਹਮੇਧ
ਫੇਰ ਕੈ ਸਭ ਦੇਸ ਮੈ ਹੈ (ਘੋੜਾ) ਮਾਰਿਓ ਮੱਖ ਜਾਇ।।
ਕਾਟ ਹੈ ਤਿਹ ਕੋ ਤਬੈ ਪਲ (ਮਾਸ) ਕੈ ਕਰੈ ਚਤੁ ਭਾਇ।।
ਏਕ ਬਿਪ੍ਰਨ, ਏਕ ਛਤ੍ਰਨ, ਏਕ ਬਿਸਤ੍ਰਨ ਦੀਨ।।
ਚਤ੍ਰ ਅੰਸ ਬਚਿਯੋ ਜੁ ਤਾਂ ਤੇ ਹੋਮ ਮੈ ਵਹ ਕੀਨ।। 155.
ਭਾਵ - ਘੋੜੇ ਦਾ ਮਾਸ ਇੱਕ ਹਿੱਸਾ ਬ੍ਰਾਹਮਣਾਂ ਅਤੇ ਛਤ੍ਰੀਆਂ, ਇਕ-ਇਕ ਹਿੰਸਾ ਜੱਗ ਵਿੱਚ ਬੈਠੇ ਹੋਏ ਸਾਰਿਆਂ ਲੋਕਾਂ ਨੇ ਖਾਧਾ। ਤਥਾ ਚੌਥਾ ਹਿੱਸਾ ਅਗਨ ਵਿੱਚ ਹੋਮ ਕੀਤਾ ਗਿਆ।
ਘੋੜੇ ਦਾ ਮਾਸ ਖਾਣਾ ਪੜ੍ਹ ਕੇ ਪਾਠਕ ਅਸਚਰਜ ਨਾ ਹੋਣ ਕਿਉਂਕਿ ਘੋੜਾ ਮਾਰ ਕੇ ਖਾਣਾ ਤਾਂ ਕਿਤੇ ਰਿਹਾ, ਦਸਮ ਗ੍ਰੰਥ ਵਿੱਚ ਲਿਖੇ ਅਨੁਸਾਰਕਾਲੀ ਦੇਵੀ (ਮਹਾਂਕਾਲੀ) ਕਲਕੱਤੇ ਵਾਲੀ ਦੇ ਭਵਨ ਵਿੱਚ ਸਾਲ ਦੇ ਸਾਲ ਮਹਿਖਾ (ਭੈਂਸਾ) ਭਾਵ ਝੋਟਾ ਮਾਰ ਕੇ ਭੇਟ ਕਰਨ ਪਿਛੋਂ ਖਾਂਦੇ ਹਨ, ਯਥਾ -
ਮਹਿਖਾਸੁਰ ਕੱਹ ਮਾਰ ਕਰਿ ਪ੍ਰਫੁਲਤਭੀ ਜਗ ਮਾਇ।।
ਤਾਂ ਦਿਨ ਤੇ ਮਹਿਖੈ ਬਲੈ, ਦੇਤ ਜਗਤ ਸੁਖ ਪਾਇ।।
(ਚੰਡੀ ਚਰਿਤ੍ਰ ਅਧਿਆਇ 1, ਅੰਕ 38)
ਕੇਵਲ ਭੈਂਸਾ ਹੀ ਨਹੀਂ ‘ਪਸ਼ੂ ਮੇਧ’ ਜੱਗ ਵਿੱਚ ਹਾਥੀ, ਖੋਤੇ, ਬਕਰੇ, ਰਿੱਛ, ਭੇਡ, ਗਊਆਂ ਆਦਿਕ ਪੂੰਛ ਵਾਲੇ ਜਾਨਵਰ ਮਾਰੇ ਜਾਂਦੇ ਸਨ।
ਗੱਜਮੇਧ
ਚਿੱਟੇ ਦੰਦਾਂ ਵਾਲੇ ਅਨਗਿਣਤ ਹਾਥੀ ਹੋਮਨ ਵਾਸਤੇ …. ਅੱਠਾਂ ਕੋਹਾਂ ਵਿੱਚ ਕੁੰਡ ਬਣਾਇਆ …. ਅੱਠ ਹਜ਼ਾਰ ਰਿੱਤਜ (ਜੱਗ ਕਰਾਵੁਣ ਵਾਲੇ ਬ੍ਰਾਹਮਣ) ਅਤੇ ਅੱਠ ਲੱਖ ਹੋਰ ਬ੍ਰਾਹਮਣ ਬੁਲਾਏ …. ਅੱਠ ਹਜ਼ਾਰ ਪਰਨਾਲਾ ਜਿੰਨ੍ਹਾਂ ਰਾਹੀਂ ਹਾਥੀ ਸੁੰਡ ਜਿਤਨੀ ਘਿਉ ਦੀ ਧਾਰ ਪਾਈ ਗਈ, ਯਥਾ -
ਅਸਟ ਸਹੰਸ੍ਰ ਬੁਲਾਇ ਰਿੱਤਜੁ, ਅਸ਼ਟ ਲੱਛ ਦਿਜਾਨ।।
ਭਾਂਤ ਭਾਂਤ ਬਨਾਇ ਕੈ ਤਹਾਂ ਅਸ਼ਟ ਸਹੰਸ੍ਰ ਪਰਨਾਰ।।
ਹਸਤ ਸੁੰਡ ਪ੍ਰਮਾਨ ਤਾਮਹਿ ਹੋਮੀਐ ਘ੍ਰਿਤ ਹਾਰ।। 158.
ਅਹਿ (ਸਰਪ) ਮੇਧ
ਰਾਜੇ ਜਨਮੇਜਾ ਨੇ ਆਪਣੇ ਪਿਤਾ ਰਾਜੇ ਪ੍ਰੀਛਤ ਦਾ ਤੱਛਕ ਸਰਪ ਤੋਂ ਬਦਲਾ ਲੈਣ ਹਿਤ ਅਹਿਮੇਧ ਜੱਗ ਅਰੰਭਿਆ, ਯਥਾ -
ਪਿਤਰ ਕੇ ਬੱਧ ਕੋਪ ਤੇ ਸਭ ਬਿਪ੍ਰ ਲੀਨ ਬੁਲਾਇ।।
ਸਰਪ ਮੇਧ ਕਰਯੋ ਲਗੇ, ਮੱਖ ਘਰਮ ਕੇ ਚਿਤ ਚਾਇ।। 164.
ਏਕ ਕੋਸ ਪ੍ਰਮਾਨ ਲੌ ਮੱਖ ਕੁੰਡ ਕੀਨ ਬਨਾਇ।।
ਮੰਤ੍ਰ ਸਕਤ ਕਰਨੈ ਲਗੇ ਤਿਹ ਸਰਪ ਕੋਟ ਅਪਾਰ।।
ਜਤ੍ਰ ਤਤ੍ਰ ਉਠੀ ਜੈਤ ਧੁਨ ਭਮ, ਭੂਰ ਉਦਾਰ।। 166.
ਭਾਵ - ਇਸ ਹਵਨ-ਕੁੰਡ ਵਿੱਚ ਮੰਤ੍ਰਾਂ ਦੀ ਸ਼ਕਤੀ ਨਾਲ ਕਰੋੜਾਂ ਸੱਪ ਆ ਕੇ ਗਿਰੇ ਤੇ ਸੜਨ ਲਗੇ ਜੋ ਕਿ ਇੱਕ ਹੱਥ, ਦੋ ਹੱਥ ਤੋਂ ਲੈ ਕੇ ਹਜ਼ਾਰ-ਹਜ਼ਾਰ ਹੱਥ ਲੰਮੇ ਤਥਾ ਛੋਟਿਆਂ ਤੋਂ ਛੋਟੇ ਅੰਗੁਸ਼ਟ ਪਰਮਾਣ (ਹੱਥ ਦੇ ਅੰਗੂਠੇ ਜਿਤਨੇ ਛੋਟੇ) …. ਫਿਰ ਸੰਡਿਆਂ ਤੋਂ ਵੱਡੇ ਹਜ਼ਾਰ-ਹਜ਼ਾਰ, ਦੋ-ਦੋ ਹਜ਼ਾਰ, ਤਿੰਨ-ਤਿੰਨ ਹਜ਼ਾਰ ਯੋਜਨ ਲੰਮੇ ਤੇ ਚੌੜੇ ਸੱਪ ਆ ਕੇ ਸੜਨ ਲਗੇ। (ਅੰਕ 167 ਤੋਂ 171)
ਨੋਟ - ਕਵੀ ਜੀ ਨੇ ਇੱਕ ਕੋਸ (ਕੋਹ) ਦਾ ਹਵਨ-ਕੁੰਡ ਦੱਸਿਆ ਹੈ, ਪ੍ਰੰਤੂ ਦੋ-ਦੋ, ਤਿੰਨ-ਤਿੰਨ ਹਜ਼ਾਰ ਯੋਜਨ ਲੰਮੇ ਸੱਪ ਕੁੰਡ ਵਿੱਚ ਸੜਦੇ ਲਿਖੇ ਹਨ, ਕਿਤਨਾ ਹਾਸੋ ਹੀਣਾ ਝੂਠ ਹੈ।
ਡਾ: ਗੁਰਮੁਖ ਸਿੰਘ
(ਇਹ ਗ੍ਰੰਥ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲਣ ਵਾਲੇ ਝੂਠੇ ਮਹਾਂਪੁਰਸ਼ਾਂ ਅਤੇ ਉਹਨਾ ਦੇ ਝੂਠੇ ਤੇ ਪਖੰਡੀ ਚੇਲਿਆਂ ਦਾ ਗ੍ਰੰਥ ਹੈ ਜੋ ਕਿ ਅਤੀ ਢੀਠ ਹੋ ਕਿ ਇਸ ਨੂੰ ਦਸਵੇਂ ਪਾਤਸ਼ਾਹ ਦੀ ਕਿਰਤ ਕਹਿ ਕੇ ਦਸਵੇਂ ਪਾਤਸ਼ਾਹ ਦੇ ਨਾਮ ਨੂੰ ਕਲੰਕਤ ਕਰਦੇ ਹਨ)

ਵਾਰ ਸ੍ਰੀ ਭਗਉਤੀ ਜੀ ਕੀ (4)


(ਦਸਮ ਗ੍ਰੰਥ ਪੰਨਾ 119)
ੴ ਵਾਹਿਗੁਰੂ ਜੀ ਕੀ ਫਤਹ।। ਸ੍ਰੀ ਭਗਉਤੀ ਜੀ ਸਹਾਇ।।
ਵਾਰ ਸ੍ਰੀ ਭਗਉਤੀ ਜੀ ਕੀ।। ਪਾਤਸ਼ਾਹੀ 10. ।
ਭੂਮਿਕਾ
ਇਸ ਭਗਉਤੀ ਕੀ ਵਾਰ ਵਿੱਚ, ਕਵੀ ਨੇ ਦੇਵੀ ਭਗਉਤੀ ਦੇ ਰਾਖਸਾਂ ਨਾਲ ਜੰਗ ਅਤੇ ਰਾਖਸਾਂ ਦੇ ਸੰਘਾਰ ਦਾ ਵਰਣਨ ਕੀਤਾ ਹੈ। ‘ੴ ਵਾਹਿਗੁਰੂ ਜੀ ਕੀ ਫਤਹ’ ਲਿਖ ਕੇ ਕਵੀ ਸ੍ਰੀ ਭਗਉਤੀ ਤੋਂ ਸਹਾਇਤਾ ਦਾ ਜਾਚਕ ਹੈ।
ਪ੍ਰਿਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ।।
ਕਵੀ ਦਾ ਇਸ਼ਟ ਭਗਉਤੀ ਹੈ। ਆਪਣੇ ਇਸ਼ਟ ਨੂੰ ਸਿਮਰ ਕੇ ਕਵੀ ਗੁਰੂ ਨਾਨਕ ਤੋਂ ਗੁਰੂ ਤੇਗ਼ ਬਹਾਦਰ ਤਕ ਦਾ ਨਾਮ ਲੈਂਦਾ ਹੈ।
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ।।
ਅਰਜਨ ਹਰਿ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ।।
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭ ਦੁਖ ਜਾਇ।।
ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ।।
ਸਭ ਥਾਈ ਹੋਇ ਸਹਾਇ।।
ਜੋ ਮਨੁੱਖ ਭਗਉਤੀ ਨੂੰ ਜਾਣੇ ਅਨਜਾਣੇ ਸਿਮਰਦੇ ਹਨ, ਉਹਨਾਂ ਵਿੱਚ ਭਗਉਤੀ ਦੇ ਕਰੂਰ ਰੂਪ, ਹਿੰਸਕ ਗੁਣ ਜ਼ਰੂਰ ਆ ਜਾਂਦੇ ਹਨ। ਭਗਉਤੀ ਵਿੱਚ ਅਕਾਲ ਪੁਰਖ ਦੇ ਤੇ ਗੁਰੂ ਨਾਨਕ ਸਾਹਿਬ ਦੇ ਦਇਆ ਤੇ ਖਿਮਾ ਦੇ ਗੁਣ ਨਹੀਂ ਹਨ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ, ਸਿੱਖਾਂ ਦੇ ਸਿਰਾਂ ਦੇ ਮੁੱਲ ਮੁਗਲੀਆ ਸਰਕਾਰ ਦਿੰਦੀ ਸੀ। ਇਕੱਲਾ ਇਕੱਲਾ ਯਾ ਦੋ ਦੋ ਸਿੱਖ ਜੰਗਲਾਂ ਵਿੱਚ ਭੁੱਖੇ ਘੁੰਮਦੇ ਸਨ। ਉਹ ਗੁਰਬਾਣੀ ਪੜ੍ਹਦੇ ਸਨ ਤੇ ਗੁਰੂ ਨਾਨਕ ਤੇ ਗੁਰਮੰਤ੍ਰ ਨਾਮ (ਵਾਹਿਗੁਰੂ) ਨੂੰ ਸਿਮਰਦੇ ਸਨ। ਉਹਨਾਂ ਧਰਮ ਨਹੀਂ ਹਾਰਿਆ, ਕੇਸਾਂ ਨੂੰ ਜਾਨ ਤੋਂ ਵੱਧ ਸੰਭਾਲਿਆ। ਉਹ ਆਪਣੀ ਜਾਨ ਤਲੀ ਤੇ ਰੱਖ ਕੇ, ਦੀਨ ਦੁਖੀਆਂ ਦੀ ਸਹਾਇਤਾ, ਬਿਨਾ ਲਿਹਾਜ਼ ਮਜ਼ਹਬ ਦੇ ਕਰਦੇ ਸਨ। ਉਹ ਦਯਾਵਾਨ ਸਨ, ਉਹਨਾਂ ਵਿੱਚ ਦਇਆ ਤੇ ਖਿਮਾ ਦੇ ਗੁਣ ਸਨ, ਸੱਚ ਆਚਾਰ ਸੀ।
ਸਾਡੀ ਅੱਜ ਦੀ ਅਰਦਾਸ ਦਾ ਮੁੱਢ ਪ੍ਰਿਥਮ ਭਗਉਤੀ ਸਿਮਰਿ ਕੇ ਹੈ।
ਇਹ ਸਭ ਬ੍ਰਾਹਮਨੀ ਮਤ ਦੇ ਆਧਾਰ ਤੇ ਅਰਦਾਸ ਜੋ ਦਸਮ ਗ੍ਰੰਥ ਵਿੱਚ ਲਿਖੀ ਹੈ, ਭਗਉਤੀ ਅੱਗੇ ਹੋ ਰਹੀ ਹੈ। ਗੁਰੂ ਜੀ ਬਖਸ਼ੰਦ ਹਨ, ਭੁੱਲਾਂ ਬਖਸ਼ ਦਿੰਦੇ ਹਨ।
ਪਰ ਹੁਣ ਇਤਨੀ ਜਾਣਕਾਰੀ ਤੋਂ ਬਾਦ ਭੁੱਲ ਕਰੀ ਜਾਣਾ, ਬਖਸ਼ਨ ਲਾਇਕ ਭੁੱਲ ਨਹੀਂ। ਪਹਿਲਾਂ ਅਸੀਂ ਆਪਣੀ ਭੁੱਲ ਨੂੰ ਸੁਧਾਰੀਏ ਤਾਂ ਹੀ ਗੁਰੂ ਜੀ ਬਖਸ਼ ਦੇਣਗੇ। ਸਿੱਖ ਪੰਥ ਅੱਗੇ ਇਹ ਵੱਡੀ ਚੁਣੌਤੀ ਹੈ। ਇਸ ਪੱਖ ਨੂੰ ਗੰਭੀਰਤਾ ਨਾਲ ਵਿਚਾਰਨ ਤੇ ਸੋਧਣ ਦੀ ਲੋੜ ਹੈ।
ਇਸ ਚਲਦੀ ਰਚਨਾ ਵਿੱਚ ਅਰਦਾਸ ਤੋਂ ਅੱਗੇ ਕਵੀ ਲਿਖਦਾ ਹੈ -
ਛੰਤ 4 (ਪੰਨਾ 119, ਦਸਮ ਗ੍ਰੰਥ)
ਪਉੜੀ ਇਕ ਦਿਹਾੜੇ ਨ੍ਹਾਵਣ ਆਈ ਦੁਰਗਸ਼ਾਹ।।
ਇੰਦ੍ਰ ਬ੍ਰਿਥਾ ਸੁਣਾਈ ਅਪਣੇ ਹਾਲ ਦੀ।। …
ਛੀਨ ਲਈ ਠੁਕਰਾਈ ਸਾਤੇ ਦਾਨਵੀ।।
ਲੋਕੀ ਤਿਹੀ ਫਿਰਾਈ ਦੋਹੀ ਆਪਣੀ।।
ਦਿਤੈ ਦੇਵ ਭਜਾਈ ਸਭਨਾ ਰਾਖਸ਼ਾਂ।।
ਕਿਨੈ ਨ ਜਿੱਤਾ ਜਾਈ ਮਰਖੇ ਦੈਤ ਨੂੰ।।
ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾਹ।। (4)
ਪਉੜੀ ਛੰਤ 55 (ਪੰਨਾ 127, ਦਸਮ ਗ੍ਰੰਥ)
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ।।
ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ।।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇਦ੍ਰ ਦੈ।।
ਚਉਦੀ ਲੋਕਾ ਛਾਇਆ ਜਸੁ ਜਗਮਾਤ ਦਾ।।
ਦੁਰਗਾ ਪਾਠ ਬਣਾਇਆ ਸਭੇ ਪਉੜੀਆ।।
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।।
ਵਾਰ ਸ੍ਰੀ ਭਗਉਤੀ ਵਿੱਚ 55 ਪਉੜੀਆਂ ਹਨ। ਕਵੀ ਭਗਉਤੀ ਨੂੰ ਜਗਮਾਤਾ ਕਹਿੰਦਾ ਹੈ। ਅੰਤਲੀ ਵਾਰ ਵਿੱਚ ਕਵੀ ਕਹਿੰਦਾ ਹੈ, ਇਹ ਸਭ ਪਉੜੀਆਂ ਦੁਰਗਾ ਪਾਠ ਹੈ। ਕਵੀ ਕਹਿੰਦਾ ਹੈ ਜੋ ਇਹ ਪਾਠ ਪੜ੍ਹੇਗਾ, ਉਹ ਜੂਨਾਂ ਵਿੱਚ ਨਹੀਂ ਆਵੇਗਾ। ਇਸ ਰਚਨਾਂ ਵਿੱਚ ਕਵੀ ਭਗੋਤੀ ਦੇ ਅਰਥ ਦੁਰਗਾ, ਜਗਮਾਤਾ ਕਰਦਾ ਹੈ। ਸਿਖਾਂ ਨੇ ਭਗੋਤੀ ਦੇ ਅਰਥ ਅਕਾਲ ਪੁਰਖ ਇਸ ਭੁੱਲ ਵਿੱਚ ਕਰ ਲਏ ਕਿ ਰਚਨਾ ਪਾ: 10 ਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਗੁਰਮਤਿ ਉਪਦੇਸ਼ ਵਿਰੁੱਧ ਕੋਈ ਰਚਨਾ ਨਹੀਂ ਕਰ ਸਕਦੇ, ਨਾ ਹੀ ਗੁਰਸਿੱਖਾਂ ਨੂੰ ਇਸ ਤਰ੍ਹਾਂ ਦੇ ਪਾਠ ਦੀ ਆਗਿਆ ਦੇ ਸਕਦੇ ਹਨ।
ਇਕ ਵੱਡੀ ਭੁੱਲ ਪੰਜਾਬੀ ਸਾਹਿਤ ਦੇ ਵਿਦਵਾਨਾਂ ਤੋਂ ਹੋਈ ਹੈ। ਪੰਜਾਬ ਤੇ ਫਿਰ ਪੰਜਾਬੀ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਸਾਰੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਦੀਆਂ ਪੁਸਤਕਾਂ ਵਿੱਚ ਚੰਡੀ ਦੀ ਵਾਰ ਪੂਰੀ ਜਾਂ ਅਧੂਰੀ ਜਾਂ ਕੁੱਝ ਛੰਦ, ਪਾਠਕਰਮ ਵਜੋਂ ਪੜ੍ਹਾਏ ਜਾਂਦੇ ਹਨ। ਐਸਾ ਪਿਛਲੇ ਪੰਜਾਹ ਸਾਲਾਂ ਤੋਂ ਹੋ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਦੇ ਵਿਦਵਾਨਾਂ ਨੇ ਭੀ ਇਸੇ ਪਾਠਕਰਮ ਨੂੰ ਚਲਾਇਆ ਹੈ। ਅੱਜ ਇਹ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੰਨ ਕੇ ਪੜ੍ਹੀਆਂ ਪੜ੍ਹਾਈਆਂ ਜਾ ਰਹੀਆਂ ਹਨ। ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੇ ਸਭ ਗੁਰਦੁਆਰਿਆਂ ਵਿੱਚ ਇਹਨਾਂ ਰਚਨਾਵਾਂ ਦਾ ਪਾਠ, ਕੀਰਤਨ ਹੋ ਰਿਹਾ ਹੈ। ਸਾਡੇ ਪਾਠ, ਕੀਰਤਨ, ਸਕੂਲ ਕਾਲਜਾ ਦੇ ਵਿੱਚ ਸੁਧਾਰ ਅਤਿ ਜਰੂਰੀ ਹੈ।
ਡਾ: ਗੁਰਮੁਖ ਸਿੰਘ